“ਜਦੋਂ
ਵਕੀਲ ਕਹਿੰਦਾ, ਮੈਂ ਅਦਾਲਤ ਵਿਚ ਸਾਬਤ ਕਰ ਦੇਵਾਂਗਾ ਕਿ ਕਤਲ ਵੇਲੇ ਮੁਜ਼ਰਮ ਦੀ ਮਾਨਸਿਕ
ਹਾਲਤ ਠੀਕ ਨਹੀਂ ਸੀ। ਫਿਰ ਤੂੰ ਮੰਨਦਾ ਕਿਉਂ ਨਹੀਂ? ਉਸਨੇ ਕਿਸੇ ਡਾਕਟਰ ਨਾਲ ਗੱਲ ਵੀ
ਕੀਤੀ ਹੈ। ”
“ਬਾਪੂ ਸਮਝਾ ਇਹਨੂੰ! ਹੁਣ ਕੁਝ ਨਹੀਂ ਹੋਣ ਵਾਲਾ। ਕਤਲ ਕੀਤਾ ਮੈਂ ਹੈ, ਤਾਂ ਸਜ਼ਾ ਤੋਂ ਕਾਹਦਾ ਡਰਨਾ”, ਇਹ ਕਹਿੰਦਿਆਂ ਰਵੀ ਨੇ ਆਪਣੇ ਪਿਉ ਨੂੰ ਆਪਣੀ ਬੇਬੇ ਨੂੰ ਜੇਲ੍ਹ ਵਿਚੋਂ ਲੈ ਜਾਣ ਲਈ ਇਸ਼ਾਰਾ ਕੀਤਾ। ਡੂਢ ਸਾਲ ਪਹਿਲਾਂ ਪਿੰਡ ਦੇ ਸਰਪੰਚਾਂ ਦੀ ਨੂੰਹ ਦੀ ਲਾਸ਼ ਹੱਡਾਂ-ਰੋੜੀ ਵਿਚ ਬੋਰੀ ਵਿਚ ਨਿੱਕੀਆਂ-ਨਿੱਕੀਆਂ ਬੋਟੀਆਂ ਦੇ ਰੂਪ ਵਿਚ ਬਰਾਮਦ ਹੋਈ ਸੀ। ਪੂਰੀ ਵਾਹ ਲਾ ਕੇ ਵੇਖ ਲਈ ਸੀ ਪੁਲਿਸ ਨੇ ਪਰ ਕਾਤਲ ਦਾ ਕੋਈ ਖੁਰਾ-ਖੋਜ ਨਹੀਂ ਲੱਭ ਸਕੀ ਸੀ। ਕੁੜੀ ਦੇ ਪੇਕਿਆਂ ਸਹੁਰਿਆਂ ਨੂੰ ਇਕ-ਦੂਸਰੇ ਤੇ ਪੂਰਾ ਭਰੋਸਾ ਸੀ ਤੇ ਬਾਹਰ ਦਾ ਕੌਣ ਹੋ ਸਕਦਾ ਸੀ ਪਤਾ ਨਹੀਂ ਲੱਗਾ। ਹਾਲਾਤ ਐਸੇ ਬਣੇ ਕਿ ਰਵੀ ਨੇ .ਖੁਦ ਹੀ ਆਪਣਾ ਜ਼ੁਰਮ ਕਬੂਲ ਕਰ ਲਿਆ। ਉਸਨੂੰ ਆਪਣੇ ਕੀਤੇ ‘ਤੇ ਰਤਾ ਵੀ ਪਛਤਾਵਾ ਨਹੀਂ ਸੀ। ਉਸਨੇ ਸਭ ਕੁਝ ਪੁਲਿਸ ਨੂੰ ਦੱਸ ਦਿਤਾ ਕਿ ਕਿਉਂ ਅਤੇ ਕਿਵੇਂ ਉਸਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਅੱਜ ਅਦਾਲਤ ਵਿਚ ਉਸਦੇ ਕੇਸ ਦੀ ਸੁਣਵਾਈ ਸੀ। ਉਸਦਾ ਵਕੀਲ ਤੇ ਘਰ ਵਾਲੇ ਉਸਨੂੰ ਬਚਾਉਣ ਲਈ ਹਰ ਹੀਲਾ ਕਰ ਰਹੇ ਸਨ। ਪਰ ਰਵੀ ਆਪਣੇ-ਆਪ ਨੂੰ ਬਚਾਉਣ ਲਈ ਕੋਈ ਝੂਠ ਨਹੀਂ ਬੋਲਣਾ ਚਾਹੁੰਦਾ ਸੀ। ਦੂਜੇ ਪਾਸੇ ਕੁੜੀ ਦੇ ਮਾਪੇ ਅਤੇ ਸਕੇ-ਸੰਬੰਧੀ ਰਵੀ ਨੂੰ ਮੌਤ ਦੇ ਤਖਤੇ ‘ਤੇ ਚੜਾਉਣ ਲਈ ਜ਼ੋਰ ਲਗਾ ਰਹੇ ਸਨ।

