ਗੱਡੀ
ਰੁਕੀ ਨੂੰ ਇੱਕ ਘੰਟਾ ਹੋ ਗਿਆ ਹੋਣੈ । ਗੱਡੀ ਵਿੱਚ ਬੈਠੀਆਂ ਸਵਾਰੀਆਂ ਦਾ ਬੁਰਾ ਹਾਲ ਸੀ
। ਅੰਤਾਂ ਦੀ ਗਰਮੀ ਉਤੋਂ ਗੱਡੀ ਖੜ੍ਹੀ ਵੀ ਉਥੇ, ਜਿੱਥੇ ਪਾਣੀ ਨਾ ਧਾਣੀ । ਛੋਟੇ ਬੱਚੇ
ਰੋ ਰਹੇ ਸਨ ਤੇ ਵੱਡੇ ਉਸ ਘੜੀ ਨੂੰ ਕੋਸ ਰਹੇ ਸਨ, ਜਦੋਂ ਉਹ ਇਸ ਗੱਡੀ ਵਿੱਚ ਚੜ੍ਹੇ ਸਨ ।
ਉਹ ਲੋਕ ਜਿ਼ਆਦਾ ਪ੍ਰੇਸ਼ਾਨ ਸਨ, ਜਿੰਨਾਂ ਨੇ ਅੱਗੇ ਹੋਰ ਗੱਡੀ ਬਦਲਣੀ ਸੀ । ਦੋ
ਨਵਵਿਆਹੇ ਨੌਜੁਆਨ ਜੋੜੇ ਵੀ ਸਨ, ਜਿਹੜੇ ਅੱਜ ਦੇ ਮਾੜੇ ਦਿਨ ਨੂੰ ਕੋਸ ਰਹੇ ਸਨ । ਕੋਈ ਜਾ
ਕੇ ਪਤਾ ਕਰ ਆਇਆ ਸੀ ਕਿ ਥੋੜਾ ਟਾਇਮ ਹੋਰ ਲੱਗੇਗਾ, ਕਿਉਂਕਿ ਗੱਡੀ ਥੱਲੇ ਦੋ ਮੁੰਡੇ ਆ
ਕੇ ਮਾਰੇ ਗਏ ਸਨ ।
ਹਾਂ ! ਹੋਇਆ ਵੀ ਇਹੀ ਸੀ ਲਾਇਨਾਂ ਦੇ ਨਾਲ ਰਹਿੰਦੇ ਘਰਾਂ ਵਿੱਚੋਂ ਮਾਸਟਰ ਮੋਹਨ ਲਾਲ ਦੇ ਦੋਨੇਂ ਬੱਚੇ ਗੱਡੀ ਥੱਲੇ ਆ ਗਏ ਸਨ । ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀ ਤੇ ਕੋਲੇ ਖੜ੍ਹੇ ਆਂਢ-ਗੁਆਂਢ ਦੇ ਲੋਕ ਨੇੜੇ ਹੀ ਪੱਥਰਾਂ ‘ਤੇ ਬੈਠੇ ਮਾਸਟਰ ਮੋਹਨ ਲਾਲ ਬਾਰੇ ਚਿੰਤਾ ਕਰ ਰਹੇ ਸਨ । ਸਦਮੇਂ ਨੇ ਮਾਸਟਰ ਮੋਹਨ ਲਾਲ ਨੂੰ ਜਿਵੇਂ ਪੱਥਰ ਬਣਾ ਦਿੱਤਾ ਸੀ । ਦੋ ਹੀ ਮੁੰਡੇ ਸਨ । ਦੋਵੇਂ ਹੀ ਅਣਿਆਈ ਮੌਤ ਮਾਰੇ ਗਏ ਪਰ ਮਾਸਟਰ ਮੋਹਨ ਲਾਲ ਦੀ ਅੱਖ ਵਿੱਚੋਂ ਇੱਕ ਵੀ ਹੰਝੂ ਨਹੀਂ ਕਿਰਿਆ ਸੀ । ਪੁਲਿਸ ਨੇ ਗੱਡੀ ਨੂੰ ਜਾਣ ਦਾ ਇਸ਼ਾਰਾ ਕੀਤਾ । ਗੱਡੀ ਤੁਰ ਪਈ । ਗੱਡੀ ਵਿੱਚ ਬੈਠੀਆਂ ਸਵਾਰੀਆਂ ਨੂੰ ਸੁੱਖ ਦਾ ਸਾਹ ਆਇਆ ।

ਇੱਕ ਡੱਬਾ ਇਹੋ ਜਿਹਾ ਵੀ ਸੀ, ਜਿਸ ਵਿੱਚ ਨੌਜੁਆਨ ਮੁੰਡੇ ਘੁੰਮ ਫਿਰ ਕੇ ਵਾਪਸ ਆ ਰਹੇ ਸੀ । ਗੱਡੀ ਚੱਲਣ ‘ਤੇ ਇਹਨਾਂ ਮੁੰਡਿਆਂ ਨੇ ਸੀਟੀਆਂ ਵਜਾਈਆਂ ਤੇ ਨਾਲ ਹੀ ਖੁਸ਼ੀ ਦੀਆਂ ਚੀਕਾਂ ਮਾਰੀਆਂ । ਇਹ ਅਵਾਜ਼ਾਂ ਜਦੋਂ ਬੁੱਤ ਬਣੇ ਮਾਸਟਰ ਮੋਹਨ ਲਾਲ ਦੇ ਕੰਨਾਂ ‘ਚ ਪਈਆਂ ਤਾਂ ਉਸ ਦੇ ਅੰਦਰ ਦਾ ਜਵਾਲਾਮੁਖੀ ਫੁੱਟ ਤੁਰਿਆ । ਉਸ ਨੇ ਇੰਨੀ ਉਚੀ ਚੀਕ ਮਾਰੀ ਕਿ ਕੋਲੇ ਖੜ੍ਹੇ ਲੋਕ ਦਹਿਲ ਗਏ । ਹੁਣ ਮਾਸਟਰ ਮੋਹਨ ਲਾਲ ਦੁਹੱਥੜ ਮਾਰ ਕੇ ਆਪਣੀ ਮਰੀ ਪਤਨੀ ਤੇ ਸਾਹਮਣੇ ਮੁਰਦਾ ਪਏ ਪੁੱਤਾਂ ਨੂੰ ਯਾਦ ਕਰ ਰਿਹਾ ਸੀ । ਓਧਰ ਗੱਡੀ ਵਿੱਚ ਸਭ ਇਤਮੀਨਾਨ ਵਿੱਚ ਸਨ । ਚਿਹਰਿਆਂ ਤੇ ਰੌਣਕ ਆ ਗਈ ਸੀ, ਹੁਣ ਠੰਡੀ ਹਵਾ ਆ ਰਹੀ ਸੀ ।
****