ਪਤਾ
ਨਹੀਂ ਭੀਰੀ ਤੇ ਭਾਂਬੜ ਕਿੱਧਰੋਂ ਗੇਂਦੇ ਦੇ ਫੁੱਲ ਤੋੜ ਲਿਆਏ ਸਨ। ਬੱਸ ਅੱਡੇ ਵਾਲੇ
ਤਖਤਪੋਸ਼ ਦੇ ਆਸੇ ਪਾਸੇ ਬੌਹਕਰ ਮਾਰ ਕੇ ਪਾਣੀ ਦਾ ਛਿੜਕਾਅ ਵੀ ਕਰੀ ਬੈਠੇ ਸਨ। ਨਲਕਾ
ਗੇੜਦੇ ਦਾ ਭਾਂਬੜ ਦਾ ਸਾਹ ਚੜ੍ਹਿਆ ਪਿਆ ਸੀ ਤੇ ਭੀਰੀ ਦੇ ਗਿੱਲੇ ਕੱਪੜੇ ਦੱਸ ਰਹੇ ਸਨ ਕਿ
ਉਹਨੇ ਹੀ ਛਿੜਕਾਅ ਕੀਤਾ ਹੋਣੈ। ਪਤੰਦਰਾਂ ਨੇ ਤਖਤਪੋਸ਼ ਦੇ ਉੱਪਰ ਗੇਂਦੇ ਦੇ ਫੁੱਲ
ਟੀਲ੍ਹੇ ਤੋਂ ਸਾਈਕਲਾਂ ਦੇ ਚੱਕਿਆਂ ਵਾਲੀਆਂ ਤਾਰਾਂ ‘ਚ ਪਰੋ ਪਰੋ ਕੇ ਇਉਂ ਟੰਗ ਦਿੱਤੇ ਸਨ
ਜਿਵੇਂ ਕਿਸੇ ਸਾਧ ਨੇ ਆਵਦਾ ‘ਭੋਰਾ’ ਸਿ਼ੰਗਾਰਿਆ ਹੋਵੇ। ਗੇਂਦੇ ਦੇ ਫੁੱਲਾਂ ‘ਚੋਂ
ਟੋਕਰੇ ਭਰ ਭਰ ਮਹਿਕ ਦੇ ਆ ਰਹੇ ਸਨ। ਤਖਤਪੋਸ਼ ਕਿਸੇ ਛੜੇ ਡਰੈਵਰ ਦੇ ਟਰੱਕ ਵਾਂਗੂੰ
ਲਿਸ਼ਕਾਂ ਮਾਰ ਰਿਹਾ ਸੀ।
-“ਭੀਰੀ! ਕੀ ਗੱਲ ਅੱਜ ਕਿਹੜੇ ਬਾਬੇ ਨੇ ਹਾਥੀ ਲੈ ਕੇ ਲੰਘਣੈ? ਐਨਾ ਛਿੜਕ ਛਿੜਕਾਅ ਕਰੀ ਜਾਨੇ ਹੋਂ? ਬੰਬ ਬੁਲਾਏ ਪਏ ਆ ਬਈ ਸਫਾਈ ਵਾਲੇ ਅੱਜ ਤਾਂ।”, ਸੂਬੇਦਾਰ ਜਸਵੰਤ ਸਿਉਂ ਨੇ ਆਪਣੇ ਅੰਦਾਜ਼ ‘ਚ ਕਿਹਾ।
-“ਸੂਬੇਦਾਰ ਸਾਬ੍ਹ! ਕਿਸੇ ਬਾਬੇ ਬੂਬੇ ਨਾਲ ਆਪਣੀ ਮੀਚਾ ਨੀ ਮਿਲਦੀ। ਬਾਕੀ ਕੁੱਤਾ ਵੀ ਪੂਛ ਮਾਰਕੇ ਬਹਿੰਦੈ, ਆਪਾਂ ਤਾਂ ਫੇਰ ਬੰਦੇ ਆਂ। ਅਸੀਂ ਆਖਿਆ ਵਰ੍ਹੇ ਦਿਨਾਂ ਦੇ ਦਿਨ ਆ, ਚੱਲੋ ਰਾਂਝਾ ਰਾਜ਼ੀ ਕਰ ਲੈਨੇ ਆਂ।”, ਭੀਰੀ ਨੇ ਸੂਬੇਦਾਰ ਸਾਬ੍ਹ ਨੂੰ ਬੜੀ ਹਲੀਮੀ ਨਾਲ ਜਵਾਬ ਦਿੱਤਾ।

-“ਓ
ਤੇਜੇ! ਮੇਰੇ ਵੱਲੋਂ ਭੀਰੀ ਵਰਗਿਆਂ ਨੂੰ ਸੌ ਮੀਲ ਵਾਲੀ ਚਾਹ ਤੇ ਮਠਿਆਈ ਦੇ ਦੇ ਬਈ।”,
ਸੂਬੇਦਾਰ ਸਾਬ੍ਹ ਨੇ ਤੇਜੇ ਹਲਵਾਈ ਨੂੰ ਫੌਜੀਆਂ ਵਾਂਗ ਹੁਕਮ ਮਾਰਿਆ ਤੇ ਬਣਦੇ ਪੈਸੇ ਦੇ
ਕੇ ਅਗਾਂਹ ਤੁਰ ਗਏ। ਤੇਜੇ ਨੇ ਵੀ ਪੂਰੀ ਜੁੰਡਲੀ ਲਈ ਚਾਹ ਤਿਆਰ ਕਰ ਲਈ ਸੀ। ਉਹਨੂੰ ਪਤਾ
ਸੀ ਕਿ ਬਾਕੀ ਸਾਥੀ ਵੀ ਇਉਂ ਆ ਜਾਣਗੇ ਜਿਵੇਂ ਰਾਣੀ ਮੱਖੀ ਮਗਰ ਬਾਕੀ ਦੀਆਂ ਡੂਮਣੀਆਂ
ਮੱਖੀਆਂ ਆਉਂਦੀਆਂ ਹਨ।
-“ਭੀਰੀ ਅੱਜ ਤਾਂ ਤੁਸੀਂ ਸ਼ਬਾਸ਼ ਦੇ ਹੱਕਦਾਰ ਹੋਂ। ਆਥਣੇ ਸੌ ਕੁ ਰੁਪਈਏ ਦੇ ਪਟਾਕੇ ਮੇਰੇ ਵੱਲੋਂ।”, ਰੂਪੇ ਨੇ ਦੀਵਾਲੀ ਦੀਆਂ ਰੌਣਕਾਂ ‘ਚ ਸ਼ਾਮਿਲ ਹੁੰਦਿਆਂ ਦਰਿਆਦਿਲੀ ਦਿਖਾਈ।