ਸਰਪੰਚਾਂ ਦਾ
ਮੁੰਡਾ ਵਿਆਹ ਦੇ ਸਾਲ ਕੁ ਮਗਰੋਂ ਅਮਰੀਕਾ ਚਲਾ ਗਿਆ। ਉਸਨੂੰ ਹਾਲੇ ਮਸਾਂ ਛੇ ਕੁ ਮਹੀਨੇ
ਹੀ ਅਮਰੀਕਾ ਆਏ ਹੋਏ ਸੀ। ਕੰਮ-ਕਾਜ ਸੈੱਟ ਕਰਕੇ ਹੁਣ ਉਹ ਆਪਣੀ ਘਰ ਵਾਲੀ ਨੂੰ ਵੀ ਏਥੇ
ਸੱਦਣ ਲਈ ਵਕੀਲ ਨਾਲ ਸਲਾਹ-ਮਸ਼ਵਰਾ ਕਰ ਰਿਹਾ ਸੀ। ਇਕ ਦਿਨ ਜਦੋਂ ਉਹ ਕੰਮ ਤੋਂ
ਥੱਕਿਆ-ਹਾਰਿਆ ਸੌਣ ਲਈ ਬਿਸਤਰੇ ਵੱਲ ਵਧਿਆ ਤਾਂ ਉਸਦੇ ਫੋਨ ਦੀ ਘੰਟੀ ਵੱਜੀ। ਨੰਬਰ ਵੇਖਕੇ
ਉਸਨੂੰ ਪਤਾ ਲਗ ਗਿਆ ਕੇ ਇੰਡੀਆ ਤੋਂ ਹੈ।
“ਹੈਲੋ !”
“ਹੈਲੋ ! ਮੈਂ ਛਿੰਦਾ ਬੋਲਦਾ ਵੀਰ!”
“ਕਿਵੇਂ ਛਿੰਦੇ?”
“ਠੀਕ ਆ ਵੀਰ।”
“ਚੱਲ ਕੱਟ ਮੈਂ ਕਰਦਾਂ ਇਧਰੋਂ।”
ਛਿੰਦਾ ਉਸਦਾ ਪੁਰਾਣਾ ਬੇਲੀ ਸੀ ਤੇ ਅੱਠੀਂ-ਦਸੀਂ ਦਿਨੀ ਉਸਦੀ ਗੱਲ ਹੁੰਦੀ ਰਹਿੰਦੀ ਸੀ। ਪਰ ਅੱਜ ਪਹਿਲੀ ਵਾਰ ਛਿੰਦੇ ਨੇ ਉਸਨੂੰ ਇੰਡੀਆ ਤੋਂ ਫੋਨ ਕੀਤਾ ਸੀ। ਉਸਨੇ ਬੈਕ ਕਾਲ ਕੀਤੀ।
“ਹਾਂ ! ਹੋਰ ਘਰ ਸਭ ਠੀਕ ਏ? ਏਨਾ ‘ਚੇਚਾ ਫੋਨ ਕੀਤਾ ਅੱਜ ਕੀ ਗੱਲ ਹੋਈ?”
“ਗੱਲ ਕੋਈ ਨਹੀਂ! ਬਸ ਤੂੰ ਵਾਪਸ ਆ ਜਾ!”
“ਯਾਰ! ਆਹ ਵਾਪਸ ਆਉਣ ਵਾਲੀ ਗੱਲ ਕਿਉਂ ਕਰਦਾ ਰਹਿੰਨਾ ਤੂੰ?”
“ਤੂੰ ਬਸ ਵਾਪਸ ਆ! ਆਪਣਾ ਘਰ ਸਾਂਭ। ਕੀ ਕਰਨੀ ਬਾਹਰ ਦੀ ਕਮਾਈ ਜੇ ਪੱਤ ਮਿੱਟੀ ਰੁਲਦੀ ਹੋਵੇ ।”
“ਕੀ ਕਿਹਾ ਛਿੰਦਿਆ? ਸਾਫ-ਸਾਫ ਦੱਸ?”
ਉਸਨੂੰ ਲੱਗਾ ਜਿਵੇਂ ਛਿੰਦੇ ਦੀਆਂ ਕਹੀਆਂ ਗੱਲਾਂ ਨੇ ਉਸਦੇ ਲਹੂ ਨੂੰ ਅੱਗ ਲਾ ਦਿਤੀ ਹੋਵੇ।
“ਮੈਥੋਂ ਨਹੀਂ ਤੇਰੀ ਇੱਜ਼ਤ ਲੁਟਦੀ ਦੇਖੀ ਜਾਂਦੀ। ਭਾਬੀ ਨੂੰ ਸਮਝਾ ਸ਼ਰਮ ਕਰੇ। ਕਿਉਂ……?”
