ਰੰਗ-ਬਰੰਗੀ
ਦੁਨੀਆ ਦੇਵਿੱਚ ਵਿਚਾਰਾ ਦਾ ਦੋਸਤ ਲੱਭਣਾ ਕੋਈ ਸੌਖਾ ਕਾਰਜ਼ ਨਹੀਂ ਹੈ। ਬੰਦੇ ਦੀ ਪਰਖ ਨਾ
ਤਾਂ ਉਸ ਦੇ ਭੇਸ ਤੋਂ ਆਉਂਦੀ ਹੈ ਅਤੇ ਨਾ ਹੀ ਉਸਦੇ ਸਰੀਰ ਤੋਂ। ਕਈ ਵਾਰ ਤਾਂ ਅਸੀਂ
ਗੁਣਾ ਦੇ ਗੁਧਲੇ (ਖਜਾਨੇ) ਨੂੰ ਵੀ ਅਣਡਿੱਠਾ ਕਰ ਦਿੰਦੇ ਹਾਂ, ਕਿਉਂਕਿ ਸਾਡੇ ਅਸਲੀ,
ਸੱਚੀ ਪਾਰਖੂ ਅੱਖ ਨਹੀਂ ਹੈ। ਉਸ ਸਖਸ ਬਾਰੇ ਕਈ ਗੱਲਾਂ ਅਜਿਹੀਆਂ ਵੀ ਸੁਨਣ ਨੂੰ ਮਿਲ
ਜਾਂਦੀਆਂ ਹਨ, ਜਿਨ੍ਹਾਂ ਨਾਲ ਉਸ ਦਾ ਦੂਰ ਦਾ ਵਾਸਤਾ ਵੀ ਨਹੀਂ ਹੁੰਦਾ। ਕਾਰਨ ਸਪੱਸ਼ਟ ਹੈ
ਕਿ ਵੋਟ ਰਾਜ ਹੈ, ਤੱਕੜੇ ਦੀ ਵਹੁਟੀ ਬੀਬੀ ਜੀ, ਮਾੜੇ ਦੀ ਵਹੁਟੀ ਭਾਬੀ ਵਾਲਾ। ਦੂਜਾ
ਦੁਨੀਆਂ ਦੇ ਬੰਦਾ ਹੀ ਡੇਢ ਹੈ, ਹਰ ਵਿਅਕਤੀ ਇਹੋ ਸੋਚਦਾ ਹੈ ਕਿ ਮੈਂ ਪੂਰਾ ਹਾਂ, ਅੱਗੇ
ਖੜਾ ਦੂਜਾ ਬੰਦਾ ਅੱਧਾ ਹੀ ਹੈ। ਕਈ ਵਿਅਕਤੀ ਸਮਾਜ ਪ੍ਰਤੀ ਮੋਹ ਰੱਖਦੇ ਹਨ ਅਤੇ ਚੰਗੇ ਕੰਮ
ਕਰਕੇ ਆਪਣੀ ਇੱਜਤ ਬਣਾਉਂਦੇ ਹਨ ਪਰ ਕਈ ਅਗਾਂਹ-ਵਧੂ ਬੰਦੇ ਨੂੰ ਪਿੱਛੇ ਸੁੱਟਣ ਦੀ ਕੋਸ਼ਿਸ਼
ਕਰਦੇ ਹਨ ਅਤੇ ਬਿਨ੍ਹਾਂ ਕੁਝ ਕੀਤੇ ਆਪਣੇ ਫੋਕੇ ਨੰਬਰ ਬਣਾਉਂਦੇ ਹਨ। ਹੈਰਾਨ ਹੋਈ ਦਾ
ਹੈ, ਇਹੋ ਜਿਹੇ ਇਨਸਾਨਾ ਦੀ ਵਿਚਾਰਧਾਰਾ ਬਾਰੇ ਜਾਣਕੇ।
ਬੇਲਿਬਾਸ ਮੁਹੱਬਤ.......... ਕਹਾਣੀ / ਬਲਰਾਜ ਸਿੱਧੂ, ਯੂ. ਕੇ.
ਚਾਰ ਸੌ ਸਾਲ ਤੋਂ ਵੀ ਵੱਧ ਪੁਰਾਣੀ ਮੇਰੀ ਇਹ
ਕਹਾਣੀ ਸਮਰਪਿਤ ਹੈ, ਜ਼ਿੰਦਗੀ ਦੇ ਸਮੁੰਦਰ ਵਿਚ ਭਟਕਦੀਆਂ ਉਨ੍ਹਾਂ
ਆਤਮਾਵਾਂ ਨੂੰ, ਰੂਹ ਦਾ ਹਾਣੀ ਨਾ ਮਿਲਣ ਕਾਰਨ ਜਿਨ੍ਹਾਂ ਦੇ
ਬੇਜੋੜ੍ਹ ਵਿਆਹਾਂ ਨੂੰ ਤਲਾਕ ਰੂਪੀ ਮਗਰਮੱਛ ਖਾਹ ਗਿਆ।-ਬਲਰਾਜ ਸਿੰਘ ਸਿੱਧੂ ਯੂ. ਕੇ.
ਨੰਗੇ ਪੈਰੀਂ ਨਾਰੀਅਲ ਦੇ ਰੁੱਖ ਨਾਲ ਢਾਸਨਾ
ਲਾਈ ਖੜ੍ਹੀ ਡੋਨਾ ਦੂਰ ਸਮੁੰਦਰ ਵਿਚ ਤੈਰਦੀ ਮਛੇਰਿਆਂ ਦੀ ਨਿੱਕੀ ਜਿਹੀ ਨਾਵ ਨੂੰ ਨਹਾਰ ਰਹੀ ਹੈ।
ਕਹਿਣ ਨੂੰ ਤਾਂ ਇਹ ਸਮੁੰਦਰ ਹੈ, ਪਰ ਫਿਰ ਵੀ ਇਸ ਵਿਚ ਇਕ ਅਦਿੱਸ ਸਰਹੱਦਬੰਧੀ
ਕੀਤੀ ਹੋਈ ਹੈ। ਇਸ ਹੱਦ ਬਾਰੇ ਜਾਂ ਤਾਂ ਡੋਨਾ ਦਾ ਪਿਤਾ ਜਾਣਦਾ ਹੈ ਜਾਂ ਇਹ ਮਛੇਰੇ। ਇਸ ਸਰਹੱਦ ਅੰਦਰ
ਆਉਣ ਵਾਲਾ ਅਰਬ ਸਾਗਰ ਦਾ ਸਾਰਾ ਇਲਾਕਾ ਡੋਨਾ ਦੇ ਪਿਤਾ ਵਾਈਸਰੌਇ (ਬਾਦਸ਼ਾਹ ਦਾ ਕਾਇਮ-ਮੁਕਾਮ ਰਾਜ
ਪ੍ਰਤੀਨਿਧੀ) ਅਮਾਰਲ ਡੀ ਮੈਨੇਜ਼ੀਜ਼ ਦੀ ਮਲਕੀਅਤ ਹੈ। ਇਹ ਮਛੇਰੇ ਉਸ ਇਲਾਕੇ ਵਿਚੋਂ ਮੱਛੀਆਂ ਫੜ੍ਹ
ਕੇ ਵੇਚਦੇ ਹਨ ਤੇ ਕੀਤੀ ਹੋਈ ਕਮਾਈ ਵਿਚੋਂ ਚੌਥਾ ਹਿੱਸਾ ਲਗਾਨ ਦੇ ਰੂਪ ਵਿਚ ਵਾਈਸਰੌਇ ਨੂੰ ਦਿੰਦੇ
ਹਨ।
ਤਿੰਨਾਂ ਘੰਟਿਆਂ ‘ਚ ਆਪਣੇ ਆਪ ਨੂੰ ਲੁਟਾਉਣ ਵਾਲਾ ਦਿਨ……… ਵਿਅੰਗ / ਗੱਜਣਵਾਲਾ ਸੁਖਮਿੰਦਰ
ਇਕ
ਇਕ ਕਰਕੇ ਦੁਆਬੀਏ ਮਾਸੜ ਦੇ ਚੌਥੇ ਨੰਬਰ ਵਾਲੇ ਸੱਭ ਤੋਂ ਛੋਟੇ ਮੁੰਡੇ ਦੇ ਮੂੰਹ ਨੂੰ
ਛੁਹਾਰਾ ਛੁਹਾਉਣ ਵਾਲਾ ਦਿਨ ਵੀ ਆ ਗਿਆ । ਟੈਂਟ ਵਾਲੀਆਂ ਕੁਰਸੀਆਂ ਤੇ ਬੈਠੇ ਆਏ ਗਏ
ਜੁਆਈ ਭਾਈ ਫੂਫੜਾਂ ਮੇਲੀਆਂ ਨਾਲ ਭੁਜੀਏ ਬਦਾਨੇ ਨਾਲ ਘੁਟਾਂ ਵੱਟੀ ਚਾਹ ਪੀਂਦੇ ਦੋ ਕੁ
ਮਹੀਨਿਆਂ ਨੂੰ ਹੋ ਰਹੀਆਂ ਅਸੰਬਲੀ ਚੋਣਾਂ ਤੇ ਮਗਜ਼ ਮਾਰੀ ਕਰ ਰਹੇ ਸਾਂ ਕਿ ਅਚਾਨਕ ਹੀ
ਵੱਡੇ ਗੇਟ ਥਾਣੀ ਇਕ ਪੇਟੀਆਂ ਅਲਮਾਰੀਆਂ ਨਾਲ ਭਰੇ ਕੈਂਟਰ ਨੇ ਆ ਮੂੰਹ ਕੱਢਿਆ। ਅਜੇ ਡਾਲਾ
ਲਾਹਿਆ ਹੀ ਸੀ ਕਿ ਘਰਵਾਲੇ ਸਮਾਨ ਨੂੰ ਐਂ ਲਾਹੁਣ ਪੈ ਗਏ ਜਿਵੇ ਪੱਲੇਦਾਰ ਮੰਡੀ’ਚ ਆਈ
ਝੋਨੇ ਦੀ ਟਰਾਲੀ ਨੂੰ ਚੌਹਾਂ ਪਾਸਿਆਂ ਤੋਂ ਘੇਰ ਲੈਂਦੇ ਹੁੰਦੇ ।ਬੜੀ ਜੁਗਤ ਨਾਲ
ਰੱਸਿਆਂ ਨਾਲ ਬੰਨ੍ਹੈ ਹੋਏ ਲੱਦੇ ਹੋਏ ਹੋਏ ਸਮਾਨ ਨੂੰ ਵੇਖਿਆ ਤਾਂ ਬੜੀ ਹੈਰਾਨੀ ਹੋਈ ;
ਐਨੀ ਦਸ ਕੁਅੰਟਲ ਲੱਕੜ ਨੂੰ ਮਾਸੀ ਹੁਰੀਂ ਸਾਂਭਣਗੇ ਕਿਵੇਂ। ਮੁੰਡਿਆਂ ਨੂੰ ਤਾਂ ਚੱਜ
ਨਾਲ ਸੌਣ ਲਈ ਇਕ ਇਕ ਕਮਰਾ ਵੀ ਨਹੀਂ ਆਉਂਦਾ। ਮੀਂਹ ਕਣੀ ਆ ਜੇ ਤਾਂ , ਕੋਈ ਦਲਾਨ ‘ਚ ਕੋਈ
ਬਰਾਂਡੇ ‘ਚ ਕੋਈ ਵਾੜੇ ‘ਚ ਸੌਂ ਕੇ ਬੁੱਤਾ ਸਾਰਦਾ ।ਸੱਭ ਤੋਂ ਪਹਿਲਾਂ ਕੈਂਟਰ ਤੋਂ ਇਕ
ਡਾਈਨਿੰਗ ਟੇਬਲ ਹੋਰ ਉਤਰਦਾ ਵੇਖਿਆ ਤਾਂ ਖਿਆਲ ਆਇਆ ਪਹਿਲੇ ਜੋ ਤਿੰਨ ਆਏ ਸੀ ਸਾਰੇ
ਸੁੱਚੇ ਦੇ ਸੁੱਚੇ ਅਣਲੱਗ ਪਏ ਹਨ ; ਉਨਾਂ ‘ਤੇ ਕਿਸੇ ਨੇ ਇਕ ਦਿਨ ਵੀ ਬੈਠ ਕੇ ਰੋਟੀ
ਨਹੀਂ ਖਾਧੀ । ਇਕ ਦਾ ਮੇਜ਼ ਵਰਤੋਂ ‘ਚ ਹੈ ਜਿਸ ਤੇ ਡਿਨਰ ਲੰਚ ਕਰਨ ਦੀ ਬਜਾਏ ਖੇਸ ਵਿਛਾਇਆ
ਹੈ ਤੇ ਕੱਪੜੇ ਪਰੈਸ ਕੀਤੇ ਜਾਂਦੇ ਹਨ ।ਬਾਕੀ ਦੇ ਐਸ ਵੇਲੇ ਘੁਣ ਖਾਧੀਆਂ ਕੁਰਸੀਆਂ
ਸਣੇ ਪੁਰਾਣੀ ਸਵਾਤ ‘ਚ ਹੇਠ ਉਤੇ ਐਂ ਪਏ ਆ ਜਿਵੇਂ ਐਜੁਕੇਸ਼ਨ ਬੋਰਡ ਦੀ ਰਿਕਾਰਡ ਬਰਾਂਚ
‘ਚ ਪੁਰਾਣਾ ਫਰਨੀਚਰ ਪਿਆ ਹੋਵੇ।ਫਿਰ ਜਦ ਪੰਜਾਂ ਜਾਣਿਆ ਨੇ ਹਾਥੀ ਵਰਗਾ ਸੋਫਾ ਥੱਲੇ
ਲਾਹ ਕੇ ਰੱਖਿਆ ਤਾਂ ਵੇਖ ਕੇ ਲੱਗਿਆ ਇਹ ਕਿੰਨੇ ਕੁ ਦਿਨ ਚੱਲੂ ; ਜੁਆਕਾਂ ਨੇ ਚਾਅ ਚਾਅ
‘ਚ ਪੁੱਠੀਆਂ ਛਾਲਾਂ ਮਾਰ ਮਾਰ ਕੇ ਸਪਰਿੰਗ ਐ ਬਾਹਰ ਦਿਸਣ ਲਾ ਦੇਣੇ ਜਿਵੇਂ ਬਟਿੰਡੇ ਵਾਲੇ
ਥਰਮਲ ਦੀਆਂ ਚਿਮਨੀਆਂ ਦੂਰੋਂ ਦਿਸਦੀਆਂ ਹੁੰਦੀਆਂ ।ਫਿਰ ਜਦ ਦੋ ਜਣੇ ਡਰੈਸਿੰਗ ਟੇਬਲ
ਲਾਹੁਣ ਲੱਗੇ ਤਾਂ ਉਸ ਦੇ ਮਾੜੇ ਬੰਦੇ ਦੇ ਕੱਦ ਜਿਡੇ ਸ਼ੀਸ਼ੇ ਦੀਆਂ ਤਿੰਨ ਫਾਕੜਾਂ ਹੋ
ਗਈਆਂ ।ਵੇਖ ਕੇ ਲੱਗਿਆ ਨਾ ਕਿਸੇ ਨੇ ਨਵਾਂ ਸ਼ੀਸਾਂ ਪਆਉਣਾ ਘਰਦਿਆਂ ਤੋਂ ਮੈਲ ਨਾਲ
ਭਰਿਆਂ ਕੰਘਿਆਂ ‘ਚ ਫਸੇ ਸਿਰਾਂ ਦੇ ਵਾਲ ਤਾਂ ਕੱਢ ਕੇ ਸਿੱਟੇ ਨਹੀਂ ਜਾਂਦੇ ; ਕਰੀਮਾਂ
ਪਾਲਸ਼ਾਂ ਰੱਖਣ ਦੀ ਥਾਂ ਬਕਸੇ ‘ਚ ਹੋਰ ਚੌਹਾਂ ਮ੍ਹੀਨਿਆਂ ਨੂੰ ਖੰਘ ਦੀਆਂ ਸ਼ੀਸ਼ੀਆਂ ਪਈਆਂ
ਦਿਸਣਗੀਆਂ ।ਕੁਲ ਮਿਲਾ ਕੇ ਐਂ ਲੱਗਿਆ ਬਈ ਕੁੜੀਆਂ ਵਾਲੇ ਰੀਸੋ ਰੀਸ ਦੇਈ ਜਾਂਦੇ ਆ ਤੇ
ਮੁੰਡੇ ਵਾਲੇ ਲੋੜ ਹੈ ਜਾਂ ਨਹੀਂ ਅੱਗਾ ਨਹੀਂ ਵੇਖਦੇ ਪਿੱਛਾ ਨ੍ਹੀ ਵੇਖਦੇ ਘੁੰਨੇ ਜੇਹੇ
ਹੋ ਕੇ ਲਈ ਜਾਂਦੇ ਆ।
ਗਾਂਧੀ ਜੀ ਬਿਮਾਰ ਪੁਰਸੀ ਲਈ ਆਏ.......... ਕਹਾਣੀ / ਮੁਹਿੰਦਰ ਸਿੰਘ ਘੱਗ
ਜ਼ਿੰਦਗੀ
ਦੇ ਅਠਵੇਂ ਦਹਾਕੇ ਦੀ ਸਰਦਲ ਤੇ ਪੈਰ ਕਾਹਦਾ ਧਰਿਆ ਕਿ ਆਏ ਦਿਨ ਕੋਈ ਨਾ ਕੋਈ ਚੂਲ ਵਿੰਗੀ
ਹੋਣ ਲਗ ਪਈ। ਚੀਸਾਂ ਦਰਦਾਂ ਦੇ ਖੁਲੇ ਗੱਫੇ ਮਿਲ ਗਏ। ਦਿਨ ਭਰ ਭੱਜਾ ਫਿਰਨ ਵਾਲਾ ਬੰਦਾ
ਬਸ ਆਰੀ ਹੋ ਕੇ ਰਹਿ ਗਿਆ। ਮਾਯੂਸੀ ਦਿਲ ਦਿਮਾਗ ਤੇ ਹਾਵੀ ਹੋਣ ਲੱਗੀ। ਕਿਸੇ ਭੱਖੜੇ
ਦੀਆਂ ਪਿੰਨੀਆਂ ਦਾ ਸੁਝਾ ਦਿਤਾ, ਕੋਈ ਅੱਲਸੀ ਦੀ ਵਰਤੋਂ ਕਰਨ ਨੂੰ ਕਹਿੰਦਾ। ਭਾਰ ਘਟਾਉਣ
ਲਈ ਮੀਲ ਦੋ ਮੀਲ ਤੁਰਿਆ ਕਰ ਦੇ ਸੁਝ੍ਹਾ ਆਏ। ਗੋਡੇ ਤਾਂ ਪੰਜਾਲੀ ਸੁਟ ਬੈਠੇ, ਤੁਰਾਂ ਤੇ
ਕਿਦਾਂ ਤੁਰਾਂ। ਦੇਸੀ ਦਵਾਈਆਂ ਦਾ ਓਹੜ ਪੋਹੜ ਕੀਤਾ, ਐਲੋਪੈਥਕ ਕੈਪਸੂਲ ਵਰਤੇ, ਲੇਪਾਂ
ਕੀਤੀਆਂ ਪਰ ਮਕਰੇ ਬਲਦ ਵਾਂਗ ਠਰਿਆ ਗੋਡਾ ਬਸ ਨਾਂਹ ਹੀ ਕਰ ਗਿਆ। ਮੇਰੇ ਡਾਕਟਰ ਨੇ ਸਰਜਰੀ
ਦਾ ਸੁਝ੍ਹਾ ਦਿਤਾ ਤਾਂ ਨਾ ਚਾਹੂੰਦਿਆਂ ਹੋਇਆਂ ਵੀ ਮਰਦਾ ਕੀ ਨਾ ਕਰਦਾ ਦੇ ਅਖਾਣ ਅਨੁਸਾਰ
ਡਾਕਟਰ ਦੀ ਛੁਰੀ ਅਗੇ ਧੌਣ ਸੁਟ ਦਿਤੀ ।ਸਬਕ……… ਕਹਾਣੀ / ਤਨੀਸ਼ਾ ਗੁਲਾਟੀ
ਪਿਆਰੇ ਤੇ ਸਤਿਕਾਰਿਤ ਪਾਠਕ ਵੀਰੋ !
ਇਹ
ਕਹਾਣੀ ਐਡੀਲੇਡ ਵਿਖੇ ਛੇਵੀਂ ਜਮਾਤ ‘ਚ ਪੜ੍ਹਦੀ ਮੇਰੀ ਬੇਟੀ ਤਨੀਸ਼ਾ ਨੇ ਲਿਖੀ
ਹੈ । ਉਸਨੇ ਇਹ ਕਹਾਣੀ ਅੰਗ੍ਰੇਜ਼ੀ ‘ਚ ਲਿਖੀ ਸੀ ਪਰ ਕੁਝ ਸਨੇਹੀਆਂ ਵੱਲੋਂ ਇਸਨੂੰ
ਪੰਜਾਬੀ ‘ਚ ਤਰਜ਼ਮਾ ਕਰਨ ਦੀ ਸਲਾਹ ਮਿਲੀ ਹੈ । ਸੋ, ਆਪ ਜੀ ਦੀ ਕਚਿਹਰੀ ‘ਚ ਇਹ ਕਹਾਣੀ
ਹਾਜ਼ਰ ਹੈ । “ਹਰਮਨ ਰੇਡੀਓ”, ਅਮਨਦੀਪ ਸਿੱਧੂ ਤੇ ਮਿੰਟੂ ਬਰਾੜ ਹੋਰਾਂ ਦਾ ਹਾਰਦਿਕ
ਧੰਨਵਾਦੀ ਹਾਂ ਜੋ ਉਨ੍ਹਾਂ ਨੇ ਰੇਡੀਓ ‘ਤੇ ਪ੍ਰੋਗਰਾਮ “ਦਿਲ ਵਾਲੀ ਗੱਲ” ‘ਚ ਤਨੀਸ਼ਾ
ਨਾਲ਼ ਗੱਲਬਾਤ ਕਰਕੇ ਉਸਦਾ ਹੌਸਲਾ ਵਧਾਇਆ ਹੈ । ਇਹ ਗੱਲਬਾਤ ਵੀ ਪੇਸ਼ ਹੈ ।
ਰਿਸੀ ਗੁਲਾਟੀ
ਇੱਕ
ਦਿਨ ਸਿ਼ਬੂ ਨਾਮ ਦਾ ਲੜਕਾ ਆਪਣੇ ਪਿੰਡ ਦੀ ਪਾਲਤੂ ਜਾਨਵਰ ਵੇਚਣ ਦੀ ਦੁਕਾਨ ਕੋਲੋਂ ਲੰਘ
ਰਿਹਾ ਸੀ, ਕਿ ਉਸਨੇ ਇੱਕ ਕਤੂਰਾ ਖਰੀਦਣ ਦਾ ਫੈਸਲਾ ਕੀਤਾ । ਉਹ ਦੁਕਾਨ ਦੇ ਅੰਦਰ ਗਿਆ ਤੇ
ਕਾਊਂਟਰ ਦੇ ਪਿੱਛੇ ਖੜੇ ਦੁਕਾਨਦਾਰ ਨੂੰ ਬੜੀ ਨਿਮਰਤਾ ਨਾਲ਼ ਬੋਲਿਆ...
ਪੋਤੀ ਦੀ ਜੀਪ ਵਾਲਾ ਬਾਬਾ……… ਵਿਅੰਗ / ਗੱਜਣਵਾਲਾ ਸੁਖਮਿੰਦਰ
ਚਾਹੇ
ਜ਼ਮਾਨੇ ਦੀ ਸੋਚ ਬਹੁਤ ਅੱਗੇ ਲੰਘ ਗਈ ਹੈ ਪਰ ਸਾਡੀ ਮਾਨਸਿਕਤਾ ਅਜੇ ਵੀ ਸੌ ਸਾਲ ਪਿਛੇ
ਖੜੀ ਹੈ ।ਕੁੜੀ ਜੰਮ ਪੈਂਦੀ ਹੈ ਤਾਂ ਬੰਦਾ ਸੋਚਣ ਲੱਗ ਪੈਂਦਾ ਹੁਣ ਤਾਂ ਵੱਡੇ ਘਾਟੇ ਦੀ
ਸ਼ੁਰਆਤ ਹੋ ਗਈ ।ਦੂਜੀ ਵਾਰ ਕੁੜੀ ਹੋ ਜਾਵੇ ਤਾਂ ਜਾਣੋ ਰਹਿੰਦਾ ਹੀ ਫੱਕਾ ਨਹੀਂ । ਪਰ
ਇਹ ਨਹੀਂ ਸੋਚਦੇ ਇਨ੍ਹਾਂ ਨੇ ਹੀ ਮਾਵਾਂ ਬਣਨਾ ਤੇ ਸੰਸਾਰ ਨੂੰ ਅੱਗੇ ਤੋਰਨਾ ।ਬਹੁਤੇ ਤਾਂ
ਕੁੜੀ ਦੇ ਜੰਮਣਸਾਰ ਹੀ ਆਉਣ ਵਾਲੇ ਵੀਹ ਸਾਲਾਂ ਦੇ ਫਿਕਰ ਨੂੰ ਲੈ ਬੈਠਦੇ ਤੇ ਵੱਡੇ
ਝੋਰਿਆਂ ‘ਚ ਪਾ ਕੇ ਪਾਰੇ ਵਧਾ ਲੈਂਦੇ ਹੌਂਅਕਾ ਜੇਹਾ ਖਿੱਚ ਕੇ ਆਪਣੀ ਚੰਗੀ ਭਲੀ ਦੁਨੀਆਂ
ਉਦਾਸ ਕਰ ਲੈਂਦੇ ।
ਪਿੰਡਾਂ ‘ਚ ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਕੁੜੀ ਜੰਮ ਪੈਂਦੀ ਤਾਂ ਉਸ ਨੂੰ ਅਫੀਮ ਘੋਲ ਕੇ ਜਾਂ ਜ਼ਹਿਰ ਚਟਾ ਕੇ ਜਾਂ ਭੋਰਾ ਭਰ ਨੂੰ ਠੰਡੇ ਠੁਰਕ ਪਾਣੀ ਨਾਲ ਈ ਨੁਹਾ ਕੇ ਅਗਾਂਹ ਤੋਰ ਦਿੰਦੇ ।ਪਰ ਤਰੱਕੀ ਕਰ ਲਈ ਆਪਣੇ ਆਪ ਨੂੰ ਰੱਬ ਦਾ ਰੂਪ ਕਹਾਉਣ ਵਾਲੇ ਲੋਕਾਂ ਨੂੰ ਜ਼ਿਦਗੀ ਬਖਸ਼ਣ ਵਾਲੇ ਡਾਕਟਰ ਈ ਜੰਮਣ ਤੋਂ ਪਹਿਲੇ ਭਰੂਨ ਦਾ ਈ ਮਾਮਲਾ ਸਾਫ ਕਰ ਦਿੰਦੇ।
ਪਿੰਡਾਂ ‘ਚ ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਕੁੜੀ ਜੰਮ ਪੈਂਦੀ ਤਾਂ ਉਸ ਨੂੰ ਅਫੀਮ ਘੋਲ ਕੇ ਜਾਂ ਜ਼ਹਿਰ ਚਟਾ ਕੇ ਜਾਂ ਭੋਰਾ ਭਰ ਨੂੰ ਠੰਡੇ ਠੁਰਕ ਪਾਣੀ ਨਾਲ ਈ ਨੁਹਾ ਕੇ ਅਗਾਂਹ ਤੋਰ ਦਿੰਦੇ ।ਪਰ ਤਰੱਕੀ ਕਰ ਲਈ ਆਪਣੇ ਆਪ ਨੂੰ ਰੱਬ ਦਾ ਰੂਪ ਕਹਾਉਣ ਵਾਲੇ ਲੋਕਾਂ ਨੂੰ ਜ਼ਿਦਗੀ ਬਖਸ਼ਣ ਵਾਲੇ ਡਾਕਟਰ ਈ ਜੰਮਣ ਤੋਂ ਪਹਿਲੇ ਭਰੂਨ ਦਾ ਈ ਮਾਮਲਾ ਸਾਫ ਕਰ ਦਿੰਦੇ।
ਪਿੜੀਆਂ.......... ਕਹਾਣੀ / ਲਾਲ ਸਿੰਘ ਦਸੂਹਾ
ਹੱਟੀ
ਦੇ ਬੰਦ ਦਰਵਾਜ਼ੇ ਅੰਦਰੋਂ ਬਾਹਰ ਤਕ ਪੁੱਜਦੇ ਉਸਨੂੰ ਤਲਖੀ ਭਰੇ ਬੋਲ ਸੁਣਾਈ ਦਿੱਤੇ ।
ਮੱਖਣ ਨੇ ਇਸ ਬਾਤ-ਚੀਤ ਨੂੰ ਦੁਰਗੇ ਦਾ ਘਰੈਲੂ ਮਸਲਾ ਸਮਝ ,ਦਰੋਂ ਬਾਹਰ ਰੁਕੇ ਰਹਿਣਾ ਠੀਕ
ਨਾ ਸਮਝਿਆ । ਉਨ੍ਹੀਂ ਪੈਰੀਂ ਉਹ ਵਾਪਸ ਪਰਤਣ ਹੀ ਲੱਗਾ ਸੀ ਕਿ ਅੰਦਰੋਂ ਉਸਦੇ ਪੈਰਾਂ ਦੀ
ਆਹਟ ਕਿਸ ਨੇ ਸੁਣ ਲਈ । ਪੈਂਦੀ ਸੱਟੇ ਪਿੱਛਿਉਂ ਮੱਖਣ ਨੂੰ ਜ਼ੋਰਦਾਰ ਗੜ੍ਹਕ ਸੁਣਾਈ
ਦਿੱਤੀ । ਨਾਲ ਹੀ ਭਿੱਤ ਦੇ ਪੂਰਾ ਖੁੱਲ ਜਾਣ ਦਾ ਖੜਾਕ – “ ਕ੍ਹੇੜਾ ਈ ਉਏ , ਕ੍ਹਾਦੀਆਂ
ਸੂਹਾਂ ਲੈਨਾਂ ....।“ ਇਹ ਦੁਰਗਾ ਸੀ ,ਢੱਕਾਂ ‘ਤੇ ਹੱਥ ਰੱਖੀ ਦਰਵਾਜ਼ੇ ਵਿਚ ਖੜ੍ਹਾ ।
ਮੱਖਣ ਨੇ ਪਰਤ ਕੇ ਉਸ ਵੱਲ ਦੇਖਿਆ । ਉਸਨੂੰ ਜ਼ੋਰਦਾਰ ਝਟਕਾ ਲੱਗਾ । ਦੁਰਗੇ ਤੋਂ ਉਸਨੂੰ
ਇਸ ਤਰ੍ਹਾਂ ਦੀ ਕਦਾਚਿੱਤ ਵੀ ਆਸ-ਉਮੀਦ ਨਹੀਂ ਸੀ । ਉਹ ਤਾਂ ਪੀਪਿਆਂ ਡੱਬਿਆਂ ਦੀ ਪਾਲ
ਲਾਗੇ ਵਿਛੀ ਬੋਰੀ ਤੋਂ ਉਠਦਾ ਉਡ ਕੇ ਆ ਮਿਲਦਾ ਸੀ ਉਸਨੂੰ । ਜੱਫੀ ‘ਚ ਘੁੱਟੀ ਰੱਖਦਾ ਸੀ ,
ਕਿੰਨੇ ਸਾਰੇ ਨਿੱਘ ਸਨੇਹ ਨਾਲ । ਖੜ੍ਹੇ ਖੜੋਤੇ ਉਹ ਅੱਖਾਂ ‘ਚ ਅੱਖਾਂ ਪਾ ਕੇ ਇਕ ਦੂਜੇ
ਵੱਲ ਕਿੰਨਾ ਕਿੰਨਾ ਚਿਰ ਝਾਕਦੇ ਰਹਿੰਦੇ ਸਨ । ਬੀਤੇ ਕਈ ਵਰ੍ਹਿਆਂ ਵਿਚੋਂ ਦੀ ਲਾਂਘਾ
ਬਣਾਉਂਦੇ ਉਹ ਕਦੀ ਹੱਟੀ ਦੇ ਅੰਦਰ ਜਾ ਬੈਠਦੇ ਸਨ , ਕਦੀ ਬਾਹਰ ਹੀ ਵਿਹੜੇ ‘ਚ ਡਿੱਠੀ
ਮੰਜੀ ‘ਤੇ । ਉਨ੍ਹਾਂ ਦੀਆਂ ਬਹੁਤੀਆਂ ਗੱਲਾਂ ਸਕੂਲੀ ਦਿਨਾਂ ਦੁਆਲੇ ਘੁੰਮਦੀਆਂ ।
ਉਨ੍ਹਾਂ ਦਿਨ੍ਹਾਂ ‘ਚ ਖੇਲ੍ਹੀ ਕੌਡ-ਕਬੱਡੀ , ਛੂਣ-ਛੁਹਾਈ , ਖਿੱਦੋ-ਖੂੰਟੀ ਦੁਆਲੇ । ਹਰ
ਗੱਲੇ ਰੋਲ਼ ਮਾਰਨ ਵਾਲੇ ਦੁਰਗੇ ਨੂੰ ਨਾ ਸਕੂਲੇ ਕੋਈ ਆਪਣੇ ਨਾਲ ਖਿਡਾਉਂਦਾ , ਨਾ ਪਿੰਡ ।
ਦੂਜੇ ਚੌਥੇ ਉਹ ਕਿਸੇ ਨਾ ਕਿਸੇ ਨਾਲ ਗੁੱਥਮ ਗੁੱਥਾ ਹੋਇਆ ਹੁੰਦਾ । ਸਰੀਰੋਂ ਲਿੱਸਾ ਹੋਣ
ਕਰਕੇ ਉਸਨੂੰ ਚੰਗੀ-ਚੋਖੀ ਮਾਰ-ਕੁੱਟ ਵੀ ਖਾਣੀ ਪੈਂਦੀ । ਰੋਂਦਾ –ਡੁਸਕਦਾ ,
ਮਿੱਟੀ-ਘੱਟੇ ਨਾਲ
ਰੇਪ.........ਕਹਾਣੀ / ਕੇ. ਸੀ. ਮੋਹਨ
ਜਰਨੈਲ ਫੈਕਟਰੀ ਤੋਂ ਲੇਟ ਡਿਊਟੀ ਭੁਗਤਾ ਕੇ ਪਰਤਿਆ ਹੈ। ਉਹਦੇ ਹੱਥ ਵਿੱਚ ਸ਼ਾਮ ਦਾ ਅਖਬਾਰ ਹੈ।
ਨਿਆਣੇ ਸੌਂ ਗਏ ਹਨ। ਨਸੀਬ ਕੌਰ ਅੱਧ ਸੁੱਤੀ ਪਈ ਹੈ। ਉਹ ਵੀ ਛੇ ਵਜੇ ਹੀ ਕੰਮ ਤੋਂ ਮੁੜੀ ਹੈ। ਇਹ ਵੀ ਪਹਿਲਾਂ ਇਸ ਕਰਕੇ ਕਿ ਅੱਜ ਕੋਈ ਓਵਰ ਟਾਈਮ ਨਹੀਂ ਸੀ। ਨਸੀਬ ਕੌਰ ਨੇ ਘਰ ਆ ਕੇ ਰੋਟੀ ਟੁੱਕ ਬਣਾਇਆ ਹੈ, ਬੱਚਿਆਂ ਨੇ ਖਾ ਲਿਆ ਹੈ। ਨਸੀਬ ਕੌਰ ਸੋਫੇ ’ਤੇ ਪਿੱਠ ਸਿੱਧੀ ਕਰ ਰਹੀ ਹੈ। ਉਹ ਥੱਕੀ ਪਈ ਹੈ। ਚਕਨਾਚੂਰ , ਆਦਮੀਆਂ ਦੇ ਬਰਾਬਰ ਦਾ ਫੈਕਟਰੀ ਦਾ ਕੰਮ ਤੇ ਫਿਰ ਘਰ ਦਾ ਕੰਮ। ਦਾਲਾਂ , ਸਬਜੀਆਂ, ਸਫਾਈ, ਸਿਲਾਈ, ਧੁਲਾਈ ਤੇ ਕੀ ਨਾ ਕੀ। ਉਹਨੂੰ ਜੋਰਾਂ ਦੀ ਨੀਂਦ ਆ ਰਹੀ ਹੈ ਪਰ ਜਰਨੈਲ ਨੇ ਅਜੇ ਰੋਟੀ ਖਾਣੀ ਹੈ।
