
( ਕੁਝ ਕਹਾਣੀ ਬਾਰੇ )
ਤੱਥ
ਗਵਾਹ ਨੇ ਕਿ ਪੰਜਾਬ ਵਿਚਲੇ ਜ਼ਿਮੀਦਾਰਾਂ ਵਿਚੋਂ ਸੱਤ ਪ੍ਰਤੀਸ਼ਤ ਵੱਡੇ ਜ਼ਿਮੀਦਾਰ ਸੈਂਤੀ
ਪ੍ਰਤੀਸ਼ਤ ਜ਼ਮੀਨ ‘ਤੇ ਕਾਬਜ਼ ਹਨ । ਇਹਨਾਂ ਦੇ ਪੁਰਖਿਆਂ ਵਿਚੋਂ 1699 ਈ: ਦੀ ਵਿਸਾਖੀ ਵਾਲੇ
ਦਿਨ ਆਨੰਦਪੁਰ ਅੱਵਲ ਤਾਂ ਕੋਈ ਗਿਆ ਹੀ ਨਹੀਂ ਹੋਣਾ , ਜੇ ਕੋਈ ਇੱਕ-ਅੱਧ ਚਲਾ ਵੀ ਗਿਆ
ਹੋਵੇਗਾ ,ਤਾਂ ਉਹ ਗੁਰੂ ਦੀ ਲਹੂ ਮੰਗਦੀ ਤਲਵਾਰ ਵੱਲ ਦੇਖਕੇ ਜ਼ਰੂਰ ਖਿਸਕ ਗਿਆ ਹੋਵੇਗਾ ।
ਤੇ ਗੁਰੂ ਵਿਚਾਰੇ ਲਈ ਬਚੇ ਹੋਣਗੇ , ਇਹਨਾਂ ਫਿਊਡਲ ਲਾਰਡਾਂ ਦੇ ਖੇਤਾਂ ਵਿੱਚ ਕੰਮ ਕਰਨ
ਵਾਲੇ ਕਿਰਤੀ-ਕਾਮੇ ,ਨਾਈ, ਛੀਬੇਂ ,ਖੱਤਰੀ। ਭਾਈ ਘਨ੍ਹੱਇਆ ਦੇ ਪਾਤਰ ਰਾਹੀਂ ਇਹ
ਕਹਾਣੀ,ਦਿੱਲੀ ਦੀਆਂ ਔਰੰਗੇ ਤੋਂ ਤਰੰਗੇ ਤਕ ਦੀਆਂ ਸਰਕਾਰਾਂ ਲਈ ਫੀਡ -ਬੈਂਕ ਬਣਦੀ ਰਹੀ
ਤੇ ਭਾਈਵਾਲੀ ਨਿਭਾਉਂਦੀ ਆਈ, ਇਸ ਭੋਂਪਤੀ ਜਮਾਤ ਦੇ ਅਵਸਰਵਾਦੀ ਤੇ ਤਸ਼ੱਦਦੀ ਕਿਰਦਾਰ ‘ਤੇ
ਟਿੱਪਣੀ ਕਰਨ ਦਾ ਸਾਹਸ ਕਰਦੀ ਹੈ । ਪੰਜਾਬ ਦੇ ਸੰਦਰਭ ਵਿਚ ਇਹ ਕੰਮ ਵੇਲੇ ਦੀ ਸਰਕਾਰ
ਵੱਲੋਂ ਖੱਬੀ ਲਹਿਰ ਦੇ ਇਕ ਦਸਤੇ ਨਕਸਲਵਾਦ ਨੂੰ ਬੇ-ਰਹਿਮੀ ਨਾਲ ਮਾਰੇ ਕੋਹੇ ਜਾਣ ਦੇ ਦਰਦ
ਨੂੰ ਮਹਿਸੂਸਦੀ , ਗੋਬਿੰਦ ਗੁਰੂ ਕੋਲ ਚਿੱਠੀ ਦੇ ਰੂਪ ਵਿਚ ਆਪਣਾ ਦੁੱਖ ਰੋਦੀਂ ਹੈ ।