ਅੱਗੇ ਕੁਝ ਕਹਿਣ ਦੀ ਛਿੰਦੇ ਦੀ ਹਿੰਮਤ ਨਹੀਂ ਪਈ।
“ਗੱਲ ਪੂਰੀ ਕਰ ਹੁਣ! ਜੇ ਸ਼ਰਮ ਲਾਹ ਈ ਦਿੱਤੀ ਕੰਜਰਾ!”
“ਏਸ ਗੱਲ ਦਾ ਮੈਨੂੰ ਪਹਿਲਾਂ ਪਤਾ ਸੀ ਕਿ ਇਕ ਦਿਨ ਜਦੋਂ ਮੈਂ ਸੱਚ ਦੱਸਿਆ ਬੁਰਾ ਬਣੂਗਾ। ਪਰ ਰੱਬ ਨੂੰ ਜਾਨ ਦੇਣੀ। ਅੱਖੀਂ ਵੇਖ ਜ਼ਹਿਰ ਨਹੀਂ ਪੀ ਹੋਇਆ । ਕਲ ਸਾਰੀ ਰਾਤ ਜਾਗ ਕੇ ਕੱਟੀ। ਸਾਰਿਆਂ ਨੂੰ ਪਤਾ ਕਿ ਦਿਹਾੜੀ ਦੇ ਚਾਰ-ਚਾਰ ਗੇੜੇ ਹੁੰਦੇ ਮੋਟਰ ਦੇ, ਜਿਹੜੀ ਤੇਰੇ ਘਰ ਨੇੜੇ ਆ। ਦੋ ਮਹੀਨਿਆਂ ਦੀ ਗੱਲ ਆ ਕੰਮ ਵਾਲਾ ਭਈਆ ਦਾਸੂ ਕਹਿੰਦਾ, ‘ਸਰਦਾਰ ਜੀ ! ਮੇਰਾ ਹਿਸਾਬ ਕਰੋ, ਮੈਂ ਕੱਲ ਜਾ ਰਹਾ ਹੂੰ ।’ ਮੈਂ ਉਸਦੇ ਚਿਹਰੇ ਤੇ ਕਿਸੇ ਚੀਜ਼ ਦਾ ਭੈਅ ਦੇਖਿਆ। ਹੈਰਾਨੀ ਹੋਈ ਕਿ ਪਿਛਲੇ ਬਾਰਾਂ ਸਾਲਾਂ ਵਿਚ ਇਸ ਤਰ੍ਹਾਂ ਕੰਮ ਛੱਡ ਕੇ ਜਾਣ ਵਾਲੀ ਗੱਲ ਕਦੇ ਨਹੀ ਕਹੀ। ਫਿਰ ਅੱਜ ਐਸੀ ਕਿਹੜੀ ਨੌਬਤ ਆ ਗਈ। ਮੇਰੇ ਲੱਖ ਪੁੱਛਣ ਉਤੇ ਵੀ ਉਸਨੇ ਡਰ ਦਾ ਕਾਰਨ ਨਹੀਂ ਦੱਸਿਆ। ਅੜ ਗਿਆ ਕਿ ਮੈਂ ਚਲੇ ਜਾਣਾ ਹੈ। ਅਗਲੀ ਸਵੇਰ ਮੈਂ ਉਸਦੀ ਬਣਦੀ ਰਕਮ ਦੇ ਦਿੱਤੀ। ਉਸਨੂੰ ਟਰੇਨ ਤੇ ਬਿਠਾਉਣ ਲਈ ਸ਼ਹਿਰ ਗਿਆ। ਚੜਾਉਣ ਤਾਂ ਅੱਗੇ ਵੀ ਕਈ ਵਾਰ ਮੈਂ ਆਇਆ ਸੀ ਉਸਨੂੰ। ਪਰ ਅੱਜ ਦਾਸੂ ਦੇ ਚਿਹਰੇ ‘ਤੇ ਡਰ ਪਹਿਲੀ ਵਾਰ ਦੇਖਿਆ ਸੀ। ਦਾਸੂ ਤਾਂ ਸਦਾ ਹੱਸਦਾ-ਹਸਾਉਂਦਾ ਜਾਂਦਾ ਸੀ ਬਿਹਾਰ ਵੱਲ।”
“ਉਏ! ਕੀ ਬੁਝਾਰਤਾਂ ਪਾਉਂਦਾਂ । ਬਕ ਜੋ ਬਕਣਾ ਬੇਸ਼ਰਮਾ।”