ਨਿਆਣੇ ਸੌਂ ਗਏ ਹਨ। ਨਸੀਬ ਕੌਰ ਅੱਧ ਸੁੱਤੀ ਪਈ ਹੈ। ਉਹ ਵੀ ਛੇ ਵਜੇ ਹੀ ਕੰਮ ਤੋਂ ਮੁੜੀ ਹੈ। ਇਹ ਵੀ ਪਹਿਲਾਂ ਇਸ ਕਰਕੇ ਕਿ ਅੱਜ ਕੋਈ ਓਵਰ ਟਾਈਮ ਨਹੀਂ ਸੀ। ਨਸੀਬ ਕੌਰ ਨੇ ਘਰ ਆ ਕੇ ਰੋਟੀ ਟੁੱਕ ਬਣਾਇਆ ਹੈ, ਬੱਚਿਆਂ ਨੇ ਖਾ ਲਿਆ ਹੈ। ਨਸੀਬ ਕੌਰ ਸੋਫੇ ’ਤੇ ਪਿੱਠ ਸਿੱਧੀ ਕਰ ਰਹੀ ਹੈ। ਉਹ ਥੱਕੀ ਪਈ ਹੈ। ਚਕਨਾਚੂਰ , ਆਦਮੀਆਂ ਦੇ ਬਰਾਬਰ ਦਾ ਫੈਕਟਰੀ ਦਾ ਕੰਮ ਤੇ ਫਿਰ ਘਰ ਦਾ ਕੰਮ। ਦਾਲਾਂ , ਸਬਜੀਆਂ, ਸਫਾਈ, ਸਿਲਾਈ, ਧੁਲਾਈ ਤੇ ਕੀ ਨਾ ਕੀ। ਉਹਨੂੰ ਜੋਰਾਂ ਦੀ ਨੀਂਦ ਆ ਰਹੀ ਹੈ ਪਰ ਜਰਨੈਲ ਨੇ ਅਜੇ ਰੋਟੀ ਖਾਣੀ ਹੈ।
ਬਾਬਾ ਜੀ ਸੁਣਦੇ ਪਏ ਹੋ......... ਵਿਅੰਗ / ਯੁੱਧਵੀਰ ਸਿੰਘ, ਆਸਟ੍ਰੇਲੀਆ
ਬਾਬਾ ਜੀ ਸੁਣਦੇ ਪਏ ਹੋ ਕਿ ਦੇਖਦੇ ਪਏ ਹੋ ਕਿ ਕਿਵੇਂ ਗੋਰਖਧੰਦਾ ਚੱਲ ਰਿਹਾ ਹੈ, ਤੁਹਾਡੇ ਨਾਮ ਤੇ ? ਕੋਈ ਤੁਹਾਡਾ ਨਾਮ ਜਪਾ ਰਿਹਾ ਹੈ ਤੇ ਕੋਈ ਤੁਹਾਡੇ ਦਰਸ਼ਨ ਕਰਵਾ ਰਿਹਾ ਹੈ । ਕੁਝ ਇਹ ਕੰਮ ਮੁਫਤ ਵਿਚ ਕਰ ਰਹੇ ਹਨ ਤੇ ਕੁਝ ਨਗਦੀ ਦੇ ਨਾਲ ਨਾਲ ਕਰੈਡਿਟ ਕਾਰਡ ਤੋਂ ਵੀ ਪੇਮੈਂਟ ਲੈ ਰਹੇ ਹਨ । ਤੁਸੀਂ ਤਾਂ ਆ ਕੇ ਦੁਨੀਆ ਤਾਰਨ ਦੀ ਕੋਸ਼ਿਸ ਕੀਤੀ ਤੇ ਤੁਹਾਡੇ ਨਾਮ ਤੇ ਕੁਝ ਭਗਤ ਦੁਨੀਆਂ ਨੂੰ ਫਿਰ ਤੋਂ ਅੰਧਵਿਸ਼ਵਾਸ ਵਿਚ ਵਾੜਨ ‘ਤੇ ਲੱਗੇ ਹੋਏ ਹਨ । ਬਾਬਾ ਜੀ ਕੀਹਦਾ ਕੀਹਦਾ ਨਾਮ ਲਵਾਂ ? ਪਰ ਸਾਡੇ ਬਾਬਾ ਸ਼ਿੰਦਾ ਤੜਥੱਲੀ ਜੀ ਐਸੇ ਮਹਾਰਾਜ ਹਨ ਕਿ ਐਸੀਆਂ ਮਿੱਠੀਆਂ ਗੱਲਾਂ ਦੇ ਚੱਕਰਾਂ ਵਿਚ ਪਾਉਂਦੇ ਹਨ ਕਿ ਲੋਕ ਆਏ ਕੁਝ ਲੈਣ ਹੁੰਦੇ ਹਨ, ਪਰ ਦੇ ਕੇ ਹੀ ਜਾਂਦੇ ਨੇ । ਬਾਬਾ ਜੀ ਤੁਹਾਡੇ ਨਾਮ ਤੇ ਗੁਰੂ ਘਰ ਦੀਆਂ ਐਡੀਆਂ ਉੱਚੀਆਂ ਇਮਾਰਤਾਂ ਖੜੀਆਂ ਕਰ ਦਿੱਤੀਆ ਕਿ ਵੇਖਣ ਵਾਲੇ ਨੂੰ ਚੱਕਰ ਆ ਜਾਣ ਪਰ ਉਹਦੇ ਵਿਚ ਸਾਡੇ ਵਰਗੇ ਆਮ ਲੋਕਾਂ ਦੀ ਜਾਣ ਦੀ ਮਨਾਹੀ ਹੁੰਦੀ ਹੈ, ਕਿਉਂਕਿ ਸਾਡੇ ਕੱਪੜੇ ਵਧੀਆ ਨਹੀਂ ਪਾਏ ਹੁੰਦੇ । ਅਸੀਂ ਵੇਖਣ ਨੂੰ ਨੀਵੀਂ ਜਾਤ ਦੇ ਹਾਂ । ਹੋਰ ਤਾਂ ਹੋਰ ਕਈ ਵਾਰ ਤਾਂ ਸਾਨੂੰ ਭਾਂਡੇ ਵੀ ਆਪਣੇ ਘਰੋਂ ਲੈ ਕੇ ਜਾਣੇ ਪੈਂਦੇ ਹਨ ਕਿ ਸਾਡੇ ਖਾਣ ਨਾਲ ਕਿਤੇ ਗੁਰੂਘਰ ਦੇ ਭਾਂਡੇ ਹੀ ਨਾ ਭ੍ਰਿਸ਼ਟ ਹੋ ਜਾਣ । ਬੜੇ ਬੜੇ ਆਪੋ ਬਣੇ ਬੁੱਧੀਜੀਵੀ ਤੁਹਾਡੀ ਬਾਣੀ ਦੇ ਆਪਣੇ ਆਪਣੇ ਹਿਸਾਬ ਨਾਲ ਅਰਥ ਕਰ ਰਹੇ ਹਨ ਤੇ ਦੁਨੀਆਂ ਦੀ ਨਜ਼ਰ ਵਿਚ ਸਾਨੂੰ ਤੁਹਾਡੇ ਨਾਲ ਜੋੜ ਰਹੇ ਹਨ ਪਰ ਗਲ ਦੇ ਵਿਚ ਲੌਕਟ ਆਪਣੇ ਪਵਾ ਰਹੇ ਹਨ । ਸੱਚ ਬੋਲਣ ਦੀ ਮਨਾਹੀ ਹੈ, ਤੁਹਾਡੇ ਨਾਮ ਤੇ ਬਣੇ ਗੁਰੂਘਰਾਂ ਵਿਚ ।
ਉੁਮਰ ਪਰਖਾਂ ਕਰਨ ‘ਚ ਹੀ ਲੰਘਾਤੀ......... ਵਿਅੰਗ / ਗੱਜਣਵਾਲਾ ਸੁਖਮੰਦਰ
ਧਾਰਮਿਕ
ਸੰਸਾਰ ਵਿੱਚ ਸਾਰੇ ਹੀ ਦਾਰੂ ਦੇ ਇਸਤੇਮਾਲ ਦੇ ਬਰ-ਖਿਲਾਫ ਹਨ ਤੇ ਦੁਹਾਈਆਂ ਪਾਉਂਦੇ
ਹੋਏ ਕਹਿ ਰਹੇ ਹਨ ਕਿ ਇਹ ਅਕਲ ਤੇ ਪਰਦਾ ਪਾ ਦਿੰਦੀ ਹੈ ਸਾਰੀਆਂ ਤਬਾਹੀਆਂ ਦਾ ਕਾਰਨ ਇਹ
ਹੀ ਹੈ । ਪਰ ਫਿਰ ਵੀ ਦੁਨੀਆਂ ਇਸ ਪਿਛੇ ਪਾਗਲ ਹੋਈ ਭੱਜੀ ਫਿਰਦੀ ਹੈ ।
ਸਾਡਾ ਫਰੀਦਕੋਟੀਆ ਮਾਸੜ ਪੈਂਹਠਾਂ ਨੂੰ ਅੱਪੜ ਗਿਆ ਪਰ ਆਥਣ ਵੇਲੇ ਨਾਂਗਾ ਨਹੀਂ ਪੈਣ ਦਿੰਦਾ ।ਪਤਾ ਨਹੀਂ ਕਿੰਨੇ ਡਰੱਮ ਕੈਨੀਆ ਖਾਲੀ ਕਰ ਗਿਆ ਪਰ ਸਬਰ ਨਹੀਂ ਆਇਆ ।ਮੂੰਹ ਮੱਥੇ ਤੋਂ ਐਂ ਲੱਗਦਾ ਜਿਵੇਂ ਬਲਾਕ ਸੰਤੀ ਦਾ ਚੇਅਰਮੈਨ ਰਿਹਾ ਹੁੰਦਾ ।ਦਾਰੂ ਬਾਰੇ ਉਸ ਦੀ ਰਾਏ ਜਿਵੇਂ ਜਿਵੇਂ ਸੁਰਜ ਅੱਗੇ ਵਧਦਾ ਜਾਂਦਾ ਨਾਲ ਦੀ ਨਾਲ ਬਦਲਦੀ ਜਾਂਦੀ ਹੈ। ਸਵੇਰੇ ਸਵੇਰੇ ਉਸ ਦੀ ਰਾਏ ਹੋਰ ,ਦੁਪੈਹਰ ਵੇਲੇ ਹੋਰ ਤੇ ਫਿਰ ਜਿਉਂ ਜਿਉਂ ਦਿਨ ਢਲਦਾ ਜਾਂਦਾ ਹੈ ਤੇ ਸ਼ਾਮ ਹੋ ਜਾਂਦੀ ਹੈ ਤਾਂ ਉਸਦਾ ਫਲਸਫਾ ਬਦਲਦਾ ਬਦਲਦਾ ਬਦਲ ਹੀ ਜਾਂਦਾ।
ਸਾਡਾ ਫਰੀਦਕੋਟੀਆ ਮਾਸੜ ਪੈਂਹਠਾਂ ਨੂੰ ਅੱਪੜ ਗਿਆ ਪਰ ਆਥਣ ਵੇਲੇ ਨਾਂਗਾ ਨਹੀਂ ਪੈਣ ਦਿੰਦਾ ।ਪਤਾ ਨਹੀਂ ਕਿੰਨੇ ਡਰੱਮ ਕੈਨੀਆ ਖਾਲੀ ਕਰ ਗਿਆ ਪਰ ਸਬਰ ਨਹੀਂ ਆਇਆ ।ਮੂੰਹ ਮੱਥੇ ਤੋਂ ਐਂ ਲੱਗਦਾ ਜਿਵੇਂ ਬਲਾਕ ਸੰਤੀ ਦਾ ਚੇਅਰਮੈਨ ਰਿਹਾ ਹੁੰਦਾ ।ਦਾਰੂ ਬਾਰੇ ਉਸ ਦੀ ਰਾਏ ਜਿਵੇਂ ਜਿਵੇਂ ਸੁਰਜ ਅੱਗੇ ਵਧਦਾ ਜਾਂਦਾ ਨਾਲ ਦੀ ਨਾਲ ਬਦਲਦੀ ਜਾਂਦੀ ਹੈ। ਸਵੇਰੇ ਸਵੇਰੇ ਉਸ ਦੀ ਰਾਏ ਹੋਰ ,ਦੁਪੈਹਰ ਵੇਲੇ ਹੋਰ ਤੇ ਫਿਰ ਜਿਉਂ ਜਿਉਂ ਦਿਨ ਢਲਦਾ ਜਾਂਦਾ ਹੈ ਤੇ ਸ਼ਾਮ ਹੋ ਜਾਂਦੀ ਹੈ ਤਾਂ ਉਸਦਾ ਫਲਸਫਾ ਬਦਲਦਾ ਬਦਲਦਾ ਬਦਲ ਹੀ ਜਾਂਦਾ।
ਗ਼ਦਰ......... ਕਹਾਣੀ / ਲਾਲ ਸਿੰਘ ਦਸੂਹਾ
ਇਸ ਵਾਰ ਪੱਕਾ ਮਨ ਬਣਾ ਕੇ ਤੁਰਿਆ ਸੀ ਕਿ ਊਦ੍ਹੋ ਮਾਮੇ ਨੂੰ ਬਰ – ਜ਼ਰੂਰ ਮਿਲਣਾ । ਆਲਸ ਨਹੀਂ ਪਾਉਣੀ । ਤਿੰਨ ਵਾਰ ਪਹਿਲੋਂ ਕੀਤੀ ਗ਼ਲਤੀ ਇਸ ਵਾਰ ਬਿਲਕੁਲ ਨਹੀਂ ਕਰਨੀ । ਘਿਉ ਦਾ ਘੜਾ ਰੁੜ੍ਹ ਜਾਏ , ਐਧਰਲੀ ਓਧਰ ਹੋ ਜਾਏ ਜਾਂ ਹੇਠਲੀ ਉੱਤੇ । ਪਹਿਲੀ ਵਾਰ ਚਾਣਚੱਕ ਆਉਣਾ ਪਿਆ ਸੀ ਇੰਡੀਆ । ਪਿੰਡੋਂ ਆਏ ਤੇਜ਼ ਗਤੀ ਲਿਫਾਫੇ ‘ ਤੇ ਨਾ ਭੇਜਣ ਵਾਲੇ ਦਾ ਨਾ ਸੀ , ਨਾ ਥਹੁ-ਪਤਾ । ਇਸ ਅੰਦਰੋਂ ਨਿਕਲਿਆ ਕਾਲਾ-ਹਾਸ਼ੀਆ ਕਾਰਡ ਹੋਰ ਵੀ ਵਿਸਫੋਕਟ । ਮੈਂ ਦੇਖਦਾ-ਪੜ੍ਹਦਾ ਜਿਵੇਂ ਸੁੰਨ ਹੋ ਗਿਆ ਸੀ - ‘ ਸਾਡੇ ਪੂਜਨੀਕ ਪਿਤਾ ਲੰਬੜਦਾਰ ਹਰਬੰਸ ਸਿੰਘ ਘੁੰਮਣ , ਸਾਬਕਾ ਸਰਪੰਚ ,ਇਸ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਅੰਮ੍ਰਿਤ ਵੇਲੇ ਗੁਰਪੁਰੀ ਸਿਧਾਰ ਗਏ । ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦਾ ਭੋਗ .... । ਅੱਗੇ ਨਾ ਮੈਥੋਂ ਭੋਗ ਦੀ ਮਿਤੀ ਪੜ੍ਹੀ ਗਈ , ਨਾ ਦਿਨ । ਮੇਰੀ ਨਿਗਾਹ ਸਿੱਧੀ ਦੁਖੀ ਹਿਰਦਿਆਂ ਵਲ੍ਹ ਨੂੰ ਤਿਲਕ ਗਈ । ਇਹ ਸਨ –ਗੁਲਬਾਗ਼ ਸਿੰਘ ਘੁੰਮਣ ( ਪੁੱਤਰ ), ਗਗਨਦੀਪ ਸਿੰਘ ਘੁੰਮਣ ( ਪੋਤਰਾ ) , ਕਿਰਨਦੀਪ ਸਿੰਘ ਘੁੰਮਣ ( ਪੋਤਰਾ ) ।
ਜੰਬੋ-ਬੋਨ......... ਕਹਾਣੀ / ਰਤਨ ਰੀਹਲ (ਡਾ:)

ਰਾਬਰਟ ਦਾ ‘ਨਿੱਕ ਨੇਮ’ ‘ਰੌਬ’ ਹੈ। ਉਹ ਸਕਾਟਲੈਂਡ ਤੋਂ ਆਣ ਕੇ ਇੰਗਲੈਂਡ ਦੇ ਇਲਾਕੇ ਵੈਸਟ ਮਿੱਡਲੈਂਡ ਵਿੱਚ ਵਸਿਆ ਹੋਇਆ ਹੈ। ਰੌਬ ਦਾ ਐਲਮੀਨੀਅਮ ਦੇ ਕਾਰਾਂ ਦੇ ਪੁਰਜੇ ਬਣਾਉਣ ਦਾ ਡਾਈ-ਕਾਸਟਿੰਗ’ ਦਾ ਇੱਕ ਤਕੜਾ ਕਾਰਖਾਨਾ ਹੈ। ਜਿਸ ਵਿੱਚ ਸੌ ਕੁ ਤੋਂ ਉੱਪਰ ਗੋਰੇ ਕਾਲੇ ਕਰਮਚਾਰੀ ਕੰਮ ਕਰ ਰਹੇ ਹਨ। ਰੌਬ ਦਾ ਕੁੱਤਾ ਅੱਜ ਸਵੇਰ ਦਾ ਹੀ ਭੌਂਕਣੋ ਨਹੀਂ ਹਟਿਆ। ਰੌਬ ਕੱਲ੍ਹ ਰਾਤੀਂ ਘਰ ਜਾਣ ਲੱਗਿਆ ਹੀ ਦਫਤਰ ਦੇ ਸਾਰੇ ਕਲਰਕਾਂ ਨੂੰ ਦੱਸ ਗਿਆ ਸੀ ਕਿ ਉਹ ਕੁੱਤੇ ਵਾਸਤੇ ਸਵੇਰ ਦਾ ਖਾਣਾ ਰੱਖ ਚੱਲਿਆ ਹੈ ਅਤੇ ਉਸਨੇ ਕੁੱਤੇ ਦੇ ਖਾਣੇ ਬਾਰੇ ‘ਡੇਵ’ ਨੂੰ ਸਭ ਸਮਝਾ ਦਿੱਤਾ ਹੈ। ਉਹ ਸਵੇਰੇ ਸਿੱਧਾ ਹੀ ਮੀਟਿੰਗ ਉਪਰ ਚਲਾ ਜਾਵੇਗਾ ਅਤੇ ਮੀਟਿੰਗ ਤੋਂ ਬਾਅਦ ਹੀ ਦਫਤਰ ਆਵੇਗਾ। ਉਸਨੇ ਸਾਰੇ ਕਲਰਕਾਂ ਨੂੰ ਕਾਮਿਆਂ ਦੀ ਹੜਤਾਲ ਬਾਰੇ ਸਮਝਾਉਂਦਿਆਂ ਹੋਇਆ ਕਿਹਾ ਸੀ ਕਿ ਸੇਲਜ਼-ਮੈਨੇਜਰ ਕਹਿੰਦੇ ਹਨ ਕਿ ਕੰਪਨੀ ਨਾਲ ਮੀਟਿੰਗ ਵੇਲੇ ਮੇਰਾ ਉਥੇ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਕਰਕੇ ਉਸਨੂੰ ਸਵੇਰੇ ਕਾਰ ਇੰਡਸਟਰੀ ਵਾਲਿਆਂ ਨਾਲ ਮੀਟਿੰਗ ਵਿੱਚ ਜਾਣਾ ਜ਼ਰੂਰੀ ਹੈ ਜਿਸ ਵਿੱਚ ਉਹ ਹੜਤਾਲੀਆਂ ਵਾਸਤੇ ਪੁਰਜ਼ੇ ਬਣਾਉਣ ਵਾਸਤੇ ਵਾਧੂ ਕੀਮਤ ਮਨਜੂਰ ਕਰਵਾ ਸਕੇ। ਅੱਜ ਦਫਤਰ ਦੇ ਸਾਰੇ ਵਿਹਲੇ ਕਰਮਚਾਰੀ ਉੱਠ ਉੱਠ ਉਸਦੇ ਭੌਂਕ ਰਹੇ ਕੁੱਤੇ ਵੱਲ ਵੇਖ ਰਹੇ ਹਨ। ਕੁੱਤਾ ਰੌਬ ਦੇ ਦਫਤਰ ਦੀਆਂ ਤਾਕੀਆਂ ਨੂੰ ਪੈਰਾਂ ਦੇ ਪੰਜਿਆਂ ਨਾਲ ਝਰੀਟੀ ਜਾ ਰਿਹਾ ਹੈ ਅਤੇ ਉੱਚੀ ਉੱਚੀ ਭੌਂਕ ਰਿਹਾ ਹੈ। ਕੁੱਤਾ ਕਦੇ ਬਾਹਰ ਹੜਤਾਲ ਉਪਰ ਖੜ੍ਹੇ ਕਾਮਿਆਂ ਵੱਲ ਮੂੰਹ ਚੁੱਕ ਚੁੱਕ ਭੌਂਕ ਰਿਹਾ ਹੈ ਅਤੇ ਕਦੇ ਦਫਤਰ ਵਿੱਚ ਖਿੱਲੀਆਂ ਉਡਾਉਂਦੇ ਕਾਮਿਆਂ ਵੱਲ ਝਈਆਂ ਲੈ ਲੈ ਪੈ ਰਿਹਾ ਹੈ।
ਰੌਬ ਆਪਣੇ ਕੁੱਤੇ ਨੂੰ ‘ਬਲੈਕੀ’ ਕਰਕੇ ਸੱਦਦਾ ਹੈ । ਕੁੱਤਾ ਵੀ ਕਾਹਦਾ ਵੇਖਣ ਨੂੰ ਪੂਰਾ ਰਿੱਛ ਜਿਹਾ ਲੱਗਦਾ ਹੈ। ਉਸਦੇ ਸਿਰ ਤੋਂ ਲੈ ਕੇ ਸਾਰਾ ਸਰੀਰ ਰਿੱਛ ਵਾਂਗ ਹੀ ਕਾਲੀ ਬੱਗੀ ਜੱਤ ਨਾਲ ਭਰਿਆ ਹੋਇਆ ਹੈ। ਅੱਖਾਂ ਉਪਰ ਉਸ ਦੇ ਕਾਲੇ ਭਰਵੱਟਿਆਂ ਦੇ ਵਾਲ ਉਸਦੀਆਂ ਅੱਖਾਂ ਦੀਆਂ ਕੋਠੀਆਂ ਤੱਕ ਲਮਕਦੇ ਹਨ। ਉਸਦੇ ਸਰੀਰ ਦੀ ਜੇਕਰ ਕੋਈ ਹੱਡੀ ਦਿਸਦੀ ਸੀ ਤਾਂ ਵੇਖਣ ਵਾਲੇ ਨੂੰ ਉਸਦੇ ਪੰਜਿਆਂ ਉਪਰ ਗਿੱਟੇ ਜਾਂ ਉਸਦੇ ਜੱਤ ਵਾਲੇ ਪੈਰਾਂ ਦੇ ਕੰਡਿਆਂ ਵਰਗੇ ਨਾਖੁਨ ਹੀ ਦਿਸਦੇ ਹਨ। ਜਦ ਬਲੈਕੀ ਨੂੰ ਭੁੱਖ ਲਗਦੀ ਹੈ ਤਾਂ ਉਹ ਖਾਣੇ ਵਾਲੀ ਅਲਮਾਰੀ ਕੋਲ ਬੈਠਾ ਰੌਬ ਵੱਲ ਬੈਠਾ ਟਿੱਕਟਿੱਕੀ ਲਾ ਕੇ ਵੇਖਦਾ ਰਹਿੰਦਾ ਹੈ। ਜਦ ਰੌਬ ਦੀ ਅੱਖ ਬਲੈਕੀ ਦੀ ਅੱਖ ਨਾਲ ਮਿਲਦੀ ਹੈ ਤਾਂ ਬਲੈਕੀ ਆਪਣੀਆਂ ਪਿਛਲੀਆਂ ਲੱਤਾਂ ਦੇ ਸਹਾਰੇ ਅਲਮਾਰੀ ਮੂਹਰੇ ਖੜ੍ਹ ਜਾਂਦਾ ਹੈ। ਫਿਰ ਜਦ ਰੌਬ ਡੇਵ ਨੂੰ ਉੱਚੀ ਦੇਣੀ ਹਾਕ ਮਾਰਦਾ ਹੈ ਤਾਂ ਬਲੈਕੀ ਕੰਧ ਨਾਲ ਵਿਛਾਈ ਤੱਪੜੀ ਉਪਰ ਜਾ ਕੇ ਇਸ ਤਰ੍ਹਾਂ ਬੈਠ ਜਾਂਦਾ ਹੈ ਜਿਵੇਂ ਕੋਈ ਮੇਜ਼ ਦੁਆਲੇ ਪਈ ਕੁਰਸੀ ਉਪਰ ਬੈਠ ਕੇ ਨੌਕਰ ਵਲੋਂ ਲਿਆਏ ਜਾਣ ਵਾਲੇ ਖਾਣੇ ਦੀ ਉਡੀਕ ਕਰਦਾ ਹੈ। ਰੌਬ ਜਾਂ ਡੇਵ ਜਦ ਉਸਨੂੰ ਬਲੈਕੀ ਕਹਿ ਕੇ ਸੱਦਦੇ ਹਨ ਤਾਂ ਬਲੈਕੀ ਦੇ ਪਿਆਰ ਨਾਲ ਭਰਵੱਟੇ ਤਣ ਜਾਂਦੇ ਹਨ ਅਤੇ ਉਸ ਦੀਆਂ ਗੇਰੂ ਰੰਗੀਆਂ ਅੱਖਾਂ ਵਿੱਚੋਂ ਪਿਆਰ ਉਮੜ ਉਮੜ ਪੈਂਦਾ ਹੈ ਪਰ ਜਦ ਕੋਈ ਹੋਰ ਉਸਨੂੰ ਬਲੈਕੀ ਕਹਿ ਬੁਲਾਉਂਦਾ ਹੈ ਤਾਂ ਉਹ ਨਾਸਾਂ ਥਾਣੀ ਸਾਹ ਘੜੀਸਦਾ ਹੋਇਆ, ਬੁੱਲਾਂ ਨੂੰ ਕੱਸ ਕੇ ਦੰਦ ਕਰੀਂਦਾ ਹੋਇਆ ਘੁਰਕੀ ਮਾਰਦਾ ਇੰਝ ਲਗਦਾ ਹੈ ਜਿਵੇਂ ਕਹਿੰਦਾ ਹੋਵੇ ਉਹ ਵੀ ਵਲੈਤ ਦਾ ਜੰਮਿਆਂ ਪਲਿਆ ਹੈ। ਮੁੜ ਭੁੱਲ ਕੇ ਵੀ ਬਲੈਕੀ ਨਾ ਕਹੀਂ। ਨਹੀਂ ਤਾਂ ਅੰਜਾਮ ਸੁਣ ਲੈ ਕਿ ਉਹ ਚਿੱਟੀ ਚਮੜੀ ਦਾ ਚਹੇਤਾ ਪਾਲਤੂ ਕੁੱਤਾ ਹੈ। ਉਸਨੂੰ ਟੁੰਡੇ ਲਾਟ ਦੀ ਪ੍ਰਵਾਹ ਨਹੀਂ ਹੈ। ਜੇਕਰ ਫਿਰ ਬਲੈਕੀ ਕਿਹਾ ਤਾਂ ਉਸਦੀਆਂ ਲੱਤਾਂ ਦੀਆਂ ਪਿੰਨੀਆਂ ਦੇ ਗਾਚੇ ਭਰ ਲਵੇਗਾ।
ਰੌਬ ਆਪਣੇ ਕੁੱਤੇ ਨੂੰ ‘ਬਲੈਕੀ’ ਕਰਕੇ ਸੱਦਦਾ ਹੈ । ਕੁੱਤਾ ਵੀ ਕਾਹਦਾ ਵੇਖਣ ਨੂੰ ਪੂਰਾ ਰਿੱਛ ਜਿਹਾ ਲੱਗਦਾ ਹੈ। ਉਸਦੇ ਸਿਰ ਤੋਂ ਲੈ ਕੇ ਸਾਰਾ ਸਰੀਰ ਰਿੱਛ ਵਾਂਗ ਹੀ ਕਾਲੀ ਬੱਗੀ ਜੱਤ ਨਾਲ ਭਰਿਆ ਹੋਇਆ ਹੈ। ਅੱਖਾਂ ਉਪਰ ਉਸ ਦੇ ਕਾਲੇ ਭਰਵੱਟਿਆਂ ਦੇ ਵਾਲ ਉਸਦੀਆਂ ਅੱਖਾਂ ਦੀਆਂ ਕੋਠੀਆਂ ਤੱਕ ਲਮਕਦੇ ਹਨ। ਉਸਦੇ ਸਰੀਰ ਦੀ ਜੇਕਰ ਕੋਈ ਹੱਡੀ ਦਿਸਦੀ ਸੀ ਤਾਂ ਵੇਖਣ ਵਾਲੇ ਨੂੰ ਉਸਦੇ ਪੰਜਿਆਂ ਉਪਰ ਗਿੱਟੇ ਜਾਂ ਉਸਦੇ ਜੱਤ ਵਾਲੇ ਪੈਰਾਂ ਦੇ ਕੰਡਿਆਂ ਵਰਗੇ ਨਾਖੁਨ ਹੀ ਦਿਸਦੇ ਹਨ। ਜਦ ਬਲੈਕੀ ਨੂੰ ਭੁੱਖ ਲਗਦੀ ਹੈ ਤਾਂ ਉਹ ਖਾਣੇ ਵਾਲੀ ਅਲਮਾਰੀ ਕੋਲ ਬੈਠਾ ਰੌਬ ਵੱਲ ਬੈਠਾ ਟਿੱਕਟਿੱਕੀ ਲਾ ਕੇ ਵੇਖਦਾ ਰਹਿੰਦਾ ਹੈ। ਜਦ ਰੌਬ ਦੀ ਅੱਖ ਬਲੈਕੀ ਦੀ ਅੱਖ ਨਾਲ ਮਿਲਦੀ ਹੈ ਤਾਂ ਬਲੈਕੀ ਆਪਣੀਆਂ ਪਿਛਲੀਆਂ ਲੱਤਾਂ ਦੇ ਸਹਾਰੇ ਅਲਮਾਰੀ ਮੂਹਰੇ ਖੜ੍ਹ ਜਾਂਦਾ ਹੈ। ਫਿਰ ਜਦ ਰੌਬ ਡੇਵ ਨੂੰ ਉੱਚੀ ਦੇਣੀ ਹਾਕ ਮਾਰਦਾ ਹੈ ਤਾਂ ਬਲੈਕੀ ਕੰਧ ਨਾਲ ਵਿਛਾਈ ਤੱਪੜੀ ਉਪਰ ਜਾ ਕੇ ਇਸ ਤਰ੍ਹਾਂ ਬੈਠ ਜਾਂਦਾ ਹੈ ਜਿਵੇਂ ਕੋਈ ਮੇਜ਼ ਦੁਆਲੇ ਪਈ ਕੁਰਸੀ ਉਪਰ ਬੈਠ ਕੇ ਨੌਕਰ ਵਲੋਂ ਲਿਆਏ ਜਾਣ ਵਾਲੇ ਖਾਣੇ ਦੀ ਉਡੀਕ ਕਰਦਾ ਹੈ। ਰੌਬ ਜਾਂ ਡੇਵ ਜਦ ਉਸਨੂੰ ਬਲੈਕੀ ਕਹਿ ਕੇ ਸੱਦਦੇ ਹਨ ਤਾਂ ਬਲੈਕੀ ਦੇ ਪਿਆਰ ਨਾਲ ਭਰਵੱਟੇ ਤਣ ਜਾਂਦੇ ਹਨ ਅਤੇ ਉਸ ਦੀਆਂ ਗੇਰੂ ਰੰਗੀਆਂ ਅੱਖਾਂ ਵਿੱਚੋਂ ਪਿਆਰ ਉਮੜ ਉਮੜ ਪੈਂਦਾ ਹੈ ਪਰ ਜਦ ਕੋਈ ਹੋਰ ਉਸਨੂੰ ਬਲੈਕੀ ਕਹਿ ਬੁਲਾਉਂਦਾ ਹੈ ਤਾਂ ਉਹ ਨਾਸਾਂ ਥਾਣੀ ਸਾਹ ਘੜੀਸਦਾ ਹੋਇਆ, ਬੁੱਲਾਂ ਨੂੰ ਕੱਸ ਕੇ ਦੰਦ ਕਰੀਂਦਾ ਹੋਇਆ ਘੁਰਕੀ ਮਾਰਦਾ ਇੰਝ ਲਗਦਾ ਹੈ ਜਿਵੇਂ ਕਹਿੰਦਾ ਹੋਵੇ ਉਹ ਵੀ ਵਲੈਤ ਦਾ ਜੰਮਿਆਂ ਪਲਿਆ ਹੈ। ਮੁੜ ਭੁੱਲ ਕੇ ਵੀ ਬਲੈਕੀ ਨਾ ਕਹੀਂ। ਨਹੀਂ ਤਾਂ ਅੰਜਾਮ ਸੁਣ ਲੈ ਕਿ ਉਹ ਚਿੱਟੀ ਚਮੜੀ ਦਾ ਚਹੇਤਾ ਪਾਲਤੂ ਕੁੱਤਾ ਹੈ। ਉਸਨੂੰ ਟੁੰਡੇ ਲਾਟ ਦੀ ਪ੍ਰਵਾਹ ਨਹੀਂ ਹੈ। ਜੇਕਰ ਫਿਰ ਬਲੈਕੀ ਕਿਹਾ ਤਾਂ ਉਸਦੀਆਂ ਲੱਤਾਂ ਦੀਆਂ ਪਿੰਨੀਆਂ ਦੇ ਗਾਚੇ ਭਰ ਲਵੇਗਾ।
ਲੀਰਾਂ ਵਾਲੀ ਖਿੱਦੋ.......... ਕਹਾਣੀ / ਰਵੀ ਸਚਦੇਵਾ