-“ਅੱਜ ਦੇ ਦਿਨ ਵੀ ਨੀ ਚੱਜ ਦੀ ਗੱਲ ਸਰੀ? ਥੋੜ੍ਹੇ ਲੋਕ ਸਾਹ ਦਮੇ ਨਾਲ ਮਰੀ ਜਾਂਦੇ ਆ? ਅਖੇ ਸੌ ਦੇ ਭੜਾਕੇ ਮੇਰੇ ਵੱਲੋਂ।” ਭੀਰੀ ਨੇ ਮੂੰਹ ਜਿਹਾ ਚੜ੍ਹਾਕੇ ਰੂਪੇ ਦੀ ਰੀਸ ਉਤਾਰੀ। “ਮੈਂ ਤਾਂ ਉਹਨਾਂ ਲੋਕਾਂ ਨੂੰ ਬੁੱਧੂ ਗਿਣਦਾਂ ਜਿਹੜੇ ਆਵਦੇ ਜਾਨੋਂ ਪਿਆਰੇ ਜੁਆਕਾਂ ਦੀ ਪਲ ਦੋ ਪਲ ਦੀ ਖੁਸ਼ੀ ਲਈ ਉਹਨਾਂ ਨੂੰ ਹੀ ਪੱਲਿਉਂ ਪੈਸੇ ਖਰਚ ਕੇ ਬੀਮਾਰੀਆਂ ਖਰੀਦ ਕੇ ਦਿੰਦੇ ਆ। ਅੱਜ ਦੀ ਰਾਤ ਲੋਕਾਂ ਨੇ ਐਨਾ ਕੁ ਧੂੰਆਂ ਰੋਲ ਕਰ ਦੇਣੈ ਜਿੰਨਾ ਸਾਰਾ ਸਾਲ ਗੱਡੀਆਂ ਨੇ ਵੀ ਨੀ ਕੀਤਾ ਹੋਣਾ। ਇਹ ਸੌ ਰੁਪਈਆ ਦਿਖਾ ਕੇ ਦੀਵਾਲੀ ਦੇ ਬੁੱਲੇ ਲੁੱਟਣ ਨੂੰ ਫਿਰਦੈ? ਅਸੀਂ ਤਾਂ ਸਵੇਰੇ ਸਵੇਰੇ ਹਰੀ ਦੀਵਾਲੀ ਮਨਾ ਕੇ ਆਏ ਆਂ ਹਰੀ ਦੀਵਾਲੀ।”, ਭੀਰੀ ਤੇ ਭਾਂਬੜ ਇੱਕ ਦੂਜੇ ਵੱਲ ਦੇਖ ਕੇ ਹੱਸੇ।
-“ਸੁੱਖਾ ਤਾਂ ਨੀ ਪੀ ਆਏ ਕਿਸੇ ਨਿਹੰਗ ਬਾਬੇ ਤੋਂ? ਹਰੀ ਤਾਂ ਇਉਂ ਈ ਹੋ ਸਕਦੀ ਐ।”, ਟੀਲ੍ਹੇ ਨੇ ਬੋਹੜ ਨਾਲ ਲਮਕਦੇ ਗੇਂਦੇ ਦੇ ਫੁੱਲਾਂ ਵਾਲੀ ਲੜੀ ਠੀਕ ਕਰਦਿਆਂ ਪੁੱਛਿਆ।
-“ਓਏ ਆਹ ਲੀਡਰ ਲੂਡਰ ਤਾਂ ਵੋਟਾਂ ਵਾਸਤੇ ਜੱਫ਼ਰ ਜਾਲਦੇ ਆ, ਪਰ ਮੈਂ ਤੇ ਭਾਂਬੜ ਨੇ ਅੱਜ ਸਵੇਰੇ ਸਵੇਰੇ ਦਸ ਦਸ ਬੂਟੇ ਲਾ ਕੇ ਦੀਵਾਲੀ ਮਨਾ ਲੀ। ਅਸੀਂ ਤਾਂ ਸਹੁੰ ਖਾ ਲੀ ਕਿ ਅਗਾਂਹ ਨੂੰ ਵੀ ਭੜਾਕੇ ਨੀ ਚਲਾਉਣੇ। ਜਿਹੜਾ ਚਲਾਊਗਾ ਅਸੀਂ ਉਹਦੇ ਖਿਲਾਫ ਜੱਥੇਦਾਰਾਂ ਅੰਗੂੰ ਹੁਕਮਨਾਮਾ ਜਾਰੀ ਕਰ ਦੇਣੈ ਤੇ ਸਾਡੇ ਪੰਥ ‘ਚੋਂ ਛੇਕ ਦੇਣੈ।”, ਭੀਰੀ ਮਸਤੀ ‘ਚ ਬੋਲਿਆ।
-“ਫੇਰ ਤੇਰੇ ‘ਚ ਤੇ ਜੱਥੇਦਾਰਾਂ ‘ਚ ਤਾਂ ਆਪ ਈ ਬਾਹਲਾ ਫਰਕ ਪੈ ਗਿਆ?”, ਰੂਪੇ ਨੇ ਆਦਤ ਮੁਤਾਬਿਕ ਗੱਲ ਛੇੜੀ।
-“ਮੈਨੂੰ ਪਤੈ ਤੂੰ ਕਿਹੜੇ ਟੇਸ਼ਣ ਤੋਂ ਬੋਲਦੈਂ। ਮੈਂ ਤਾਂ ਗੱਲ ਗੱਲ ‘ਤੇ ਹੁਕਮਨਾਮਿਆਂ ਦੀ ਗੱਲ ਕੀਤੀ ਆ। ਉਹ ਤਾਂ ਮੈਨੂੰ ਵੀ ਪਤੈ ਕਿ ਕੁਦਰਤ ਨੂੰ ਪਿਆਰ ਕਰਨ ਦਾ ਸੰਦੇਸ਼ ਦੇਣ ਵਾਲੀ ਬਾਣੀ ‘ਤੇ ਤਾਂ ਖੁਦ ਜੱਥੇਦਾਰ ਵੀ ਅਮਲ ਨੀ ਕਰਦੇ। ਇਹਨਾਂ ਨੂੰ ਤਾਂ ਇਹੀ ਵਡਿਆਈ ਨੀ ਸਾਹ ਲੈਣ ਦਿੰਦੀ ਕਿ ਲੋਕ ਕਹਿੰਦੇ ਆ ‘ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ।’ ਭੜਾਕੇ ਚਲਾ ਚਲਾ ਕੇ ਨਾਸ਼ ਮਾਰ ਦਿੰਦੇ ਆ ਕੁਦਰਤ ਦਾ। ਜਦੋਂ ਗੁਰੂ ਦੇ ਘਰ ‘ਚ ਹੀ ਉਹਦੀ ਸਿੱਖਿਆ ਨੂੰ ਅਮਲ ‘ਚ ਨੀ ਲਿਆਂਦਾ ਜਾਂਦਾ ਫੇਰ ਉਸ ਘਰ ਤੋਂ ਬਾਹਰਲੇ ਲੋਕਾਂ ਨੇ ਤਾਂ ਮੰਨ ਲੀਆਂ ਸਿੱਖਿਆਵਾਂ? ਮਾੜਾ ਜਿਹਾ ਇਹਨਾਂ ਨੂੰ ਕਹਿ ਕੇ ਦੇਖਲੈ, ਓਦੇਂ ਈ ਤੇਰੇ ਮੇਰੇ ਸਿਰ ਤਨਖਾਹੀਏ ਦਾ ਫੱਟਾ ਟੰਗ ਦੇਣਗੇ। ਸਰਿਆ ਈ ਪਿਐ ਜਮ੍ਹਾਂ।”, ਭੀਰੀ ਗੇਂਦੇ ਦੇ ਫੁੱਲ ਨੂੰ ਸੁੰਘ ਕੇ ਅੱਖਾਂ ਮੀਚਦਾ ਬੋਲਿਆ।
-“ਭਲੀ ਕਰੂ ਕਰਤਾਰ। ਚੱਲ ਆਪਾ ਕਿਉਂ ਵਰ੍ਹੇ ਦਿਨਾ ਦੇ ਦਿਨ ਕਿਸੇ ਦਾ ਗੰਦ ਧੋਨੇਂ ਆਂ?”, ਭੋਲਾ ਭੀਰੀ ਨੂੰ ਨਰਮ ਕਰਨ ਲਈ ਬੋਲਿਆ।
-“ਮੈਨੂੰ ਆਹੀ ਗੱਲਾਂ ਨੀ ਚੰਗੀਆਂ ਲਗਦੀਆਂ। ਕਮਲਿਓ ਜਿੰਦਗੀ ਫੇਰ ਚੰਗੀ ਲੰਘਦੀ ਐ ਜੇ ਹਰ ਦਿਨ ਵਰ੍ਹੇ ਦਿਨਾਂ ਵਰਗਾ ਮੰਨ ਕੇ ਚੱਲੀਏ। ਚੱਲ ਅੱਜ ਤਾਂ ਨਹੀਂ ਬੋਲਦੇ, ਪਰ ਬਾਕੀ ਦੇ 364 ਦਿਨ ਤੁਸੀਂ ਕਦੋਂ ਕੁ ਖੁਰਗੋ ਪੱਟੀ ਫਿਰਦੇ ਹੁੰਨੇ ਓ। ਕਿਸੇ ਨਾ ਕਿਸੇ ਦਿਨ ਤਾਂ ਬੋਲਣਾ ਈ ਪਊ? ਅੱਜ ਦੇ ਦਿਨ ਈ ਸਹੁੰ ਪਾ ਲੋ ਕਿ ਜਿਹੜੇ ਸਾਨੂੰ ਬੁੱਧੂ ਬਣਾਉਂਦੇ ਆ, ਉਹਨਾਂ ਦੀ ਹਰ ਗੱਲ ਵਾਰ ਵਾਰ ਸੋਚਾਂਗੇ ਕਿ ਕੋਈ ਵਲ ਛਲ ਤਾਂ ਨੀ ਹੋ ਰਿਹਾ ਸਾਡੇ ਨਾਲ? ਜੇ ਸਰਕਾਰ ਸਿਹਤ, ਵਿੱਦਿਆ, ਰੁਜਗਾਰ ਤੇ ਸੱਭਿਆਚਾਰ ਇਹਨਾਂ ਚਹੁੰ ਬਾਰੇ ਇਮਾਨਦਾਰ ਹੋਜੇ ਤਾਂ ਸੂਬਾ ਸੁਰਗ ਬਣਜੇ ਸੁਰਗ।”, ਭੀਰੀ ਕਿਸੇ ਕਾਮਰੇਡ ਆਗੂ ਵਾਂਗੂੰ ਬੋਲ ਰਿਹਾ ਸੀ।
-“ਜੇ ਸੁਰਗ ਬਣ ਗਿਆ ਫੇਰ ਤੇਰੇ ਅਰਗੇ ਟੱਲੀਆਂ ਵਜਾ ਵਜਾ ਕੰਨ ਖਾ ਜਿਆ ਕਰਨਗੇ। ਦੇਵਦਰਸ਼ਨ ਧੂਫ ਨਾਸਾਂ ‘ਚ ਜਾਲੇ ਬਣਾ ਦਿਆ ਕਰੂ। ਲੀਡਰ, ਗਾਇਕ, ਬਲੈਕੀਏ ਭੁੱਖੇ ਮਰ ਜਾਣਗੇ। ਕਿਉਂ ਉਹਨਾਂ ਦੇ ਪਰਿਵਾਰਾਂ ਦੀਆਂ ‘ਦੁ-ਸੀਸਾਂ’ ਲੈਨੈਂ?”, ਰੂਪੇ ਦੀ ਗੱਲ ਸੁਣ ਕੇ ਭਾਂਬੜ ਦੀ ਚਾਹ ਦੀ ਘੁੱਟ ਫੁਆਰੇ ਵੰਗੂੰ ਬਾਹਰ ਨੂੰ ਆਈ। ਭੀਰੀ ਵੀ ਹੱਸਣੋਂ ਨਾ ਰਹਿ ਸਕਿਆ।
-“ਹਾਸੇ ਨਾਲ ਤਾਂ ਹਾਸਾ ਰਿਹਾ। ਇੱਕ ਗੱਲ ਸੋਚ ਕੇ ਦੇਖਿਓ ਕਿ ਜੇ ਸਰਕਾਰ ਚਾਹੇ ਤਾਂ ਕੀ ਨੀ ਕਰ ਸਕਦੀ? ਜੀਹਦਾ ਨਾ ਈ ਗੌਰ-ਮਿੰਟ ਐ, ਜੇ ਗੌਰ ਕਰਲੇ ਤਾਂ ਮਿੰਟ ‘ਚ ਕਰਲੇ। ਸਿਹਤ ਵਿਭਾਗ ਆਲੇ ਦੇਖੋ ਦਿਨ ਦਿਹਾਰਾਂ ਵੇਲੇ ਕਿਵੇਂ ਛਾਪੇ ਮਾਰਦੇ ਫਿਰਦੇ ਹੁੰਦੇ ਆ ਹਲਵਾਈਆਂ ਦੇ। ਜੇ ਇਹਨਾਂ ਨੂੰ ਪੁੱਛਣ ਵਾਲਾ ਕੋਈ ਹੋਵੇ ਬਈ ਜਿਹੜੇ ਹਲਵਾਈ ਦੀਵਾਲੀ ਲੋਹੜੀ ਨੂੰ ਨਕਲੀ ਖੋਆ ਵੇਚ ਸਕਦੇ ਆ, ਬਾਕੀ ਸਾਰਾ ਸਾਲ ਉਹਨਾਂ ਨੂੰ ਕਰਫੂ-ਆਡਰ ਲੱਗਿਆ ਹੁੰਦੈ। ਜੇ ਲੋਕਾਂ ਦੀ ਸਿਹਤ ਦਾ ਏਨਾ ਈ ਫਿਕਰ ਐ ਤਾਂ ਸਾਰਾ ਸਾਲ ਆਵਦੀ ਡਿਊਟੀ ਨਿਭਾਉਣ। ਨਾ ਲੋਕ ਜਾਅਲੀ ਮਠਿਆਈਆਂ ਖਾ ਕੇ ਬਿਮਾਰ ਹੋਣ ਤੇ ਨਾ ਮਰਨ।”, ਭੀਰੀ ਨੇ ਸੋਲ੍ਹਾਂ ਆਨੇ ਸੱਚ ਸੁਣਾ ਧਰੀ ਸੀ। ਭੀਰੀ ਦੀ ਗੱਲ ਸੁਣ ਕੇ ਤੇਜਾ ਹਲਵਾਈ ਵੀ ਸ਼ਾਬਾਸ਼ ਦੇ ਗਿਆ ਸੀ।
-“ਭੀਰੀ! ਜਮ੍ਹਾਂ ਸੱਚ ਕਿਹੈ। ਇਹ ਵੀ ਮੇਰੇ ਅਰਗਿਆਂ ‘ਤੇ ਧਾੜਾਂ ਬਣਾ ਬਣਾ ਚੜ੍ਹ ਕੇ ਆਉਂਦੇ ਆ। ਜਿੱਥੇ ਕੁਅੰਟਲਾ ਦੇ ਕੁਅੰਟਲ ਖੋਆ ਬਣਦੈ, ਉਹਨਾਂ ਨੂੰ ਕੋਈ ਸਾਲਾ ਪੁੱਛਦਾ ਵੀ ਨੀ। ਨਾਲੇ ਥੋਡੇ ਸਾਹਮਣੇ ਸਾਰਾ ਕੁਛ ਸਹੀ ਬਨਾਉਣੇ ਆਂ, ਫੇਰ ਵੀ ਪਤਿਆਉਰੇ ਦੇ ਵੀਹ ਨਖਰੇ ਕਰਦੇ ਆ ਚੈੱਕ ਕਰਨ ਆਏ। ਮੈਂ ਤਾਂ ਅੱਕਿਆ ਪਿਆਂ, ਜੀਅ ਕਰਦੈ ਚਾਸਣੀ ਆਲੀ ਝਾਰਨੀ ਨਾਲ ਸਿੰਗ ਪਲੋਸਦਿਆਂ ਆਇਆਂ ਦੇ।”, ਤੇਜਾ ਆਵਦਾ ਦੁੱਖ ਵੀ ਰੋ ਗਿਆ ਸੀ। ਜਿਵੇਂ ਕਿਸੇ ਦੀ ਮਕਾਣ ਗਈਆਂ ਬੀਬੀਆਂ ਆਵਦਿਆਂ ਨੂੰ ਯਾਦ ਕਰਕੇ ਕੀਰਨੇ ਪਾਉਂਦੀਆਂ ਹੁੰਦੀਆਂ ਨੇ।
-“ਮਾੜੇ ਦੀ ਬਹੂ ਸਭ ਦੀ ਭਾਬੀ ਹੁੰਦੀ ਐ। ਅਫਸਰ ਵੀ ਰੇਹੜੀਆਂ ਵਾਲਿਆਂ ਨੂੰ ਈ ਰੋਹਬ ਮਾਰਦੇ ਆ। ਵੱਡੇ ਕਾਰੋਬਾਰਾਂ ਵਾਲੇ ਮੂੰਹ ‘ਚ ਨੋਟ ਈ ਐਨੇ ਕੁ ਤੁੰਨ ਦਿੰਦੇ ਆ ਕਿ ਰੋਹਬ ਮਾਰਨਾ ਤਾਂ ਦੂਰ ਬੱਸ ਸਿਰਫ ਸਾਹ ਆਉਣ ਜੋਗੀ ਵਿਰਲ ਈ ਬਚਦੀ ਐ। ਐਸ ਢੰਗ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਕੇ ਤਕੜੇ ਹੋਰ ਤਕੜੇ ਹੋਈ ਜਾਂਦੇ ਆ ਤੇ ਗਰੀਬ ਕੋਲ ਆਵਦਾ ਪਰਨਾ ਈ ਬਚ ਜਾਂਦੈ ਫਾਹਾ ਲੈਣ ਨੂੰ।”, ਭੀਰੀ ਦੀ ਏਸ ਗੱਲ ਨੇ ਚੰਗਾ ਭਲਾ ਮਾਹੌਲ ਗਮਗੀਨ ਕਰ ਦਿੱਤਾ ਸੀ।
-“ਭੀਰੀ! ਐਵੇਂ ਨਾ ਸਰਕਾਰ ‘ਤੇ ਪਲਾਕੀ ਮਾਰ ਕੇ ਬਹਿ ਜਿਆ ਕਰ। ਲੋਕਾਂ ਦੀ ਸਿਹਤ ਵਾਸਤੇ ਪਿੰਡ ਪਿੰਡ ਫਿਲਟਰ ਤਾਂ ਲਾਤੇ। ਹੋਰ ਸਰਕਾਰ ਵੰਝ ਗੱਡਦੇ, ਬਈ ਉੱਤਰੀ ਜਾਓ ਤੇ ਚੜ੍ਹੀ ਜਾਓ?”, ਰੂਪੇ ਨੇ ਭੀਰੀ ਦੀ ਗੱਲ ਦਾ ਜਵਾਬ ਦਿੱਤਾ।