ਸਰਪੰਚਾਂ ਦੇ ਮੁੰਡੇ ਨੂੰ ਲੱਗ ਰਿਹਾ ਸੀ ਜਿਵੇਂ ਛਿੰਦੇ ਦੀਆਂ ਗੱਲਾਂ ਕੰਨਾਂ ਰਾਹੀਂ ਅੱਗ ਦੇ ਗੋਲਿਆਂ ਦੇ ਰੂਪ ਵਿਚ ਲੰਘ ਰਹੀਆਂ ਸਨ। ਛਿੰਦੇ ਨੇ ਉਸਨੂੰ ਦੱਸਿਆ ਕਿ ਦਾਸੂ ਜਾਂਦਾ-ਜਾਂਦਾ ਦੱਸ ਗਿਆ ਕਿ ਉਹ ਡਰਿਆ ਕਿਉਂ ਸੀ। ਇਕ ਰਾਤ ਪਹਿਲਾਂ ਜਦੋਂ ਉਹ ਪਾਣੀ ਮੋੜਨ ਮੋਟਰ ‘ਤੇ ਗਿਆ ਤਾਂ ਉਸਨੇ ਸਰਪੰਚਾਂ ਦੇ ਅਮਰੀਕਾ ਵਾਲੇ ਮੁੰਡੇ ਦੀ ਘਰ ਵਾਲੀ ਨੂੰ ਬੀਰੇ ਮੌੜ ਨਾਲ ਦੇਖ ਲਿਆ ਸੀ। ਬੀਰੇ ਮੌੜ ਨੇ ਆਪਣੇ ਪਸਤੌਲ ਦਾ ਮੂੰਹ ਦਾਸੂ ਦੀ ਪੁੜਪੁੜੀ ਵੱਲ ਕਰਕੇ ਕਿਹਾ ਸੀ, ‘ਭਈਆ ਮਾਰ ਦਊਂ! ਜੇ ਕਿਸੇ ਨੂੰ ਪਤਾ ਲੱਗਾ ਤਾਂ ਤੇਰੀ ਜਾਨ ਕੱਢ ਲਊਂ। ਚੰਗੀ ਚਾਹੁੰਦਾ ਤਾਂ ਬਿਹਾਰ ਉਡ ਜਾ।’ ਦਾਸੂ ਛਿੰਦੇ ਦੇ ਪਿਉ ਦੀ ਉਮਰ ਦਾ ਸੀ। ਉਸਨੂੰ ਸਮਝ ਨਹੀ ਆਈ ਕਿ ਦਾਸੂ ਸੱਚ ਬੋਲਦਾ ਸੀ ਜਾਂ ਉਸਨੂੰ ਕੋਈ ਭੁਲੇਖਾ ਲੱਗਾ। ਦਾਸੂ ਤਾਂ ਚਲਾ ਗਿਆ। ਪਰ ਛਿੰਦਾ ਮਨ ਹੀ ਮਨ ਰੱਬ ਅੱਗੇ ਹੱਥ ਜੋੜਦਾ ਕੇ ਸਰਪੰਚਾਂ ਦੀ ਨੂੰਹ ਬਾਰੇ ਦਾਸੂ ਨੂੰ ਭੁਲੇਖਾ ਹੀ ਹੋਵੇ। ਬੀਰੇ ਮੌੜ ਬਾਰੇ ਉਸਨੂੰ ਕੋਈ ਚਿੰਤਾ ਨਹੀ ਸੀ। ਪਿੰਡ ਵਿਚ ਉਸਦਾ ਨਾਮ ਆਦਰ-ਮਾਣ ਨਾਲ ਲੈਣ ਵਾਲਾ ਕੋਈ ਸ਼ਾਇਦ ਹੀ ਸੀ। ਪਰ ਸਰਪੰਚਾਂ ਦੀ ਨੂੰਹ ਜੋ ਉਸਦੇ ਲੰਗੋਟੀਏ ਯਾਰ ਦੀ ਵਹੁਟੀ ਸੀ। ਉਹ ਸੋਚਦਾ ਜੇ ਕਿਤੇ ਦਾਸੂ ਦੀ ਗੱਲ ਸੱਚ ਹੋਈ ਬੜੀ ਨਮੋਸ਼ੀ ਹੈ। ਛਿੰਦੇ ਨੇ ਸ਼ੱਕ ਕੱਢਣ ਲਈ ਸਰਪੰਚਾਂ ਦੇ ਘਰ ‘ਤੇ ਅਤੇ ਆਪਣੀ ਬੰਬੀ ‘ਤੇ ਨਿਗ੍ਹਾ ਰੱਖਣੀ ਸ਼ੁਰੂ ਕਰ ਦਿੱਤੀ। ਜਿਉਂ-ਜਿਉਂ ਉਸਨੂੰ ਦਾਸੂ ਦੀਆਂ ਗੱਲਾਂ ਸੱਚ ਹੁੰਦੀਆਂ ਜਾਪੀਆਂ, ਉਸਨੇ ਬੀਰੇ ਦੇ ਨਾਲ-ਨਾਲ ਹੋਰ ਕਈਆਂ ਦਾ ਆਪਣੀ ਬੰਬੀ ਤੇ ਆਉਣਾ ਬੰਦ ਕਰ ਦਿੱਤਾ। ਹੁਣ ਆਪ ਵੀ ਉਹ ਸਰਪੰਚਾਂ ਦੇ ਘਰ ਵੱਲ ਮੂੰਹ ਨਹੀ ਸੀ ਕਰਦਾ। ਜਦੋਂ ਵੀ ਅਮਰੀਕਾ ਵਾਲਾ ਉਸਦਾ ਯਾਰ ਫੋਨ ਕਰਦਾ, ਛਿੰਦਾ ਉਸਨੂੰ ਆਨੇ-ਬਹਾਨੇ ਵਾਪਸ ਮੁੜ ਆਉਣ ਲਈ ਕਹਿੰਦਾ। ਜਾਂ ਉਹ ਕਹਿੰਦਾ ਭਰਜਾਈ ਨੂੰ ਅਮਰੀਕਾ ਬੁਲਾ ਲੈ। ਸੱਚ ਦੱਸਣ ਦੀ ਉਸਦੀ ਹਿੰਮਤ ਨਹੀ ਸੀ ਪੈਂਦੀ। ਪਰ ਰਾਤ ਵਾਲੀ ਘਟਨਾ ਨੇ ਛਿੰਦੇ ਨੂੰ ਸੱਚ ਬੋਲਣ ਲਈ ਮਜ਼ਬੂਰ ਕਰ ਦਿੱਤਾ। ਉਸਦੀ ਅਣਖ ਹਾਲੇ ਜਿਉਂਦੀ ਸੀ। ਰਾਤ ਉਸਨੇ ਜਾਗ ਕੇ ਕੱਟੀ ਤੇ ਦਿਨੇ ਅਮਰੀਕਾ ਫੋਨ ਘੁਮਾ ਦਿੱਤਾ। ਬੜੇ ਤਕੜੇ ਹੋ ਕੇ ਛਿੰਦੇ ਨੇ ਵੱਡਾ ਸਾਰਾ ਜਿਗਰਾ ਕਰਕੇ ਕਿਹਾ,
“ਵੀਰ ਮੇਰੇ ਬੱਚਿਆਂ ਦੀ ਸੁੰਹ ਲੱਗੇ ਜੇ ਰੱਤੀ ਭਰ ਝੂਠ ਬੋਲਾਂ। ਕੱਲ ਰਾਤ ਜਦੋਂ ਬੰਬੀ ਤੇ ਪਾਣੀ ਮੋੜਨ ਗਿਆ, ਮੈਨੂੰ ਜਾਪਿਆ ਜਿਵੇਂ ਕੋਈ ਅੱਗਿਓਂ ਮੇਰੇ ਤੇ ਚੜ੍ਹ ਆਇਆ। ਬੁੱਕਲ ਵਿਚ ਲੋਈ ਹੇਠਾਂ ਕਿਰਪਾਨ ਤੇ ਸੱਜੇ ਹੱਥ ਦੀ ਪਕੜ ਮਜ਼ਬੂਤ ਕਰਦਿਆਂ ਲਲਕਾਰਾ ਮਾਰਦਿਆਂ ਪੁੱਛਿਆ,
‘ਕਿਹੜਾ ਸਿੰਘ ਬਈ?’
‘ਉਏ ਛਿੰਦਿਆ! ਮੈਂ ਆਂ ਦਿਲਾਵਰ।’
‘ਜਾ ਪਤਦੰਰਾ ਡਰਾ ਘੱਤਿਆ ਸੀ ਐਂਵੇਂ । ਐਨੀ ਰਾਤ ਕਿਧਰੋਂ?’
‘ਸਰਪੰਚਾਂ ਵੱਲੋਂ। ਚਾਚਾ ਆਉਣ ਨਹੀ ਸੀ ਦਿੰਦਾ। ਹੁਣ ਬਿਸਤਰੇ ਵਿਚ ਪਾ ਕੇ ਆਇਆਂ ਭਰਾਵਾ।’
ਮੋਟਰ ਦੀ ਦੂਰੀ ਮੈਥੋਂ ਅੱਧੇ ਕਿੱਲੇ ਦੀ ਸੀ। ਚੰਦਰਮਾ ਦੀ ਰਾਤ ਕਰਕੇ ਬੰਬੀ ਚਲਦੀ ਦਿਸ ਰਹੀ ਸੀ।
‘ਤੂੁੰ ਕਿਧਰ ਛਿੰਦਿਆ ?’
‘ਮੋਟਰ ਵੇਖਣ ਆਇਆਂ।’
‘ਓਧਰੋਂ ਲੰਘ ਕੇ ਆਇਆਂ ਮੈਂ। ਚਲਦੀ ਆ । ਆ ਚੱਲੀਏ ਪਿੰਡ ਨੂੰ।’
ਪਿੰਡ ਵਿਚ ਦਿਲਾਵਰ ਇਕ ਅਜਿਹਾ ਬੰਦਾ ਸੀ ਜਿਸ ‘ਤੇ ਮੈਨੂੰ ਆਪਣੇ ਆਪ ਤੋਂ ਵੀ ਜ਼ਿਆਦਾ ਭਰੋਸਾ ਸੀ। ਉਹ ਤਾਂ ਮੇਰੇ ਤੋਂ ਵੀ ਜ਼ਿਆਦਾ ਨੇੜੇ ਸੀ ਤੇਰੇ। ਤੈਨੂੰ ਯਾਦ ਇਕ ਵਾਰ ਤੂੰ ਸਰਪੰਚ ਨੂੰ ਕਿਹਾ ਸੀ, ‘ਬਾਪੂ ਛਿੰਦਾ ਤਾਂ ਕੇਵਲ ਮੇਰਾ ਯਾਰ ਏ ਪਰ ਦਿਲਾਵਰ ਮੇਰਾ ਭਰਾ। ’ ਤੇ ਚਾਚਾ ਅੱਗੋਂ ਕਹਿੰਦਾ, ‘ਬਈ ਸਾਰੇ ਪਿੰਡ ਨੂੰ ਪਤਾ ਕਿ ਸਰਪੰਚ ਦੇ ਤਿੰਨ ਮੁੰਡੇ ।’ ਮੈਂ ਤੇ ਦਿਲਾਵਰ ਬੜਾ ਚਿਰ ਪੁਰਾਣੀਆਂ ਗੱਲਾਂ ਕਰਦੇ ਰਹੇ। ਮੈਨੂੰ ਕਹੇ, ‘ਛੱਡ ਖਹਿੜਾ ਮੋਟਰ ਦਾ। ਚੱਲ ਮੇਰੇ ਘਰ ਚਲਦੇ ਆਂ। ਮੈਂ ਤਾਂ ਵਾਪਸ ਚੱਲ ਪਿਆ ਉਸਦੇ ਪਿੱਛੇ-ਪਿੱਛੇ। ਹਾਲੇ ਅਸੀਂ ਕਿੱਲਾ ਕੁ ਪਿੰਡ ਵੱਲ ਨੂੰ ਆਏ ਸੀ ਕਿ ਬੱਤੀ ਚਲੇ ਗਈ। ਦਿਲਾਵਰ ਕਹੇ ਘਰ ਚੱਲੀਏ। ਪਰ ਮੈਂ ਉਸਨੂੰ ਪਿੰਡ ਵੱਲ ਚਲਦਾ ਕਰਕੇ ਬੰਬੀ ਵੱਲ ਚੱਲ ਪਿਆ। ਜਿਉਂ ਹੀ ਮੈਂ ਬੰਬੀ ਵਾਲੇ ਕੋਠੇ ਵਿਚ ਟਾਰਚ ਮਾਰੀ ਕੀ ਵੇਖਿਆ ਕਿ ਮੰਜੀ ਦੀ ਹੀਂਅ ਤੇ ਇਕ ਜ਼ਨਾਨੀ ਮੂੰਹ ਲੁਕਾਈ ਬੈਠੀ ਹੈ।
‘ਕੌਣ ਏ?’ ਮੈਂ ਪੁੱਛਿਆ।
‘ਜਸਪਿੰਦਰ ਆਂ! ਭਾਜੀ!’