ਕੰਡਿਆਂ ਵਾਲੀਆਂ ਤਾਰਾਂ ਦੇ ਲਾਗੇ, ਮੈਲੇ ਕੁਚੈਲੇ ਕੱਪੜਿਆਂ ‘ਚ, ਲੀਰੋਂ ਲੀਰ ਹੋਈ ਚੁੰਨੀ ਨਾਲ, ਆਪਣਾ ਮੂੰਹ ਲਕਾਉਣ ਦੀ ਕੋਸ਼ਿਸ਼ ਕਰਦੀ, ਪੱਬਾਂ ਦੇ ਭਾਰ ਬੈਠੀ ਲਾਜੋ, ਹਵਾਈ ਅੱਡੇ ‘ ਚੋਂ ਉੱਡਦੇ ਲਹਿੰਦੇ ਜਹਾਜ਼ਾਂ ਵੱਲ ਤੱਕ ਰਹੀ ਸੀ। ਆਪਣੀ ਲੁੱਟ ਚੁੱਕੀ ਪਤ ਤੇ ਸਦਾ ਲਈ ਵਿਛੋੜਾ ਦੇ ਗਈ, ਰੱਬ ਵਰਗੀ ਮਾਂ ਦੇ ਵਿਯੋਗ ਵਿੱਚ। ਸਰਹੱਦ ਦੇ ਦੂਜੇ ਪਾਸੇ ਨਵੇਂ ਰਾਹਾਂ ਦੀ ਭਾਲ ਵਿੱਚ ਨਿਕਲ ਚੁੱਕੇ ਆਪਣੇ ਸਾਥੀ ਦੇ ਵਿਯੋਗ ਵਿੱਚ। ਲਾਜੋ ਦਾ ਸਾਥੀ ਉੱਚਾ-ਲੰਮਾ, ਗੋਰਾ ਨਿਸ਼ੋਹ ਅਤੇ ਸੋਹਣਾ ਸੁਨੱਖਾ, ਮੁੱਛ ਫੁੱਟ ਗੱਬਰੂ, ਨੱਥੂ ਬਾਣੀਏ ਦਾ ਮੁੰਡਾ ਦਲੀਪਾ ਸੀ, ਜੋ ਪਿੰਡ ਦੀ ਸੱਥ ‘ਚ ਸੌਦੇ ਦੀ ਦੁਕਾਂ ਕਰਦਾ ਸੀ। ਭੋਲਾ ਸੀ। ਲਾਜੋ ਦੇ ਪਿਆਰ ‘ਚ ਉਸਨੇ ਦੁਕਾਂ ਅੱਧੀ ਕਰ ਲਈ ਸੀ। ਅਸਲ ਵਿੱਚ ਉਸਦੇ ਬਾਹਰ ਜਾਣ ਦੀ ਵਜ੍ਹਾ ਹੀ ਲਾਜੋ ਸੀ। ਜਦ ਲਾਜੋ ਗੁੱਡੇ-ਗੁੱਡੀਆਂ ਦੀ ਖੇਡ ‘ਚੋਂ ਬਾਹਰ ਨਿਕਲੀ ਤਾਂ ਉਸਨੂੰ ਹੋਸ਼ ਆਇਆ। ਬਹੁਤ ਵਿਲਕੀ। ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਅਸਲ ਵਿੱਚ, ਕਾਲਜ ਦੇ ਦਿਨਾਂ ‘ਚ ਲਾਜੋ ਦਾ ਕੱਚਾ ਹੁਸਨ, ਫੁੱਲਾਂ ਦੇ ਨਾਲ ਲਟਕਦੀ ਕਲੀ ਦੀ ਡੋਡੀ ਵਰਗਾ ਸੀ। ਜੋ ਖੁੱਲ ਕੇ ਖਿਲਣਾ ਚਾਹੁੰਦੀ ਸੀ। ਜਵਾਨੀ ਦੇ ਜੋਸ਼ ਕਾਰਨ ਲਾਜੋ ਨੂੰ ਆਪਾ ਪਾਣੀ ਦੇ ਉਛਾਲ ਵਾਂਗ ਕੰਢਿਆਂ ਤੋਂ ਬਾਹਰ ਹੁੰਦਾ ਪ੍ਰਤੀਤ ਹੁੰਦਾ ਸੀ। ਉਸਦੀ ਉਪਜਾਊ ਦੇਹੀ ਤੇ ਕਈ ਜਵਾਲਾਮੁਖੀ ਫੱਟਦੇ ਸਨ। ਜਵਾਲਾਮੁਖੀ ਦੀ ਤਪਨ ਨੂੰ ਠੰਢਾ ਕਰਨ ਦੇ ਲਈ ਉਸ ਨੂੰ ਡੂੰਘੀ ਸਾਂਝ ਦੀ ਲੋੜ ਸੀ। ਇੱਕ ਦਿਨ ਨਾਲ ਪੜ੍ਹਦੇ ਦਲੀਪੇ ਨੇ ਲਾਜੋ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ, ਉਸਨੂੰ ਜੀਵਨ ਸਾਥੀ ਬਣਨ ਦਾ ਨਿਮੰਤ੍ਰਣ ਦਿੱਤਾ। ਲਾਜੋ ਨੇ ਇਸ ਨਿਮੰਤ੍ਰਣ ਨੂੰ ਖੁਸ਼ੀ ਨਾਲ ਕਬੂਲਿਆ। ਦਲੀਪੇ ਦਾ ਪਿਆਰ ਸੱਚਾ ਸੀ। ਪਰ ਲਾਜੋ ਨੂੰ ਤਾਂ ਉਸਦੇ ਝਾਂਸੇ ‘ਚ ਖੁਦ-ਬ-ਖੁਦ ਫਸੇ ਮੁਰਗੇ ਤੋਂ ਸੋਨੇ ਦੇ ਆਂਡੇ ਘਰ ਆਉਂਦੇ ਨਜ਼ਰ ਆਉਣ ਲੱਗੇ ਸਨ। ਅਰਥ........ ਮਿੰਨੀ ਕਹਾਣੀ / ਭਿੰਦਰ ਜਲਾਲਾਬਾਦੀ
ਮਘਦੀ ਦੁਪਿਹਰੇ ਚਿੰਤ ਕੌਰ ਵਿਹੜੇ ਵਿਚ ਪਏ 'ਚੱਕਵੇਂ ਚੁੱਲ੍ਹੇ' ਨੂੰ ਤਪਾਉਣ ਲਈ ਲੱਕੜਾਂ ਡਾਹ ਕੇ ਫ਼ੂਕਾਂ ਮਾਰ ਰਹੀ ਸੀ। ਫ਼ੂਕਾਂ ਮਾਰ ਮਾਰ ਉਸ ਦਾ ਮਗਜ਼ ਖੋਖਲਾ ਹੋ ਗਿਆ ਸੀ ਅਤੇ ਬਿਰਧ ਬਲਹੀਣ ਸਰੀਰ ਦੀ ਸੱਤਿਆ ਸੂਤੀ ਗਈ ਸੀ। ਕਦੇ ਉਹ ਚੁੱਲ੍ਹੇ ਵਿਚ ਕਾਗਜ਼ ਡਾਹੁੰਦੀ ਅਤੇ ਕਦੇ ਛਿਟੀਆਂ ਡਾਹ ਕੇ ਫ਼ੂਕਾਂ ਮਾਰਨ ਲੱਗਦੀ। ਪਰ ਜਿ਼ੱਦੀ ਅੱਗ ਬਲਣ 'ਤੇ ਨਹੀਂ ਆ ਰਹੀ ਸੀ। ਫ਼ੂਕਾਂ ਮਾਰ ਮਾਰ ਕੇ ਚਿੰਤ ਕੌਰ ਅੱਕਲਕਾਨ ਹੋਈ ਪਈ ਸੀ। ਸਲ੍ਹਾਬੀਆਂ ਲੱਕੜਾਂ ਦੇ ਕੌੜੇ ਧੂੰਏਂ ਕਾਰਨ ਉਸ ਦੀਆਂ ਜੋਤਹੀਣ ਅੱਖਾਂ 'ਚੋਂ ਪਾਣੀ ਪਰਨਾਲੇ ਵਾਂਗ ਵਗ ਰਿਹਾ ਸੀ। ਸਿਰ ਦੀਆਂ ਪੁੜਪੁੜੀਆਂ ਵੀ 'ਟੱਸ-ਟੱਸ' ਕਰਨ ਲੱਗ ਪਈਆਂ ਸਨ। ਅਜੇ ਉਹ ਪਿਛਲੇ ਹਫ਼ਤੇ ਹੀ ਅੱਖਾਂ ਦੇ ਲੱਗੇ 'ਮੁਫ਼ਤ ਕੈਂਪ' 'ਚੋਂ ਅੱਖਾਂ ਬਣਵਾ ਕੇ ਆਈ ਸੀ। ਉਸ ਦੇ ਨੂੰਹ-ਪੁੱਤ ਤਾਂ ਉਸ ਦੀ ਕੋਈ ਪ੍ਰਵਾਹ ਹੀ ਨਹੀਂ ਕਰਦੇ ਸਨ। ਉਹਨਾਂ ਦੇ ਭਾਅ ਦਾ ਤਾਂ ਬੁੱਢੀ ਉਹਨਾਂ ਨੂੰ ਇਕ ਤਰ੍ਹਾਂ ਨਾਲ 'ਦੱਦ' ਲੱਗੀ ਹੋਈ ਸੀ ਅਤੇ ਉਹ ਉਸ ਤੋਂ 'ਛੁੱਟਕਾਰੇ' ਲਈ ਰੱਬ ਅੱਗੇ ਹੱਥ ਵੀ ਜੋੜਦੇ! ਅੱਧੋਰਾਣੇ ਸਰੀਰ ਵਾਲੀ ਚਿੰਤ ਕੌਰ ਮੰਜੇ 'ਤੇ ਬੈਠੀ ਹੀ ਚੂਕੀ ਜਾਂਦੀ। ਨਾਂ ਤਾਂ ਉਸ ਨੂੰ ਕੋਈ ਪਾਣੀ ਦਾ ਗਿਲਾਸ ਦਿੰਦਾ ਅਤੇ ਨਾ ਹੀ ਕੋਈ ਦੁਆਈ ਬੂਟੀ! ਇਹ ਤਾਂ ਚਿੰਤ ਕੌਰ ਦੇ ਚੰਗੇ ਕਰਮਾਂ ਨੂੰ ਉਹਨਾਂ ਦੇ ਪਿੰਡ ਅੱਖਾਂ ਦਾ 'ਮੁਫ਼ਤ ਕੈਂਪ' ਆ ਲੱਗਿਆ ਸੀ ਅਤੇ ਚਿੰਤ ਕੌਰ ਦੀਆਂ ਅੱਖਾਂ ਬਣ ਗਈਆਂ ਸਨ। ਉਸ ਨੂੰ ਗੁਜ਼ਾਰੇ ਜੋਕਰਾ ਦਿਸਣ ਲੱਗ ਪਿਆ ਸੀ।
ਅਦਾਕਾਰਾ.......... ਕਹਾਣੀ / ਨਿਸ਼ਾਨ ਸਿੰਘ ਰਾਠੌਰ
ਰਹਿਮਤ ਅਲੀ ਅੱਜ ਆਪਣੀ ਨੇਕੀ ਤੇ ਬਹੁਤ ਪਛਤਾ ਰਿਹਾ ਸੀ ਪਰ ਹੁਣ ਉਸ ਕੋਲ ਕੋਈ ਚਾਰਾ ਵੀ ਨਹੀਂ ਸੀ ਬਚਿਆ। ਉਹ ਵਾਰ-ਵਾਰ ਆਪਣੇ ਮੱਥੇ ਤੇ ਆਏ ਮੁੜਕੇ ਨੂੰ ਸਾਫ਼ ਕਰਦਾ ਅਤੇ ਆਸ-ਪਾਸ ਲੋਕਾਂ ਦੇ ਭਾਰੀ ਹਜ਼ੂਮ ਵਿੱਚੋਂ ਕਿਸੇ ਹਿਮਾਇਤੀ ਦੇ ਚਿਹਰੇ ਦੇ ਭਾਵਾਂ ਨੂੰ ਪੜਣ ਦਾ ਯਤਨ ਕਰਦਾ, ਜਿਹੜਾ ਕਿ ਕਦੇ ਕਦਾਈਂ ਉਸ ਦੇ ਦਾਅ ਦੀ ਗੱਲ ਕਰ ਦਿੰਦਾ ਸੀ।
ਦੂਜੇ ਪਾਸੇ ਉਹ ਛੋਟਾ ਬੱਚਾ ਅਜੇ ਵੀ ਜ਼ਮੀਨ ਤੇ ਪਿਆ ਤੜਪ ਰਿਹਾ ਸੀ ਅਤੇ ਉਸ ਦੀ ਮਾਂ ਉੱਚੀ ਉੱਚੀ ਰੋਣ ਦਾ ‘ਡਰਾਮਾ’ ਕਰ ਰਹੀ ਸੀ ਪਰ ਦੇਖਣ ਵਾਲਿਆਂ ਨੂੰ ਉਹ ਹਕੀਕਤ ਜਾਪ ਰਿਹਾ ਸੀ ਅਤੇ ਭੀੜ ਵਿੱਚੋਂ ਕਈ ਗਰਮ ਖੂਨ ਦੇ ਨੌਜਵਾਨ ਤਾਂ ਰਹਿਮਤ ਅਲੀ ਨੂੰ ਕੁਟਾਪਾ ਚਾੜਣ ਦੀਆਂ ਸਕੀਮਾਂ ਵੀ ਬਣਾ ਰਹੇ ਸਨ। ਪਰ ਸ਼ਾਇਦ ਰਹਿਮਤ ਅਲੀ ਦੀ ਚਿੱਟੀ ਦਾੜੀ ਉਹਨਾਂ ਦੇ ਇਸ ਇਰਾਦੇ ਵਿੱਚ ‘ਰੋੜਾ’ ਬਣੀ ਹੋਈ ਸੀ।
“ਜਨਾਬ, ਤੁਸੀਂ ਬੁਰੀ ਤਰ੍ਹਾਂ ਫੱਸ ਗਏ ਹੋ..., ਭਲਾ ਇਸੇ ਵਿੱਚ ਹੈ ਕਿ ਤੁਸੀਂ 200-400 ਰੁਪਏ ਲੈ-ਦੇ ਕੇ ਗੱਲ ਮੁਕਾਓ।” ਇੱਕ ਬਜ਼ੁਰਗ ਵਿਅਕਤੀ ਨੇ ਰਹਿਮਤ ਅਲੀ ਨੂੰ ਨਸੀਹਤ ਦਿੰਦਿਆਂ ਕਿਹਾ।
“ਕੀ ਸੋਚ ਰਹੇ ਹੋ ਭਾਈ ਸਾਹਬ, ਜੇਕਰ ਪੁਲਿਸ ਆ ਗਈ ਤਾਂ ਗੱਲ ਜਿਆਦਾ ਵੱਧ ਜਾਏਗੀ ਅਤੇ ਤੁਹਾਨੂੰ ਜ਼ੇਲ ਦੀ ਹਵਾ ਵੀ ਖਾਣੀ ਪੈ ਸਕਦੀ ਹੈ।” ਟਾਈ ਅਤੇ ਚਸ਼ਮਾ ਲਾਈ ਖੜੇ ਇੱਕ ਸਿੱਖ ਨੌਜ਼ਵਾਨ ਨੇ ਰਹਿਮਤ ਅਲੀ ਨੂੰ ਸਮਝਾਉਂਦਿਆਂ ਕਿਹਾ।
ਬੱਕਰੇ ਦੀ ਜੂਨ........... ਕਹਾਣੀ / ਚਰਨਜੀਤ ਸਿੰਘ ਪੰਨੂ
ਸਵੇਰੇ ਘਰ ਤੋਂ ਬਾਹਰ ਨਿਕਲਦੇ ਇਨਸਪੈਕਟਰ ਜਾਨੀ ਦਾ ਮਨ ਜਰਾ ਕੁ ਘਬਰਾਇਆ। ਅਖ਼ਬਾਰ ਦੀਆਂ ਸੁਰਖ਼ੀਆਂ ਲੁੱਟ, ਮਾਰ, ਬੈਂਕ ਡਾਕੇ, ਕਤਲੇਆਮ, ਪੁਲਸ ਮੁਕਾਬਲਾ, ਇਹ ਤਾਂ ਇਕ ਰੁਟੀਨ ਮਾਮਲਾ ਬਣ ਕੇ ਰਹਿ ਗਈਆਂ ਸਨ। ਘਰ ਤੋਂ ਦਫ਼ਤਰ, ਤੇ ਦਫ਼ਤਰ ਤੋਂ ਘਰ, ਬੱਸ ਇਹੀ ਦੋ ਚਾਰ ਕਿਲੋਮੀਟਰ ਦਾ ਫਾਸਲਾ ਮਿੰਟ ਗਿਣ-ਗਿਣ ਕੇ ਲੰਘਦਾ ਸੀ। ਜਿਹੜੀ ਘੜੀ ਲੰਘ ਗਈ ਉਹੀ ਸੁਲਖਣੀ, ਅੱਗੇ ਕੀ ਹੋਣ ਵਾਲਾ ਹੈ ਕਿਸੇ ਨੂੰ ਪਤਾ ਨਹੀ ਸੀ। ਦਫ਼ਤਰ ਪਹੁੰਚ ਕੇ ਉਸ ਨੂੰ ਖ਼ਬਰ ਮਿਲੀ ਕਿ ਤਰਨਤਾਰਨ ਤੇ ਭਿਖੀਵਿੰਡ ਇਲਾਕਿਆਂ ਵਿਚ ਫਿਰ ਉਸ ਦੀ ਡਿਊਟੀ ਲਗੀ ਹੈ ਦੋਬਾਰਾ, ਤੇ ਦਿਲੀ ਦੇ ਹੁਕਮਾਂ ਅਨੁਸਾਰ ਇਸ ਤੇ ਜਲਦੀ ਅਮਲ ਕਰਾਉਣ ਦੀ ਤਾਕੀਦ ਕੀਤੀ ਗਈ ਸੀ। ਥਾਂ ਥਾਂ ਤੇ ਲੱਗੀਆਂ ਪੁਲਿਸ ਰੋਕਾਂ ਤੇ ਪੈਰ ਪੈਰ, ਟਾਹਣੀ ਟਾਹਣੀ ਤੇ ਲਗੇ ਖਾੜਕੂਆਂ ਦੇ ਡੂਮਣੇ ਪਲ ਵਿਚ ਹੀ ਉਸ ਦੀਆਂ ਨਜ਼ਰਾਂ ਚੋ ਗੁਜਰ ਗਏ। ਖਾੜਕੂ ਉਸ ਨੇ ਸੁਣੇ ਤਾਂ ਸਨ, ਉਹਨਾਂ ਦੇ ਕਾਰਨਾਮੇ ਤੇ ਕਰਤੂਤਾਂ ਜਾਨੀ ਹਰ ਰੋਜ ਟੀ ਵੀ ਰੇਡੀਓ ਤੇ ਅਖ਼ਬਾਰਾਂ ਰਾਹੀ ਬੜਾ ਕੰਨ ਲਾ ਕੇ ਸਰਵਣ ਕਰਦਾ ਸੀ, ਪਰ ਖਾੜਕੂਆਂ ਦੀ ਕਦੇ ਸ਼ਕਲ ਨਹੀਂ ਸੀ ਵੇਖੀ ਉਸਨੇ। ਕਿਦਾਂ ਦੇ ਹੁੰਦੇ ਨੇ, ਉਹ ਬੇਕਿਰਕੋ। ਜਿਹੜੇ ਬਿਨਾਂ ਕਿਸੇ ਦੁਆ ਦਵੈਤ ਦੇ ਏ ਕੇ ਸੰਤਾਲੀ ਦਾ ਘੋੜਾ ਨੱਪ ਕੇ ਕਈ ਵਸਦੇ ਰਸਦੇ ਘਰਾਂ ਵਿੱਚ ਲਹੂ ਦੀ ਪਰਤ ਵਿਛਾ ਦਿੰਦੇ ਹਨ।
ਮੈਂ ਤਾਂ ਪੁੱਤ ਕੱਲੀ ਰਹਿ ਜੂੰ......... ਕਹਾਣੀ / ਵਕੀਲ ਕਲੇਰ
ਹਰਮੀਤ ਨੇ ਬੈੱਡਰੂਮ ਦੀ ਵਿੰਡੋ ਦਾ ਪਰਦਾ ਹਟਾਕੇ ਬਾਹਰ ਨਿਗ੍ਹਾ ਮਾਰੀ । ਰਾਤ ਅਪਣੇ ਜਲੌਅ ਵਿੱਚ ਆਈ ਹੋਈ ਸੀ । ਚੰਦ ਬੱਦਲਾਂ ਨਾਲ ਹਾਈਡ ਐਂਡ ਸੀਕ ਦੀ ਖੇਡ ਖੇਡ ਰਿਹਾ ਸੀ । ਤਾਰਿਆਂ ਦੀ ਹੋਂਦ ਦਾ ਅਹਿਸਾਸ ਹੀ ਨਹੀਂ ਹੋ ਰਿਹਾ ਸੀ । ਉਸਨੇ ਹਾਉਕਾ ਭਰਿਆ ਤੇ ਪਰਦਾ ਫਿਰ ਖਿਸਕਾ ਕੇ ਬੰਦ ਕਰ ਦਿੱਤਾ । ਵਾਸ਼ਰੂਮ ਵਿੱਚ ਜਾ ਕੇ ਆਪਣੇ ਰੂਪ ਨੂੰ ਨਿਹਾਰਨ ਲੱਗੀ । ਜੂੜਾ ਖੋਲ ਕੇ ਵਾਲਾਂ ਨੂੰ ਆਪਣੀ ਹਿੱਕ ਉੱਪਰ ਖਿਲਾਰ ਲਿਆ । ਫਿਰ ਡਰਾਇਰ ਵਿੱਚੋਂ ਰਬੜ ਚੱਕ ਕੇ ਵਾਲਾਂ ਨੂੰ ਪਿਛਲੇ ਪਾਸੇ ਕਰਕੇ ਬੰਨ੍ਹ ਲਿਆ । ਵਾਸ਼ਰੂਮ ਵਿੱਚੋਂ ਨਿੱਕਲ ਕੇ ਹੇਠਾਂ ਲਿਵਿੰਗ ਰੂਮ ਵਿੱਚ ਆ ਕੇ ਟੀਵੀ ਔਨ ਕਰ ਲਿਆ । ਰਾਤ ਦੇ ਸਾਢੇ ਬਾਰਾਂ ਵੱਜ ਚੁੱਕੇ ਸਨ । ਏ ਐਮ ਸੀ ਚੈਨਲ ਉੱਪਰ ਟਾਈਟੈਨਕ ਮੂਵੀ ਦਾ ਉਹ ਸੀਨ ਆ ਰਿਹਾ ਸੀ, ਜਿਸ ਵਿੱਚ ਫਿਲਮ ਦਾ ਹੀਰੋ ਅਤੇ ਹੀਰੋਇਨ ਜਹਾਜ਼ ਦੇ ਬਿਲਕੁੱਲ ਅਗਲੇ ਪਾਸੇ ਅਖੀਰ ਤੇ ਖੜੇ ਸਨ । ਉਸਤੋਂ ਅੱਗੇ ਬੱਸ ਸਾਗਰ ਸੀ ਜਾਂ ਜਲ ਪਰੀਆਂ ਗੀਤ ਗਾਉਂਦੀਆਂ ਗਾਉਂਦੀਆਂ ਜਾ ਰਹੀਆਂ ਸਨ । ਮੂਵੀ ਦੇ ਹੀਰੋ ਨੇ ਹੀਰੋਇਨ ਦੀਆ ਬਾਹਾਂ ਫੜਕੇ ਹੰਸ ਵਾਂਗੂੰ ਫੈਲਾਈਆਂ ਹੋਈਆਂ ਸਨ । ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਨੀਲੇ ਕਾਲੇ ਸਾਗਰ ਉੱਪਰ ਦੀ ਉਡਾਨ ਭਰਨ ਦੀ ਤਿਆਰੀ ਵਿੱਚ ਹੋਣ । ਹਰਮੀਤ ਦਾ ਚਿੱਤ ਕਾਹਲਾ ਪੈ ਗਿਆ । ਉਹ ਕਿਚਨ ਵਿੱਚ ਗਈ, ਗਿਲਾਸ ਪੂੁਰਾ ਭਰਕੇ ਪਾਣੀ ਪੀਤਾ । ਫਿਰ ਸੋਫੇ ਤੇ ਬੈਠਕੇ ਮੂਵੀ ਵੇਖਣ ਲੱਗ ਪਈ । ਹੁਣ ਹੀਰੋ ਤੇ ਹੀਰੋਇਨ ਜਹਾਜ਼ ਵਿੱਚ ਲੱਦੀਆਂ ਕਾਰਾਂ ਵਿੱਚੋਂ ਇੱਕ ਕਾਰ ਵਿੱਚ ਬੈਠਕੇ ਇਸ ਜਹਾਨ ਤੋ਼ ਬੇ ਖਬਰ ਕਿਸੇ ਹੋਰ ਦੁਨੀਆਂ ਵਿੱਚ ਗਵਾਚੇ ਹੋਏ ਸਨ ।
ਗੁਨਾਹ ਦੇ ਫ਼ਰਿਸ਼ਤੇ.......... ਕਹਾਣੀ / ਭਿੰਦਰ ਜਲਾਲਾਬਾਦੀ
ਕਦੇ ਕਦੇ ਉਹ 'ਬਰੇਕ ਟਾਈਮ' ਵਿਚ ਇਕ ਕੌਫ਼ੀ ਹਾਊਸ ਵਿਚ ਜਾ ਬੈਠਦੀ। ਨਾਂ ਤਾਂ ਉਸ ਦਾ ਕੁਲਵੰਤ ਸੀ। ਪਰ ਸਾਰੇ ਉਸ ਨੂੰ ਉਸ ਨੂੰ 'ਕਿੱਟੀ' ਦੇ ਨਾਂ ਨਾਲ ਹੀ ਬੁਲਾਉਂਦੇ। ਇੰਗਲੈਂਡ ਦੇ ਮਾਹੌਲ ਵਿਚ ਨਾਂਵਾਂ ਦਾ ਇਤਿਹਾਸ ਹੀ ਵੱਖਰਾ ਸੀ। ਕੋਈ ਜਸਪ੍ਰੀਤ ਤੋਂ 'ਜੈਸ' ਬਣੀ ਹੋਈ ਸੀ ਅਤੇ ਕੋਈ ਰਣਦੀਪ ਤੋਂ 'ਰੈਂਡੀ'! ਕਿੱਟੀ ਬੜੀ ਹੀ ਹੱਸਪੁੱਖ ਅਤੇ ਚੁਲਬੁਲੀ ਕੁੜੀ ਸੀ। ਪਹਿਲੀ ਨਜ਼ਰ ਨਾਲ ਦੇਖਣ ਵਾਲਾ ਹਰ ਬੰਦਾ ਉਸ ਨੂੰ ਮੁੜ ਕੇ ਤੱਕਣ ਲਈ ਮਜਬੂਰ ਹੋ ਜਾਂਦਾ। ਉਸ ਦੀ ਸੋਹਣੀ ਸੂਰਤ ਹਰ ਇਕ ਦੇ ਦਿਲ ਨੂੰ ਧੂਹ ਪਾਉਂਦੀ।
ਕੌਫ਼ੀ ਹਾਊਸ ਵਿਚ ਹੀ ਉਸ ਦੀ ਜਾਣ-ਪਹਿਚਾਣ ਇਕ ਸਾਬਕਾ ਪੁਲੀਸ ਅਫ਼ਸਰ ਨਾਲ ਹੋਈ। ਜੋ ਕਦੇ ਕਦਾਈਂ ਉਸੇ ਕੌਫ਼ੀ ਹਾਊਸ ਵਿਚ ਆ ਬੈਠਦਾ, ਜਿੱਥੇ ਕਿੱਟੀ 'ਬਰੇਕ' 'ਤੇ ਜਾਂਦੀ ਸੀ। ਉਹ ਪੁਲੀਸ ਅਫ਼ਸਰ ਕਦੇ-ਕਦੇ ਆਪਣੀਆਂ ਪੁਰਾਣੀਆਂ ਯਾਦਾਂ ਦੇ ਕਿੱਸੇ ਖੋਲ੍ਹ ਕੇ ਬੈਠ ਜਾਂਦਾ, ਜੋ ਉਸ ਨਾਲ ਪੁਲੀਸ ਵਿਚ ਕੰਮ ਕਰਦਿਆਂ ਵਾਪਰੇ ਸਨ। ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਕੇ ਉਹ ਆਪਣੇ ਆਪ ਨੂੰ ਬੜਾ ਹਲਕਾ-ਹਲਕਾ ਮਹਿਸੂਸ ਕਰਦਾ। ਕੁਝ ਯਾਦਾਂ ਬੜੀਆਂ ਹੁਸੀਨ, ਕੁਝ ਖ਼ੂੰਖ਼ਾਰ ਅਤੇ ਕੁਝ ਅੱਤ ਭਿਆਨਕ ਤਜ਼ਰਬੇ ਸਾਂਝੇ ਕਰਦਿਆਂ ਉਸ ਦੇ ਚਿਹਰੇ 'ਤੇ ਭਾਂਤ-ਭਾਂਤ ਦੇ ਉਤਰਾਅ-ਚੜ੍ਹਾਅ ਆਉਂਦੇ। ਕਈ ਯਾਦਾਂ ਕਾਰਨ ਉਹ ਖਿੜ ਉਠਦਾ ਅਤੇ ਕੁਝ ਨੂੰ ਯਾਦ ਕਰਕੇ ਮੁਰਝਾ ਜਾਂਦਾ।
ਫ਼ਰਕ.......... ਕਹਾਣੀ / ਅਮਰਜੀਤ ਕੌਰ "ਹਿਰਦੇ"
ਰੁਪਿੰਦਰ ਬੱਸ ਤੋਂ ਉੱਤਰੀ ਤਾਂ ਉਸਨੂੰ ਚੱਕਰ ਆ ਰਹੇ ਸਨ। ਉਹ ਡਿਗਦੀ-ਡਿਗਦੀ ਮਸਾਂ ਹੀ ਬਚੀ ਸੀ। ਉਸਨੂੰ ਡਿਗੂੰ-ਡਿਗੂੰ ਕਰਦੀ ਵੇਖ ਕੇ ਕੰਡਕਟਰ ਨੇ ਸੀਟੀ ਮਾਰ ਕੇ ਬੱਸ ਰੁਕਵਾ ਲਈ ਤੇ ਖਿੜਕੀ ਵਿਚੋਂ ਖੜੋਤੇ ਹੋਏ ਹੀ ਪੁੱਛਿਆ, “ਮੈਡਮ ਜੀ ਠੀਕ ਹੋਂ? ਹਾਂ ਜੀ। ਕੰਡਕਟਰ ਦੇ ਬੋਲਾਂ ਨੇ ਉਸਨੂੰ ਸੁਚੇਤ ਕੀਤਾ ਪਰ ਉਹ ਏਨਾ ਹੀ ਕਹਿ ਸਕੀ ਸੀ। ਉਸਨੇ ਆਲੇ-ਦੁਆਲੇ ਵੇਖਿਆ ਪਰ ਕੋਈ ਹੋਰ ਸਵਾਰੀ ਨਹੀਂ ਉੱਤਰੀ ਸੀ। ਪੁਲ ਤੋਂ ਪਰਲੇ ਪਾਸੇ ਤਾਂ ਕਾਫ਼ੀ ਰੌਣਕ ਸੀ ਪਰ ਉਰਲਾ ਨਹਿਰ ਦੇ ਚੜ੍ਹਦੇ ਵਾਲਾ ਪਾਸਾ ਸੁੰਨਾ ਪਿਆ ਭਾਂਅ-ਭਾਂਅ ਕਰ ਰਿਹਾ ਸੀ। ਉਸਦਾ ਇਕੱਲੀ ਦਾ ਅੱਡੇ ਤੇ ਰੁਕਣ ਨੂੰ ਜੀਅ ਨਾ ਕੀਤਾ। ਉਹ ਅੱਜ ਕੁਝ ਜਲਦੀ ਹੀ ਆ ਗਈ ਸੀ। ਇਸ ਲਈ ਰਜਵੰਤ ਅਜੇ ਪਹੁੰਚਿਆ ਨਹੀਂ ਸੀ। ਹੁਣ ਉਹ ਬਹੁਤੀ ਵਾਰੀ ਲੇਟ ਹੀ ਹੁੰਦਾ ਸੀ। ਪਹਿਲਾਂ ਵਾਂਗ ਹੁਣ ਉਹ ਨਾ ਤਾਂ ਉਸ ਤੋਂ ਪਹਿਲਾਂ ਹੀ ਪਹੁੰਚਦਾ ਸੀ ਤੇ ਨਾਂ ਹੀ ਘੰਟਿਆਂ-ਬੱਧੀ ਉਸਦੀ ਉਡੀਕ ਕਰਦਾ ਸੀ। ਕਈ ਵਾਰੀ ਤਾਂ ਘਰੋਂ ਵਾਪਿਸ ਆਉਂਦਾ ਉਸਨੂੰ ਰਸਤੇ ਵਿਚ ਮਿਲਦਾ। ਉਸਨੂੰ ਬਹੁਤ ਗੁੱਸਾ ਆਉਂਦਾ ਕਿ ਉਸਨੂੰ ਟਾਇਮ ਦਾ ਪਤਾ ਹੋਣ ਦੇ ਬਾਵਜੂਦ ਵੀ ਸਾਰੇ ਜੁਆਕਾਂ ਨੂੰ ਨਾਲ ਖਿੱਚਦਾ ਲੇਟ ਪਹੁੰਚਦਾ ਹੈ। ਕਈ ਵਾਰੀ ਉਹ ਗੁੱਸੇ ਦੀ ਮਾਰੀ ਕਹਿ ਦਿੰਦੀ ਕਿ ਕੀ ਲੋੜ ਸੀ ਅੱਧਾ ਰਸਤਾ ਰਹਿ ਗਿਆ ਸੀ ਮੈਂ ਆਪੇ ਹੀ ਘਰ ਪਹੁੰਚ ਜਾਂਦੀ।
ਝੋਟੂ.......... ਕਹਾਣੀ / ਰਿਸ਼ੀ ਗੁਲਾਟੀ