-“ਫਿਲਟਰਾਂ ਦੀ ਬੱਤੀ ਬਣਾ ਲਿਓ...... ਬਾਕੀ ਗੱਲ ਆਪ ਸਮਝ ਲਿਓ, ਬੁੜ੍ਹੀਆਂ ਬੈਠੀਆਂ ਅੱਡੇ ‘ਚ। ਹੁਣ ਤੱਕ ਤਾਂ ਸਰਕਾਰਾਂ ਵੀ ਸੁੱਤੀਆਂ ਪਈਆਂ ਸੀ, ਹੁਣ ਜਾਗ ਖੁੱਲ੍ਹੀ ਆ ਜਦੋਂ ਕੈਂਸਰ ਘਰ ਘਰ ਵੜ ਗਿਐ। ਚੱਲੋ ਮੰਤਰੀ ਸੰਤਰੀ ਤਾਂ ਸਰਕਾਰੀ ਖਜ਼ਾਨੇ ‘ਚੋਂ ਖਰਚ ਕਰਵਾ ਲੈਂਦੇ ਆ। ਗਰੀਬ ਬੰਦਾ ਜਾਂ ਤਾਂ ਕੈਂਸਰ ਨਾਲ ਮਰੂ ਜਾਂ ਫੇਰ ਘਰ-ਬਾਰ ਵੇਚ ਕੇ ਭੁੱਖਾ ਮਰੂ। ਪਹਿਲਾ ਕਿਸੇ ਨੂੰ ਕੀੜੇਮਾਰ ਦਵਾਈਆਂ ਵਰਤਣੋਂ ਨੀ ਰੋਕਿਆ? ਲੋਕਾਂ ਨੂੰ ਇਹਨਾਂ ਜਹਿਰਾਂ ਤੋਂ ਖਹਿੜਾ ਛੁਡਾਉਣ ਦਾ ਹੱਲ ਨੀ ਦਿੱਤਾ, ਤੇ ਜਦੋਂ ਧਰਤੀ ਹੇਠਲੇ ਪਾਣੀ ‘ਚ ਵੀ ਯੁਰੇਨੀਅਮ ਪ੍ਰਾਹੁਣਾ ਬਣ ਕੇ ਬਹਿ ਗਿਐ ਹੁਣ ਪਿੱਟੀ ਜਾਦੇ ਆ ਫਿਲਟਰਾਂ ਨੂੰ। ਕੀ ਕਰਲੂ ਓਏ ਸਰਕਾਰ ਦਾ ਫਿਲਟਰ? ਤੁਸੀਂ ਸਬਜੀ ਖਾਨੇ ਹੋ, ਉਹ ਰਸਾਇਣਕ ਖਾਦਾਂ ਨਾਲ ਪਲੀ ਆ। ਜਿਹੜੇ ਪੱਠੇ ਖਾ ਕੇ ਮੱਝ ਦੁੱਧ ਦਿੰਦੀ ਐ, ਉਹ ਵੀ ਖਾਦਾਂ ਵਾਲੇ ਤੇ ਉਹਨਾਂ ਪੱਠਿਆਂ ਨੂੰ ਵੀ ਧਰਤੀ ਹੇਠਲਾ ਜਹਿਰੀਲਾ ਪਾਣੀ ਹੀ ਲਗਦੈ। ਉਹਨਾਂ ਨੂੰ ਕਿਹੜਾ ਫਿਲਟਰਾਂ ਤੋਂ ਚੂਲੀਆਂ ਭਰ ਕੇ ਪਾਉਨੇ ਹੋਂ? ਫੇਰ ਕਣਕ ਵੱਲ ਆਜੋ, ਕਿੰਨੀਆਂ ਸਪਰੇਆਂ ਹੋ ਜਾਦੀਆਂ? ਜ਼ਹਿਰ ਤੇ ਜ਼ਹਿਰ ਤਾਂ ਅਸੀਂ ਖਾਈ ਪੀਈ ਜਾਨੇ ਆਂ, ਤਲੀ ‘ਤੇ ਧਰ ਕੇ ਚੱਟ ਲਿਓ ਸਰਕਾਰ ਦੇ ਫਿਲਟਰਾਂ ਨੂੰ?”, ਭੀਰੀ ਜਲੇਬੀ ਸੱਪ ਵਾਂਗੂੰ ਫੁਕਾਰੇ ਮਾਰ ਰਿਹਾ ਸੀ।
-“ਲੋਕ ਵੀ ਮਾੜੇ ਮੋਟੇ ਪੜ੍ਹਨ ਲਿਖਣ ਵੱਲ ਨੂੰ ਹੋਣ, ਫੇਰ ਈ ਗੱਲ ਬਣਦੀ ਐ। ਅਨਪੜ੍ਹਤਾ ਸਾਡੀਆਂ ਜੜ੍ਹਾਂ ‘ਚ ਬੈਠੀ ਪਈ ਐ।”, ਟੀਲ੍ਹੇ ਨੇ ਵੀ ਆਵਦੀ ਸਮਝ ਮੁਤਾਬਿਕ ਜਵਾਬ ਦਿੱਤਾ ਪਰ ਸ਼ਾਇਦ ਭੀਰੀ ਦੇ ਇਹ ਵੀ ਹਜ਼ਮ ਨਹੀਂ ਸੀ ਆ ਰਿਹਾ।
-“ਅਨਪੜ੍ਹਾਂ ਨੂੰ ਪੜ੍ਹੇ ਲਿਖੇ ਕੀਹਨੇ ਕਰਨੈ? ਸਰਕਾਰਾਂ ਨੇ। ਤੇ ਸਰਕਾਰਾਂ ਕਦੋਂ ਚਾਹੁਣਗੀਆਂ ਕਿ ਲੋਕ ਸਿਆਣੇ ਹੋਣ? ਜੇ ਸਿਆਣੇ ਹੋਗੇ ਫੇਰ ਚੰਮ ਦੀਆਂ ਨੀ ਚੱਲਣੀਆਂ। ਪਿੱਛੇ ਜਿਹੇ ਦੇਖਲੈ ਸੂਬੇ ਦੇ ਰਾਜੇ ਨੇ ਕਰੋੜ ਰੁਪਈਆ ਹਿਮਾਚਲ ਦੇ ਓਸ ਸਕੂਲ ਨੂੰ ਦੇਤਾ ਸੀ ਜਿਹੜੇ ‘ਚੋਂ ਆਪ ਪੜ੍ਹ ਕੇ ਆਇਆ ਸੀ। ਅਖੇ ਜੀ ‘ਹਮ ਇਸ ਕੀ ਬਦੌਲਤ ਹੀ ਜਹਾਂ ਪਹੁੰਚੇ ਹੈਂ।’ ਜੇ ਕੋਈ ਪੁੱਛਣ ਵਾਲਾ ਹੋਵੇ, ਬਈ ਆਵਦੇ ਲਈ ਪੜ੍ਹਿਆ ਸੀ ਓਥੇ, ਕੱਟੇ ਨੂੰ ਮਣ ਦੁੱਧ ਦਾ ਕੀ ਭਾਅ? ਲੋਕਾਂ ਦੇ ਪੈਸੇ ‘ਤੇ ਜਿਹੜਾ ਆਉਂਦੈ ਬੁੱਲੇ ਵੱਢ ਕੇ ਤੁਰ ਜਾਂਦੈ। ਚੱਲੋ ਏਹ ਕਰੋੜ ਤਾਂ ਲੋਕਾਂ ਨੇ ਨਹੀਂ ਦੇਣ ਦਿੱਤਾ...ਪਿਛਲੇ ਵਰ੍ਹੇ ਕੌਡੀ ਕੱਪ 'ਤੇ ਸਾਢੇ ਤਿੰਨ ਕਰੋੜ ਜਿਹੜੇ ਬੰਬੇ ਆਲੇ ਨਚਾਰ ਲੈ ਗੇ ਸੀ, ਓਹਨਾਂ ਬਾਰੇ ਨੀ ਕੋਈ ਬੋਲਿਆ? ਕੋਈ ਨਾ ਐਸ ਵਾਰ ਆਲੇ 'ਚ ਦੇਖਲਿਓ ਕੀ ਕੀ ਰੰਗ ਚੜ੍ਹਦੇ ਆ। ਪੰਜਾਬ ਦੇ ਸਕੂਲਾਂ ‘ਚ ਜੁਆਕਾਂ ਨੂੰ ਚਮਚੇ ਕੌਲੀਆਂ ਫੜਾਤੇ, ਬਈ ਪੜਿਓ ਭਾਵੇਂ ਨਾ ਪਰ ਦਾਲ-ਚੌਲ ਉਡੀਕੀ ਜਾਇਓ। ਜੁਆਕ ਵੀ ਕਿਤਾਬ ਕਾਪੀ ਭਾਵੇਂ ਭੁੱਲ ਜਾਣ ਪਰ ਕੌਲੀ ਨੀ ਭੁੱਲਦੇ। ਪੰਜਾਬ ਦੇ ਲੋਕਾਂ ਨੂੰ ਐਨੀ ਜੋਕਰੇ ਨੀ ਬਣਾਉਂਦੇ ਕਿ ਉਹ ਆਵਦੇ ਜੁਆਕਾਂ ਨੂੰ ਰੋਟੀ ਖੁਆ ਸਕਣ ਸਗੋਂ ਉਹਨਾਂ ਨੂੰ ਭਿਖਾਰੀ ਬਣਨ ਦੀ ਟਰੇਨਿੰਗ ਦਿੰਦੇ ਆ। ਹੋਰ ਤਾਂ ਹੋਰ ਲੀਡਰ ਵੀ ਗ੍ਰਾਂਟਾਂ ਵੰਡਣ ਵੇਲੇ ਸ਼ਮਸ਼ਾਨਘਾਟਾਂ ਨੂੰ ਪਹਿਲ ਦਿੰਦੇ ਆ। ਨਿੱਤ ਖਬਰਾਂ ਪੜ੍ਹ ਲਿਆ ਕਰੋ, ਕਿਸੇ ਨਾ ਕਿਸੇ ਸਿਵੇ ਨੂੰ ਗ੍ਰਾਂਟ ਦਿੰਦਿਆਂ ਦੀ ਖਬਰ ਜਰੂਰ ਹੋਊਗੀ। ਕਦੇ ਕਿਸੇ ਨੇ ਕਿਹੈ ਕਿ ਸਾਨੂੰ ਮੌਤ ਨਹੀਂ ਜਿ਼ੰਦਗੀ ਚਾਹੀਦੀ ਐ ਜਿ਼ੰਦਗੀ?”, ਭੀਰੀ ਸਭ ਅੱਗੇ ਸਵਾਲ ਖੜ੍ਹਾ ਕਰ ਗਿਆ ਸੀ।
-“ਭੀਰੀ ਛੱਡ ਯਾਰ, ਕਿਹੜੇ ਚੱਕਰਾਂ ‘ਚ ਪੈ ਗਿਆ? ਸ੍ਰੀ ਰਾਮ ਚੰਦਰ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੀ ਸੋਚਦੇ ਹੋਣਗੇ ਕਿ ਭੀਰੀ ਨੇ ਅੱਜ ਕਿਹੜੀ ਹਰੀ ਬੂਟੀ ਛਕ ਲਈ, ਪਤੰਦਰ ਜਲੰਧਰੋਂ ਹੋ ਹੋ ਮੁੜਦੈ?”, ਰੂਪੇ ਨੇ ਭੀਰੀ ਦਾ ਮੁਹਾਣ ਮੋੜਨਾ ਚਾਹਿਆ।
-“ਜੇ ਕਦੇ ਰਾਮ ਚੰਦਰ ਜੀ ਤੇ ਗੁਰੂ ਹਰਗੋਬਿੰਦ ਸਾਬ੍ਹ ਮਿਲ ਜਾਣ ਤਾਂ ਮੈਂ ਤਾਂ ਉਹਨਾਂ ਨੂੰ ਵੀ ਇਹੀ ਸਵਾਲ ਕਰੂੰਗਾ ਕਿ ਲੋਕਾਂ ਨੂੰ ਤੁਸੀਂ ਹੀ ਰੋਕ ਲਓ ਜੇ ਰੋਕਿਆ ਜਾਂਦੈ ਕੁਦਰਤ ਨੂੰ ਫਨਾਹ ਕਰਨੋਂ। ਮੈਂ ਤਾਂ ਏਹੀ ਕਹੂੰਗਾ ਕਿ ਹੇ ਬਾਬਾ ਜੀ! ਤੁਹਾਡੇ ਜੇਲ੍ਹ ‘ਚੋਂ ਵਾਪਸ ਆਉਣ ‘ਤੇ ਤਾਂ ਜਸ਼ਨ ਹੋਣੇ ਹੀ ਸਨ ਪਰ ਅੱਜਕੱਲ੍ਹ ਤਾਂ ਜੇ ਕੋਈ ਮਾਂ ਆਵਦੀ ਧੀ ਨੂੰ ਕਤਲ ਕਰਾ ਦੇਣ ਦੇ ਮੁਕੱਦਮੇ ‘ਚੋਂ ਜਮਾਨਤ ਲੈ ਕੇ ਬਾਹਰ ਆਉਂਦੀ ਐ ਤਾਂ ਖਬਰ ਛਪ ਜਾਂਦੀ ਐ ਕਿ ਬੀਬੀ ਦੇ ਬਾਹਰ ਆਉਣ ‘ਤੇ ਲੋਕਾਂ ਨੇ ਦੀਵਾਲੀ ਵਰਗੇ ਜਸ਼ਨ ਮਨਾਏ। ਵਾਹ ਜੀ ਵਾਹ, ਦੇਖਿਆ ਨਾ ਸਾਡੇ ਲੋਕਾਂ ਦਾ ਕਮਾਲ? ਬਾਬਾ ਜੀ, ਕੌਲੀਚੱਟ ਵੀ ਕਮਾਲ ਕਰ ਜਾਂਦੇ ਆ। ਕੱਲ੍ਹ ਪਰਸੋਂ ਜੇਲ-ਮੰਤਰੀ ਦਾ ਬਿਆਨ ਆਇਆ ਕਿ ਪੰਜਾਬ ‘ਚ ਹੋਰ ਅਤਿ-ਆਧੁਨਿਕ ਜੇਲ੍ਹਾਂ ਬਣਨਗੀਆਂ। ਇਹਨਾਂ ਕੜਾਹ ਖਾਣਿਆਂ ਨੂੰ ਕੌਣ ਆਖੇ ਕਿ ਪੰਜਾਬ ਦੇ ਵਿਹਲੜ ਨੌਜ਼ਵਾਨਾਂ ਨੂੰ ਰੁਜ਼ਗਾਰ ਦਾ ਬੰਦੋਬਸਤ ਕਰੋ, ਜੇਲ੍ਹਾਂ ਬਨਾਉਣ ਦੀ ਲੋੜ ਹੀ ਨੀ ਪੈਣੀ। ਮੰਤਰੀ ਸਾਬ੍ਹ ਕਹਿੰਦੇ ਕਿ ਪੰਜਾਬ ਦੀਆਂ ਜੇਲ੍ਹਾਂ ਓਵਰ-ਲੋਡ ਹਨ ਇਸ ਕਰਕੇ ਨਵੀਆਂ ਬਨਾਉਣੀਆਂ ਪੈਣਗੀਆਂ। ਬਾਬਾ ਜੀ! ਮੈਨੂੰ ਤਾਂ ਡਰ ਲਗਦੈ ਕਿ ਕੱਲ੍ਹ ਨੂੰ ਇਤਿਹਾਸ ਦੀਆਂ ਕਿਤਾਬਾਂ ‘ਚ ਇਹ ਫੇਰਬਦਲ ਨਾ ਹੋ ਜਾਵੇ ਕਿ ਗੁਰੂ ਜੀ ਨੇ ਵੀ 52 ਕੈਦੀ ਰਾਜੇ ਕਲੀਆਂ ਵਾਲਾ ਚੋਗਾ ਪਾ ਕੇ ਇਸ ਕਰਕੇ ਨਾਲ ਲਿਆਂਦੇ ਸਨ ਕਿਉਂਕਿ ਹੁਣ ਵਾਂਗ ਉਦੋਂ ਜੇਲ੍ਹਾਂ ਓਵਰ-ਲੋਡ ਹੋ ਗਈਆਂ ਸਨ।”, ਇਉਂ ਲਗ ਰਿਹਾ ਸੀ ਜਿਵੇਂ ਭੀਰੀ ਸਚਮੁੱਚ ਹੀ ਗੁਰੂ ਜੀ ਨਾਲ ਗੱਲਾਂ ਕਰ ਰਿਹਾ ਹੋਵੇ।
-“ਜੇ ਰਾਮ ਚੰਦਰ ਜੀ ਮਿਲ ਜਾਣ ਤਾਂ ਉਹਨਾਂ ਨੂੰ ਕਹਾਂ ਕਿ ਹੇ ਰਾਮ ਜੀ! ਤੁਹਾਡੇ ਭਗਤ ਇੱਕ ਵਿਚਾਰੇ ‘ਜੇਠ’ ਮਲੰਗ ਜਾਣੀਕਿ ਜੇਠਮਲਾਨੀ ਦੀ ਜੀਭ ਵੱਢ ਕੇ ਲਿਆਉਣ ਵਾਸਤੇ 11 ਲੱਖ ਦਾ ਇਨਾਮ ਦੇਣ ਦਾ ਐਲਾਨ ਕਰੀ ਬੈਠੇ ਹਨ ਕਿਉਂਕਿ ਜੇਠ ਜੀ ਨੇ ਤੁਹਾਡੀ ਸ਼ਾਨ ਦੇ ਖਿਲਾਫ ਕੁਝ ਕਹਿ ਦਿੱਤਾ ਹੈ। ਪਰ ਹੇ ਰਾਮ ਜੀ! ਆਵਦੇ ਭਗਤਾਂ ਨੂੰ ਸੁਮੱਤ ਦਿਓ ਕਿ ਤੁਹਾਡੇ ਖਿਲਾਫ ਬੋਲਣ ਵਾਲੇ ਨੂੰ ਦਲੀਲ ਨਾਲ ਜਵਾਬ ਦੇ ਕੇ ਉਹਦੀ ਜੀਭ ਨੂੰ ਬਰੇਕਾਂ ਲਾਓ। ਕਲਯੁਗ ਹੋਣ ਕਰਕੇ ਹੁਣ ਤਾਂ ਵੱਢੀਆਂ ਹੋਈਆਂ ਜੀਭਾਂ ਵੀ ਕਿਰਲੀ ਦੀ ਪੂਛ ਦੀ ਵਾਂਗੂੰ ਦੁਬਾਰਾ ਫੁੱਟ ਪੈਂਦੀਆਂ ਨੇ।”, ਭੀਰੀ ਦੀਆਂ ਗੱਲਾਂ ਨੂੰ ਬੱਸ ਅੱਡੇ ‘ਚ ਬੈਠੀਆਂ ਸਵਾਰੀਆਂ ਵੀ ਕੰਨ ਲਾ ਕੇ ਸੁਣ ਰਹੀਆਂ ਸਨ।
