ਭਰੂਣ ਹੱਤਿਆ.......... ਮਿੰਨੀ ਕਹਾਣੀ / ਬਲਵਿੰਦਰ ਸਿੰਘ ਮਕੜੌਨਾ

“ਮਾਂ ਭਰੂਣ ਹੱਤਿਆ ਕੀ ਹੁੰਦੀ ਹੈ ? 10 ਕੁ ਸਾਲ ਦੀ ਲੜਕੀ ਨੇ ਸਕੂਲ ਤੋਂ ਆਉਂਦਿਆਂ ਹੀ  ਬਸਤਾ ਰੱਖਦਿਆਂ ਆਪਣੀ ਮਾਂ ਨੂੰ ਪੁੱਛਿਆ।
ਮਾਂ ਪਹਿਲਾਂ ਤਾਂ ਚੱਪ ਹੋ ਗਈ। ਫਿਰ ਕਹਿਣ ਲੱਗੀ, “ਤੂੰ ਜਾਣ ਕੇ ਕੀ ਕਰਨਾ ਜਦ ਵੱਡੀ ਹੋ ਜਾਊ  ਫਿਰ ਆਪੇ ਪਤਾ ਲੱਗਜੂ ।
“ਮਾਂ ਫਿਰ ਤੂੰ ਮੈਨੂੰ ਦੱਸਣਾ ਨਹੀਂ ?
“ਹਾਂ
“ਫਿਰ ਅਸੀਂ ਜਾਗਰਿਤ ਕਿਸ ਤਰ੍ਹਾਂ ਹੋਵਾਗੀਆਂ ?
“ਹੈਂ ਜਾਗਰਿਤ ?
“ ਹਾਂ ਮਾਂ ਸਾਡੀ ਮੈਡਮ ਦੱਸਦੀ ਸੀ ਕਿ ਅੱਜਕੱਲ੍ਹ ਲੜਕੀਆਂ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਤੇ ਮੈਨੂੰ ਡਰ ਹੈ ਕਿ ਮੇਰੀ ਅਣਜੰਮੀ ਭੈਣ ਵਾਗ ਕਿਤੇ ਇਹ ਪਾਪ ਹੋਰਾਂ ਵੀ ਧੀਆਂ ਨੂੰ ਸਹਿਣਾ ਨਾ ਪਵੇ।
ਲੜਕੀ ਨੇ ਅਜੇ ਐਨਾ ਆਖਿਆ ਹੀ ਸੀ ਕਿ ਮਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ ਅਤੇ ਉਸਨੇ ਲੜਕੀ ਦੇ ਮੂੰਹ ਤੇ ਹੱਥ ਰੱਖਕੇ ਉਸਨੂੰ ਚੁੱਪ ਕਰਾ ਦਿੱਤਾ।

****