ਅੱਜ ਝੋਟੂ ਦਾ ਜੁਗਾਲੀ ਕਰਨ ਦਾ ਮਨ ਨਹੀਂ ਸੀ । ਉਹ ਬਹੁਤ ਉਦਾਸ ਸੀ । ਅੱਖਾਂ ਵਿੱਚੋਂ ਤ੍ਰਿਪ-ਤ੍ਰਿਪ ਹੰਝੂ ਕਿਰੀ ਜਾ ਰਹੇ ਸਨ । ਅੱਜ ਉਸਨੂੰ ਆਪਣੇ “ਝੋਟਾ” ਹੋਣ ਦਾ ਬਹੁਤ ਦੁੱਖ ਮਹਿਸੂਸ ਹੋ ਰਿਹਾ ਸੀ । ਉਹ ਸੋਚ ਰਿਹਾ ਸੀ ਕਿ ਕਾਸ਼ ਉਹ ਬੇਜ਼ੁਬਾਨ ਨਾਂ ਹੁੰਦਾ ਤਾਂ ਅਰਜਨ ਸਿੰਘ ਨੂੰ ਖਰੀਆਂ ਖੋਟੀਆਂ ਸੁਣਾਉਂਦਾ । ਪਰ ਰੱਬ ਦੀ ਮਰਜ਼ੀ ਦੇ ਖ਼ਿਲਾਫ਼ ਉਹ ਕੀ ਕਰ ਸਕਦਾ ਸੀ । ਉਹ ਕੇਵਲ ਕਲਪ ਹੀ ਸਕਦਾ ਸੀ ਤੇ ਕਲਪੀ ਜਾਂਦਾ ਸੀ । ਅਰਜਨ ਸਿੰਘ ਨੇ ਅੱਜ ਉਹਦੇ ਗਿੱਟੇ ਚੰਗੀ ਤਰ੍ਹਾਂ ਕੁੱਟੇ ਸਨ । ਉਹਦਾ ਕਸੂਰ ਵੀ ਕੀ ਸੀ ? ਕੇਵਲ ਏਨਾਂ ਕਿ ਉਹ ਨਾਜ਼ਰ ਕੀ ਬੁੱਢੀ ਮੱਝ ਨੂੰ “ਨਵੇਂ ਦੁੱਧ” ਨਹੀਂ ਕਰਨਾਂ ਚਾਹੁੰਦਾ ਸੀ । ਨਾਜ਼ਰ ਵੀ ਉਸੇ ਬੁੱਢੜ ਨੂੰ ਲਈ ਫਿਰਦਾ ਹੈ । ਕਿੰਨੇ ਸਾਲ ਹੋ ਗਏ ਝੋਟੂ ਨੂੰ ਮਨੇ-ਅਣਮਨੇ ਉਹਦੇ ਨਾਲ ਟੱਕਰਾਂ ਮਾਰਦੇ ਨੂੰ । ਜੇ ਨਾਜ਼ਰ ਕੀ ਮੱਝ ਵਿੱਚ ਮਾਂ ਬਨਣ ਦਾ ਸੁੱਖ ਨਹੀਂ ਲਿਖਿਆ ਤਾਂ ਇਸ ਵਿੱਚ ਉਸਦਾ ਕੀ ਕਸੂਰ ਸੀ ? ਉਹ ਨਾਜ਼ਰ ਤਾਂ ਕੀ, ਹਰ ਉਸ ਕਿਸਾਨ ਦੀ ਮੱਝ ਨਾਲ “ਸੌਣ” ਲਈ ਅਰਜਨ ਸਿੰਘ ਦਾ ਹੁਕਮ ਮੰਨਦਾ ਸੀ, ਜਿਹੜਾ ਅਰਜਨ ਨੂੰ ਹਰੇ-ਹਰੇ ਨੋਟ ਦਿਖਾਉਂਦਾ ਸੀ । ਨਾਜ਼ਰ ਦੀ ਵੀ ਸ਼ਾਇਦ ਮਜ਼ਬੂਰੀ ਸੀ, ਉਸ ਬੁੱਢੀ ਮੱਝ ਨੂੰ ਰੱਖੀ ਰੱਖਣ ਦੀ, ਕਿਉਂਕਿ ਕਈ ਸਾਲਾਂ ਤੋਂ ਕਵੇਲੇ ਮੀਂਹ ਤੇ ਫਸਲ ਦੇ ਸੁੰਡੀਆਂ ਦੀ ਮਾਰ ਹੇਠ ਆਉਣ ਕਰਕੇ ਉਹ ਲੱਕ-ਲੱਕ ਤੱਕ ਕਰਜ਼ੇ ਹੇਠ ਨੱਪਿਆ ਪਿਆ ਸੀ ਤੇ ਨਵੀਂ ਝੋਟੀ ਲੈਣ ਦੇ ਕਾਬਲ ਨਹੀਂ ਸੀ । ਅਰਜਨ ਨੂੰ ਇਹ “ਬਿਜ਼ਨਿਸ” ਬਹੁਤ ਫਲਿਆ ਸੀ । ਉਹਦਾ ਕਿਹੜਾ ਪੈਟਰੌਲ ਖ਼ਰਚ ਹੁੰਦਾ ਸੀ । ਹਾਂ ! ਇੱਕ ਗੱਲ ਤਾਂ ਸੀ ਕਿ ਉਹ ਆਪਣੇ ਝੋਟੇ ਨੂੰ ਚੰਗੀ ਖੁਰਾਕ ਜ਼ਰੂਰ ਦਿੰਦਾ ਸੀ । ਦਿੰਦਾ ਵੀ ਕਿਉਂ ਨਾਂ, ਆਖਿਰ ਝੋਟਾ ਉਹਦਾ ਇੱਕੋ ਇੱਕ ਕਮਾਊ ਪੁੱਤ ਜੋ ਸੀ । ਨਿਘਾਰ ਵੱਲ ਜਾ ਰਹੀ ਕਿਰਸਾਨੀ ਦੇ ਦੌਰ ਵਿੱਚ ਉਸਨੂੰ ਝੋਟੇ ਦੇ ਬਿਜ਼ਨਿਸ ਨੇ ਕਾਫ਼ੀ ਸਹਾਰਾ ਦਿੱਤਾ ਸੀ । ਚੰਗੇ ਦਿਨਾਂ ਵਿੱਚ ਅਰਜਨ ਨੇ ਉਹਨੂੰ ਬੜੇ ਸ਼ੌਂਕ ਨਾਲ ਪਾਲਿਆ ਸੀ । ਉਹ ਸੋਚਦਾ ਸੀ ਕਿ ਉਹਦੇ ਵਿਹੜੇ ਵਿੱਚ ਜੋ ਮੱਝਾਂ ਦੀ ਲਾਈਨ ਲੱਗੀ ਹੋਈ ਹੈ, ਉਹਨਾਂ ਲਈ ਉਸਨੂੰ ਬਾਹਰ ਨਹੀਂ ਭਟਕਣਾਂ ਪਵੇਗਾ । ਹਾਲਾਂਕਿ ਬਦਲਦੇ ਹਾਲਾਤਾਂ ਕਰਕੇ ਝੋਟੂ ਦੀ ਖੁਰਾਕ ਵਿੱਚ ਕਮੀ ਤੇ ਤਬਦੀਲੀ ਆ ਗਈ ਸੀ ਪਰ ਉਹ ਆਪਣੇ ਮਾਲਕ ਦੇ ਹਾਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਸਦਾ ਪੂਰਾ ਸਾਥ ਦੇਈ ਜਾ ਰਿਹਾ ਸੀ ।
ਚਿੜੀਆਂ ਵਾਲੀ ਚਾਦਰ.......... ਕਹਾਣੀ / ਰਤਨ ਰੀਹਲ (ਡਾ:)
ਪ੍ਰੀਤੀ ਆਪਣੇ ਦਾਜ ਵਾਸਤੇ ਚਾਦਰ ਉਪਰ ਬਚਪਨ ਤੋਂ ਚਿੜੀਆਂ ਦੀ ਕਢਾਈ ਕਰਦੀ ਮੁਟਿਆਰ ਹੋਈ। ਚਾਦਰ ਉਪਰ ਚਿੜੀਆਂ ਦੀ ਕਢਾਈ ਨੂੰ ਸਿਖਾਲਣ ਵਾਲੀ ਉਸਦੀ ਕਰਤਾਰੋ ਨਾਨੀ ਸੀ। ਪ੍ਰੀਤੀ ਨੇ ਜਦੋਂ ਤੋਂ ਸੁਰਤ ਸੰਭਾਲੀ ਉਹ ਆਪਣੇ ਨਾਨਕੇ ਪਿੰਡ ਰਹੀ, ਉਥੇ ਹੀ ਪੜ੍ਹੀ ਅਤੇ ਮਟਿਆਰ ਹੋਈ। ਕਰਤਾਰੋ ਨੇ ਵੀ ਇਸ ਤਰ੍ਹਾਂ ਦੀ ਕਢਾਈ ਵਾਲੀ ਇਕ ਚਾਦਰ ਦਾਜ ਵਿੱਚ ਲਿਆਂਦੀ ਸੀ। ਪ੍ਰੀਤੀ ਦਾ ਨਾਨਾ ਚਿੜੀਆਂ ਵਾਲੀ ਚਾਦਰ ਨੂੰ ਪਲੰਘ ਉਪਰ ਵਿਛਾਉਣੋਂ ਉਸ ਸਮੇਂ ਹਟਿਆ ਸੀ ਜਦ ਉਸਦੀ ਉਮਰ ਵਾਂਗ, ਚਾਦਰ ਵੀ ਘਸ-ਪਿਟ ਗਈ। ਕਰਤਾਰੋ ਪ੍ਰੀਤੀ ਕੋਲ ਉਸਦੇ ਨਾਨੇ ਦੀਆਂ ਸਿਫ਼ਤਾਂ ਕਰਦੀ ਅਕਸਰ ਕਹਿੰਦੀ ਹੁੰਦੀ ਸੀ, ‘ਪਲੰਘ ਉਪਰ ਵਿਛੀ ਇਹ ਚਾਦਰ ਵੇਖ ਕੇ ਤੇਰਾ ਨਾਨਾ ਮੇਰੀਆਂ ਸਿਫ਼ਤਾਂ ਕਰਦਾ ਨਹੀਂ ਸੀ ਥੱਕਦਾ। ਕਦੇ ਉਹ ਕਹਿੰਦਾਂ ਕਿ ਕਿੰਨੀ ਮਗਜ਼ਖੋਰੀ ਕੀਤੀ ਸੀ ਤੂੰ ਕਰਤਾਰੋ। ਕਦੇ ਕਹਿੰਦਾ ਕਿ ਏਨੀ ਨਿਗਾਹ ਲਾਉਂਦੀ ਦੇ ਤੇਰੇ ਦੀਦੇ ਨਹੀਂ ਦੁਖੇ। ਕਦੇ ਮੈਨੂੰ ਕਲਾਵੇ ਵਿੱਚ ਭਰ ਕੇ ਕਹਿੰਦਾ ਹੁੰਦਾ ਸੀ ਕਿ ਕਿੰਨਾਂ ਚਾਅ ਸੀ ਤੈਨੂੰ ਚਾਦਰ ਕੱਢਣ ਦਾ ਤੇ ਮੁਕਲਾਵੇ ਵਾਲੀ ਰਾਤ ਨੂੰ ਪਲੰਘ ਉਪਰ ਵਿਛਾਉਣ ਦਾ? ਚਾਦਰ ਵੇਖ ਵੇਖ ਮੇਰਾ ਜੀਅ ਕਰਦਾ ਕਿ ਕਰਤਾਰੋ ਤੈਨੂੰ ਘੁੱਟ ਘੁੱਟ ਤੇਰੇ ਬਚਪਨ ਦਾ ਥਕੇਵਾਂ ਦੂਰ ਕਰ ਦਿਆਂ।’
ਬਲੌਰ......... ਕਹਾਣੀ / ਲਾਲ ਸਿੰਘ ਦਸੂਹਾ
ਗੱਲ ਪਰੂੰ ਦੀ ਐ ਜਾਂ ਪਰਾਰ ਦੀ , ਚੰਗੀ ਤਰ੍ਹਾਂ ਚੇਤੇ ਨਈਂ , ਪਰ ਹੋਇਆ ਐਉਂ ਪਈ ਸੁਜਾਨ ਸਿੰਘ ਦੀ ਕਹਾਣੀ ‘ਕੁਲਫੀ ’ ਦਾ ਨੌਜਵਾਨ ਪਾਤਰ ਬਹਾਦਰ , ਮਹੀਨੇ ਭਰ ਦੇ ਤਰਸੇਵੇਂ ਪਿੱਛੋਂ , ਧਿਆਨ ਸ਼ਾਹ ਦੇ ਮੁੰਡੇ ਬਾਲ ਕ੍ਰਿਸ਼ਨ ਤੋਂ ਝਿੜੀ ਵੱਲ ਨੂੰ ਦੌੜ ਪਿਆ । ਇਕ ਤਾਂ ਵਿਚਾਰੇ ਨੂੰ ਸ਼ਾਹਾਂ ਦੀ ਗਲੀਓ ਭੱਜ ਕੇ ਪਿੰਡੋਂ ਬਾਹਰ ਆਉਣ ਲਈ ਪਹਿਲੋਂ ਸ਼ੀਲੋ ਝੀਊਰੀ ਦੀ ਕੱਚੀ ਕੰਧ ਟੱਪਣੀ ਪਈ , ਦੂਜੇ ਲੰਬੜਾਂ ਦੀ ਵਿੰਗ-ਬੜਿੰਗੀ ਗਲੀ ਵਿਚੋਂ ਦੀ ਦੌੜਦਿਆਂ ਕਿੰਨਾਂ ਸਾਰਾ ਸਮਾਂ ਹੋਰ ਲੱਗ ਗਿਆ । ਹਲਕੇ ਗੁਲਾਬੀ ਰੰਗ ਦੀ ਡੰਡਾ-ਕੁਲਫੀ , ਝਬੂਟੀ ਮਾਰ ਕੇ ਖੋਹਣ ਵੇਲੇ ਤੋਂ ਲੈ ਕੇ ਪਾਂਧਿਆਂ ਦੀ ਹਲਟੀ ਤੱਕ ਪਹੁੰਚਦਿਆਂ ਊਂ ਈਂ ਲੱਕ ਵਿਚਕਾਰੋਂ ਜਿਵੇਂ ਘੁੱਟੀ ਗਈ ਹੋਵੇ । ਸਾਹੋ-ਸਾਹੀ ਹੋਏ ਦੌੜਦੇ ਬਹਾਦਰ ਨੇ ਜਿੰਨੀ ਵਾਰ ਵੀ ਪਿਛਾਂਹ ਮੁੜ ਕੇ ਦੇਖਿਆ , ਓਨੀਂ ਵਾਰ ਹੀ ਉਸ ਨੂੰ ਆਪਣੇ ਕਾਰਨਾਮੇ ‘ ਤੇ ਜੀਅ ਭਰ ਕੇ ਤਸੱਲੀ ਹੋਈ ਕਿ ਕੁਲਫੀ ਖੋਹਣ ਵੇਲੇ ਖੜ੍ਹੀ ਸ਼ਾਹਾਂ ਦੇ ਧੁੱਥ-ਮੁੱਥ ਜਿਹੇ ਨਿਆਣਿਆਂ ਦੀ ਫੌਜ ਦੀ ਫੌਜ ਵਿਚੋਂ ਕਿਸੇ ਨੇ ਵੀ ਉਸਦੀ ਪੈੜ ਨਹੀਂ ਸੀ ਨੱਪੀ ।
ਹਾਇ ! ਕੁਦਰਤੀ ਸੋਮੇ......... ਮਿੰਨੀ ਕਹਾਣੀ / ਰਿਸ਼ੀ ਗੁਲਾਟੀ
ਉਹ ਬੜੇ ਅਗਾਂਹ ਵਧੂ ਵਿਚਾਰਾਂ ਦਾ ਧਾਰਨੀ ਹੈ । ਸਨਕ ਦੀ ਹੱਦ ਤੱਕ ਸਮਾਜਿਕ ਮਸਲਿਆਂ ਬਾਰੇ ਸੋਚਦਾ ਹੈ । ਆਉਣ ਵਾਲੇ ਸਮੇਂ ਵਿੱਚ ਦਰ-ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਜਿਵੇਂ ਧਰਤੀ ਹੇਠਲੇ ਪਾਣੀ ਦੇ ਘਟਦੇ ਲੈਵਲ, ਪ੍ਰਦੂਸ਼ਣ ਆਦਿ ਪ੍ਰਤੀ ਉਹ ਲੋਕਾਂ ਨੂੰ ਲਗਾਤਾਰ ਸੁਚੇਤ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ । ਦੁਨੀਆਂ ਭਾਵੇਂ ਕੁਝ ਵੀ ਕਹੇ ਪਰ ਉਸਦੇ ਇਹ ਉਪਰਾਲੇ ਅਸਲ ਵਿੱਚ ਸਲਾਹੁਣ ਯੋਗ ਹਨ । ਵਿਗਿਆਨਿਕ ਸੋਚ ਦੇ ਨਾਲ-ਨਾਲ ਉਹ ਧਾਰਮਿਕ ਵੀ ਬੜਾ ਹੈ । ਪਿਛਲੇ ਦਿਨੀਂ ਉਹ ਮੈਨੂੰ ਵੀ ਨਾਲ ਖਿੱਚ੍ਹ ਕੇ ਯਾਤਰਾ ਤੇ ਲੈ ਗਿਆ । ਰਾਤ ਨੂੰ ਸੰਗਤ ਲੰਗਰ ਪਾਣੀ ਤੋਂ ਵਿਹਲੀ ਹੋ ਇਕੱਠੀ ਜੁੜ ਬੈਠੀ ।
“ਓ ਪਾੜ੍ਹਿਆ, ਕੀ ਕਹਿੰਦੀਆਂ ਅਖਬਾਰਾਂ ਅੱਜ ਕੱਲ ?” ਬਾਬੇ ਰਤਨ ਸਿੰਘ ਨੇ ਉਸ ਕੋਲੋਂ ਪੁੱਛਿਆ ।
“ਬਾਬਾ ਜੀ, ਇੱਕ ਨਵੇਂ ਮੀਟਰ ਦੀ ਖੋਜ ਹੋ ਗਈ ਹੈ । ਝੋਨੇ ਨੂੰ ਆਪਾਂ ਹਮੇਸ਼ਾਂ ਹੀ ਡਬੋ ਕੇ ਰੱਖਦੇ ਹਾਂ ਤੇ ਪਾਣੀ ਫਾਲਤੂ ਹੀ ਵਗਾ ਦਿੰਦੇ ਹਾਂ । ਇਹ ਮੀਟਰ ਆਪਾਂ ਨੂੰ ਇਹ ਦੱਸ ਦੇਵੇਗਾ ਕਿ ਪਾਣੀ ਖੇਤ ਵਿੱਚ ਜਿ਼ਆਦਾ ਹੋ ਗਿਆ ਹੈ, ਹੁਣ ਪਾਣੀ ਦੀ ਲੋੜ ਨਹੀਂ ”
‘ਤੇ ਆਖ਼ਰ ਉਹ ਜਿੱਤ ਗਿਆ.......... ਕਹਾਣੀ / ਬਲਬੀਰ ਕੌਰ ਸੰਘੇੜਾ, ਕੈਨੇਡਾ
ਤ੍ਰੇਲ ਭਿੱਜੀ ਸਵੇਰ ਵੇਲੇ ਡੋਰ-ਬੈੱਲ ਦੀ ਘੰਟੀ ਦਾ ਤਾਲ ‘ਤਾਵਲਾ ਸੀ. ਡਰੈਸਿੰਗ ਗਾਊਨ ਨੂੰ ਸੰਵਾਰਦਿਆਂ ਹੋਇਆਂ ਮੈਂ ਦਰ ਖੋਲਣ ਤੁਰ ਪਈ. ਦਰ ਦੇ ਸ਼ੀਸ਼ੇ ਵਿੱਚੀਂ ਇਕ ਆਕਾਰ ਨਜ਼ਰ ਆ ਰਿਹਾ ਸੀ. ਪਰ ਪਛਾਤਾ ਨਹੀਂ ਸੀ ਜਾ ਰਿਹਾ. ਬੂਹਾ ਖੋਲਿਆ, ਅੱਗੇ ਕੁਲਦੀਪ ਖੜਾ ਸੀ, ਸਿਰ ਨੀਂਵਾ ਕਰੀ. ਸਮੀਨਾ ਮੇਰੇ ਮਗਰ ਭੱਜੀ ਆਈ. ਉਹ ਅੱਧੇ ਦਿਨ ਕਾਲਜ ਜਾਣ ਵਾਸਤੇ ਤਿਆਰ ਸੀ. ਉਹ ਮੇਰੇ ਵੱਲ ਘੂਰੀ ਵੱਟ ਕੇ ਤੱਕਦੀ ਹੈ. ਤੇ ਫਿਰ ਸਿਰ ਘੁੰਮਾ ਕੇ ਦੂਜੇ ਬੰਨੇ ਦਰ ਤੇ ਖੜੇ ਆਪਣੇ ਡੈਡੀ ਵੱਲ. ਉਸਦੀ ਨਜ਼ਰ ਘੁੰਮਦੀ ਹੋਈ ਮੇਰੇ ‘ਤੇ ਆਣ ਟਿਕੀ. ਧੀ ਨਾਲ਼ ਨਜ਼ਰ ਮਿਲਾਉਣ ਦਾ ਜੇਰਾ ਮੈਥੋਂ ਨਹੀਂ ਪੈ ਰਿਹਾ. ਉਹ ਮੇਰੇ ਵੱਲ ਤੱਕਦੀ ਹੋਈ ਬਿਨਾਂ ਬੋਲੇ, ਮੂੰਹ ਨੂੰ ਵਟਾ ਜਿਹਾ ਦਿੰਦੀ ਹੋਈ, ਧੜੱਮ-ਧੜੱਮ ਪੌੜੀਆਂ ਚੜ੍ਹ ਜਾਂਦੀ ਹੈ. ਉਸਦੇ ਪਲੇਟਫਾਰਮ ਸੈਂਡਲ ਮੇਰੇ ਸਿਰ ਵਿੱਚ ਠੱਕ-ਠੱਕ ਕਰਕੇ ਵੱਜਦੇ ਹਨ.
ਅੰਨ੍ਹਾ ਬੋਲਾ ਰੱਬ.......... ਕਹਾਣੀ / ਭਿੰਦਰ ਜਲਾਲਾਬਾਦੀ
ਹਰਬੰਸ ਕੌਰ ਦੇ ਵਿਆਹ ਨੂੰ ਪੂਰੇ ਬਾਰਾਂ ਸਾਲ ਬੀਤ ਗਏ ਸਨ।
ਪਰ ਉਸ ਦੀ ਕੁੱਖ ਨੂੰ ਭਾਗ ਨਾ ਲੱਗੇ, ਕੋਈ ਔਲਾਦ ਨਾ ਹੋਈ! ਇਸ ਗੱਲ ਬਾਰੇ ਸੋਚ-ਸੋਚ ਕੇ ਉਸ ਦਾ ਮਨ ਉਜਾੜ, ਰੋਹੀ ਬੀਆਬਾਨ ਵਿਚ ਭਟਕਦਾ ਰਹਿੰਦਾ। ਜਦ ਉਹ ਆਪਣੇ ਘਰਵਾਲੇ ਸ਼ਾਮ ਸਿੰਘ ਦੀ ਰੋਟੀ ਲੈ ਕੇ ਖੇਤ ਜਾਂਦੀ ਤਾਂ ਉਹ ਪਾਗਲਾਂ ਵਾਂਗ ਆਪਣੇ ਆਪ ਨਾਲ ਗੱਲਾਂ ਕਰਦੀ, “ਪਤਾ ਨਹੀਂ ਕੌਣ ਮਾਲਕ ਹੋਊ ਸਾਡੀ ਇਸ ਜ਼ਮੀਨ ਦਾ? ਵਾਰਿਸ ਤਾਂ ਰੱਬਾ ਤੂੰ ਸਾਨੂੰ ਕੋਈ ਦਿੱਤਾ ਨਹੀਂ! ਕਰਦੇ ਮਿਹਰ ਰੱਬਾ, ਤੇਰੇ ਘਰ ਕੀ ਘਾਟੈ? ਬਥੇਰਾ ਕੁਛ ਐ ਤੇਰੇ ਘਰ ਦਾਤਾ!” ਸੱਚੇ ਰੱਬ ਨੂੰ ਉਲਾਂਭਾ ਦੇ ਕੇ ਉਸ ਦੇ ਮਨੋਂ ਧੁਖ਼ਦੀ ਚਿਤਾ ਵਾਂਗ ਹਾਉਕਾ ਉਠਦਾ। ਉਹ ਬਹੁਤਾ ਚੁੱਪ-ਚੁੱਪ ਜਿਹੀ ਹੀ ਰਹਿੰਦੀ। ਮੂੰਹੋਂ ਕੋਈ ਬੋਲ ਨਾ ਕੱਢਦੀ। ਉਹ ਸੋਚਦੀ ਕਿ ਸਿਆਣੇ ਕਹਿੰਦੇ ਹੁੰਦੇ ਨੇ ਕਿ ਬਾਰਾਂ ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀਂ ਜਾਂਦੀ ਹੈ। ਪਰ ਮੇਰੇ ਵਾਰੀ ਤੂੰ ਕਿੱਧਰ ਚਲਾ ਗਿਆ ਰੱਬਾ? ਮੇਰੀ ਤਾਂ ਸੱਖਣੀ ਕੁੱਖ ਨੂੰ ਹੁਣ ਤੇਰ੍ਹਵਾਂ ਸਾਲ ਚੜ੍ਹ ਗਿਆ, ਤੂੰ ਮੇਰੀ ਹੁਣ ਵੀ ਕਿਉਂ ਨਹੀਂ ਸੁਣਦਾ? ਮੇਰੇ ਵਾਰੀ ਤੂੰ ‘ਅੰਨ੍ਹਾਂ-ਬੋਲਾ’ ਕਿਉਂ ਹੋ ਜਾਂਦਾ ਹੈਂ?
ਭੂਆ ਦਿਆ ਪੁੱਤਾ ਪੈਸੇ ਬਗੈਰ ਮੁਰਦਾ ਤੇ ਬੰਦਾ ਇਕ ਸਮਾਨ……… ਵਿਅੰਗ / ਗੱਜਣਵਾਲਾ ਸੁਖਮਿੰਦਰ
ਬਹੁਤ ਬੰਦੇ ਵੇਖੀਦੇ ਜੋ ਭਾਰੀ ਜੈਦਾਦਾਂ ਦੇ ਮਾਲਕ ਤੇ ਵੱਡੀਆਂ ਵੱਡੀਆ ਕੋਠੀਆਂ ਵਾਲੇ ਬਣ ਜਾਂਦੇ। ਪੈਸਾ ਟਕਾ ਵਾਧੂ ਤੇ ਵੱਡੀਆਂ ਜੀਪਾਂ ਕਾਰਾਂ ਆ ਜਾਂਦੀਆਂ।ਪਰ ਫੇਰ ਵੀ ਉਨ੍ਹਾਂ ਨੂੰ ਰੱਜ ਨਹੀਂ ਆਉਂਦਾ; ਅੰਦਰੋਂ ਭੂੱਖੇ ਦੇ ਭੁੱਖੇ। ਗੁਰੁ ਘਰੀਂ ਲੰਮੇ ਪੈ ਪੈ ਮੱਥੇ ਵੀ ਟੇਕਦੇ, ਅੰਤਰ ਧਿਆਨ ਹੋ ਕੇ ਉਪਦੇਸ਼ ਵੀ ਗ੍ਰਹਿਣ ਕਰਦੇ ਪਰ ਢੀਠਤਾ ਓਵੇਂ ਦੀ ਓਵੇਂ , ਐਧਰੋਂ ਵੀ ਆ ਜੇ ਔਧਰੋਂ ਵੀ ਆ ਜੇ ,ਢਿੱਡੋਂ ਭੁੱਖੇ ਦੇ ਭੁੱਖੇ ।
ਐਹੋ ਜੇਹਾ ਹੀ ਇਕ ਰਿਸ਼ਤੇਦਾਰ ਖੋਸਾ ਬੀ ਏ ਜੇਹੀ ਕਰਕੇ ਸਬੱਬੀਂ ਛਾਪੇ ਮਾਰਨ ਵਾਲੇ ਮਹਿਕਮੇ ਵਿੱਚ ਇੰਸਪੈਕਟਰ ਲਗ ਗਿਆ। ਘਰ ਦੀ ਹਾਲਤ ਪਹਿਲਾਂ ਹੀ ਚੰਗੀ ਸੀ।ਰਿਟਾਇਰ ਹੋਣ ਵੇਲੇ ਤੱਕ ਤਾਂ ਉਸ ਨੇ ਖੱਪੇ ਲਾਹੁਣ ਵਾਲਾ ਸਿਰਾ ਹੀ ਕਰਤਾ।ਸਸਪੈਂਡ ਹੋ ਜਾਂਦਾ ਫਿਰ ਬਹਾਲ ਹੋ ਜਾਂਦਾ। ਲੁਧਿਆਣੇ ਪਲਾਟ ਬਠਿੰਡੇ ਪਲਾਟ। ਕਿਸੇ ਦੇ ਗਲ ‘ਚ ਗੂਠਾ ਦੇ ਕੇ ਕਿਸੇ ਨੂੰ ਚੱਕਰਾਂ ‘ਚ ਪਾ ਕੇ ਸਾਰੀ ਉਮਰ ਸੌਦੇਬਾਜ਼ੀਆਂ ਹੀ ਚਲਦੀਆਂ ਰਹੀਆਂ ।
ਐਚਕਨ......... ਕਹਾਣੀ /ਲਾਲ ਸਿੰਘ
ਅੱਜ ਦੇ ਅਖ਼ਬਾਰਾਂ ‘ਚ ਮੇਰੀ ਅੰਤਮ ਅਰਦਾਸ ਦਾ ਇਸ਼ਤਿਹਾਰ ਛਾਪਿਆ । ਕਿਸੇ ‘ਚ ਦੋ ਕਾਲਮੀ ,ਕਿਸੇ ‘ਚ ਚਾਰ ਕਾਲਮੀ । ‘ਪਾਠ ਦਾ ਭੋਗ‘ ਦੇ ਸਿਰਲੇਖ ਹੇਠ ਸਭ ਦੀ ਇਬਾਰਤ ਇਕੋ - ‘ ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਮੁੱਖਜੀਤ ਸਿੰਘ ਜੀ ਸ਼ਾਹੀ ( ਜ਼ੈਲਦਾਰ ) ਸੇਵਾ ਮੁਕਤ ਪੰਜਾਬੀ ਅਧਿਆਪਕ ਜੋ ਥੋੜ੍ਹੇ ਕੁ ਦਿਨਾਂ ਪਹਿਲਾਂ ਅਖੰਡ ਪਾਠ ਜੀ ਦਾ ਭੋਗ ਬਾਅਦ ਦੁਪਹਿਰ ਦਿਨ ਐਤਵਾਰ ਸਾਡੇ ਗ੍ਰਹਿ ਕਵਿਤਾ – ਭਵਨ ਨੇੜੇ ਸੇਂਟਪਾਲ ਕਾਨਵੈਂਟ ਸਕੂਲ ਕੰਢੀ ਰੋਡ ਮਲਿਕਪੁਰ ਵਿਖੇ ਪਵੇਗਾ । ਆਪ ਨੇ ਅਰਦਾਸ ਵਿਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ ।
ਹਾਜ਼ਰ ਜਿ਼ੰਦਗੀ......... ਮਿੰਨੀ ਕਹਾਣੀ / ਗੁਰਮੀਤ ਸਿੰਘ ਬਿਰਦੀ
ਸਵੇਰ ਦਾ ਪੈਂਦਾ ਮੀਂਹ ਥੰਮਣ ਵਿਚ ਨਹੀ ਸੀ ਆ ਰਿਹਾ । ਬੱਚੇ ਵੀ ਸਕੂਲ ਜਾਣ ਤੋਂ ਨੱਕ ਬੁੱਲ ਮਾਰਨ ਲੱਗ ਪਏ । ਮੈਂ ਵੀ ਅੱਜ ਛੁੱਟੀ ਦੇ ਮੂਡ ਵਿਚ ਸੀ । ਸੋ ਘਰੇ ਰਜ਼ਾਈ ਵਿੱਚ ਬੈਠ ਕੇ ਸਾਰਾ ਦਿਨ ਟੀਵੀ ਵੇਖਿਆ, ਨਾਲੇ ਮਾਲ-ਪੂੜੇ, ਪਕੋੜੇ ਖਾ ਕੇ ਪੂਰਾ ਦਿਨ ਬੱਚਿਆਂ ਨਾਲ ਆਨੰਦ ਭਰਿਆ ਬਿਤਾਇਆ ।
ਦੂਜੇ ਦਿਨ ਸਕੂਲ ਵਿਚ ਹਾਜ਼ਰੀ ਲਗਾਉਣ ਲੱਗਾ ਤਾਂ ਅੱਧ ਤੋਂ ਵੱਧ ਗੈਰ-ਹਾਜ਼ਰੀਆਂ ਵੇਖ ਕੇ ਮੇਰੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ, “ਅੱਜ ਤਾਂ ਮੀਂਹ ਵੀ ਨਹੀਂ ਪੈਂਦਾ, ਫਿਰ ……?” ਮੈਨੂੰ ਮੇਰੀ ‘ਫਿਰ’ ਦਾ ਜਵਾਬ ਸਕੂਲੋਂ ਛੁੱਟੀ ਤੋਂ ਬਾਅਦ ਘਰ ਜਾਂਦੇ ਨੂੰ ਰਸਤੇ ਵਿੱਚ ਇੱਕ ਬਸਤੀ ਵੱਲ ਵੇਖ ਕੇ ਮਿਲ ਗਿਆ । ਜਿਹੜੀ ਕੱਲ ਤੋਂ ਹੀ ਪਾਣੀ ਨਾਲ ਭਰੀ ਪਈ ਸੀ । ਘਰਾਂ ਦਾ ਸਾਰਾ ਸਮਾਨ
ਪਾਪਾ ਗੰਦਾ ਚੈਨਲ ਨਹੀਂ ਦੇਖਣਾ.......... ਵਿਅੰਗ / ਨਿਸ਼ਾਨ ਸਿੰਘ ਰਾਠੌਰ
ਐਤਵਾਰ ਦੀ ਛੁੱਟੀ ਹੋਣ ਕਾਰਣ ਮੈਂ ਘਰੇ ਬੈਠਾ ਅਖ਼ਬਾਰ ਪੜ ਰਿਹਾ ਸੀ। ਮੇਰੇ ਨਾਲ ਦੀ ਕੁਰਸੀ ਤੇ ਬੈਠਾ ਮੇਰਾ 4 ਸਾਲਾਂ ਦਾ ਬੇਟਾ ਅਸ਼ਨੂਰ ਆਪਣੇ ਸਕੂਲ ਦਾ ਕੰਮ ਕਰਨ ਵਿਚ ਮਸਤ ਸੀ ਜਾਂ ਫਿਰ ਮੇਰੇ ਡਰ ਨਾਲ ਉਹ ਪੜਾਈ ਦਾ ‘ਨਾਟਕ’ ਕਰ ਰਿਹਾ ਸੀ। ਉਹ ਆਪਣੀ ਗਰਦਨ ਹੇਠਾਂ ਸੁੱਟੀ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇ ਕੋਈ ਲੀਡਰ ਹੁਣੇ-ਹੁਣੇ ਚੋਣ ਹਾਰਿਆ ਹੋਵੇ। ਪਰ ਇਹ ਸੱਚ ਹੈ ਕਿ ਹਰ ਐਤਵਾਰ ਉਸ ਲਈ ਕਿਸੇ ‘ਮਾੜੇ ਦਿਨ’ ਨਾਲੋਂ ਘੱਟ ਨਹੀਂ ਹੁੰਦਾ ਕਿਉਂਕਿ ਇਸ ਦਿਨ ਮੇਰੀ ਛੁੱਟੀ ਹੁੰਦੀ ਹੈ।
ਅਸਲ ਵਿਚ ਹਫ਼ਤੇ ਦਾ ਇਹੋ ਉਹ ਦਿਨ ਹੁੰਦਾ ਹੈ ਜਦੋਂ ਉਹ ਆਰਾਮ ਨਾਲ ਘਰ ਬੈਠਾ ਹੁੰਦਾ ਹੈ ਨਹੀਂ ਤਾਂ ਬਾਕੀ ਦਿਨ ਤਾਂ ਉਹ ਘਰ ਨਾਲ ਲੱਗਦੇ ਪਾਰਕ ਵਿੱਚ ਕ੍ਰਿਕਟ ਟੀਮ ਦਾ ਕੈਪਟਨ ਬਣਿਆ ਹੁੰਦਾ ਹੈ।
ਮੇਰੀ ਪਤਨੀ ਚਰਨਜੀਤ ਚਾਹ ਦਾ ਕੱਪ ਫੜੀ ਆਈ ਤਾਂ ਅਸ਼ਨੂਰ ਨੂੰ ਪੜਦਿਆਂ ਦੇਖ ਕੇ ਹੈਰਾਨ ਹੁੰਦਿਆਂ ਬੋਲੀ, ‘ਹੈਂ..., ਅੱਜ ਕਿੱਧਰੋਂ ਦਿਨ ਚੜਿਆ ਏ?’