****ਲਿਖਤੁਮ ਭਾਈ ਘਨਈਆ... ਅੱਗੇ ਮਿਲੇ ਦਸਮੇਂ ਸਤਗੁਰ ਮ੍ਹਾਰਾਜ , ਚੌਥੇ ਤਖ਼ਤ ਸ੍ਰੀ ਹਜ਼ੂਰ ਸਾਹਬ , ਜ਼ਿਲ੍ਹਾ ਨੰਦੇੜ ਦੇ ਵਾਸੀ ਨੂੰ ।
ਸੱਚਿਆ
ਪਾਤਸ਼ਾਹ ਜੀਓ , ਬਹੁਤੀ ਮੁਦੱਤ ਹੋ ਗਈ ਐ ਕਿ ਤੁਹਾਡੇ ਬੰਨਿਓਂ ਕੋਈ ਖ਼ਤ -ਪੱਤਰ ਨਈਂ ਆਇਆ
। ਮੈਨੂੰ ਵੀ ਆਪ ਜੀ ਨੂੰ ਚਿੱਠੀ ਪਾਉਣ ਦੀ ਵਿਹਲ ਨਈਂ ਮਿਲੀ । ਵਿਹਲ ਮਿਲਦਾ ਵੀ ਕਿੱਦਾਂ
? ਤੁਹਾਂ ‘ਨੰਦਪੁਰ ਦੀ ਲੜਾਈ ‘ਚ ਜ਼ਖਮੀ ਹੋਏ ਤੁਰਕਾਂ ਨੂੰ ਪਾਣੀ ਪਲਾਉਣ ਦੀ ਮੇਰੀ
‘ਗਲਤੀ’ ਵਜੋਂ ਥਾਪੀ ਕੀ ਦਿੱਤੀ ,ਮੈਂ ਤਾਂ ਆਪਣੇ ਕਾਰ-ਕਿੱਤੇ ਅੰਦਰ ਖੁੱਭਿਆ ਸਾਰਾ ਕੁਸ਼ ਈ
ਭੁੱਲ-ਭਲਾ ਗਿਆ । ਮੈਨੂੰ ਨਾ ਵੈਰੀ ਦੀ ਪਛਾਣ ਰਈ , ਨਾ ਮਿੱਤਰ ਦੀ । ਆਪਣੀ ਧੁੰਨ ‘ਚ
ਮਸਤ ਹੋਏ ਨੇ ਮੈਂ ਜਿੱਥੇ ਵੀ ਕੋਈ ਭੁੱਖਾ-ਪਿਆਸਾ ਦੇਖਿਆ ,ਉਥੇ ਈ ਅਪਣੀ ਚਮੜੇ ਦੀ ਮਛਕ
‘ਚੋਂ ਚਾਰ ਘੁੱਟ ਪਾਣੀ ਉਹਦੇ ਸਿਕੜੀ ਜੰਮੇਂ ਬੁਲ੍ਹਾਂ ‘ਤੇ ਰੋੜ ਦਿੱਤਾ । ਪਰ , ਇਕ ਗੱਲ
ਦੀ ਮੈਨੂੰ ਸਮਝ ਨਈਂ ਸੀ ਪਈ ਕਿ ਕਈ ਜ਼ੋਜਨ ਅੱਗੇ ਲੰਘ ਆਏ ਬੰਦੇ ਦੀ ਖਸਲਤ ਕਿਉਂ ਨਈਂ ਬਦਲੀ
। ਹੁਣ ਤੇ ਰਾਜਿਆਂ-ਮ੍ਹਾਰਾਜਿਆਂ ਦਾ ਧਰਮ ਵੀ ਬਾਈ ਧਾਰਾਂ ਦੇ ਰਾਜਿਆਂ ਆਂਗੂੰ ਮਾਇਆ
ਖਾਤਰ ਲੁੱਟ-ਖੋਹ ,ਮਾਰ - ਧਾੜ ਕਰਨਾ ਈ ਕਿਉਂ ਐ , ਬਦਲਿਆ ਕਿਉਂ ਨਈਂ ,