‘ਭ…ਜਾ…ਈ ਤੂੰ!’ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ।
‘ਭਾਜੀ ਬੜਾ ਚਿਰ ਹੋਇਆ ਤੁਸੀਂ ਘਰ ਨੀ ਆਏ। ਐਥੇ ਬੈਠੋ ਜ਼ਰਾ ਤੁਹਾਡੇ ਨਾਲ ਗੱਲ ਕਰਨੀ ਏ। ਮੈਨੂੰ ਗ਼ਲਤ ਨਾ ਸਮਝਿਓ। ਦਿਲਾਵਰ ਭਾਜੀ ਬੜੀ ਸਿਫਤ ਕਰਦੇ ਤੁਹਾਡੀ।’
ਇਸ ਤੋਂ ਪਹਿਲਾਂ ਕਿ ਮੇਰੇ ਕੋਲੋਂ ਕੋਈ ਵਾਧ-ਘਾਟ ਹੁੰਦੀ। ਮੈਂ ਦਵਾ-ਦਵ ਪਿੰਡ ਵੱਲ ਚੱਲ ਪਿਆ। ਆਪਣੀ ਮੋਟਰ ਹੀ ਮੈਨੂੰ ਭੂਤਾਂ ਦਾ ਰਹਿਣ-ਬਸੇਰਾ ਲੱਗ ਰਹੀ ਸੀ। ਚੰਦਰਮਾ ਦੀ ਚਾਨਣੀ ਵਿਚ ਮੈਂ ਪਿੰਡ ਵੱਲ ਜਾਂਦਿਆਂ ਕਿਰਪਾਨ ਨੂੰ ਕੱਸ ਕੇ ਫੜਿਆ ਹੋਇਆ ਸੀ। ਮੈਨੂੰ ਨਹੀ ਸੀ ਪਤਾ ਕਿ ਥੋੜਾ ਚਿਰ ਪਹਿਲਾਂ ਮੈਂ ਬੰਦੇ ਦੀ ਸ਼ਕਲ ਵਾਲੇ ਭੂਤ ਨਾਲ ਸਾਰੀ ਰਾਤ ਗੱਲਾਂ ਕਰਦਾ ਰਿਹਾ ਸੀ। ਹੁਣ ਤੂੰ ਦੱਸ ਵੀਰ ਮੈਂ ਕੀ ਕਰਦਾ? ਇਕ ਤੇਰੀ ਸਾਲੀ ਹੈ। ਜਦੋਂ ਦਾ ਤੂੰ ਅਮਰੀਕਾ ਗਿਆ ਓ ਵਾਪਸ ਨਹੀ ਗਈ। ਉਹਦਾ ਚਾਲ-ਚਲਨ ਵੀ ਠੀਕ ਨਹੀ।
ਹੈਲੋ! ਹੈਲੋ!”
ਛਿੰਦੇ ਨੇ ਕੰਨ ਤੋਂ ਹੇਠਾਂ ਕਰਕੇ ਵੇਖਿਆ ਫੋਨ ਕੱਟਿਆ ਜਾ ਚੁਕਿਆ ਸੀ। ਹੁਣ ਉਸਨੂੰ ਪਛਤਾਵਾ ਵੀ ਹੋ ਰਿਹਾ ਸੀ ਕਿ ‘ਕੀ ਲੋੜ ਸੀ ਚਿੱਠਾ ਖੋਲ੍ਹਣ ਦੀ? ਯਾਰ ਏਦਾਂ ਦੇ ਹੁੰਦੇ ਆ? ਪਰ ਹੋਰ ਚਾਰਾ ਵੀ ਕੀ ਸੀ। ਆਨੇ-ਬਹਾਨੇ ਬਥੇਰਾ ਸਮਝਾਇਆ ਸੀ ਉਸਨੂੰ ਕਿ ਵਾਪਸ ਆ ਜਾ। ਕੱਲ ਨੂੰ ਜੇ ਕਿਤੇ ਮੇਰਾ ਨਾਂ ਵੀ ਭ… ਨਾਲ ਜੁੜ ਜਾਂਦਾ।’ ਏਦਾਂ ਦੇ ਕਈ ਸਵਾਲ-ਜਵਾਬ ਉਹ ਆਪਣੇ ਆਪ ਨਾਲ ਕਰਦਾ ਰਿਹਾ। ਉਸ ਦਿਨ ਪਿੱਛੋਂ ਨਾ ਤਾਂ ਛਿੰਦੇ ਨੂੰ ਅਮਰੀਕਾ ਤੋਂ ਫੋਨ ਆਇਆ ਅਤੇ ਨਾ ਹੀ ਉਸਦਾ ਫੋਨ ਕਰਨ ਦਾ ਹੌਸਲਾ ਪਿਆ। ਦੋ ਮਹੀਨਿਆਂ ਮਗਰੋਂ ਇਕ ਦਿਨ ਉਸਦੇ ਫੋਨ ਦੀ ਘੰਟੀ ਵੱਜੀ। ਛਿੰਦੇ ਨੇ ਕਦੇ ਨਹੀਂ ਸੀ ਸੋਚਿਆ ਕਿ ਫਿਰ ਉਸਨੂੰ ਅਮਰੀਕਾ ਤੋਂ ਫੋਨ ਆਏਗਾ।