‘ਕਿਉਂ ਕੀ ਗੱਲ ਹੋਈ...?’ ਮੈਂ ਅਖ਼ਬਾਰ ਤੋਂ ਨਜ਼ਰ ਹਟਾਉਂਦਿਆਂ ਕਿਹਾ।
ਜਾਨਵਰ.......... ਮਿੰਨੀ ਕਹਾਣੀ / ਨਿਸ਼ਾਨ ਸਿੰਘ ਰਾਠੌਰ
ਠੰਡ ਦਾ ਜ਼ੋਰ ਸੀ ਅਤੇ ਕਦੇ-ਕਦਾਈ ਹੁੰਦੀ ਹਲਕੀ-ਹਲਕੀ ਬਰਸਾਤ ਠੰਡ ਦੀ ਪਕੜ ਨੁੰ ਹੋਰ ਜਿਆਦਾ ਮਜ਼ਬੂਤ ਕਰ ਰਹੀ ਸੀ। ਬਾਜ਼ਾਰ ਵਿਚ ਲੋਕਾਂ ਦੀ ਆਵਾ-ਜਾਈ ਘੱਟ ਹੀ ਨਜ਼ਰ ਆ ਰਹੀ ਸੀ।
ਦੂਜੇ ਪਾਸੇ ਜਦੋਂ ਵੀ ਕੋਈ ਸਕੂਟਰ ਜਾਂ ਸਾਈਕਲ ਉਸ ਦੁਕਾਨ ਦੇ ਬਾਹਰ ਆ ਕੇ ਰੁਕਦਾ ਤਾਂ ਉਸ ਦਾ ਸਾਹ ਸੁੱਕ ਜਾਂਦਾ। ਉਸ ਨੂੰ ਇਸ ਤਰ੍ਹਾਂ ਜਾਪਦਾ ਜਿਵੇਂ ਉਸ ਦੀ ਮੌਤ ਦਾ ਜਮਦੂਤ ਆ ਗਿਆ ਹੋਵੇ। ਉਹ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਜਿਵੇਂ ਅੱਖਾਂ ਬੰਦ ਕਰਨ ਨਾਲ ਉਸ ਦੀ ਮੌਤ ਕੁੱਝ ਚਿਰ ਅੱਗੇ ਪੈ ਜਾਣੀ ਹੋਵੇ।
“ਸਵੇਰ ਤੋਂ ਦੁਪਹਿਰ ਹੋਣ ਵਾਲੀ ਏ ਪਰ ਅਜੇ ਤੀਕ ਮੇਰੇ ਸਾਹ ਚੱਲ ਰਹੇ ਨੇ..., ਰੱਬਾ ਤੇਰਾ ਲੱਖ-ਲੱਖ ਸ਼ੁਕਰ ਹੈ...।” ਸ਼ਹਿਰ ਦੇ ਮੇਨ ਬਾਜ਼ਾਰ ਦੇ ਪਿੱਛੇ ਕਸਾਈ ਲਖਨਪਾਲ ਦੇ ਬਣੇ ਖੋਖੇ ਦੇ ਸਾਹਮਣੇ ਪਏ ਲੱਕੜ ਦੇ ਬਾਕਸ ਵਿਚ ਬੰਦ ਮੁਰਗੀ ਰੱਬ ਦਾ ਇਸੇ ਗੱਲੋਂ ਧੰਨਵਾਦ ਕਰ ਰਹੀ ਹੈ।
“ਇਹ ਇਨਸਾਨ ਸਾਨੂੰ ਕਿਉਂ ਮਾਰਦੇ ਨੇ...? ਅਸੀਂ ਇਹਨਾਂ ਦਾ ਕੀ ਵਿਗਾੜਿਆ ਹੈ...? ਮੇਰੇ ਨਾਲ ਦੀਆਂ ਭੈਣਾਂ (ਮੁਰਗੀਆਂ) ਦਾ ਇਸ ਜ਼ਾਲਮ ਨੇ ਕਤਲ ਕਰ ਦਿੱਤਾ ਏ ਅਤੇ ਹੁਣ ਮੈਨੂੰ ਵੀ ਕੋਈ ਆ ਕੇ ਲੈ ਜਾਵੇਗਾ, ਜਿਉਂਦੀ ਨੂੰ ਨਹੀਂ ਬਲਕਿ ਮਰੀ ਹੋਈ ਨੂੰ।”
ਮੁੱਲ ਦੀਆਂ ਗਾਲ੍ਹਾਂ.......... ਮਿੰਨੀ ਕਹਾਣੀ / ਰਵੀ ਸਚਦੇਵਾ
ਗੁਰਦੁਆਰੇ ਵਾਲੀ ਬੀਹੀ ਦੇ ਸਾਹਮਣੇ ਪਿੱਪਲ ਦੇ ਹੇਠਾਂ ਬਣੇ ਤਖਤਪੋਸ਼ 'ਤੇ ਪਿੰਡ ਦੀ ਪੰਚਾਇਤ ਇਕੱਠੀ ਹੋ ਗਈ ਸੀ। ਪੰਚ ਸਾਹਿਬ ਤਖਤਪੋਸ਼ 'ਤੇ ਬਿਰਾਜਮਾਨ ਹੋ ਚੁੱਕੇ ਸਨ। ਪਿੰਡ ਦੇ ਕੁਝ ਸਿਆਣੇ ਮੈਂਬਰ ਉਨ੍ਹਾਂ ਦੇ ਲਾਗੇ ਬੈਠ ਗਏ। ਇੱਕ ਪਾਸੇ ਦੋਸ਼ੀ ਜੋਗਿੰਦਰ ਸਿਹੁੰ ਨੂੰ ਖੜਾਇਆ ਗਿਆ ਤੇ ਦੂਸਰੇ ਪਾਸੇ ਸ਼ਿਕਾਇਤਕਾਰ ਨਿੱਛਰ ਬੱਲੀ ਨੂੰ। ਨਿੱਛਰ ਬੱਲੀ ਨੇ ਦੋਸ਼ੀ ਜੋਗਿੰਦਰ ਸਿਹੁੰ ਵੱਲ ਇਸ਼ਾਰਾ ਕਰਦੇ ਕਿਹਾ, ‘‘ਸਰਪੈਂਚ ਸਾਹਬ ਇਸ ਪਤੰਦਰ ਨੇ ਮੈਨੂੰ ਗਾਲ੍ਹਾਂ ਕੱਢੀਆਂ ਨੇ, ਉਹ ਵੀ ਅਸ਼ਲੀਲ। ਇਸ ਮੂਰਖ ਨੇ ਸ਼ਰੀਕਾਂ ਸਾਹਮਣੇ ਮੇਰੀ ਪੱਗੜੀ ਉਛਾਲ ਦਿੱਤੀ। ਮੈਨੂੰ ਮੂੰਹ ਦਿਖਾਉਣ ਜੋਗਾ ਨੀ ਛੱਡਿਆ।’’
ਹੁੱਕੇ ਦਾ ਇੱਕ ਲੰਬਾ ਕੱਸ਼ ਅੰਦਰ ਖਿੱਚਦਾ ਪੰਚ ਬੋਲਿਆ, ‘‘ਕਿਉਂ ਬਈ ਜੋਗਿੰਦਰ ਸਿਹੁੰ ਇਹ ਸਭ ਸੱਚ ਕਹਿੰਦਾ ਏ....?’’
‘‘ਜੀ.... ਹਾਂ....’’ ਉਹ ਖ਼ੁਰਦਰੀ ਜਿਹੀ ਅਵਾਜ਼ ਵਿਚ ਬੋਲਿਆ ਤੇ ਨੀਵੀਂ ਪਾ ਲਈ।
ਪੰਚ ਨੇ ਨਾਲ ਬੈਠੇ ਮੈਂਬਰਾਂ ਨਾਲ ਕੁਝ ਖੁਸਰ-ਮੁਸਰ ਕੀਤੀ ਤੇ ਫਿਰ ਉਹ ਬੋਲਿਆ, ‘‘ਨਿੱਛਰ ਬੱਲੀ ਗਿਣਤੀ ਕਰਕੇ ਦੱਸ ਇਸਨੇ ਤੈਨੂੰ ਕਿੰਨੀਆਂ ਗਾਲ੍ਹਾਂ ਕੱਢੀਆਂ ਨੇ।’’
‘‘ਬਾਈ ਸਰਪੈਂਚਾ ਦਸ....ਬਾਰ੍ਹਾਂ ਤਾਂ ਕੱਢ ਹੀ ਦਿੱਤੀਆਂ ਹੋਣਗੀਆਂ’’ ਨਿੱਛਰ ਬੱਲੀ ਨੇ ਜਵਾਬ ਦਿੱਤਾ।
‘‘ਚੱਲ ਫਿਰ ਤੂੰ ਇੰਝ ਕਰ ਦੋ ਦੀ ਇਸਨੂੰ ਤੂੰ ਛੋਟ ਦੇ-ਦੇ, ਸੋ ਰੁਪਏ ਦੇ ਹਿਸਾਬ ਨਾਲ ਦਸ ਗਾਲ੍ਹਾਂ ਦਾ ਇਸ ਤੋਂ ਇੱਕ ਹਜ਼ਾਰ ਨਗਦ
ਘੂੰ ਘੂੰ
ਘੂੰ ਘੂੰ ਦੀ ਇਹ ਕਿਹੋ ਜਿਹੀ ਆਵਾਜ਼ ਸੀ, ਜਿਸਨੇ ਮੈਨੂੰ ਮੇਰੀ ਮਿੱਠੀ ਨੀਂਦ ਤੋਂ ਜਗਾ ਦਿੱਤਾ । ਮੈਂ ਤਾਂ ਸੁਪਨਿਆਂ ਦੇ ਸਾਗਰ ਵਿੱਚ ਗੋਤੇ ਲਗਾ ਰਹੀ ਸੀ । ਪਰੀਆਂ ਮੈਨੂੰ ਖਿਡਾ ਰਹੀਆਂ ਸਨ । ਮੱਠੀ-ਮੱਠੀ ਹਵਾ ਮੈਨੂੰ ਫੁੱਲਾਂ ਦੀ ਗੋਦ ਵਿੱਚ ਲੇਟੀ ਹੋਈ ਨੂੰ ਮਧੁਰ ਸੰਗੀਤ ਸੁਣਾ ਰਹੀ ਸੀ । ਕਿਸੇ ਮੰਦਰ ਵਿੱਚ ਘੰਟੀਆਂ ਦੀ ਟੁਣਕਾਰ ਹੋ ਰਹੀ ਜਾਪਦੀ ਸੀ । ਇਹ ਅਣਜਾਣੀ ਜਿਹੀ ਘੂੰ-ਘੂੰ ਦੀ ਆਵਾਜ਼ ਮੈਨੂੰ ਚੰਗੀ ਨਹੀਂ ਲੱਗ ਸੀ ਰਹੀ । ਇਹ ਆਵਾਜ਼ ਲਗਾਤਾਰ ਤੇਜ਼ ਹੋ ਰਹੀ ਸੀ । ਮੈਨੂੰ ਇਸ ਭਿਆਨਕ ਆਵਾਜ਼ ਤੋਂ ਡਰ ਲੱਗ ਰਿਹਾ ਸੀ । ਮੈਂ ਕਿਸ ਨੂੰ ਪੁਕਾਰਦੀ, ਇੱਥੇ ਮੈਂ ਇਕੱਲੀ ਸਾਂ । ਮੈਂ ਡਰ ਕਾਰਨ ਹੱਥ ਪੈਰ ਮਾਰ ਰਹੀ ਸਾਂ । ਡਰ ਨਾਲ ਮੇਰੀ ਧੜਕਨ ਲਗਾਤਾਰ ਤੇਜ਼ ਹੋ ਰਹੀ ਸੀ । ਮੇਰੇ ਨੰਨੇ ਜਿਹੇ ਧੜਕਦੇ ਦਿਲ ਵਿੱਚੋਂ ਇੱਕ ਆਵਾਜ਼ ਆਈ, ਮੰਮੀ… ਪਾਪਾ… ਪਤਾ ਨਹੀਂ ਇਹ ਮੰਮੀ ਪਾਪਾ ਕੀ ਹੁੰਦੇ ਨੇ ਪਰ ਇਹਨਾਂ ਸ਼ਬਦਾਂ ਨੂੰ ਪੁਕਾਰਨ ਨਾਲ ਮੇਰਾ ਹੌਸਲਾ ਵਧਿਆ, ਬੇਚੈਨੀ ਤੋਂ ਰਾਹਤ ਮਿਲਦੀ ਜਾਪੀ । ਘੂੰ-ਘੂੰ ਤੋਂ ਲੱਗ ਰਿਹਾ ਡਰ ਘਟਦਾ ਜਾਪਿਆ, ਹਾਲਾਂਕਿ ਇਹ ਆਵਾਜ਼ ਲਗਾਤਾਰ ਆ ਰਹੀ ਸੀ । ਮੈਂ ਵੀ ਲਗਾਤਾਰ ਮੰਮੀ ਪਾਪਾ ਕਹਿਣਾ ਸ਼ੁਰੂ ਕਰ ਦਿੱਤਾ । ਹਾਲਾਂਕਿ ਮੈਂ ਬੋਲ ਨਹੀਂ ਸਾਂ ਸਕਦੀ, ਮੈਨੂੰ ਬੋਲਣਾ ਹੀ ਨਹੀਂ ਆਉਂਦਾ ਸੀ, ਪਰ ਮੈਂ ਦਿਲ ਵਿੱਚ ਇਹ ਨਾਮ ਜਪਦੀ ਰਹੀ । ਮੰਮੀ ਪਾਪਾ – ਮੰਮੀ ਪਾਪਾ । ਮੇਰਾ ਜਾਪ ਘੂੰ-ਘੂੰ ਦੀ ਆਵਾਜ਼ ਵਿੱਚ ਮੱਧਮ ਹੋਣ ਲੱਗ ਪਿਆ ? ਮੈਂ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕੀਤੀ । ਉਹਨਾਂ ਕੰਨਾਂ ਨਾਲ ਜਿਨਾਂ ਨਾਲ ਲੋਕ ਲਤਾ ਮੰਗੇਸ਼ਕਰ ਦੇ ਗੀਤ ਸੁਣਦੇ ਹਨ, ਉਹੀ ਕੰਨ ਜਿਨਾਂ ਨਾਲ ਕਲਪਨਾ ਚਾਵਲਾ ਨੇ ਅੰਤਰਿਕਸ਼ ਵਿੱਚ ਵਿਚਰਦੇ ਹੋਏ ਨਾਸਾ ਸਪੇਸ ਸੈਂਟਰ ਤੋਂ ਸੰਦੇਸ਼ ਸੁਣੇ ਸਨ । ਮੈਂ ਇੱਧਰ ਉਧਰ ਤੱਕਿਆ, ਮੈਂ ਸੁਣਿਆ ਕਿ ਇਹ ਆਵਾਜ਼ ਮੇਰੇ
ਵੱਖਰੀ ਪਹਿਚਾਣ.......... ਕਹਾਣੀ / ਰਾਜੂ ਹਠੂਰੀਆ
ਸੁਰਖ਼ਾਬ ਸਕੂਲ 'ਚ ਪੜ੍ਹਦਿਆਂ ਹੀ ਇਹ ਸੋਚ ਲੈ ਕੇ ਅੱਗੇ ਵੱਧਦਾ ਆ ਰਿਹਾ ਸੀ ਕਿ ਉਸ ਨੇ ਦੁਨੀਆਂ ਦੀ ਭੀੜ ਵਿੱਚ ਨਹੀਂ ਰੁਲਣਾ। ਉਸ ਨੇ ਬਹੁਤ ਸਾਰਾ ਪੈਸਾ ਕਮਾਉਣਾ ਹੈ ਤੇ ਆਪਣੀ ਵੱਖਰੀ ਪਹਿਚਾਣ ਬਨਾਉਣੀ ਹੈ। ਉਸ ਨੇ ਚੰਗੀ ਪੜ੍ਹਾਈ ਕਰ ਕੇ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ। ਛੇਤੀ ਕਿਤੇ ਤਾਂ ਕੋਈ ਨੌਕਰੀ ਲਈ ਹਾਂ ਨਾ ਕਰਦਾ, ਜੇ ਕਿਤੇ ਹਾਂ ਹੁੰਦੀ ਤਾਂ ਉਹ ਖੁ਼ਦ ਨਾਂਹ ਕਰ ਦਿੰਦਾ। ਕਿਉਂਕਿ ਉਸ ਨੂੰ ਲੱਗਦਾ ਕਿ ਇਹ ਨੌਕਰੀ ਮੰਜਿਲ 'ਤੇ ਪਹੁੰਚਾੳਂੁਣ ਦੀ ਥਾਂ ਉਸ ਨੂੰ ਦੁਨੀਆਂ ਦੀ ਭੀੜ ਦਾ ਹੀ ਹਿੱਸਾ ਬਣਾ ਦੇਵੇਗੀ। ਨੌਕਰੀ ਦੀ ਭਾਲ ਛੱਡ ਉਸ ਨੇ ਛੋਟੇ-ਮੋਟੇ ਵਪਾਰ ਤੋਂ ਸ਼ੁਰੂਆਤ ਕਰਨ ਦੀ ਸੋਚੀ। ਉਸ ਨੇ ਪਹਿਲਾਂ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕੰਮ ਸ਼ੁਰੂ ਕੀਤਾ, ਪਰ ਕਾਮਯਾਬੀ ਨਾ ਮਿਲਦੀ ਵੇਖ ਇਹ ਕੰਮ ਛੱਡ ਮੁਰਗੀਆਂ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਅਚਾਨਕ ਬਿਮਾਰੀ ਪੈਣ ਨਾਲ ਮੁਰਗੀਆਂ ਮਰਨ ਕਰ ਕੇ ਇਸ ਕੰਮ 'ਚ ਵੀ ਘਾਟਾ ਪੈ ਗਿਆ। ਅਖ਼ੀਰ ਉਸ ਨੇ ਹੋਰਾਂ ਲੋਕਾਂ ਵੱਲ ਵੇਖ ਪੱਛਮੀ ਮੁਲਕਾਂ ਵਿੱਚ ਜਾ ਕੇ ਆਪਣੀ ਕਿਸਮਤ ਅਜਮਾਉਣ ਬਾਰੇ ਸੋਚਿਆ।
ਫ਼ੈਸਲਾ ਕਰ ਏਜੰਟ ਰਾਹੀਂ ਉਹ ਆਪਣੇ ਦੋਸਤ ਸੁੱਖਪਾਲ ਕੋਲ ਇਟਲੀ ਪਹੁੰਚ ਗਿਆ। ਆਉਂਦਿਆਂ ਹੀ ਉਹ ਸੁੱਖਪਾਲ ਨੂੰ ਛੇਤੀ ਤੋਂ ਛੇਤੀ ਕੰਮ 'ਤੇ ਲਵਾਉਣ ਬਾਰੇ ਕਹਿਣ ਲੱਗਾ। ਸੁੱਖਪਾਲ ਨੇ ਆਪਣੇ ਦੋਸਤਾਂ ਨੂੰ ਫੋਨ ਕੀਤੇ ਤਾਂ ਪਤਾ ਲੱਗਾ ਕਿ ਫਲਾਣੇ ਥਾਂ ਸਰਕਸ
ਭੀਰੀ ਅਮਲੀ ਦੀਆਂ ‘ਬਾਬੇ ਸੈਂਟੇ’ ਨੂੰ ਅਰਜ਼ਾਂ.........ਵਿਅੰਗ / ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਕ੍ਰਿਸਮਿਸ ‘ਤੇ ਵਿਸ਼ੇਸ਼

ਕ੍ਰਿਸਮਿਸ ਦੀਆਂ ਛੁੱਟੀਆਂ ‘ਚ ਇੰਗਲੈਂਡ ਤੋਂ ਪਿੰਡ ਆਇਆ ਨੰਬਰਦਾਰਾਂ ਦਾ ਛੋਟਾ ਮੁੰਡਾ ਸਤਵਿੰਦਰ ਫਾਟਕਾਂ ਤੋਂ ਡਰੀ ਗਾਂ ਵਾਂਗ ਓਪਰਾ ਓਪਰਾ ਜਿਹਾ ਝਾਕਦਾ ਫਿਰਦਾ ਸੀ। ਕਈ ਸਾਲਾਂ ਬਾਦ ਆਏ ਸਤਵਿੰਦਰ ਨੂੰ ਸ਼ਾਇਦ ਪਿੰਡ ਦੇ ਲੋਕਾਂ ਦੇ ਨਕਸ਼ ਭੁੱਲ ਗਏ ਹੋਣ ਪਰ ਲੋਕ ਉਸ ਪਹਿਲਾਂ ਵਾਲੇ ਸਤਵਿੰਦਰ ਦਾ ਹੀ ਚਿਹਰਾ ਯਾਦਾਂ ‘ਚ ਵਸਾਈ ਬੈਠੇ ਸਨ। ਜਦ ਲੋਕਾਂ ਨੇ ਵਲੈਤੋਂ ਮੁੜੇ ਸਤਵਿੰਦਰ ਨੂੰ ਤੱਕਿਆ ਤਾਂ ਸ਼ਾਇਦ ਸਾਰੇ ਇਹੀ ਕਹਿ ਉੱਠੇ ਕਿ...... ਆਹ ਕੀ ਆ ਗਿਆ? ਉਹਨਾਂ ਦਾ ਅਚੰਭਿਤ ਹੋਣਾ ਵੀ ਸੁਭਾਵਿਕ ਸੀ ਕਿਉਂਕਿ ਕਿਸੇ ਵੇਲੇ ਡੱਬੀਦਾਰ ਪਰਨਾ ਸਿਰ ਬੰਨ੍ਹਣ ਵਾਲਾ ਸਤਵਿੰਦਰ ਹੁਣ ‘ਸੈਂਟੀ’ ਬਣਕੇ ਕੰਨਾਂ ‘ਚ ਦੋ ਦੋ ਵਾਲੀਆਂ ਜੋ ਪਾਈ ਫਿਰਦਾ ਸੀ, ਗਿੱਚੀ ‘ਚ ਇੱਕ ਗੁੱਤ ਜੋ ਬਣਾਈ ਫਿਰਦਾ ਸੀ, ਗੋਡਿਆਂ ਤੋਂ ਪਾਟੀ ਹੋਈ ਪੈਂਟ ਜੋ ਪਾਈ ਫਿਰਦਾ ਸੀ, ਗਲ ‘ਚ ਇੱਕ ਮੋਟੀ ਸਾਰੀ ਸੰਗਲੀ ਜੋ ਲਮਕਾਈ ਫਿਰਦਾ ਸੀ। ਢਿਲਕੂੰ ਢਿਲਕੂੰ ਕਰਦੀ ਪੈਂਟ ਤੇ ਉਹਦਾ ਧਾਰਿਆ ਹੋਇਆ ਰੂਪ ਦੇਖਕੇ ਪਿੰਡ ਦੀਆਂ ਕੁੜੀਆਂ ਬੁੜ੍ਹੀਆਂ ਫੂ ਫੂ ਕਰਦੀਆਂ ਹਸਦੀਆਂ ਫਿਰਦੀਆਂ ਸਨ। ਭਾਵੇਂ ਕਿ ਸਤਵਿੰਦਰ ਲਈ ਤਾਂ ਵਲੈਤ ਦਾ ਫ਼ੈਸ਼ਨ ਸੀ ਪਰ ਪਿੰਡ ਦੇ ਜੁਆਕ ਉਸ ਬਦਲੇ ਹੋਏ ‘ਸੈਂਟੀ’ ਨੂੰ ਦੇਖਕੇ ਇਉਂ ਲਾਚੜੇ ਫਿਰਦੇ ਸਨ ਜਿਵੇਂ ਤੁਰਦੀ ਫਿਰਦੀ ਬਿਨਾਂ ਟਿਕਟੋਂ ਸਰਕਸ ਉਹਨਾਂ ਦੇ ਪਿੰਡ ਆ ਗਈ ਹੋਵੇ।
ਆਪਣੇ ਪਿੰਡ ਦੇ ਉਦਰੇਵੇਂ ਨੂੰ ਪੂਰਾ ਕਰਨ ਲਈ ਸੈਂਟੀ ਵੀ ਕੋਈ ਪਲ ਖਾਲੀ ਨਹੀ ਸੀ ਜਾਣ ਦੇਣਾ ਚਾਹੁੰਦਾ। ਮੋਢੇ ਨਾਲ ਲਟਕਾਏ ਬੌਣੇ ਜਿਹੇ ਵੀਡੀਓ ਕੈਮਰੇ ਨਾਲ ਮੂਵੀ ਬਣਾਉਣ ਬਹਿ ਜਾਂਦਾ। ਪਿੰਡ ਦੀਆਂ ਰੂੜੀਆਂ, ਗਹੀਰਿਆਂ, ਬਲਦਾਂ ਵਾਲੀਆਂ ਗੱਡੀਆਂ, ਸਰਕਾਰੀ ਮੇਹਰਬਾਨੀਆਂ ਸਦਕਾ ਮੁਸ਼ਕ ਮਾਰਦੇ ਛੱਪੜਾਂ, ਗਲੀਆਂ ‘ਚ ਖੜ੍ਹੇ ਚਿੱਕੜਾਂ, ਮਾਸਟਰਾਂ ਬਿਨਾਂ ਖਾਲੀ ਸਕੂਲਾਂ, ਬੱਸ ਅੱਡੇ ‘ਚ ਬਿਨਾਂ ਹੱਥ ਡੰਡੀ ਤੋਂ ਖੜ੍ਹੇ ਨਲਕੇ, ਬੁਢਾਪਾ ਪੈਨਸ਼ਨ ਲੈਣ ਲਈ ਬੈਂਕ ਦੇ ਬਾਹਰ ਧੁੱਪੇ ਚੌਂਕੀ ਭਰ ਰਹੇ ਬਜ਼ੁਰਗਾਂ.... ਗੱਲ ਕੀ ਥਾਂ ਥਾਂ ਦੀ ਮੂਵੀ ਬਣਾ ਰਿਹਾ ਸੀ। ਇਉਂ ਲਗਦਾ ਸੀ ਜਿਵੇਂ ਸਾਰੀਆਂ ਯਾਦਾਂ ਇੱਕ ਵੇਲੇ ਹੀ ਆਪਣੇ ਕੈਮਰੇ ‘ਚ ਕੈਦ ਕਰਕੇ ਲੈ ਜਾਣ ਦਾ ਮਨ ਬਣਾਈ ਬੈਠਾ ਹੋਵੇ। ਇਉਂ ਲਗਦਾ ਸੀ ਜਿਵੇਂ ਉਹਦਾ ਦੁਬਾਰਾ ਪਿੰਡ ਮੁੜਨ ਦਾ ਕੋਈ ਇਰਾਦਾ ਹੀ ਨਾ ਹੋਵੇ।
ਓਧਰ ਦੂਜੇ ਪਾਸੇ ਬੱਸ ਅੱਡੇ ਦੇ ਪਿੱਪਲ ਹੇਠਲੇ ਤਖਤਪੋਸ਼ ‘ਤੇ ਪੁਰਾਣੇ ਜੋਟੀਦਾਰਾਂ ਦੀ ਜੁੰਡਲੀ ਆਪਣੇ ਹੀ ਰਾਮਰੌਲੇ ‘ਚ ਮਸਤ ਸੀ। ਭੋਲਾ ਹਨੇਰੀ, ਭਾਂਬੜ, ਟੀਲ੍ਹਾ ਤੇ ਰੂਪਾ ਚੰਗੇ ਸਰੋਤੇ ਬਣਕੇ ਉਤਲੀ ਹਵਾ ‘ਚ ਉੱਡਦੇ ਪਤੰਗ ਵਾਂਗ ਟਿਕੇ ਬੈਠੇ ਸਨ। ਉਹਨਾਂ ਦਾ ਮੁੱਖ ਬੁਲਾਰਾ ਜਾਣੀਕਿ ਭੀਰੀ ਅਮਲੀ ਆਪਣੀ ਬੰਸਰੀ ਵਜਾਉਣ ‘ਚ ਮਸਤ ਸੀ। ਜਿਉਂ ਹੀ ਭੀਰੀ ਦੀ ਨਿਗ੍ਹਾ ਉਹਨਾਂ ਵੱਲ ਤੁਰੇ ਆਉਂਦੇ ਸੈਂਟੀ ‘ਤੇ ਪਈ ਤਾਂ ਮੱਥੇ ‘ਤੇ ਹੱਥ ਧਰਕੇ ਬੈਠ ਗਿਆ।
-“ਕੀ ਗੱਲ ਹੋਗੀ? ਤੈਨੂੰ ਕੀ ਕਣਕ ‘ਚੋਂ ਘਾਟਾ ਪੈ ਗਿਆ?”, ਰੂਪੇ ਨੇ ਭੀਰੀ ਦੇ ਬਦਲੇ ਮਿਜਾਜ ਦਾ ਕਾਰਨ ਪੁੱਛਿਆ।
-“ਔਹ ਦੇਖੋ ‘ਕੀ’ ਤੁਰਿਆ ਆਉਂਦੈ। ਕੀਹਦੀ ਗਲਤੀ ਆ ਓਏ ਏਹ?”, ਭੀਰੀ ਨੇ ਚੌਕੜੀ ਨੂੰ ਸੁਆਲ ਕੀਤਾ।
-“ਇਹ ਨੰਬਰਦਾਰਾਂ ਦਾ ਸਤਵਿੰਦਰ ਆ, ਜੀਹਨੂੰ ਸੱਤੀ ਸੱਤੀ ਕਹਿੰਦੇ ਹੁੰਦੇ ਸੀ।”, ਭੋਲੇ ਹਨੇਰੀ ਨੇ ਭੀਰੀ ਨੂੰ ਸੰਖੇਪ ‘ਚ ਰਾਮਾਇਣ ਸਮਝਾ ਦਿੱਤੀ ਸੀ।
-“ਮੈਂ ਤੁਹਾਡੀ ਸਭ ਦੀ ਟਾਕਿੰਗ ਰਿਕਾਰਡ ਕਰਨੀ ਮੰਗਦਾਂ।”, ਸਤਵਿੰਦਰ ਜਾਣੀਕਿ ਸੈਂਟੀ ਨੇ ਆਉਂਦਿਆਂ ਹੀ ‘ਹੈਲੋ ਹੈਲੋ’ ਸਭ ਦੇ ਗਿੱਟਿਆਂ ‘ਚ ਮਾਰੀ ਤੇ ਵਿਹਲਾ ਜਿਹਾ ਹੁੰਦਾ ਬੋਲਿਆ।
-“ਸੱਤੀ ਸਿੰਹਾਂ ਅਸੀਂ ਗਰੀਬ ਤਾਂ ਕੁਛ ਦੇਣ ਜੋਗੇ ਹੈਨੀਂ, ਕਿਸੇ ਤਕੜੇ ਘਰੋਂ ਮੰਗ ਜਾ ਕੇ... ਸ਼ੈਦ ਮਿਲਜੇ। ਕੀ ਕਿਹਾ ਸੀ ਤੂੰ ਆਹ...?”, ਭੀਰੀ ਨੂੰ ਅਸਲ ਗੱਲ ਤਾਂ ਸਮਝ ਨਾ ਆਈ ਪਰ ਉਸਨੂੰ ਇੰਨਾ ਪਤਾ ਜਰੂਰ ਲੱਗ ਗਿਆ ਸੀ ਕਿ ਉਹ ਕੁਝ ਨਾ ਕੁਝ ਮੰਗ ਰਿਹਾ ਹੈ।
-“ਓਏ ਇਹ ਤਾਂ ਆਪਣੀਆਂ ਗੱਲਾਂ ਦੀ ਮੂਵੀ ਬਣਾਉਣ ਨੂੰ ਫਿਰਦੈ, ਦੁੱਧ ਤੋਂ ਵੀ ਚਿੱਟੀਆਂ ਗੋਰੀਆਂ ਨੂੰ ਦਿਖਾਊ ਜਾ ਕੇ, ਰੱਜੇ ਪੁੱਜੇ ਘਰ ਦਾ ਮੁੰਡੈ... ਸੁੱਖ ਨਾਲ ਇਹ ਕਾਹਨੂੰ ਮੰਗੇ।”, ਟੀਲ੍ਹਾ ਸੈਂਟੀ ਦੀ ਗੱਲ ਅੱਗੇ ਸਮਝਾਉਂਦਿਆਂ ਪਰਨੇ ਦੇ ਲੜ ਠੀਕ ਕਰਦਾ ਬੋਲਿਆ।
-“ਅੱਛਾ... ਮੈਂ ਤਾਂ ਇਹਦੀ ਗੋਡਿਆਂ ਤੋਂ ਘਸੀ ਜਿਹੀ ਪੈਂਟ ਦੇਖਕੇ ਸੋਚਿਆ ਸੀ ਕਿ ਸ਼ੈਦ ਕੋਈ ਪੈਸਾ ਧੇਲਾ ਮੰਗਦਾ ਹੋਊ। .... ਚੰਗਾ ਬਈ ਸੈਂਟੀ ਸਿੰਹਾਂ ਪਹਿਲਾਂ ਇਹ ਦੱਸ ਕਿ ਥੋਡੇ ਮੁਲਕ ‘ਚ ਆਹ ‘ਕਿਸਮਿਸ’ ਕੀ ਬਲਾ ਹੁੰਦੀ ਆ। ਜੀਹਨੂੰ ਦੇਖੋ ਓਹੀ ‘ਮੇਰੀ ਕਿਸਮਿਸ- ਮੇਰੀ ਕਿਸਮਿਸ’ ਕਰੀ ਜਾਂਦੈ।”, ਭੀਰੀ ਹੁਣ ਆਪਣੇ ਅਸਲ ਰੂਪ ‘ਚ ਮੁੜ ਆਇਆ ਸੀ।
-“ਅੰਕਲ, ਕਿਸਮਿਸ ਨਹੀਂ.... ਕ੍ਰਿਸਮਿਸ ਹੁੰਦੀ ਐ। ਇਹ ਸਾਡੀ ਕੰਟਰੀ ਦਾ ਮੇਨ ਫੈਸਟੀਵਲ ਆ। ਇਸ ਦਿਨ ਸੈਂਟਾ ਕਲੌਜ਼ ਬੱਚਿਆਂ ਨੂੰ ਗਿਫਟਸ ਤੇ ਸਵੀਟਸ ਦਿੰਦਾ ਹੋਂਦੈ। ਕਹਿੰਦੇ ਨੇ ਸੈਂਟਾ ਬੱਚਿਆਂ ਦੇ ਮਨ ਦੀਆਂ ਗੱਲਾਂ ਪੂਰੀਆਂ ਕਰਦਾ ਹੈਗਾ।”, ਸੈਂਟੀ ਨੇ ਪੰਜਾਬੀ ਤੇ ਅੰਗਰੇਜ਼ੀ ਦੇ ਰਲਗੱਡ ਨਾਲ ਭੀਰੀ ਨੂੰ ਸਮਝਾਉਣਾ ਚਾਹਿਆ।
-“ਭਰਾਵਾ ਮੇਰੇ ਖੋਪੜ ‘ਚ ਤੇਰੀ ‘ਗਰੇਜੀ ਨਹੀਂ ਪਈ। ਜੇ ਹੋ ਸਕੇ ਤਾਂ ਪੰਜਾਬੀ ‘ਚ ਦੱਸ।”, ਭੀਰੀ ਨੇ ਖਿਝਦਿਆਂ ਕਿਹਾ।