-“ਭੀਰੀ ਗੱਲ ਤਾ ਤੇਰੀ ਠੀਕ ਆ ਪਰ ਸਰਕਾਰ ਵੀ ਕੀ ਕਰੇ? ਲੋਕ ਵੀ ਸਾਥ ਨੀ ਦਿੰਦੇ ਪੂਰਾ।”, ਭੋਲਾ ਹੁੰਗਾਰਾ ਭਰਦਾ ਬੋਲਿਆ।
-“ਲੋਕ ਵੀ ਫੇਰ ਈ ਸਾਥ ਦੇਣਗੇ ਜੇ ਸਰਕਾਰ ਦੋਗਲਾਪਣ ਤਿਆਗੂ। ਆਹ ਥੋੜ੍ਹੇ ਦਿਨਾਂ ਦੀ ਖ਼ਬਰ ਆ। ਅਖੇ ਸਰਕਾਰੀ ਬੱਸਾਂ ‘ਚ ਰਕਾਟ ਲਾਉਣ ਵਾਲੇ ਕਨੈਟਰ ਡਰੈਵਰ ਖਿਲਾਫ ਕਾਰਵਾਈ ਹੋਊਗੀ। ਪੰਜਾਬ ਦੀਆਂ ਸਰਕਾਰੀ ਬੱਸਾ ‘ਚ ਰਕਾਟ ਬੰਦ। ਏਸ ਗੱਲ ਤੇ ਵੀ ਸਰਕਾਰ ਪੱਤਾ ਖੇਡ ਗਈ। ਓਹ ਕਿਵੇਂ? ਸੁਣੋ, ਪੰਜਾਬ ‘ਚ ਸਰਕਾਰੀ ਬੱਸਾਂ ਦਾ ਤਾਂ ਪਹਿਲਾਂ ਈ ਗੁੱਗਾ ਪੂਜਿਆ ਪਿਐ। ਰਿਪੇਅਰ ਖੁਣੋਂ ਖੜ ਖੜ ਕਰਦੀਆਂ ਬੱਸਾਂ ‘ਚ ਨਾਲ ਬੈਠੀ ਸਵਾਰੀ ਦੀ ‘ਵਾਜ਼ ਸੁਣਜੇ ਓਹੀ ਬਹੁਤ ਆ, ਰਕਾਟ ਸਵਾਹ ਸੁਣਨੇ ਆ? ਜੇ ਸੱਭਿਆਚਾਰ ਨੂੰ ਖਤਰਾ ਹੀ ਹੈ ਤਾਂ ਸਰਕਾਰੀ ਬੱਸਾਂ ‘ਚ ਵੱਜਦੇ ਰਕਾਟਾਂ ਤੋਂ ਕਿਉਂ ਆ? ਪ੍ਰਾਈਵੇਟ ਬੱਸਾਂ ਵਾਲੇ ਕਿਹੜਾ ਜਗਾਧਰੀ ਵਾਲੇ ਹਰਬੰਸ ਸਿਉਂ ਦਾ ਕੀਰਤਨ ਲਾਈ ਰੱਖਦੇ ਆ ਸਾਰਾ ਦਿਨ? ਅਸਲ ਗੱਲ ਤਾਂ ਇਹ ਆ ਕਿ ਸਰਕਾਰੀ ਬੱਸਾਂ ਨੂੰ ਬਦਨਾਮ ਕਰਕੇ ਆਵਦੀਆਂ ਬੱਸਾਂ ਦੀ ਬਹਿਜਾ ਬਹਿਜਾ ਕਰਵਾਉਣੀ ਆ। ਜੇ ਸੱਭਿਆਚਾਰ ਦਾ ਐਨਾ ਈ ਫਿਕਰ ਆ ਤਾਂ ਗੰਦ ਪਾਉਣ ਵਾਲੇ ਗਾਇਕਾਂ ‘ਤੇ ਪਾਬੰਦੀ ਲਾਉਣੀ ਚਾਹੀਦੀ ਐ। ਓਹ ਕੌਣ ਲਾਵੇ? ਛੋਟਾ ਰਾਜਾ ਤਾਂ ਗੰਦ ਪਾਉਣ ਆਲੇ ਗਾਇਕਾ ਨੂੰ ਲੱਤ ‘ਤੇ ਲੱਤ ਰੱਖ ਕੇ ਸੁਣਦੈ।”, ਭੀਰੀ ਨੇ ਸੱਭਿਆਚਾਰ ਵਾਲੀ ਬਿੱਲੀ ਵੀ ਥੈਲਿਉਂ ਬਾਹਰ ਕੱਢ ਕੇ ਰੱਖ ਦਿੱਤੀ ਸੀ।
ਭੀਰੀ ਅਜੇ ਗੱਲ ਨੂੰ ਅਗਾਂਹ ਤੋਰਨ ਈ ਲੱਗਿਆ ਸੀ ਕਿ 25-30 ਸਕੂਲੀ ਜਵਾਕ “ਗੁਰਬਾਣੀ ਦਾ ਇਹ ਫੁਰਮਾਨ, ਕੁਦਰਤ ਦਾ ਨਾ ਕਰੋ ਅਪਮਾਨ।” ਵਰਗੇ ਨਾਅਰੇ ਲਾਉਂਦੇ ਅੱਡੇ ਵੱਲ ਨੂੰ ਆ ਰਹੇ ਸਨ। ਜਿਹੜੇ ਲੋਕਾਂ ਨੂੰ ਸੰਦੇਸ਼ ਦੇਣ ਨਿੱਕਲੇ ਸਨ ਕਿ ਦੀਵਾਲੀ ਵਾਲੇ ਦਿਨ ਪਟਾਖੇ ਚਲਾ ਕੇ ਬੀਮਾਰੀਆਂ ਨੂੰ ਖੁਦ ਸੱਦਾ ਨਾ ਦਿਓ। ਕੋਲ ਆ ਕੇ ਉਹਨਾਂ ਨੇ ਜਿਉਂ ਹੀ ਨਾਅਰਾ ਬੁਲੰਦ ਕੀਤਾ ਤਾ ਭੀਰੀ ਐਂਡ ਪਾਰਟੀ ਵੀ ਨਾਅਰੇ ਮਾਰਦੀ ਜੁਆਕਾਂ ਨਾਲ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਨ ਨਿੱਕਲ ਤੁਰੇ।
****