-“ਤੈਨੂੰ ਮੈਂ ਦੱਸਦਾਂ... ਇਹ ਗੋਰਿਆਂ ਦਾ ਦਿਨ- ਦਿਹਾਰ ਆ। ਕਹਿੰਦੇ ਆ ਬਈ ਓਸ ਦਿਨ ਕੋਈ ਸੈਂਟਾ ਬਾਬਾ ਜੁਆਕਾਂ ਨੂੰ ਮਠਿਆਈਆਂ ਤੇ ਤੋਹਫੇ ਉਹਨਾਂ ਦੇ ਦਰੱਖਤ ਹੇਠਾਂ ਰੱਖ ਜਾਂਦੈ। ਹੁਣ ਤੂੰ ਪੁੱਛੇਂਗਾ ਕਿ ਸੈਂਟਾ ਬਾਬਾ ਕੌਣ ਹੋਇਆ।”, ਟੀਲ੍ਹੇ ਨੇ ਸੈਂਟੀ ਤੋਂ ਪਹਿਲਾਂ ਹੀ ਸੁਣੀ ਸੁਣਾਈ ਗੱਲ ਭੀਰੀ ਨੂੰ ਪੰਜਾਬੀ ‘ਚ ਸੁਣਾ ਦਿੱਤੀ।
-“ਮੈਂ ਐਨਾ ਵੀ ਪਾਗਲ ਨਹੀਂ, ਬਈ ਮੈਨੂੰ ਸੈਂਟੇ ਬਾਬੇ ਦਾ ਪਤਾ ਨੀਂ ਹੋਣਾ। ਸੈਂਟਾ ਓਹੀ ਹੁੰਦੈ ਨਾ ਜੀਹਦੇ ਸਿਰ ‘ਤੇ ਲਾਲ ਟੋਪਾ ਲਿਆ ਹੁੰਦੈ ਤੇ ਆਪਣੇ ਤੋਤਾ ਸਿਉਂ ਅੰਗੂੰ ਉਹਦਾ ਦਾਹੜਾ ਵੀ ਦੁੱਧ ਚਿੱਟਾ ਹੁੰਦੈ। ਕਿਉਂ ਬਈ ਸੈਂਟੀ ਸਿੰਹਾਂ ਮੈਂ ਠੀਕ ਕਿਹੈ ਕਿ ਗਲਤ?”, ਭੀਰੀ ਆਵਦੀ ਦਲੀਲ ਦੇ ਕੇ ਸਤਵਿੰਦਰ ਤੋ ਹਾਮੀ ਭਰਵਾ ਰਿਹਾ ਸੀ। “ਗੱਲਾਂ ਕਰਦੈ.... ਤੇਰੇ ਖਿਆਲ ਮੁਤਾਬਕ ਮੈਨੂੰ ਪਤਾ ਨਹੀਂ ਸੀ ਕਿ ਸੈਂਟਾ ਕੌਣ ਆ। ਮੈਨੂੰ ਤਾਂ ਕਦੇ ਕਦੇ ‘ਬਾਬੇ ਸੈਂਟੇ’ ਦੇ ਦਾਹੜੇ ਤੇ ਕੱਪੜੇ ਲੱਤੇ ਤੋਂ ਇਉਂ ਲੱਗਣ ਲੱਗ ਜਾਂਦੈ ਕਿ ਜਿਵੇਂ ਸੈਂਟਾ ਬਾਬਾ ਵੀ ਆਪਣਾ ਪੰਜਾਬੀ ਭਰਾ ਹੀ ਹੋਵੇ। ਜਿਵੇਂ ਬਾਹਰ ਜਾ ਕੇ ਬਲਜਿੰਦਰ ਸਿਉਂ ‘ਬੱਲ’ ਬਣ ਗਿਐ, ਜਿਵੇਂ ਮਾਸਟਰ ਦਾ ਮੁੰਡਾ ਜਗਸੀਰ ‘ਜੈਗ’ ਬਣ ਗਿਐ, ਜਿਵੇਂ ਕਰਤਾਰੋ ਦੀ ਵੱਡੀ ਕੁੜੀ ਕੁਲਵੰਤ ‘ਕੇਟ’ ਬਣਗੀ, ਜਿਵੇਂ ਆਹ ਸੱਤੀ ਤੋਂ ਸੈਂਟੀ ਬਣ ਗਿਐ, ਓਵੇਂ ਹੀ ਕਿਸੇ ਸੰਤੇ ਨੇ ਵੀ ਆਵਦਾ ਨਾਂ ਬਦਲ ਕੇ ‘ਸੈਂਟਾ’ ਰੱਖ ਲਿਆ ਹੋਣੈ।”, ਭੀਰੀ ਦੀ ਵਜ਼ਨਦਾਰ ਗੱਲ ਸੁਣ ਕੇ ਸੱਤੀ ਤੋਂ ‘ਸੈਂਟੀ’ ਬਣੇ ਸਤਵਿੰਦਰ ਕੋਲ ਕੱਚਾ ਜਿਹਾ ਧੂੰਆਂ ਮਾਰਨ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਸੀ।
-“ਚੱਲ ਤੂੰ ਹੋਰ ਹੀ ਪਾਣੀ ‘ਚ ਮਧਾਣੀ ਪਾਲੀ। ਜੁਆਕ ਸਾਡੀ ਮੂਵੀ ਬਨੌਣ ਆਇਆ ਸੀ। ਤੂੰ ਓਹਦੀ ਹੀ ਸੋਤ ਲਾਹੁਣ ਤੁਰ ਪਿਐਂ।”, ਟੀਲ੍ਹਾ ਭੀਰੀ ‘ਤੇ ਤਪਿਆ ਪਿਆ ਸੀ।
-“ਹਾਂ ਬਈ ਸੱਤੀ ਸਿੰਹਾਂ ਹੁਣ ਦੱਸ, ਕੀ ਬੋਲੀਏ ਮੂਵੀ ‘ਚ? ਮੈਂ ਤਾਂ ਫੇਰ ਬੋਲੂੰ ਕੁਛ, ਜੇ ਬਾਬੇ ਸੈਂਟੇ ਨੂੰ ਦਿਖਾਵੇਂਗਾ ਮੂਵੀ.... ਨਹੀਂ ਤਾਂ ਆਪਾਂ ਹਟੇ ਆਂ...।”, ਭੀਰੀ ਨੇ ਸੈਂਟੀ ਅੱਗੇ ਨਵੀਂ ਹੀ ਸ਼ਰਤ ਰੱਖ ਦਿੱਤੀ ਸੀ।
-“ਅੰਕਲ ਨੋ ਪਰਾਬਲਮ, ਤੁਸੀਂ ਬੋਲੋ ਤਾਂ ਸਹੀ।”, ਸੈਂਟੀ ਨੂੰ ਵੀ ਪਤਾ ਸੀ ਕਿ ਭੀਰੀ ਦੀਆਂ ਗੱਲਾਂ ਰਿਕਾਰਡ ਕਰਨ ਲਈ ਕੋਈ ਨਾ ਕੋਈ ਚੋਗਾ ਤਾਂ ਪਾਉਣਾ ਹੀ ਪਊ।
ਸੈਂਟੀ ਦੀ ਹਾਂ ਦੀ ਹੀ ਦੇਰ ਸੀ ਕਿ ਰੂਪੇ ਵਰਗਿਆਂ ਨੇ ਭੀਰੀ ਨੂੰ ਜੰਝ ਚੜ੍ਹਾਉਣ ਵਾਂਗ ਸਿੰ਼ਗਾਰਨਾ ਸ਼ੁਰੂ ਕਰ ਦਿੱਤਾ। ਕੋਈ ਓਹਦਾ ਕੁਰਤਾ ਠੀਕ ਕਰ ਰਿਹਾ ਸੀ, ਕੋਈ ਪਰਨੇ ਦੇ ਲੜ ਠੀਕ ਕਰ ਰਿਹਾ ਸੀ। ਰੂਪਾ ਇੱਲਤ ਕਰਦਾ ਕਰਦਾ ਭੀਰੀ ਦੀ ਮੁੱਛ ਨੂੰ ਵਟ ਚਾੜ੍ਹਨ ਲੱਗਾ ਹੋਇਆ ਸੀ। ਭੀਰੀ ਵੀ ਇਉਂ ਸੀਲ ਕੁੱਕੜ ਵਾਂਗ ਖੜ੍ਹਾ ਸੀ ਜਿਵੇਂ ਵੋਟਾਂ ਦੇ ਦਿਨਾਂ ‘ਚ ਨੇਤਾ ਲੋਕ ਬਣੇ ਹੁੰਦੇ ਹਨ। ਜਿਉਂ ਹੀ ਸੈਂਟੀ ਨੇ ਆਪਣਾ ਕੈਮਰਾ ਤਿਆਰ ਕੀਤਾ ਤਿਉਂ ਹੀ ਭੀਰੀ ਵੀ ਖੰਘੂਰਾ ਮਾਰ ਕੇ ਗਲ ਸਾਫ ਕਰਦਾ ਬੋਲਿਆ।
-“ਬਾਈ ਸੈਂਟਿਆ, ਮੈਨੂੰ ਇਹ ਤਾਂ ਨੀ ਪਤਾ ਕਿ ਲੋਕ ਤੈਨੂੰ ਸਾਸਰੀਕਾਲ ਬੁਲਾਉਂਦੇ ਨੇ, ਸਲਾਮ ਕਹਿੰਦੇ ਨੇ ਜਾਂ ਕੁਛ ਹੋਰ। ਪਰ ਮੇਰੀ ਦੋਵੇਂ ਹੱਥ ਜੋੜ ਕੇ ਬੁਲਾਈ ਫ਼ਤਿਹ ਪ੍ਰਵਾਨ ਕਰੀਂ। ‘ਗਰੇਜੀ ਮੈਨੂੰ ਬੋਲਣੀ ਨਹੀਂ ਆਉਂਦੀ, ਨਹੀਂ ਤਾਂ ਮੈਂ ਵੀ ਤੈਨੂੰ ‘ਗੋਡਾ ਮਾਰਨੀ’ ਕਹਿ ਦਿੰਦਾ।”
-“ਕੰਜਰਾ ਗੋਡਾ ਮਾਰਨੀ ਨੀ ਹੁੰਦੀ, ਗੁੱਡ ਮਾਰਨਿੰਗ ਹੁੰਦੀ ਆ।”, ਰੂਪਾ ਭੀਰੀ ਦੇ ਗਲਤ ਬੋਲਣ ‘ਤੇ ਵਿਚਾਲਿਉਂ ਟੋਕਦਿਆਂ ਬੋਲਿਆ।
-“ਮੇਰੀ ਗੱਲ ਸੁਣਲਾ...... ਜੇ ਮੈਂਨੂੰ ਵਿਚਾਲਿਉਂ ਟੋਕਿਆ, ਫੇਰ ਨਾ ਕਹੀਂ ਮੈਂ ਗੋਡਿਆਂ ਹੇਠਾਂ ਲੈ ਲਿਆ। ਮੇਰੇ ਸਾਲੇ ਆਪ ਈ ਬਾਹਲੇ ਪੜ੍ਹੇ ਵੇ ਬਣਦੇ ਆ। ਤੇਰੀ ਮਾਂ ਮੂਵੀ ਬਣਦੀ ਆ, ਇਹ ਵਿੱਚ ਬੋਲੀ ਜਾਂਦਾ। ਇਹਨੂੰ ਓਨਾ ਚਿਰ ਟੇਕ ਨੀ ਆਉਂਦੀ ਜਿੰਨਾ ਚਿਰ ਕੋਈ ਚਿੰਗੜੀ ਨਾ ਛੇੜੇ। ਜੇ ਲੰਡੇ ਬੋਕ ਵਾਂਗੂੰ ਢਾਹ ਲਿਆ, ਫੇਰ ਠੀਕ ਰਹੇਂਗਾ ਜਦੋਂ ਸਾਰੇ ‘ਗਲੈਂਡ ਨੇ ਮੂਵੀ ਦੇਖੀ..... ਬਈ ਅਬ ਬਲਬੀਰ ਸਿਉਂ ਰੂਪ ਸਿਉਂ ਕੀ ਕੁੱਤੇਖਾਣੀ ਕਰ ਰਹੇ ਹੈਂ।”, ਭੀਰੀ ਰੂਪੇ ਨੂੰ ਝਾੜਦਾ ਬੋਲਿਆ।
-“ਚਲੋ ਅੰਕਲ ਕੋਈ ਗੱਲ ਨਹੀਂ, ਬਾਬਾ ਸੈਂਟਾ ਵੀ ਪੰਜਾਬੀ ਜਾਣਦਾ ਈ ਹੋਊ।”, ਸੈਂਟੀ ਨੇ ਭੀਰੀ ਨੂੰ ਮਿੱਠੀ ਗੋਲੀ ਦਿੰਦਿਆਂ ਕਿਹਾ।
-“ਬਾਈ ਸੈਂਟਿਆ, ਇੱਕ ਬੇਨਤੀ ਆ.. ਜਿਵੇਂ ਤੂੰ ਆਵਦੇ ਦੇਸ਼ ਦੇ ਜੁਆਕਾਂ ਨੂੰ ਤੋਹਫੇ ਦਿੰਨੈਂ, ਜੇ ਹੋ ਸਕੇ ਤਾਂ ਸਾਡੇ ਵੀ ਕਦੇ ਗੇੜਾ ਮਾਰਜੀਂ। ਸਾਡੇ ਦੇਸ਼ ਦੇ ਲੱਖਾਂ ਜੁਆਕ ਵਿਚਾਰੇ ਐਸੇ ਵੀ ਨੇ ਜਿਹਨਾਂ ਨੂੰ ਏਹ ਵੀ ਨੀ ਪਤਾ ਕਿ ਖਿਡੌਣੇ ਕੀ ਹੁੰਦੇ ਆ। ਵਿਚਾਰੇ ਮਾਂ ਪਿਉ ਨਾਲ ਭੱਠਿਆਂ ‘ਤੇ ਇੱਟਾਂ ਪੱਥਣ ਲਈ, ਹੋਟਲਾਂ ‘ਤੇ ਭਾਡੇ ਮਾਂਜਣ ਲਈ, ਸਕੂਲ ਜਾਣ ਦੀ ਬਜਾਏ ਸੀਰ ਕਮਾਉਣ ਲਈ ਮਜ਼ਬੂਰ ਨੇ। ਜਿਹੜੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਨੇ, ਉਹਨਾਂ ਦਾ ਵੀ ਰੱਬ ਈ ਰਾਖੈ। ਡਿਗਰੀਆਂ ਚੱਕੀ ਫਿਰਦੇ ਬੇਰੁਜ਼ਗਾਰ ਮਾਸਟਰਾਂ ਦੇ ਸਰਕਾਰਾਂ ਹੱਡ ਸੇਕੀ ਜਾਂਦੀਆਂ ਨੇ। ਜੁਆਕਾਂ ਨੂੰ ਪੜਾਉਣ ਵਾਸਤੇ ਮਾਸਟਰ ਤਾਂ ਕੀ ਭੇਜਣੇ ਆ, ਵਿਚਾਰੇ ਜੁਆਕਾਂ ਨੂੰ ਚੌਲ- ਦਲੀਆ ਖੁਆ ਕੇ ਵਿਰਾ ਦਿੱਤਾ ਜਾਂਦੈ। ਓਹ ਕਾਪੀ ਕਿਤਾਬ ਭਾਵੇਂ ਘਰੇ ਭੁੱਲ ਜਾਣ ਪਰ ਚੌਲ ਖਾਣ ਵਾਲੀ ਕੌਲੀ ਨੀਂ ਭੁੱਲਦੇ। ਜੇਹੜੇ ਥੋੜ੍ਹੇ ਜਹੇ ਉਡਾਰ ਆ ਮੇਰਾ ਮਤਬਲ ਆ ਬਈ ਮੁੱਛਫੁੱਟ ਆ, ਉਹਨਾਂ ਦੀ ਮੱਤ ਨਸਿ਼ਆਂ ਨੇ ਮਾਰੀ ਪਈ ਆ। ਜਿਹੜੇ ਕੌਡੀ ਕੂਡੀ ਖੇਡਦੇ ਆ, ਓਹ ਕਮਲੇ ਪਸ਼ੂਆਂ ਆਲੇ ਟੀਕੇ ਲਾ ਲਾ ਖੇਡੀ ਜਾਂਦੇ ਆ। ਕਿਸੇ ਨੂੰ ਕੋਈ ਨੀ ਪਤਾ ਕਿ ਬਾਦ ‘ਚ ਗੁਰਦੇ ਖਰਾਬ ਹੋਣਗੇ ਜਾਂ ਫਿਰ ਨਾਮਰਦ ਹੋਣਗੇ। ਹੋਰ ਤਾਂ ਹੋਰ ਭਰਾਵਾ! ਧਰਮੀ ਕਰਮੀ ਬੰਦੇ ਵੀ ਨਸਿ਼ਆਂ ਦਾ ਕਾਰੋਬਾਰ ਕਰੀ ਜਾਂਦੇ ਆ। ਚੱਲ ਸਾਡੇ ਅਰਗੇ ਕੰਧੀ ‘ਤੇ ਰੁੱਖੜਿਆਂ ਦਾ ਕੀ ਆ... ਪਰ ਵਿਚਾਰੇ ਉਹਨਾਂ ਜੁਆਕਾਂ ਦਾ ਕੀ ਬਣੂੰ ਜਿਹੜੇ ਜੁਆਨੀ ‘ਚ ਈ ਭੁੱਕੀ ਫੀਮਾਂ ਗਿੱਝਗੇ। ਭਰਾਵਾ ਸਾਡੇ ਮੁਲਕ ‘ਚ ਤਾਂ ਨ੍ਹੇਰ ਆਇਆ ਪਿਐ, ਜਿਹੜੇ ਲੀਡਰਾਂ ਨੇ ਲੋਕਾਂ ਦੀ ਹਫਾਜਤ ਕਰਨੀ ਆ ਉਹਨਾਂ ਦੀ ਸ਼ਹਿ ‘ਤੇ ਹੀ ਨਸ਼ੇ ਵਿਕਦੇ ਆ। ਲੰਡੂ ਜੇਹੀਆਂ ਵੋਟਾਂ ਵੇਲੇ ਵੀ ਲੋਕਾਂ ਨੂੰ ਨਸਿ਼ਆਂ ਜਾਂ ਪੈਸਿਆਂ ਦੀ ਚਾਟ ਪਾ ਕੇ ਵੋਟਾਂ ਖਰੀਦੀਆਂ ਜਾਂਦੀਆਂ ਨੇ। ਲੈ ਹੋਰ ਸੁਣ..... ਪੰਜਾਬ ‘ਚੋਂ ਨਸ਼ੇ ਖ਼ਤਮ ਕਰਨ ਦਾ ਢਿੰਡੋਰਾ ਪਿੱਟਣ ਆਲੇ ਸਭ ਚਿੱਟੇ ਨੀਲੇ ਇੱਕੋ ਜਹੇ ਈਆ। ਪਿਛਲੀ ਸਰਕਾਰ ਵੇਲੇ ਸ਼ਰਾਬ ਦੇ ਠੇਕਿਆਂ ‘ਤੇ ਚਿੱਟੀਆਂ ਪੱਗਾਂ ਵਾਲਿਆਂ ਦਾ ਬੋਲਬਾਲਾ ਸੀ, ਹੁਣ ਨੀਲੀਆਂ ਪੱਗਾਂ ਵਾਲਿਆਂ ਦੇ ਯੂਥ ਬ੍ਰਿਗੇਡ ਦਾ....।”
-“ਭੀਰੀ ਐਨਾ ਗਰਮ ਨਾ ਬੋਲ ਯਾਰ, ਹੋਰ ਬਾਦ ‘ਚ ਪੁਲਸ ਤੇਰੇ ਪੁੜੇ ਕੁੱਟਦੀ ਫਿਰੇ।”, ਰੂਪੇ ਨੇ ਹਮਦਰਦੀ ਜਤਾਉਂਦਿਆਂ ਕਿਹਾ।
-“ਰੂਪਿਆ ਹੁਣ ਨਾ ਰੋਕੀਂ ਵੀਰ ਬਣਕੇ, ਮੈਨੂੰ ਤਾਂ ਵਿਉਹ ਅਰਗੇ ਲਗਦੇ ਆ ਮੇਰੇ ਪੁੱਤਾਂ ਦੇ। ਮੈਨੂੰ ਕੋਈ ਪੁੱਛੇ ਤਾਂ ਸਹੀ...... ਮੈਂ ਤਾਂ ਕੱਲੇ ਕੱਲੇ ਦੇ ਪੋਤੜੇ ਫਰੋਲ ਦੂੰ। ਸੱਚ ਯਾਰ ਤੂੰ ਮੈਨੂੰ ਫੇਰ ਗੱਲੀਂ ਲਾ ਲਿਆ......... ਕੀ ਕਹਿੰਦਾ ਸੀ ਮੈਂ ਸੈਂਟੀ ਸਿੰਹਾਂ?”, ਭੀਰੀ ਗਰਮਾ ਗਰਮੀ ‘ਚ ਇਹ ਵੀ ਭੁੱਲ ਗਿਆ ਸੀ ਕਿ ਕੈਮਰਾ ਚੱਲ ਰਿਹਾ ਹੈ।
-“ਹਾਂ ਬਾਈ ਸੈਂਟਿਆ! ਹੁਣ ਤੈਨੂੰ ਅੰਨਦਾਤੇ ਦਾ ਹਾਲ ਸੁਨਾਉਨਾਂ, ਕਿਸਾਨ ਨੂੰ ‘ਪੰਪ’ ਮਾਰਨ ਵਾਸਤੇ ਸਾਰੇ ਇਹਨੂੰ ਅੰਨਦਾਤਾ ਅੰਨਦਾਤਾ ਕਹਿੰਦੇ ਨੀਂ ਥੱਕਦੇ। ਪਰ ਕੀ ਆੜ੍ਹਤੀਆ, ਕੀ ਪਟਵਾਰੀ.... ਗੱਲ ਮੁਕਾ ਹਰ ਕੋਈ ਇਹਦਾ ਮਾਸ ਚੂੰਡਣ ਵਾਸਤੇ ਮੁੱਠੀਆਂ ‘ਚ ਥੁੱਕੀ ਫਿਰਦੈ। ਖਾਦਾਂ ਦੇ ਰੇਟ ਸਿਰ ਚੜ੍ਹੀ ਜਾਦੇ ਆ। ਕਿਸਾਨ ਕਰਜਾਈ ਹੋਈ ਜਾਂਦੈ। ਮੁੜਕੇ ਇਹ ਕਹਿ ਦੇਣਗੇ ਕਿ ਕਿਸਾਨ ਚਾਦਰ ਦੇਖਕੇ ਪੈਰ ਨੀਂ ਪਸਾਰਦਾ। ਜੱਟ ਦੀ ਚਾਦਰ ਤਾਂ ਪਹਿਲਾਂ ਹੀ ਲੀਰੋਲੀਰ ਹੋਈ ਪਈ ਆ। ਹੁਣ ਕਰੀਏ ਬੁੜ੍ਹਿਆਂ ਦੀ ਗੱਲ..... ਵਿਚਾਰੇ ਖਊਂ ਖਊਂ ਕਰਦੇ ਫਿਰਦੇ ਆ, ਮੰਗਵੀਂ ਮੌਤ ਨੀਂ ਮਿਲਦੀ। ਮੈਂ ਸੁਣਿਐ ਤੇਰੇ ਮੁਲਕ ‘ਚ ਤਾਂ ਬੁੜ੍ਹੇ ਵੀ ਜੁਆਈਆਂ ਅੰਗੂੰ ਸੇਵਾ ਕਰਾਉਂਦੇ ਆ। ਪਰ ਸਾਡੇ ਆਲਿਆਂ ਨੂੰ ਹਰ ਸਰਕਾਰ ਹੀ ਲਾਰੇ ਲਾ ਜਾਂਦੀ ਆ। ਕਦੇ ਕੋਈ ਮਾਈਆਂ ਵਾਸਤੇ ਮੁਫਤ ਸਫਰ ਦਾ ਲਾਰਾ ਲਾ ਦਿੰਦੈ, ਉਹੀ ਮੁੜਕੇ ਅੱਧਾ ਕਿਰਾਇਆ ਲੈਣ ਲੱਗ ਜਾਂਦੇ ਨੇ। ਥੋੜ੍ਹੇ ਦਿਨ ਹੋਰ ਆ ਜਿੱਦੇਂ ਰੋਡਵੇਜ ਦਾ ਗੁੱਗਾ ਪੂਜਤਾ, ਓਦੇਂ ਕਿਸੇ ਨੇ ਮਾਈਆਂ ਨੂੰ ਬੱਸ ‘ਚ ਪੈਰ ਨੀ ਪਾਉਣ ਦਿਆ ਕਰਨਾ। ਹੋਰ ਸੁਣਲਾ... ਬਾਦਲ ਨੇ ਕਿਹਾ ਸੀ ਕਿ ਬਜ਼ੁਰਗਾਂ ਨੂੰ ਡਾਕੀਆ ਸੈਕਲ ਦੀ ਟੱਲੀ ਮਾਰ ਕੇ ਪੈਂਨਸ਼ਨ ਫੜਾਇਆ ਕਰੂ। ਪਰ ਹੁਣ ਤਾਂਈਂ ਨੀ ਕੋਈ ਡਾਕੀਆ ਆਇਆ ਜੀਹਨੇ ਟੱਲੀ ਮਾਰੀ ਹੋਵੇ, ਸੈਕਲ ਮਾਰ ਕੇ ਭਾਵੇਂ ਕਿਸੇ ਬੁੜ੍ਹੇ ਦਾ ਕੂੰਡਾ ਕਰਜੇ।”
-“ਯਾਰ ਆਹ ਤਾਂ ਤਹਿ ਲਾਤੀ... ਸੱਚੀ ਗੱਲ ਆ। ਪਰਸੋਂ ਈ ਕੌਰੇ ਡਾਕੀਏ ਨੇ ਨਰੰਜਣ ‘ਚ ਸੈਕਲ ਮਾਰ ਕੇ ਚੂਕਣਾ ਹਿਲਾਤਾ।”, ਭਾਂਬੜ ਆਪਣੀ ਹੀ ਪੀਪਣੀ ਵਜਾ ਗਿਆ ਸੀ।
-“ਭਾਂਬੜਾ, ਬੋਲ ਲੈਣ ਦੇ ਯਾਰ..... ਮੇਰੀ ਮਸਾਂ ਲਿਵ ਲਗਦੀ ਆ, ਤੁਸੀਂ ਭੰਗ ਕਰ ਦਿੰਨੇ ਓ।”, ਭੀਰੀ ਹੁਣ ਭਾਂਬੜ ਨਾਲ ਥੋੜ੍ਹਾ ਨਰਮੀ ਨਾਲ ਪੇਸ਼ ਆਇਆ ਸੀ।
-“ਬਾਈ ਸੈਂਟਿਆ! ਜੇ ਹੋ ਸਕੇ ਤਾਂ ਰੱਬ ਨੂੰ ਐਨਾ ਕੁ ਜ਼ਰੂਰ ਕਹੀਂ ਕਿ ਸਾਡੇ ਪੰਜਾਬ ਦੇ ਹਰੇਕ ਪਿੰਡ ‘ਚ ਇੱਕ ਇੱਕ ਬਾਦਲ ਜ਼ਰੂਰ ਜੰਮੇ। ਭਰਾਵਾ ਬਾਦਲ ਦੇ ਪਿੰਡ ਜਾ ਕੇ ਦੇਖੀਂ, ਕਿਵੇਂ ਲਹਿਰਾਂ ਬਹਿਰਾਂ ਲਾਈਆਂ ਪਈਆਂ ਨੇ। ਮਲਾਈ ਅਰਗੀਆਂ ਸੜਕਾਂ, ਬਿਰਧਾਂ ਆਸਤੇ ਆਸ਼ਰਮ, ਫੁੱਲੋ- ਫੁੱਲ ਬਿਜ਼ਲੀ। ਪਿੰਡ ਦਾ ਮਹੌਲ ਦੇਖਕੇ ਸ਼ਹਿਰਾਂ ਨੂੰ ਵੀ ਸ਼ਰਮ ਆਉਂਦੀ ਆ। ਭਰਾਵਾ ਸਾਡੇ ਪਿੰਡਾਂ ‘ਚ ਤਾਂ ਛੱਪੜਾਂ ਦੀ ਭੜਦਾਹ ਹੀ ਨੱਕ ‘ਚ ਦਮ ਕਰੀ ਰੱਖਦੀ ਆ। ਬਿਜਲੀ ਆਉਂਦੀ ਨੀ, ਮੱਛਰ ਸਾਰੀ ਰਾਤ ਗਾਣੇ ਸੁਣਾਉਂਦਾ ਰਹਿੰਦੈ।”, ਭੀਰੀ ਦੀਆਂ ਗੱਲਾਂ ਸਾਰੇ ਅਕਾਸ਼ਬਾਣੀ ਦੀਆਂ ਖ਼ਬਰਾਂ ਵਾਂਗ ਸੁਣ ਰਹੇ ਸਨ।
-“ਜੇ ਹੋ ਸਕੇ ਤਾਂ ਸਾਡੇ ਆਲੇ ਲੀਡਰਾਂ ਦੇ ਕੰਨਾਂ ‘ਚ ਵੀ ਕੋਈ ਐਸੀ ਫੂਕ ਮਾਰ ਕਿ ਉਹ ਵੀ ਤੇਰੇ ਮੁਲਕ ਦੇ ਲੀਡਰਾਂ ਵਾਂਗੂੰ ਇਮਾਨਦਾਰ ਹੋਣ, ਲੋਕਾਂ ਬਾਰੇ ਸੋਚਣ, ਆਵਦੇ ਪਰਿਵਾਰਾਂ ਨੂੰ ਲੁੱਜ੍ਹਣ ਦੀ ਬਜਾਏ ਲੋਕਾਂ ਦੇ ਪੁੱਤਾਂ ਦੇ ਭਵਿੱਖਾਂ ਬਾਰੇ ਵੀ ਕੁਛ ਕਰਨ..... ਅਫ਼ਸਰਾਂ ਨੂੰ ਵੀ ਕੋਈ ਮੱਤ ਦੇਵੀਂ ਕਿ ਦਫਤਰਾਂ ‘ਚ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ‘ਮੁਰਗੀਆਂ’ ਨਾ ਸਮਝਣ, ਤਨਖਾਹਾਂ ‘ਤੇ ਸਬਰ ਕਰਨ, ਰਿਸ਼ਵਤ ਨਾਲ ਲੋਕਾਂ ਦੀ ਚਮੜੀ ਨਾ ਪੱਟਣ, ਭਰਾਵਾ ਜੇ ਹੋ ਸਕੇ ਤਾਂ ਖਾਖੀ ਵਰਦੀ ਆਲਿਆਂ ਨੂੰ ਜ਼ਰੂਰ ਮੱਤ ਦੇਵੀਂ ਕਿਉਂਕਿ ਇਹ ਤੇਰੇ ਮੁਲਕ ਵੱਲ ਆਉਣ ਵਾਲਿਆਂ ਦਾ ਬਹੁਤ ‘ਖਿਆਲ’ ਰੱਖਦੇ ਆ... ਜਦੋਂ ਕਿਸੇ ਨੇ ‘ਪਾਸਕੋਰਟ’ ਬਣਾਉਣਾ ਹੁੰਦੈ ਤਾਂ ‘ਐਨਕੁਆਰੀ’ ਵੇਲੇ ਇਹ ਵੀ ‘ਪੂਜਾ’ ਕਰਾਏ ਬਗੈਰ ਘੁੱਗੀ ਨੀਂ ਖੰਘਣ ਦਿੰਦੇ ...... ਸਾਡੇ ਪੀਰ ਪੈਗੰਬਰ ਤਾਂ ਵਿਚਾਰੇ ਲੋਕਾਂ ਨੂੰ ਨਸੀਹਤਾਂ ਦੇ ਦੇ ਥੱਕਗੇ, ਹੋ ਸਕਦੈ ਤੇਰੇ ਕਹਿਣ ਨਾਲ ਹੀ ਲੋਕ ਕੁੜੀਆਂ ਨੂੰ ਕੁੱਖਾਂ ‘ਚ ਮਾਰਨੋਂ ਹਟ ਜਾਣ, ਲੀਡਰਾਂ ਦੀ ਸ਼ਹਿ ‘ਤੇ ਨਸ਼ੇ ਪੱਤਿਆਂ ਦਾ ਕਾਰੋਬਾਰ ਹੋਣੋਂ ਰੁਕਜੇ, ਹੋ ਸਕਦੈ ਮੇਰੇ ਅਰਗੇ ਲੱਖਾਂ ਨਸਿ਼ਆਂ ਦੇ ਖੂਹਾਂ ‘ਚ ਡੁੱਬਣੋਂ ਬਚ ਜਾਣ।”, ਭੀਰੀ ਦੀਆਂ ਅੱਖਾਂ ‘ਚ ਹੰਝੂ ਤ੍ਰੇਲ ਦੇ ਤੁਪਕਿਆਂ ਵਾਂਗ ਚਮਕਣ ਲੱਗ ਗਏ ਸਨ।
-“ਭੀਰੀ ਯਾਰਾ, ਹੁਣ ਨਾ ਐਹੋ ਜੀਆਂ ਰੋਣ ਆਲੀਆਂ ਗੱਲਾਂ ਕਰੀਂ, ਨਹੀਂ ਤਾਂ ਮੇਰਾ ਵੀ ਰੋਣ ਨਿੱਕਲਜੂ। ਨਾਲੇ ਬਾਬਾ ਸੈਂਟਾ ਕੀ ਕਹੂ? ਤੂੰ ਤਾਂ ਹਰ ਵੇਲੇ ਤਵਾ ਧਰ ਕੇ ਬਹਿ ਜਾਨੈਂ ਜੇਹੜਾ ਲੋਟ ਆਉਂਦੈ, ਕਦੇ ਸਿਫਤ ਕੀਤੀ ਆ ਕਿਸੇ ਦੀ? ਸਰਕਾਰਾਂ ਗਰੀਬਾਂ ਨੂੰ ਸ਼ਗਨ ਸਕੀਮਾਂ ਦੇਈ ਜਾਂਦੀਆਂ ਨੇ, ਦਾਲਾਂ ਆਟਾ ਦੇਈ ਜਾਂਦੀਆਂ ਨੇ, ਆਪਣੇ ਸੰਤ ਬਾਬੇ ਤੇ 'ਬਾਹਰਲੇ' ਵੀਰ ਗਰੀਬਾਂ ਦੀਆਂ ਕੁੜੀਆਂ ਦੇ ਸਮੂਹਿਕ ਵਿਆਹ ਕਰੀ ਜਾਂਦੇ ਨੇ। ਕਦੇ ਸਿਫਤ ਵੀ ਕਰ ਲਿਆ ਕਰ ਕਿਸੇ ਕੰਜ਼ਰ ਦੀ।”, ਰੂਪਾ ਆਪਣਾ ਰੋਣ ਜਿਹਾ ਰੋਕਦਾ ਭੀਰੀ ਨੂੰ ਮੁਫਤੀ ਮੱਤ ਦੇ ਬੈਠਾ ਸੀ।
-“ਸੈਂਟੀ ਸਿੰਹਾਂ, ਕੈਮਰਾ ਬੰਦ ਕਰੀਂ ਮਾੜਾ ਜਿਆ, ਪਹਿਲਾਂ ਏਹਦੀ ਦਸੱਲੀ ਕਰਾ ਦਿਆਂ।", ਭੀਰੀ ਪੈਂਤਰਾ ਜਿਹਾ ਕੱਢਦਾ ਬੋਲਿਆ। ਸਭ ਨੂੰ ਏਹੀ ਉਮੀਦ ਸੀ ਕਿ ਹੁਣ ਭੀਰੀ ਜਰੂਰ ਰੂਪੇ ਨਾਲ ਜੂੰਡੋ- ਜੂੰਡੀ ਹੋਊ, ਪਰ ਵਾਪਰਿਆ ਉਲਟ..... ਸੈਂਟੀ ਦਾ ਕੈਮਰਾ ਵੀ ਬੰਦ ਨਾ ਹੋਇਆ।
-"ਕਦੇ 'ਖਬਾਰ ਖਬੂਰ ਵੀ ਪੜ੍ਹ ਲਿਆ ਕਰ। ਕਹਿੰਦੈ ਤਵਾ ਧਰ ਲੈਂਦੈ... ਹੂੰਅ... ਕੱਲੀਆਂ ਮੁੱਛਾਂ ਈ ਆ ਕੋਲੇ, ਮੱਤ ਤਾਂ ਹੈਨੀ ਧੇਲੇ ਦੀ... ਇਹ ਗਰੀਬਾਂ ਦੀਆਂ ਕੁੜੀਆਂ ਨੂੰ ਸ਼ਗਨ ਸਕੀਮਾਂ ਦੇਣ ਤੇ ਲੋਕਾਂ ਨੂੰ ਦਾਲ- ਆਟਾ ਦੇਣ 'ਤੇ ਈ ਪੂਛ ਹਿਲਾਈ ਜਾਂਦੈ। ਕਦੇ ਏਸ ਗੱਲ ਬਾਰੇ ਸੋਚਿਐ ਕਿ ਸਰਕਾਰਾਂ ਲੋਕਾਂ ਨੂੰ ਉੱਚਾ ਚੁੱਕਣ ਲਈ ਉਪਰਾਲਾ ਕਰਨ ਦੀ ਬਜਾਏ ਮੰਗਤਿਆਂ ਵਾਂਗ ਮੰਗਦੇ ਰਹਿਣ ਦੇ ਆਦੀ ਬਣਾ ਰਹੀਆਂ ਨੇ। ਲੋਕਾਂ ਦੀਆਂ ਕੁੜੀਆਂ ਨੂੰ ਸਰਕਾਰੀ ਖਾਤਿਆਂ 'ਚੋਂ ਸ਼ਗਨ ਦੇਣ ਤੇ ਸਰਕਾਰੀ ਖਾਤਿਆਂ 'ਚੋਂ ਹੀ ਰਾਸ਼ਨ ਦੇਣ ਦੀ ਬਜਾਏ ਲੋਕਾਂ ਨੂੰ ਹੀ ਐਨੇ ਜੋਕਰੇ ਕਿਉਂ ਨਹੀਂ ਬਣਾਇਆ ਜਾਂਦਾ ਕਿ ਓਹ ਆਵਦੀਆਂ ਧੀਆਂ ਖੁਦ ਵਿਆਹ ਸਕਣ ਤੇ ਆਵਦੇ ਪਰਿਵਾਰਾਂ ਦਾ ਆਪ ਪੇਟ ਪਾਲ ਸਕਣ? ਪਤੈ ਸ਼ਹੀਦ ਏ ਆਜ਼ਮ ਭਗਤ ਸਿੰਘ ਨੇ ਕੀ ਕਿਹਾ ਸੀ? ਉਹਨੇ ਕਿਹਾ ਸੀ ਕਿ 'ਕਿਸੇ ਗਰੀਬ ਨੂੰ ਦਾਨ ਦੇਣ ਦੀ ਬਜਾਏ ਅਜਿਹਾ ਸਮਾਜ ਸਿਰਜੋ, ਜਿੱਥੇ ਨਾ ਗਰੀਬ ਹੋਣ ਨਾ ਦਾਨੀ।' ਜੇ ਲੋਕ ਇਹਨਾਂ ਲੀਡਰਾਂ 'ਤੇ ਝਾਕ ਰੱਖਣੋਂ ਹਟਗੇ.... ਤਾਂ ਸਮਝਲੋ ਇਹਨਾਂ ਲੀਡਰਾਂ ਦਾ ਪੱਤਾ ਕੱਟਿਆ ਜਾਊ। ਏਸੇ ਕਰਕੇ ਤਾਂ ਹਰ ਸਰਕਾਰ ਲੋਕਾਂ ਨੂੰ ਖੁਦ ਕਮਾਉਣ ਜੋਗੇ ਕਰਨ ਨਾਲੋਂ 'ਸਹੂਲਤਾਂ' ਦਾ ਚੋਗਾ ਪਾਉਂਦੀ ਰਹਿੰਦੀ ਆ।", ਭੀਰੀ ਦੀਆਂ ਇਨਕਲਾਬੀ ਸੋਚ ਵਾਲੀਆਂ ਗੱਲਾਂ ਸੁਣ ਕੇ ਰੂਪਾ ਪੁਰਾਣੇ ਕੁੱਕੜ ਮਾਰਕਾ ਪਟਾਕਿਆਂ ਵਾਂਗ ਧੂੰਆਂ ਜਿਹਾ ਮਾਰੀ ਜਾ ਰਿਹਾ ਸੀ।
-"ਲੈ ਹੁਣ ਆਹ ਸਮੂਹਿਕ ਸ਼ਾਦੀਆਂ ਕਰਨ ਵਾਲਿਆਂ ਦੀ ਸੁਣਲਾ, ਪੁੱਤ ਪੂਰੀ ਦਸੱਲੀ ਕਰਾਕੇ ਹਟੂੰ। ਐਂਵੇਂ ਤਾਂ ਨੀ ਬਲਦਾਂ ਆਲੀਆਂ ਗੱਡੀਆਂ ਪਿੱਛੇ ਲਿਖਿਆ ਹੁੰਦੈ ਕਿ 'ਐ ਦੇਨੇ ਵਾਲੇ ਗਰੀਬੀ ਨਾ ਦੇ, ਮੌਤ ਦੇ ਦੇ ਮਗਰ ਬਦਨਸੀਬੀ ਨਾ ਦੇ' ..... ਰੂਪ ਸਿੰਹਾਂ ਮੈਨੂੰ ਤਾਂ ਐਂ ਲਗਦਾ ਜਿਵੇਂ ਗਰੀਬਾਂ ਦੀ ਮਦਦ ਕਰਨ ਦੇ ਨਾਂਅ 'ਤੇ ਲੋਕ ਆਵਦੇ ਨੰਬਰ ਵੱਧ ਬਣਾ ਰਹੇ ਨੇ। ਕਿਸੇ ਕੁੜੀ ਦਾ ਕੰਨਿਆਦਾਨ ਪਿਉ ਦੀ ਥਾਂ ਕੋਈ ਹੋਰ ਉਦੋਂ ਕਰਦਾ ਹੁੰਦੈ ਜਦੋਂ ਵਿਆਹੁਲੀ ਕੁੜੀ ਦਾ ਪਿਉ ਮਰਿਆ ਹੋਇਆ ਹੋਵੇ। ਸਮੂਹਿਕ ਸ਼ਾਦੀਆਂ ਕਰਨ ਵਾਲੇ ਦੇਖਿਆ 'ਖਬਾਰਾਂ 'ਚ ਕਿਵੇਂ ਮੂਹਰੇ ਹੋ ਹੋ ਫੋਟੂਆਂ ਖਿਚਾਉਂਦੇ ਆ। ਵਿਚਾਰੇ ਵਿਆਹ ਕਰਾਉਣ ਆਲੇ ਮੁੰਡੇ ਕੁੜੀਆਂ ਐਂ ਮੂੰਹ ਲੁਕਾਉਂਦੇ ਹੁੰਦੇ ਆ ਜਿਵੇਂ ਭੁੱਕੀ ਦੇ ਕੇਸ 'ਚ ਫੜ੍ਹੇ ਬਲੈਕੀਏ ਫੋਟੂ ਖਿਚਾਉਣ ਵੇਲੇ ਲੁਕੋਂਦੇ ਹੁੰਦੇ ਆ। ਖਬਰਾਂ 'ਚ ਲਿਖਿਆ ਹੁੰਦੈ ਕਿ 'ਫਲਾਣਾ ਸਿਉਂ ਸਮਾਜ ਸੇਵੀ' ਨੇ ਐਨੀਆਂ ਕੁੜੀਆਂ ਦਾ ਕੰਨਿਆਦਾਨ ਕੀਤਾ। ਉਹਨਾਂ ਕੁੜੀਆਂ ਦੇ ਜਿਉਂਦੇ ਜਾਗਦੇ ਪਿਉ ਸਿਰਫ ਏਸੇ ਕਰਕੇ ਹੀ ਮਰਿਆਂ ਵਰਗੇ ਹੋਗੇ ਕਿਉਂਕਿ ਉਹ ਗਰੀਬ ਸਨ। ਫੇਰ ਉਹਨਾਂ ਦੀਆਂ ਮੂਵੀਆਂ ਬਣਾ ਕੇ ਟੇਲੀਵੀਜਨਾਂ 'ਤੇ ਦਿਖਾਈਆਂ ਜਾਣਗੀਆਂ ਕਿ 'ਲਓ ਜੀ ਦੇਖ ਲੋ ਆਹ ਸਾਡੇ ਦੇਸ਼ ਦੇ ਮਾਨਤਾ ਪ੍ਰਾਪਤ ਗਰੀਬ ਨੇ।' ਰੂਪ ਸਿੰਹਾਂ ਲੋਕਾਂ ਨੂੰ ਕੌਣ ਕਹੇ ਕਿ ਤੁਸੀਂ ਆਵਦੀ ਹਉਮੈ ਨੂੰ ਪੱਠੇ ਪਾਉਣ ਦੇ ਚੱਕਰ 'ਚ ਉਹਨਾਂ ਗਰੀਬ ਲੋਕਾਂ ਦੀ ਮਦਦ ਕਰਨ ਦੇ ਨਾਂਅ 'ਤੇ ਉਹਨਾਂ ਨੂੰ ਹੋਰ ਨੀਵਾਂ ਦਿਖਾ ਰਹੇ ਹੋਂ। ਜੇ ਦਾਨ ਈ ਕਰਨੈ ਤਾਂ ਬਾਣੀ ਨੇ ਗੁਪਤਦਾਨ ਨੂੰ ਸਭ ਤੋਂ ਵਧੀਆ ਦਾਨ ਕਿਹੈ। ਨਾਲੇ ਥੋਡਾ ਦਾਨ ਹੋਜੂ, ਨਾਲੇ ਵਿਚਾਰੇ ਗਰੀਬ ਪਿਉ ਦਾ ਮਾਣ ਹੋਜੂ! ਦਾਨ ਕਰਕੇ ਅਹਿਸਾਨ ਕਰਦੇ ਨੇ ਲੋਕ, ਦਾਨ ਲੈਣ ਆਲਿਆਂ ਦੀਆਂ ਫੋਟੂਆਂ ਐਂ ਦਿਖਾਉਂਦੇ ਨੇ ਕਿ ਕੱਲ੍ਹ ਨੂੰ ਮੁੱਕਰ ਨਾ ਜਾਣ। ਮੈਂ ਤਾਂ ਇਹਨੂੰ ਦਾਨ ਨੀਂ ਕਹਿੰਦਾ.... ਇਹਤਾਂ ਗਰੀਬਾਂ ਦੀ ਹੋਰ ਵੀ ਵੱਧ ਬੇਜਤੀ ਆ। ਮੰਨ ਲਾ, ਕਿ ਕੱਲ੍ਹ ਨੂੰ ਕੋਈ ਗਰੀਬ ਮੁੰਡਾ ਆਵਦੇ ਪੈਰਾਂ ਸਿਰ ਹੋ ਕੇ ਅਮੀਰ ਹੋ ਗਿਆ, ਕੋਈ ਤੇਰੇ ਅਰਗਾ ਨਲੀਚੋਚਲ ਈ ਮੇਹਣਾ ਮਾਰਜੂ ਕਿ 'ਵੱਡਾ ਬਣਿਆ ਫਿਰਦੈ... ਵਿਆਹ ਤਾਂ ਫਲਾਣਿਆਂ ਨੇ ਕੀਤਾ ਸੀ।", ਭੀਰੀ ਦੀਆਂ ਦਲੀਲਾਂ ਅੱਗੇ ਰੂਪਾ ਹੁਣ ਬਿਲਕੁਲ ਹੀ ਬੇਹੇ ਪਾਣੀ 'ਚ ਬਹਿ ਗਿਆ ਸੀ।
-"ਸੈਂਟੀ ਸਿੰਹਾਂ ਕਰੀਂ ਕੈਮਰਾ ਲੋਟ... ਲੈ ਬਾਈ ਸੈਂਟਿਆ, ਗੱਲਾਂ ਤਾਂ ਹੋਰ ਵੀ ਬਹੁਤ ਸੀ ਪਰ ਯਾਰ ਕੀ ਕਰੀਏ? ਹੁਣ ਸਾਡਾ ਵੀ ਟੈਮ ਹੋਗਿਆ ਘਰਾਂ ਨੂੰ ਜਾਣ ਦਾ, ਮੱਝਾਂ ਵੀ ਰੰਭੀ ਜਾਂਦੀਆਂ ਹੋਣਗੀਆਂ। ਜੇ ਤੇਰਾ ਟੈਮ ਲੱਗਿਆ ਤਾਂ ਜਰੂਰ ਆਵੀਂ ਯਾਰ, ਹੋਰ ਨਾ ਸਾਡੇ ਆਲੇ ਲੀਡਰਾਂ ਅੰਗੂੰ ਭੁੱਲ ਭੁਲਾ ਈ ਜਾਵੀਂ ਜਿਵੇਂ ਇਹ ਨੀਂਹ ਪੱਥਰ ਰੱਖ ਕੇ ਈ ਭੁੱਲ ਜਾਂਦੇ ਐ ਕਿ 'ਹੈਂ ਇਹ ਮੈਂ ਰੱਖਿਆ ਸੀ?' ਅਸੀਂ ਸਾਰੇ ਮੇਰਾ ਮਤਬਲ ਆ ਮੈਂ ਬਲਬੀਰ ਸਿਉਂ, ਭੋਲਾ ਸਿਉਂ ਨ੍ਹੇਰੀ, ਭਾਂਬੜ ਸਿਉਂ ਤੇ ਆਹ ਘਤਿੱਤੀ ਰੂਪਾ ਸਿਉਂ ਤੈਨੂੰ 'ਡੀਕਾਂਗੇ।... ਤੇ ਕਰ ਫਤਿਹ ਪ੍ਰਵਾਨ.... ਜੈ ਹਿੰਦ।", ਭੀਰੀ ਦੀਆਂ ਆਖਰੀ ਗੱਲਾਂ ਨੂੰ ਆਪਣੇ ਕੈਮਰੇ 'ਚ ਕੈਦ ਕਰਦਾ ਸੈਂਟੀ ਉਹਨਾਂ ਚਹੁੰ ਉੱਪਰ ਵੀ ਕੈਮਰਾ ਘੁੰਮਾ ਗਿਆ ਸੀ। ਰੂਪੇ ਵਰਗਿਆਂ ਨੂੰ ਚਾਅ ਸੀ ਕਿ ਉਹਨਾਂ ਦੀ ਮੂਵੀ 'ਗਲੈਂਡ ਪਹੁੰਚਜੂ ਪਰ ਭੀਰੀ ਇਸ ਗੱਲੋਂ ਸੰਤੁਸ਼ਟ ਸੀ ਕਿ ਕਈ ਦਿਨਾਂ ਬਾਦ ਉਹਦੇ ਅੰਦਰ ਜਮ੍ਹਾ ਹੋਇਆ ਗੁੱਭ- ਗੁਭ੍ਹਾਟ ਸੈਂਟੀ ਦੀ ਮੂਵੀ ਦੇ ਬਹਾਨੇ ਨਿੱਕਲ ਗਿਆ ਸੀ।
****
ਮੋ: 0044 (0) 75191 12312
ਬਗ਼ਾਵਤ .......... ਕਹਾਣੀ / ਭਿੰਦਰ ਜਲਾਲਾਬਾਦੀ
ਗਰੀਬੂ ਨਾਂ ਦਾ ਹੀ 'ਗਰੀਬੂ' ਨਹੀਂ ਸੀ, ਸਗੋਂ ਉਹ ਘਰੋਂ ਵੀ ਬਹੁਤ ਗ਼ਰੀਬ ਸੀ। ਦਿਨੇ ਦਿਹਾੜੀ ਕਰਨੀ ਅਤੇ ਉਸੇ ਦਿਹਾੜੀ ਨਾਲ ਸ਼ਾਮ ਨੂੰ ਆਪਣੀ ਬਿਰਧ ਮਾਂ ਅਤੇ ਆਪਣਾ ਪੇਟ ਭਰ ਲੈਣਾ! ਵਿਆਹ ਦੀ ਨਾ ਤਾਂ ਉਸ ਨੂੰ ਕੋਈਆਸ ਸੀ ਅਤੇ ਨਾ ਹੀ ਉਸ ਨੇ ਵਿਆਹ-ਸ਼ਾਦੀ ਬਾਰੇ ਕਦੇ ਸੋਚਿਆ ਹੀ ਸੀ। ਉਸ ਦੀ ਆਰਥਿਕ ਹਾਲਤ ਇਤਨੀ ਮਾੜੀ ਸੀ ਕਿ ਜਦ ਉਸ ਨੂੰ ਕਦੇ ਦਿਹਾੜੀ ਨਾ ਮਿਲਦੀ ਤਾਂ ਉਸ ਨੂੰ ਅਤੇ ਉਸ ਦੀ ਬੁੱਢੀ ਮਾਂ ਨੂੰ ਭੁੱਖਿਆਂ ਹੀਸੌਣਾਂ ਪੈਂਦਾ। ਗਰੀਬੂ ਦੀ ਮਾਂ ਬੜੀ ਸਬਰ-ਸੰਤੋਖ ਵਾਲੀ ਔਰਤ ਸੀ। ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲੀ ਸਤਿਯੁਗੀ ਔਰਤ! ਜਦ ਉਹਨਾਂ ਨੂੰ ਰਾਤੀਂ ਕੁਝ ਖਾਣ ਨੂੰ ਨਾ ਮਿਲ਼ਦਾ ਤਾਂ ਉਹ ਆਪਣੇ ਪੁੱਤ ਗਰੀਬੂ ਨੂੰ ਕੁਝ ਭੁੱਜੇਛੋਲੇ ਅਤੇ ਗੁੜ ਦੀ ਰੋੜੀ ਦੇ ਨਾਲ ਗੁਆਂਢੀਆਂ ਦੇ ਨਲਕੇ ਤੋਂ ਤਾਜ਼ਾ ਪਾਣੀ ਲਿਆ ਦਿੰਦੀ ਅਤੇ ਦੋਨੋਂ ਮਾਂ-ਪੁੱਤ ਢਿੱਡ ਦੀ ਬਲਦੀ ਅੱਗ ਨੂੰ ਇਤਨੇ ਨਾਲ ਹੀ ਬੁਝਾਉਣ ਦੀ ਕੋਸ਼ਿਸ਼ ਕਰਦੇ ਸੌਂ ਜਾਂਦੇ। ਸਰਕਾਰ ਦੀ ਆਟਾ-ਦਾਲ ਦੀਚਲਾਈ ਸਕੀਮ ਤਾਂ ਉਹਨਾਂ ਤੱਕ ਪਹੁੰਚੀ ਹੀ ਨਹੀਂ ਸੀ। ਸਰਕਾਰੀ ਅਦਾਰਿਆਂ ਦੀਆਂ ਫ਼ਾਈਲਾਂ ਵਿਚ ਹੀ ਪ੍ਰਾਣ ਤਿਆਗ ਗਈ ਸੀ। ਇੰਨਕੁਆਰੀ ਵਾਲੇ ਬੰਦੇ ਆਏ ਸਨ ਅਤੇ ਪਤਾ ਨਹੀਂ ਕੀ-ਕੀ ਲਿਖ ਕੇ ਲੈ ਗਏ ਸਨ? ਜਦਉਹਨਾਂ ਨੇ ਗਰੀਬੂ ਦੀ ਮਾਂ ਨੂੰ ਪੁੱਛਿਆ, "ਮਾਤਾ ਤੁਹਾਡੇ ਕੋਲ ਕੋਈ ਗਾਂ ਮੱਝ ਜਾਂ ਕੋਈ ਹੋਰ ਪਸ਼ੂ?" ਤਾਂ ਬੇਬੇ ਨੇ ਇੱਕੋ ਉਤਰ ਦਿੱਤਾ ਸੀ, "ਪੁੱਤ ਸਾਡੇ ਕੋਲ ਤਾਂ ਆਹ ਦੋ ਸਰੀਰ ਐ, ਇਕ ਮੇਰਾ ਤੇ ਇਕ ਮੇਰੇ ਪੁੱਤ ਦਾ, ਤੇ ਜਾਂ ਆਹਗਿੱਠ ਕੁ ਦਾ ਕੱਚਾ ਕੋਠੜਾ ਐ, ਹੋਰ ਸਾਡੇ ਕੋਲੇ ਪੁੱਤ ਡੱਕਾ ਨੀ!" ਤੇ ਇੰਨਕੁਆਰੀ ਵਾਲੇ ਲਿਖ ਕੇ ਲੈ ਗਏ ਸਨ। ਪਰ ਅਜੇ ਤੱਕ ਉਹਨਾਂ ਨੂੰ ਇਸ ਸਕੀਮ ਦਾ ਕੋਈ ਫ਼ਾਇਦਾ ਨਹੀਂ ਹੋਇਆ ਸੀ। ਇਹਨਾਂ ਲਈ ਤਾਂ ਗੱਲ ਮੰਤਰੀਆਂਦੇ ਬਿਆਨਾਂ ਅਤੇ ਅਖ਼ਬਾਰਾਂ ਵਿਚ ਹੀ ਲਾਟ ਵਾਂਗ ਬਲ ਕੇ ਹੇਠ ਬੈਠ ਗਈ ਸੀ। ਜਦ ਗਰੀਬੂ ਆਪਣੀ ਮਾਂ ਨੂੰ ਪੁੱਛਦਾ, "ਬੇਬੇ, ਉਹ ਆਟੇ ਦਾਲ ਦੀ ਸਕੀਮ ਦਾ ਕੀ ਬਣਿਆ? ਮਿਲੂ ਕੁਛ ਆਪਾਂ ਨੂੰ ਵੀ?" ਤਾਂ ਬੇਬੇ ਘੋਰ ਉਦਾਸੀਵਿਚੋਂ ਬੋਲਦੀ, "ਪੁੱਤ, ਜਦੋਂ ਆਪਣਾ ਰੱਬ ਈ ਬਿਗਾਨਾ ਹੋ ਗਿਆ, ਫ਼ੇਰ ਗੌਰਮਿੰਟ ਕੀਹਦੇ ਮਿੱਤ? ਜਦੋਂ ਸਾਡਾ ਰੱਬ ਨਹੀਂ ਸਾਡੀ ਸੁਣਦਾ ਤਾਂ ਗੌਰਮਿੰਟ ਕਿੱਥੋਂ ਸੁਣੂੰ? ਦੜ ਵੱਟ ਕੇ ਈ ਜ਼ਮਾਨਾ ਕੱਟ ਪੁੱਤ! ਆਪਾਂ ਨੂੰ ਤਾਂ ਕਰ ਕੇ ਈਖਾਣਾ ਪੈਣੈਂ!"
ਬੇਬੇ ਦੀਆਂ ਸੱਚੀਆਂ ਸੁਣ ਕੇ ਗਰੀਬੂ ਚੁੱਪ ਕਰ ਜਾਂਦਾ!
ਇਕ ਦਿਨ ਗਰੀਬੂ ਨਾਲ ਅੱਤ ਭੈੜ੍ਹੀ ਵਾਰਦਾਤ ਹੋਈ। ਕਦੇ ਕਿਸੇ ਨਾਲ ਹੋਈ ਨਾ ਬੀਤੀ! ਗਰੀਬੂ ਹੈਰਾਨ ਪ੍ਰੇਸ਼ਾਨ ਹੋ ਉਠਿਆ। ਉਸ ਦੇ ਸਰੀਰ ਦੇ ਅੰਗਾਂ ਨੇ ਉਸ ਵਿਰੁੱਧ 'ਬਗਾਵਤ' ਕਰ ਦਿੱਤੀ। ਉਹਨਾਂ ਦੀ ਹੁੰਦੀ"ਜ਼ਿੰਦਾਬਾਦ-ਮੁਰਦਾਬਾਦ" ਤੋਂ ਗਰੀਬੂ ਨੇ ਕਸੀਸ ਵੱਟ ਲਈ। ਸਿਆਸੀ ਪਰਾਟੀਆਂ ਦੇ ਲੋਕ 'ਬਾਗ਼ੀ' ਹੁੰਦੇ ਉਸ ਨੇ ਦੇਖੇ ਸਨ, ਧੀ-ਪੁੱਤਰ ਮਾਂ ਬਾਪ ਤੋਂ ਬਾਗ਼ੀ ਹੁੰਦੇ ਵੇਖੇ ਸਨ। ਅਦਾਲਤਾਂ ਤੋਂ ਮੁਜ਼ਰਮ ਭਗੌੜੇ ਹੁੰਦੇ ਸੁਣੇ ਸਨ। ਪਰਗਰੀਬੂ 'ਤੇ ਤਾਂ ਅਜੀਬ ਹੀ ਭਾਵੀ ਬੀਤ ਚੱਲੀ ਸੀ। ਉਸ ਦੇ ਤਾਂ ਆਪਣੇ ਸਰੀਰ ਦੇ ਅੰਗ ਹੀ ਉਸ ਨਾਲ ਲੜਨ-ਝਗੜਨ ਲੱਗ ਪਏ ਅਤੇ ਹੰਗਾਮੇ 'ਤੇ ਉਤਰ ਆਏ ਸਨ। ਅੰਗਾਂ ਨੇ ਤਾਂ ਜਿਹੜਾ ਲੜਨਾ ਸੀ, ਉਹ ਤਾਂ ਲੜਨਾ ਹੀਸੀ। ਸਭ ਤੋਂ ਪਹਿਲਾਂ ਗਰੀਬੂ ਦੇ ਸਿਰ ਦੇ ਵਾਲ ਵਿਰੋਧਤਾ ਵਿਚ ਕੰਡੇਰਨਿਆਂ ਵਾਂਗ ਖੜ੍ਹੇ ਹੋ ਗਏ।
"ਤੂੰ ਸਾਨੂੰ ਕਦੇ ਧੋਂਦਾ ਨਹੀਂ? ਸਾਡੀ ਹਾਲਤ ਤਾਂ ਦੇਖ ਲੈ! ਕਿਉਂ ਏਡਾ ਬੇਸ਼ਰਮ ਤੇ ਨਿਰਦਈ ਹੈਂ ਤੂੰ?" ਸਿਰ ਦੇ ਵਾਲਾਂ ਨੇ ਅਵਾਜ਼ ਉਚਾਰੀ।
"ਪੰਜਾਬ 'ਚ ਪਾਣੀ ਦੀ ਕਿੱਲਤ ਹੈ, ਲੋਕ ਪੀਣ ਵਾਲੇ ਪਾਣੀ ਵੱਲੋਂ ਤਰਸਦੇ ਐ, ਜ਼ਹਿਰੀਲਾ ਪਾਣੀ ਪੀ-ਪੀ ਕੇ ਕੈਂਸਰ ਦਾ ਸ਼ਿਕਾਰ ਹੋਈ ਜਾਂਦੇ ਐ, ਸੌ-ਸੌ ਹੋਰ ਭਿਆਨਕ ਬਿਮਾਰੀਆਂ ਲੱਗੀ ਜਾਂਦੀਐਂ, ਜੇ ਮੈਂ ਤੁਹਾਨੂੰ ਛੱਪੜ ਜਾਂ ਨਹਿਰਦੇ ਪਾਣੀ ਨਾਲ ਧੋ ਲਿਆਇਆ ਤਾਂ ਹੋ ਸਕਦੈ ਤੁਹਾਨੂੰ ਵੀ ਕੈਂਸਰ ਹੋ ਜਾਵੇ ਤੇ ਤੁਸੀਂ ਵੀ ਝੜ ਜਾਵੋਂ, ਫ਼ੇਰ ਮੈਂ ਕੀਹਦੀ ਜਾਨ ਨੂੰ ਰੋਊਂਗਾ? ਮੈਂ ਤਾਂ ਤੁਹਾਡਾ ਭਲਾ ਸੋਚ ਕੇ ਈ ਚੁੱਪ ਐਂ! ਲੋਕ ਤਾਂ ਜ਼ਹਿਰੀਲਾ ਪਾਣੀ ਪੀਣੋਂ ਡਰਦੇ ਐ ਤੇਤੁਸੀਂ ਧੋਣ ਦੀ ਗੱਲ ਕਰਦੇ ਓ! ਦੜ ਵੱਟ ਕੇ ਜ਼ਮਾਨਾ ਕੱਟੋ ਬਈ! ਅੱਜ ਕੱਲ੍ਹ ਪਾਣੀਆਂ 'ਚ ਕਹਿੰਦੇ 'ਓਹ' ਐ ਜੀਹਨੂੰ ਪਤਾ ਨੀ 'ਕੀ' ਕਹਿੰਦੇ ਐ!" ਆਖ ਕੇ ਗਰੀਬੂ ਨੇ ਵਾਲਾਂ 'ਤੇ ਤਾਂ ਕਾਬੂ ਪਾ ਲਿਆ। ਪਰ ਨਾਲ ਦੀ ਨਾਲਬੇਸਬਰੀਆਂ ਅੱਖਾਂ ਚੀਕ ਉਠੀਆਂ!
"ਸਾਡੀ ਵੀ ਸਫ਼ਾਈ-ਸਫ਼ੂਈ ਕਰਵਾ ਦਿਆ ਕਰ! ਕਦੇ ਬਾਤ ਈ ਨੀ ਪੁੱਛੀ? ਕਿਉਂ ਐਨਾਂ ਬੇਰਹਿਮ ਐਂ ਤੂੰ? ਅਸੀਂ ਕਿੰਨਾਂ ਤੇਰਾ ਸਾਥ ਦਿੱਤੈ?"
"ਉਏ ਗੱਲ ਸੁਣੋਂ! ਮੈਂ ਮੁਨੱਕਰ ਆਂ? ਤੁਸੀਂ ਮੇਰਾ ਬਥੇਰਾ ਸਾਥ ਦਿੱਤੈ, ਕੋਈ ਸ਼ੱਕ ਨਹੀਂ! ਇੱਕ ਗੱਲ ਦੱਸੋ, ਮੈਂ ਤੁਹਾਡੇ ਵਿਚ ਦੀ ਕਦੇ ਕਿਸੇ ਨੂੰ ਮਾੜੀ ਨਜ਼ਰ ਨਾਲ ਦੇਖਿਐ? ਨਹੀਂ ਨਾ ਦੇਖਿਆ?"
"ਨਹੀਂ ਦੇਖਿਆ, ਪਰ ਸਾਡੇ ਵੀ ਕਦੇ ਦੁਆਈ ਪੁਆ ਲਿਆਇਆ ਕਰ! ਲੋਕ ਝੋਨੇ ਦੀ ਪਰਾਲੀ ਤੇ ਕਣਕ ਦੀ ਨਾੜ ਨੂੰ ਅੱਗਾਂ ਲਾ-ਲਾ ਕੇ ਪ੍ਰਦੂਸ਼ਣ ਫ਼ੈਲਾ ਕੇ ਸਾਡਾ ਬੁਰਾ ਹਾਲ ਕਰੀ ਰੱਖਦੇ ਐ!"
"ਲੋਕਾਂ ਨੂੰ ਕੌਣ ਸਮਝਾਵੇ..? ਬਈ ਇਹਦੇ ਨਾਲ 'ਕੱਲੀਆਂ ਤੁਸੀਂ ਹੀ ਨਹੀਂ ਖ਼ਰਾਬ ਹੁੰਦੀਆਂ! ਹੋਰ ਸਾਹ-ਦਮੇਂ ਦੀਆਂ ਬਿਮਾਰੀਆਂ ਵੀ ਆ ਚੁੰਬੜਦੀਐਂ! ਤੇ ਨਾਲੇ ਜਿਹੜੇ ਅੱਜ ਕੱਲ੍ਹ ਝੋਲਾ ਛਾਪ ਡਾਕਦਾਰ ਪਿੰਡਾਂ 'ਚ ਬੈਠੇ ਐ,ਉਹਨਾਂ ਨੂੰ ਇੱਲ੍ਹ ਤੋਂ ਕੁੱਕੜ ਨਹੀਂ ਆਉਂਦਾ! ਅਵਲੇ-ਸਵਲੇ ਟੀਕੇ ਲਾ ਕੇ ਲੋਕਾਂ ਨੂੰ ਪਾਰ ਬੁਲਾਈ ਜਾਂਦੇ ਐ! ਗਰਭ 'ਚ ਕੁੜੀਆਂ ਮਾਰਨਾ ਸਰਕਾਰ ਨੇ ਬੰਦ ਕੀਤਾ ਹੋਇਐ, ਪਰ ਇਹ ਅਜੇ ਵੀ ਦੱਬੀ ਜਾਂਦੇ ਐ ਕੰਮ ਨੂੰ! ਅੱਗੇ ਫ਼ੀਸਹਜ਼ਾਰ-ਦੋ ਹਜ਼ਾਰ ਸੀ ਤੇ ਹੁਣ ਦਸ-ਦਸ ਹਜ਼ਾਰ ਕਰਤੀ! ਅਖੇ ਅਸੀਂ ਵੀ ਰਿਸਕ ਲੈਨੇ ਆਂ! ਐਹੋ ਜੇ ਦੁਸ਼ਟ ਡਾਕਦਾਰਾਂ ਕੋਲੋਂ ਮੈਂ ਤੁਹਾਡਾ ਇਲਾਜ਼ ਕਰਵਾਊਂ? ਜਿਹੜੇ ਜੀਵ ਹੱਤਿਆ ਕਰਨ ਲੱਗੇ ਵੀ ਰੱਬ ਤੋਂ ਈ ਨੀ ਡਰਦੇ? ਨਾਮੈਂ ਤੁਹਾਨੂੰ ਉਹਨਾਂ ਬੇਈਮਾਨ ਡਾਕਦਾਰਾਂ ਕੋਲ ਲੈ ਕੇ ਜਾਊਂ, ਜਿਹੜੇ ਲੋਕਾਂ ਦਾ ਲਹੂ ਪੀਂਦੇ ਐ, ਤੇ ਜੀਵ ਹੱਤਿਆ ਧੜਾ ਧੜ ਕਰੀ ਜਾਂਦੇ ਐ?" ਭਾਸ਼ਨ ਦੇ ਕੇ ਗਰੀਬੂ ਨੇ ਅੱਖਾਂ ਦਾ ਮੂੰਹ ਵੀ ਬੰਦ ਕਰ ਦਿੱਤਾ।
ਕੰਨ ਤਾਂ ਉਸ ਤੋਂ ਅੱਗੇ ਹੀ ਅੱਕੇ ਪਏ ਸੀ।
ਹੁਣ ਉਹਨਾਂ ਨੇ ਵਾਰੀ ਲਈ!
"ਸਾਡਾ ਕੀ ਹਾਲ? ਸਾਡੀ ਵੀ ਮੈਲ-ਮੂਲ ਕਢਵਾ ਲਿਆਇਆ ਕਰ ਕਿਤੇ? ਨਿੱਤ ਦੇ ਲਾਰੇ ਸੁਣ-ਸੁਣ ਕੇ ਅਸੀਂ ਥੱਕ ਗਏ ਹਾਂ!"
"ਕੋਈ ਮਾਰ ਕੇ ਸੂਆ ਤੁਹਾਡਾ ਪੜਦਾ ਦਿਊਗਾ ਪਾੜ! ਤੁਸੀਂ ਸਮਝਦੇ ਓਂ ਕਿ ਮੈਂ ਤੁਹਾਡਾ ਵੈਰੀ ਆਂ? ਕਿੰਨੇ ਵਾਰੀ ਤੁਹਾਨੂੰ ਕਥਾ ਸੁਣਾ ਕੇ ਲਿਆਈਦੀ ਐ? ਜਿੱਥੇ ਮਾੜੀਆਂ ਗੱਲਾਂ ਹੁੰਦੀਆਂ ਹੋਣ, ਉਥੇ ਮੈਂ ਤੁਹਾਨੂੰ ਲੈ ਕੇ ਈ ਨੀਜਾਂਦਾ! ਗੰਦ-ਪਿੱਲ ਸੁਣਨ ਨਾਲ ਬੰਦਾ ਮੈਲਾ ਹੁੰਦੈ! ਚੰਗੀਆਂ ਗੱਲਾਂ ਸੁਣ ਕੇ ਤੁਸੀਂ ਮੈਲੇ ਨਹੀਂ ਹੁੰਦੇ! ਹੋਂਦ ਦੀ ਮੈਲ ਬਾਰੇ ਨਾ ਸੋਚੋ, ਆਤਮਾ ਦੀ ਮੈਲ ਮਾੜੀ ਹੁੰਦੀ ਐ! ਅਗਲੇ ਹਫ਼ਤੇ ਤੁਹਾਨੂੰ ਸਤਿਸੰਗ ਕਰਵਾ ਕੇ ਲਿਆਊਂ, ਚੁੱਪਕਰ ਜਾਓ!"
"ਤੇ ਮੇਰੇ ਬਾਰੇ ਤਾਂ ਤੂੰ ਕਦੇ ਸੋਚਿਆ ਵੀ ਨਹੀਂ ਹੋਣਾਂ?" ਦਿਲ ਉਦਾਸੀ ਵਿਚ ਬੋਲ ਉਠਿਆ। ਉਹ ਕਦੋਂ ਦਾ ਲਾਈਨ ਵਿਚ ਲੱਗਿਆ ਵਾਰੀ ਦੀ ਉਡੀਕ ਕਰ ਰਿਹਾ ਸੀ।
"ਤੂੰ ਤਾਂ ਚੰਗਾ ਈ ਬਹੁਤ ਐਂ! ਮੈਨੂੰ ਘੱਟੋ ਘੱਟ ਤੇਰੇ ਤੋਂ ਆਹ ਉਮੀਦ ਨੀ ਸੀ! ਤੂੰ ਮੈਨੂੰ ਇਹ ਦੱਸ, ਬਈ ਤੂੰ ਹੁਣ ਤੱਕ ਕਿਸੇ ਦਾ ਮਾੜਾ ਕੀਤਾ?"
"ਨਹੀਂ!"
"ਮਾੜੀ ਕਰਨ ਬਾਰੇ ਸੋਚਿਆ?"
"ਕਦੇ ਵੀ ਨਹੀਂ! ਤੇ ਨਾ ਕਦੇ ਸੋਚਾਂ!"
"ਫ਼ੇਰ ਤੂੰ ਐਨਾਂ ਚੰਗਾ ਹੋ ਕੇ ਮੈਨੂੰ ਉਲਾਂਭੇ ਕਾਹਤੋਂ ਦੇਈ ਜਾਨੈਂ?" ਉਸ ਦੀ ਚਾਪਲੂਸੀ ਵਾਲੀ ਗੱਲ ਸੁਣ ਕੇ ਦਿਲ ਤਾਂ ਚੁੱਪ ਕਰ ਗਿਆ। ਪਰ ਭੁੱਖਾ ਪੇਟ ਕੁਰਲਾ ਉਠਿਆ।
"ਉਏ ਮੇਰੇ ਅੰਦਰ ਵੀ ਸੁੱਟ ਕੁਛ! ਕਦੋਂ ਦਾ ਘੁਰੜ-ਘੁਰੜ ਕਰੀ ਜਾਨੈਂ! ਤੂੰ ਮੇਰੀ ਬਾਤ ਈ ਨਹੀਂ ਸੁਣਦਾ? ਜਦੋਂ ਮੈਂ ਅਵਾਜ਼ ਮਾਰਦੈਂ, ਤੂੰ ਢੀਠ ਹੀ ਹੋ ਰਹਿੰਨੈ?"
"ਜਿਹੜਾ ਕੁਛ ਕਮਾਉਨੈਂ, ਉਹ ਤੇਰੇ Ḕਚ ਈ ਤਾਂ ਪਾਈ ਜਾਨੈਂ, ਤੇਰਾ ਮੂੰਹ ਮੈਂ ਸਾਰੀ ਉਮਰ ਨਹੀਂ ਭਰ ਸਕਿਆ! ਹੋਰ ਤਾਂ ਹੋਰ, ਤੈਨੂੰ ਨੀ ਸੀ ਬੋਲਣਾ ਚਾਹੀਦਾ! ਤੇਰੇ ਤੋਂ ਮੈਨੂੰ ਇਹ ਉਮੀਦ ਹੈਨੀ ਸੀ! ਤੂੰ ਤਾਂ ਖਾਂਦਾ ਪੀਂਦਾ ਈ ਟੀਟਣੇਮਾਰਦੈਂ!"
"ਜੇ ਤੂੰ ਮੇਰੇ 'ਚ ਪਾਉਨੈਂ ਤਾਂ ਮੈਂ ਇਹਨਾਂ ਨੂੰ ਵੀ ਵੰਡਵੀਂ ਤਾਕਤ ਦਿੰਨੈਂ, ਮੈਂ ਕਿਹੜਾ 'ਕੱਲਾ ਈ ਹਜ਼ਮ ਕਰ ਜਾਨੈਂ? ਕਾਣੀਂ ਵੰਡ ਤਾਂ ਮੈਂ ਵੀ ਨਹੀਂ ਕਰਦਾ?" ਉਸ ਨੇ ਦੂਜੇ ਅੰਗਾਂ ਵੱਲ ਇਸ਼ਾਰਾ ਕਰ ਕੇ ਗਰੀਬੂ ਨੂੰ ਝੂਠਾ ਕਰਦਿਆਂਕਿਹਾ।
ਪੇਟ ਦੇ ਉਤਰ ਨਾਲ ਗਰੀਬੂ ਰੁਲ ਗਿਆ। ਉਸ ਦੀ ਸੋਚ ਬੰਦ ਹੋ ਗਈ। ਦਿਮਾਗ ਦੇ ਫ਼ਾਟਕ ਲੱਗ ਗਏ।
"ਹੁਣ ਮੇਰੇ ਵਿਚ ਪਾ ਕੁਛ! ਸਵੇਰ ਦਾ ਖਾਲੀ ਖੜਕੀ ਜਾਨੈਂ! ਤੂੰ ਤਾਂ ਹੱਦ ਦੀ ਬੇਸ਼ਰਮੀ ਧਾਰ ਰੱਖੀ ਐ! ਜਿੰਨਾਂ ਚਿਰ ਮੈਂ ਬੂ-ਕਲਾਪ ਨਹੀਂ ਕਰਦਾ, ਤੂੰ ਕਿਹੜਾ ਕੁਛ ਪਾਉਨੈਂ ਮੇਰੇ 'ਚ?"
ਗਰੀਬੂ ਨਿਰੁੱਤਰ ਸੀ।
"ਜੇ ਮੈਂ ਖਾਲੀ ਹੋ ਗਿਆ ਤਾਂ ਤੇਰੇ ਆਹ ਸਾਰੇ ਕਿਸੇ ਕੰਮ ਦੇ ਨਹੀਂ! ਸਭ ਜਵਾਬ ਦੇ ਜਾਣਗੇ! ਇਹ ਮੇਰੇ ਸਿਰ 'ਤੇ ਈ ਜਿਉਂਦੇ ਐ!"
ਗਰੀਬੂ ਕੋਲ ਹੁਣ ਵੀ ਕੋਈ ਉਤਰ ਨਹੀਂ ਸੀ। ਉਸ ਦੀ ਦਲੀਲਾਂ ਵਾਲੀ ਪਟਾਰੀ ਖਾਲੀ ਹੋ ਚੁੱਕੀ ਸੀ।
"ਤੂੰ ਬੋਲਦਾ ਨੀ ਕੁਛ?" ਪੇਟ ਨੇ ਫ਼ਿਰ ਜਵਾਬ ਮੰਗਿਆ।
"ਲੈ...! ਤੂੰ ਮੈਨੂੰ ਈ ਖਾ ਲੈ, ਹੋਰ ਤਾਂ ਮੇਰੇ ਕੋਲੇ ਕੁਛ ਹੈ ਨਹੀਂ! ਜਦੋਂ ਦਿਹਾੜੀ ਈ ਨਹੀਂ ਮਿਲੀ, ਤੈਨੂੰ ਕਿੱਥੋਂ ਹੱਡ ਵੱਢ ਕੇ ਦੇ ਦਿਆਂ? ਲੈ, ਮੈਨੂੰ ਈ ਖਾ ਲੈ ਤੂੰ!" ਗਰੀਬੂ ਵੀ ਮੁਜ਼ਾਹਰਾ ਕਰਨ ਵਾਲਿਆਂ ਵਾਂਗ ਉਚੀ-ਉਚੀ ਬਿਲਕਉਠਿਆ।
"ਵੇ ਕੀਹਦੇ ਨਾਲ ਲੜੀ ਜਾਨੈਂ?" ਮਾਂ ਨੇ ਸੁੱਤੇ ਪਏ ਗਰੀਬੂ ਨੂੰ ਆ ਹਲੂਣਿਆਂ।
ਗਰੀਬੂ ਨੇ ਆਸਾ ਪਾਸਾ ਦੇਖਿਆ ਅਤੇ ਮਾਯੂਸੀ ਦੀ ਮੁਸਕਾਨ ਉਸ ਦੇ ਬੁੱਲ੍ਹਾਂ 'ਤੇ ਫ਼ੈਲ ਗਈ।
"ਗਰੀਬਾਂ ਨੇ ਕੀਹਦੇ ਨਾਲ ਲੜਨੈਂ ਬੇਬੇ? ਗਰੀਬ ਦੇ ਤਾਂ ਸੁਪਨੇ ਵੀ ਅਵੱਲੇ ਹੀ ਹੁੰਦੇ ਐ!" ਤੇ ਉਹ ਬਿਨਾ ਚਾਹ ਪੀਤੀ ਦਿਹਾੜੀ ਚੌਂਕ ਵੱਲ ਨੂੰ ਤੁਰ ਪਿਆ।
ਬੇਬੇ ਵੀ ਲੰਬਾ ਉਦਾਸ ਸਾਹ ਲੈ ਕੇ ਅੰਦਰ ਵੜ ਗਈ ।
ਵੰਡ ਹੀ ਗਈ ਤਾਏ - ਭਤੀਜੇ ਦੀ ਸਿਆਸੀ ਖੀਰ ………… ਵਿਅੰਗ / ਜਰਨੈਲ ਘੁਮਾਣ
-ਮਾਸਟਰ ਜੀ ,ਅੱਜ ਅਖ਼ਬਾਰ ’ਚ ਬੜਾ ਖ਼ੂਬ ਕੇ ਬੈਠੇ ਓ ! ਸੁੱਖ ਤਾਂ ਹੈ ਅਜਿਹਾ ਕੀ ਛਪਿਆ ਅੱਜ ਜਿਹੜਾ ਅੱਖਰਾਂ ਦੇ ਵਿੱਚ ਵੜਨ ਨੂੰ ਫਿਰਦੇ ਓ …
-ਤਾਏ – ਭਤੀਜੇ ਦੀ ਵੰਡ ਗਈ ਸਿਆਸੀ ਖੀਰ ਦੀ ਖ਼ਬਰ ਪੜ੍ਹ ਰਿਹਾ ਫੌਜੀ ਸਾਹਿਬ ,ਦੇਖੋ ਸਿਆਸਤ ਕੈਸੀ ਖੇਡ ਆ , ਜਦੋਂ ਮੌਕਾ ਪੈਂਦੇ ਤਾਂ ਬੰਦਾ ਆਪਣਿਆਂ ਨੂੰ ਵੀ ਨਹੀਂ ਬਖ਼ਸਦਾ । ਰਘੜਤਾ ਨਾ ਵਿਚਾਰਾ ਮਨਪ੍ਰੀਤ ਬਾਦਲ ਸਿਆਸੀ ਪੈਂਤੜੇਬਾਜ਼ੀ ਨੇ ।
-ਹਾ…ਹਾ..ਹਾ…ਹਾ ………ਭਲਾ ਬੱਕਰੇ ਦੀ ਮਾਂ ਕਦ ਤੱਕ ਖ਼ੈਰ ਮਨਾਉਂਦੀ ਮਾਸਟਰਾ , ਬਾਦਲ ਸਾਬ ਨਾ ਰਗੜਦੇ ਤਾਂ ਸਵਾ ਕੁ ਸਾਲ ਨੂੰ ਲੋਕ ਰਗੜ ਦਿੰਦੇ ,ਸਬ ਸੀ.ਡੀਆਂ ਦੇ ਦੁਸ਼ਮਣ ਨੂੰ …….., ਪੁੱਛਣ ਵਾਲਾ ਹੋਵੇ ਪਈ ਕਾਕਾ ਤੂੰ ਆਪਣੀ ਲਾਲਾ ਬੱਤੀ ਵਾਲੀ ਕਾਰ ’ਚ ਨਜ਼ਾਰੇ ਲੈ … ਰੋਜ਼ ਰੋਜ਼ ਸਰਕਾਰ ਦਾ ਢਿੱਡ ਨੰਗਾ ਕਰਕੇ ਆਹ ਕੁੱਝ ਹੀ ਕਰਵਾਉਣਾ ਸੀ ਜੋ ਹੁਣ ਕਰਵਾ ਲਿਆ ।
-ਅਮਲੀਆ ਕਿਸੇ ਹੱਦ ਤੱਕ ਤਾਂ ਠੀਕ ਸੀ ਖਜ਼ਾਨਾ ਮੰਤਰੀ ਦੀਆਂ ਗੱਲਾਂ …. ਸਰਕਾਰ ਦੇ ਹਜ਼ਮ ਨਹੀਂ ਹੋਈਆਂ ਬਸ !..............ਬਿਸ਼ਨੇ ਬੁੜੇ ਨੇ ਮਿੱਠਾ ਪੋਚਾ ਮਾਰਿਆ ।
-ਨਾ ਚਾਚਾ ਸਿਆਂ ! ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਪਈ ਤੁਸੀਂ ਲੀਡਰ ਲੋਕ ਹਮੇਸ਼ਾਂ ਜੱਟਾਂ ਦੇ ਪਿੱਛੇ ਹੀ ਕਿਉਂ ਪੈਨੇ ਓ ਭਲਾ , ਹੋਰ ਲੋਕ ਵੀ ਨੇ ਜਿਹਨਾਂ ਕਰਕੇ ਤੁਹਾਡੀਆਂ ਸਰਕਾਰਾਂ ਦੇ ਖਜ਼ਾਨੇ ਖਾਲੀ ਖੜਕਦੇ ਆ ….ਉਹਨਾਂ ਨੂੰ ਤਾਂ ਕੁੱਝ ਕਹਿੰਦੀਆਂ ਨਹੀਂ ਥੋਡੀਆਂ ਸਰਕਾਰਾਂ ….. ਅਮਲੀ ਭਾਵੁਕ ਹੋ ਗਿਆ
-ਦੇਖੋ ਜੀ ! ਮੇਰੇ ਹਿਸਾਬ ਨਾਲ ਪਾਰਟੀ ਨੇ ਜੋ ਫੈਸਲਾ ਕੀਤੈ , ਉਹ ਬਹੁਤ ਵਧੀਆਂ ਤੇ ਢੁੱਕਵਾਂ ਫੈਸਲਾ ਆ । ਮਨਪ੍ਰੀਤ ਸਾਹਿਬ ਨੂੰ ਸਰਕਾਰ ਦਾ ਹਿੱਸਾ ਹੁੰਦੇ ਹੋਏ ..ਰੋਜ਼ਾਨਾ ਰੋਜ਼ਾਨਾ ਖ਼ੁਦ ਹੀ ਸਰਕਾਰ ਦਾ ਭੰਡੀ ਪ੍ਰਚਾਰ ਜਿਹਾ ਕਰਵਾਉਣ ਵਾਲੀ ਠੀਕ ਗੱਲ ਨਹੀਂ ਸੀ ………ਕੁੰਢਾ ਕਾਲੀ ਤਾਸ਼ ਦੇ ਪੱਤੇ ਵੰਡਦਾ ਵੰਡਦਾ ਬੋਲ ਰਿਹਾ ਸੀ ।
-ਵੈਸੇ ਗਲਤ ਕੀ ਕਹਿ ਰਿਹਾ ਸੀ ਮਨਪ੍ਰੀਤ .. ਜੋ ਕਹਿ ਰਿਹਾ ਸੀ ਬਿਲਕੁਲ ਠੀਕ ਹੀ …ਨਾਲੇ ਉਸਨੂੰ ਤਾਂ ਤਿੰਨ ਸਾਲ ਤੋਂ ਵੀ ਵੱਧ ਹੋ ਗਏ ਅਜਿਹੀ ਬਿਆਨਬਾਜ਼ੀ ਕਰਦਿਆਂ …ਜੇ ਕਿਤੇ ਗਲਤ ਸੀ ਤਾਂ ਪਹਿਲੇ ਦਿਨ ਹੀ ਅਜਿਹਾ ਫੈਸਲਾ ਲੈ ਲੈਂਦੇ ਤਾਂ ਜੱਗ ਹਸਾਈ ਤੋਂ ਤਾਂ ਬਚ ਜਾਂਦੇ ……… ….।
-ਨਾ ਬਈ ਨਾ ..ਕਾਂਗਰਸੀ ਚਾਚਾ ਏਥੇ ਤੂੰ ਗਲਤ ਬੋਲਦੈਂ ………ਸਕੇ ਭਤੀਜੇ ਨਾਲ ਕੁੱਝ ਤਾਂ ਰਿਆਇਤ ਕਰਨੀ ਪੈਣੀ ਸੀ ਮੁੱਖ ਮੰਤਰੀ ਸਾਹਿਬ ਨੂੰ , ਸੋ ਜਿੰਨਾ ਚਿਰ ਹੋ ਸਕਿਆ ਉਨਾਂ ਚਿਰ ਕੁਰਸੀ ਬੱਚਦੀ ਰਹੀ ..ਹੁਣ ਜਦੋਂ ਅਖੀਰ ਹੀ ਆ ਗਈ ਤਾਂ ਕੁੱਝ ਨਾ ਕੁੱਝ ਤਾਂ ਕਰਨਾ ਹੀ ਪੈਣਾ ਸੀ …….ਨੈਬ ਸਿੰਘ ਫੌਜੀ ਨੇ ਇੱਟ ਦੀ ਬੇਗੀ ਸੁੱਟਦਿਆਂ ਕਿਹਾ ।
-ਸੁਣੋ ….ਨਾਲੇ ਮੈਂ ਤੁਹਾਨੂੰ ਇੱਕ ਗੱਲ ਹੋਰ ਦਸ ਦੇਵਾਂ ਸਾਡੀ ਸਰਕਾਰ ਕਿਸਾਨਾ ਦੀ ਸਰਕਾਰ ਹੈ …..ਸਾਡੇ ਸੂਝਵਾਨ ਨੇਤਾਵਾਂ ਨੇ ਇਹ ਕੰਮ ਕਰਕੇ ਕਿਸਾਨ ਪੱਖੀ ਹੋਣ ਦਾ ਪੱਕਾ ਸਬੂਤ ਦਿੱਤੈ ਕਿ ਕਿਸਾਨ ਹਿੱਤਾ ਵਾਸਤੇ ਅਸੀਂ ਕੁੱਝ ਵੀ ਕਰ ਸਕਦੇ ਹਾਂ …ਭਾਵੇਂ ਘਰਦੇ ਬੰਦੇ ਹੀ ਕਿਉਂ ਨਾ ਹੋਣ ਸਾਨੂੰ ਕਿਸਾਨਾ ਦੇ ਹਿੱਤ ਪਹਿਲਾਂ ਪ੍ਰੀਵਾਰ ਦੇ ਹਿੱਤ ਬਾਅਦ ਵਿੱਚ .. ਕੁੰਢਾ ਕਾਲੀ ਬੇਗੀ ਤੇ ਬਾਦਸ਼ਾਹ ਸੁਟਦਿਆਂ ਬੋਲਿਆ ।
-ਨਾ ….ਬਈ ..ਨਾ ਕਾਲੀ ਚਾਚਾ …ਮੈਂ ਨਹੀ ਮੰਨਦਾ ਪਈ ਥੋਡੀ ਸੇਵਾ ਸਰਕਾਰ ਕਿਸਾਨ ਦੀ ਹਮਾਇਤੀ ਆ ….. ਜੇ ਸੇਵਾ ਸਰਕਾਰ , ਕਿਸਾਨਾ ਦੀ ਸਰਕਾਰ ਹੁੰਦੀ ਤਾਂ ਥੋਡੇ ਰਾਜ ਵਿੱਚ ਵਿਚਾਰੇ ਕਿਸਾਨਾ ਨੂੰ ਵਾਰ ਵਾਰ ਜ਼ਲੀਲ ਨਾ ਹੋਣਾ ਪੈਂਦਾ ……. ਕਦੇ ਬਿਜਲੀ ਦੇ ਬਿਲਾਂ ਦੇ ਮੁਆਫ਼ੀਨਾਮੇ ਕਰਕੇ ਤੇ ਕਦੇ ਬਿਜਲੀ ਨਾ ਆਉਣ ਕਰਕੇ ………ਨੈਬ ਸਿੰਘ ਫੌਜੀ ਨੇ ਕੁੰਢੇ ਕਾਲੀ ਦੀ ਗੱਲ ਨੂੰ ਕੱਟਦਿਆਂ ਇੱਟ ਦੇ ਯੱਕੇ ਨਾਲ ਸਰ ਜਿੱਤ ਲਈ ।
-ਹਾ…ਹਾ……..ਹਾ……ਥੋਡੀ ਜੱਟ ਯੂਨੀਅਨ ਵਾਲੇ ਤਾਂ ਖ਼ੁਸ਼ ਹੋਗੇ ਹੋਣਗੇ ਫੌਜੀ ਸਾਬ ਕਿ ਨਹੀਂ …..ਅਮਲੀ ਖਿੜ ਖਿੜ ਕਰਕੇ ਹੱਸਦਾ ਬੋਲਿਆ ।
-ਇਹਦੇ ਵਿੱਚ ਖ਼ੁਸ਼ ਹੋਣ ਵਾਲੀ ਕਿਹੜੀ ਗੱਲ ਆ ਅਮਲੀਆਂ …ਅਗਲਿਆਂ ਦਾ ਅੰਦਰੂਨੀ ਮਾਮਲੈ ਜਿਵੇਂ ਚੰਗਾ ਲੱਗਾ ਕਰ ਦਿੱਤਾ .ਨੈਬ ਸਿੰਘ ਫੌਜੀ ਨੇ ਤਾਸ਼ ਦੇ ਪੱਤੇ ਮੱਘਰ ਮਾਸਟਰ ਨੂੰ ਫੜਾਉਂਦਿਆਂ ਕਿਹਾ ।
-ਅੰਦਰੂਨੀ ਮਾਮਲਾ ਸੀ ……………ਹਾ…ਹਾ……ਹਾ……… ਵੈਸੇ ਤਾਂ ਮਾਸਟਰ ਜੀ ਤੁਸੀਂ ਪੜ੍ਹੇ ਲਿਖੇ ਓ ………ਮੈਨੂੰ ਇੱਕ ਗੱਲ ਦੱਸੋ ਪਈ ਜੇ ਇਹ ਮਾਮਲਾ ਅੰਦਰੂਨੀ ਸੀ ਤਾਂ ਅੰਦਰੋਂ ਬਾਹਰ ਕਿਵੇਂ ਆ ਗਿਆ ….ਅੰਦਰੋ ਅੰਦਰੀ ਕਿਉਂ ਨਹੀਂ ਨਬੇੜਿਆ ਗਿਆ ਭਲਾ …………ਅਮਲੀ ਫਿਰ ਬੋਲਿਆ ।
-ਤੂੰ ਅੰਬ ਲੈਣੇ ਆਂ ..ਅਮਲੀਆਂ ..ਆਪਣੀ ਨਸ਼ਵਾਰ ਜਿਹੀ ਸੜ੍ਹਾਕ ਅਤੇ ਬੁੱਲ੍ਹੇ ਵੱਢ …….ਕੁੰਢੇ ਕਾਲੀ ਨੇ ਗੱਲ ਦਾ ਲਹਿਜ਼ਾ ਬਦਲਣ ਦੀ ਕੋਸ਼ਿਸ਼ ਕਰਦਿਆਂ ਕਿਹਾ ।
-ਅੰਬ ਤਾਂ ਕਾਲੀ ਚਾਚਾ ਤੂੰ ਵੀ ਨਹੀਂ ਲੈਣੇ ਫਿਰ ਤੂੰ ਕੀ ਰੋਜ਼ਾਨਾ ਅੰਬ ਲੈਣ ਜਾਨੈ ਚੰਡੀਗੜ੍ਹ ?
-ਮੈਂ ਚੰਡੀਗੜ੍ਹ ਜਾਨਾ ..ਲੋਕਾਂ ਦੇ ਕੰਮ ਕਰਵਾਉਣ …
-ਨਾ ਜੇ ਗੁੱਸਾ ਨਾ ਕਰੇ ਕੁੰਢਾ ਸਿਆਂ ਇੱਕ ਗੱਲ ਪੁੱਛਾਂ ..ਵੈਸੇ ਤਿੰਨ ਸਾਢੇ ਤਿੰਨ ਸਾਲ ਤੁਸੀਂ ਪਿੰਡ ਦਾ ਜਾਂ ਪਿੰਡ ਦੇ ਕਿਸੇ ਜੀਅ ਦਾ ਕਿਹੜਾ ਕੰਮ ਕਰਵਾਇਐ ……..ਬਿਸ਼ਨੇ ਬੁੜੇ ਨੇ ਕੁੰਢੇ ਕਾਲੀ ਦੇ ਹੱਢ ਤੇ ਮਾਰਦਿਆਂ ਕਿਹਾ ।
-ਕੰਮ…….ਕੰਮ……. ਹੋਰ ਆਹ ਐਂਵੀ ਹੋਈ ਜਾਂਦੇ ਆ ਸਾਰੇ ਕੰਮ ..ਮੈਂ ਦਿੜ੍ਹਬੇ ਤੋਂ ਸੁਨਾਮ ਵਾਇਆ ਜਨਾਲ ਮਿੰਨੀ ਬੱਸ ਨਹੀਂ ਲਗਵਾਈ ਕਿ ਪੈਟਰੌਲ ਪੰਪ ਨਹੀਂ ਲਗਵਾ ਕੇ ਦਿੱਤਾ ..ਹੋਰ ਕਿਹੜੇ ਕੰਮ ਹੁੰਦੇ ਆ…
-ਸਹੀ ਗੱਲ ਆ ਚਾਚਾ ਸਿਆਂ ……..ਮਿੰਨੀ ਬਸ ਤੁਹਾਡੇ ਭਾਣਜੇ ਦੀ ਆ ਅਤੇ ਪੈਟਰੌਲ ਪੰਪ ਤੇਰਾ ਅਤੇ ਸਰਪੰਚ ਦੇ ਸਾਲੇ ਦਾ ਸਾਂਝਾਂ ਆ ,,ਨੈਬ ਸਿੰਘ ਫੌਜੀ ਨੇ ਕਰਾਰੀ ਚੋਟ ਕਰਦਿਆਂ ਕਿਹਾ ।
-ਜਿਸ ਦਾ ਮਰਜ਼ੀ ਹੋਵੇ ਤੁਹਾਨੂੰ ਲੋਕਾਂ ਨੂੰ ਸਹੂਲਤ ਤਾਂ ਮਹੱਈਆ ਕਰਵਾਈ ……….ਤੇ ਪਹਿਲਾਂ ਖੱਚਰ ਰੇਹੜਿਆਂ ’ਚ ਧੱਕੇ ਖਾਂਦੇ ਜਾਂਦੇ ਸੀ ਸੁਨਾਮ ! …………ਕੁੰਢਾ ਕਾਲੀ ਫਿਰ ਬੋਲਿਆ ।
- ਨਾ ਬਈ ਨਾ…ਫੌਜੀ ਸਾਹਿਬ …….ਕੁੰਢੇ ਚਾਚੇ ਨੂੰ ਗਲਤ ਨਾਲ ਬੋਲੋ ਅਤੇ ਨਾ ਹੀ ਗਲਤ ਸਮਝੋ ਇਹ ਸੇਵਾ ਸਰਕਾਰ ਦੇ ਪੱਕੇ ਭਗਤ ਨੇ …ਲੋਕਾਂ ਦੀ ਸੇਵਾ ਦਾ ਪੂਰਾ ਪੂਰਾ ਖ਼ਿਆਲ ਰੱਖਦੇ ਆ ….ਬੇਸ਼ੱਕ ਬਸਾਂ ਵਾਲੇ ਪਾਸੇ ਹੋਵੇ , ਬੇਸ਼ੱਕ ਪੈਟਰੌਲ ਜਾਂ ਠੇਕਿਆਂ ਵਾਲੇ ਪਾਸੇ ..ਹੁਣ ਖੋਹਲ ਤੇ ਨਾ ਮੋੜ ਮੋੜ ਤੇ ਠੇਕੇ ਸਰਕਾਰ ਨੇ …ਏਸ ਤੋਂ ਕੀ ਸੇਵਾ ਕਰੂ ਸੇਵਾ ਸਰਕਾਰ ਤੁਹਾਡੀ ………ਅਮਲੀ ਨੇ ਵਿਅੰਗ ਕੱਸਣੇ ਸ਼ੁਰੂ ਕਰ ਦਿੱਤੇ ।
-ਥਾਂ ਥਾਂ ਠੇਕੇ ਅਸੀਂ ਨਹੀਂ ਖੋਹਲੇ ਸਾਥੋਂ ਪਹਿਲੀ ਸਰਕਾਰ ਦਾ ਕੰਮ ਆ ਨਾਲੇ ਇਸ ਵਿੱਚ ਕੀ ਬੁਰਾਈ ਆ ਭਲਾ ……….ਕੁੰਢਾ ਕਾਲੀ ਫਿਰ ਬੋਲਿਆ ।
-ਚਾਚਾ ਸਿਆਂ ਇੱਕ ਸਲਾਹ ਦੇਵਾਂ ਜੇ ਗੁੱਸਾ ਨਾ ਕਰੇ ….ਅਮਲੀ ਬੋਲਿਆ
-ਬੋਲ
-ਤੂੰ ਵੀ ਨਾ ਆਹ ਬਿਆਨ ਜਿਹੇ ਘੱਟ ਵੱਧ ਹੀ ਦਿਆ ਕਰ …..ਸ਼ਰਾਬ ਦੇ ਠੇਕਿਆਂ ਬਾਬਤ … ਬੱਸਾਂ ਬਾਬਤ ਜਾਂ ਹੋਰ ਵੀ ਆਹ ਕੇਬਲ਼ਾ ਸੇਬਲਾਂ , ਟੀ.ਵੀਆਂ ,ਸੀਵੀਆਂ ਬਾਬਤ …..ਜ਼ਿਆਦਾ ਬੋਲਦਾ ਰਿਹਾ ਤਾਂ ਥੋਡੀ ਪਾਰਟੀ ਨੇ ਕਦੇ ਮਨਪ੍ਰੀਤ ਵਾਗੂੰ ਤੇਰਾ ਪੱਤਾ ਵੀ ਕੱਟ ਦੇਣੈ ..ਹਾ..ਹਾ..ਹਾ…………।
-ਅਮਲੀਆਂ ! ਪਹਿਲਾਂ ਤੂੰ ਨਾ ਛਿੱਤਰਪ੍ਰੇਡ ਕਰਵਾ ਲਵੀਂ ਤੂੰ ਆਪਣੀ ਔਕਾਤ ’ਚ ਰਹਿ ਬਸ ।
-ਫੌਜੀ ਸਾਹਿਬ ਫਿਰ ਹੁਣ ਨਹੀਂ ਜਾਂਦੀ ਤੁਹਾਡੀ ‘ਜੱਟ ਯੂਨੀਅਨ’ ਚੰਡੀਗੜ੍ਹ ?
ਧੰਨਵਾਦੀ ਮੁਜ਼ਾਹਰਾ ਕਰਨ ਮਨਪ੍ਰੀਤ ਵਾਲੇ ਮਾਮਲੇ ’ਚ ਸਰਕਾਰ ਦਾ ..ਮੱਘਰ ਮਾਸਟਰ ਨੇ ਫੌਜੀ ਨੈਬ ਸਿੰਘ ਨੂੰ ਟਕੋਰ ਮਾਰੀ ।
-ਆਹੋ ਬਈ ! ਜਾਣਾ ਤਾਂ ਚਾਹੀਂਦੈ ਤੁਹਾਨੂੰ ਫੌਜੀ ਸਾਹਿਬ ਕਿਉਂਕਿ ਤੁਹਾਡੀਆਂ ਸਬ ਸੀਡੀਆਂ ਦੇ ਦੁਸ਼ਮਣ ਦਾ ਪੱਤਾ ਸਾਫ਼ ਜੋ ਹੋ ਗਿਆ ..ਬਿਸ਼ਨੇ ਬੁੜੇ ਨੇ ਮੱਘਰ ਮਾਸਟਰ ਦੀ ਗੱਲ ਨਾਲ ਸਹਿਮਤੀ ਪ੍ਰਗਟਾਈ ।
-ਹਾ..ਹਾ..ਹਾ.. ਫੌਜੀ ਸਾਹਿਬ ਝੰਡੀ ਚੁੱਕ ਕੇ ਚੰਡੀਗੜ੍ਹ ਜਾਓ ਤਾਂ ਜਰੂਰ ਪਰੰਤੂ ਨਾਹਰਾ ਲਾਇਓ ਮਨਪ੍ਰੀਤ ਬਾਦਲ ਨੂੰ ਮੁੜ ਤੋਂ ਮੰਤਰੀ ਬਣਾਉਣ ਦਾ ……ਅਮਲੀ ਨੇ ਜਿਵੇਂ ਕੋਈ ਡੂੰਘੀਂ ਗੱਲ ਕਹਿ ਦਿੱਤੀ ।
-ਅਮਲੀਆਂ ਉਹ ਕਿਵੇਂ ਭਲਾ ..ਮੱਘਰ ਮਾਸਟਰ ਨੇ ਅਮਲੀ ਨੂੰ ਆਪਣੀ ਗੱਲ ਤੋਂ ਸਵਾਲੀਆਂ ਚਿੰਨ੍ਹ ਹਟਾਉਣ ਵਾਸਤੇ ਕਿਹਾ ।
-ਗੱਲ ਤਾਂ ਸਾਫ਼ ਨਜ਼ਰ ਆ ਰਹੀ ਆ ਮਾਸਟਰ ਜੀ .ਅਮਲੀ ਠੀਕ ਤਾਂ ਕਹਿ ਰਿਹੈ ... ਹੁਣ ਜੇ ਮਨਪ੍ਰੀਤ ਹੋਰਾਂ ਦੇ ਹੱਕ ਵਿੱਚ ਖੜਨਗੇ ਤਾਂ ਹੀ ਰੋਜ਼ਾਨਾ ਰੋਜ਼ਾਨਾ ਮੁਜ਼ਾਹਰੇ ਕਰਨ ਵਾਸਤੇ ਨਵੇਂ ਨਵੇਂ ਮੁੱਦੇ ਮਿਲਣਗੇ ਜੇ ਭਲਾ ਸਰਕਾਰ ਨੇ ਖਜ਼ਾਨਾ ਮਹਿਕਮਾ ਕਿਸੇ ‘ਜੈਸ ਸਰ’ ਨੂੰ ਦੇ ਦਿੱਤਾ ਤਾਂ ‘ਜੱਟ ਯੂਨੀਅਨ’ ਕਿਸ ਬਹਾਨੇ ਕਰੂਗੀ ਮੁਜ਼ਾਹਰੇ ਚੰਡੀਗੜ੍ਹ ਜਾ ਜਾ …………..ਬਿਸ਼ਨੇ ਬੁੜੇ ਨੇ ਮੱਘਰ ਮਾਸਟਰ ਨੂੰ ਸਮਝਾਉਂਦਿਆਂ ਕਿਹਾ ।
-ਵੈਸੇ ਜੋ ਹੋਇਆ …..ਉਹ ਮਾੜਾ ਹੋਇਆ ਪਤਾ ਨਹੀਂ ਚੰਗਾ ………ਹੁਣ ਇੱਕ ਗੱਲ ਜਰੂਰ ਆ ਚਾਚਾ ਸਿਆਂ ……
ਹੁਣ ‘ਸੇਵਾ ਸਰਕਾਰ’ ਦਾ ਵਾਰ ਵਾਰ ਢਿੱਡ ਨੰਗਾ ਹੋਣ ਤੋਂ ਬੱਚ ਜਾਊ ………ਹਾ………ਹਾ….ਹਾ…….ਅਮਲੀ ਖਿੜ ਖਿੜ ਕਰਕੇ ਉਨੀਂ ਦੇਰ ਤੱਕ ਹੱਸਦਾ ਰਿਹਾ ਜਦੋਂ ਤੱਕ ‘ਤਾਸ਼ ਮੰਡਲੀ’ ਤਾਸ਼ ਦੇ ਪੱਤੇ ਇਕੱਤਰ ਕਰ , ਆਪੋ ਆਪਣੇ ਘਰਾਂ ਨੂੰ ਨਹੀਂ ਤੁਰ ਪਈ
****
Subscribe to:
Posts (Atom)