“ਹਾਂ ਛਿੰਦੇ ਕੀ ਹਾਲ ਏ।”
“ਠੀਕ ਆ ਵੀਰ।”
“ਮੈਨੂੰ ਓਨਾਂ ਚਿਰ ਤੇਰੀ ਕਿਸੇ ਗੱਲ ‘ਤੇ ਯਕੀਨ ਨਹੀਂ ਆਉਂਣਾ, ਜਿੰਨਾਂ ਚਿਰ ਆਪ ਨਹੀਂ ਅੱਖੀਂ ਵੇਖ ਲੈਂਦਾ।”
“ਫਿਰ ਏਥੇ ਆ ਜਾ ਵੀਰ।”
“ਏਸੇ ਕਰਕੇ ਤਾਂ ਤੈਨੂੰ ਫੋਨ ਕੀਤਾ। ਪਰਸੋਂ ਦਿੱਲੀ ਪਹੁੰਚ ਜਾਵੀਂ ਦੁਪਹਿਰੇ ਮੈਨੂੰ ਲੈਣ ਅਤੇ ਪਰਸੋਂ ਰਾਤ ਹੀ ਜਸਪਿੰਦਰ ਨੂੰ ਸੱਦ ਆਪਣੀ ਮੋਟਰ ਤੇ । ਪਰ ਦੱਸੀਂ ਨਾ ਕਿਸੇ ਨੂੰ । ਘਰ ਵੀ ਨਹੀ।”
“ਜੇ ਤੂੰ ਆ ਜਾਣਾ ਤਾਂ ਫਿਰ ਸਭ ਆਪੇ ਠੀਕ ਹੋ ਜਾਊ। ਭਾਬੀ ਨੂੰ ਸੱਦਣ ਦੀ ਕੀ ਲੋੜ ਆ। ਘਰ ਜਾ ਕੇ ਸਮਝਾ ਦੇਈਂ। ਨਾਲੇ ਮੇਰਾ ਨਹੀ ਹੌਸਲਾ ਪੈਣਾ ਭਾਬੀ ਨੂੰ ਬੰਬੀ ਤੇ ਸੱਦਣ ਦਾ।”
“ਮੇਰੀ ਸੁੰਹ ਲੱਗੇ ਤੈਨੂੰ। ਜੇ ਤੂੰ ਸੱਚਾ ਏਂ ਤਾਂ ਸਾਬਤ ਕਰ ਦੇ।”
“ਪਰ..”
“ਛਿੰਦਿਆ ! ਵਾਸਤਾ ਈ ਸਾਡੀ ਯਾਰੀ ਦਾ।” ਛਿੰਦੇ ਨੇ ਬੋਲਣ ਦੀ ਕੋਸ਼ਿਸ਼ ਕੀਤੀ ਪਰ ਸਰਪੰਚ ਦੇ ਮੁੰਡੇ ਨੇ ਉਸਤੋਂ ਕੌਲ ਲੈ ਲਏ ਕਿ ਉਹ ਪਰਸੋਂ ਰਾਤ ਜਸਪਿੰਦਰ ਨੂੰ ਬੰਬੀ ਤੇ ਬੁਲਾ ਲਏਗਾ।
ਉਸ ਦਿਨ ਛਿੰਦਾ ਰਾਤ ਤੱਕ ਅਮਰੀਕਾ ਵਾਲੇ ਜਹਾਜ਼ ਦੀ ਉਡੀਕ ਕਰਦਾ ਰਿਹਾ। ਪਰ ਸਰਪੰਚ ਦੇ ਮੁੰਡੇ ਦਾ ਕੋਈ ਪਤਾ ਥੌਹ ਨਹੀਂ ਸੀ। ਪਿੰਡ ਟਰੇਨ ਵਿਚ ਵਾਪਸ ਆਉਂਦਿਆਂ ੳੇੁਸਦਾ ਖਿਆਲ ਬੰਬੀ ਵੱਲ ਵਾਰ-ਵਾਰ ਜਾ ਰਿਹਾ ਸੀ। ਦੋ ਦਿਨ ਲੰਘ ਗਏ ਛਿੰਦਾ ਫੋਨ ਕਰਦਾ। ਘੰਟੀ ਤਾਂ ਵੱਜਦੀ ਪਰ ਚੁੱਕਦਾ ਕੋਈ ਨਹੀਂ ਸੀ। ਤੀਜੇ ਦਿਨ ਜਸਪਿੰਦਰ ਦੀ ਲਾਸ਼ ਬੋਰੀ ਵਿਚ ਪਿੰਡ ਦੇ ਹੱਡਾਂ-ਰੋੜੀ ‘ਚੋਂ ਮਿਲੀ। ਛਿੰਦੇ ਨੂੰ ਸਰਪੰਚ ਨੇ ਦੱਸਿਆ ਕਿ ਵੀਜ਼ੇ ਦਾ ਚੱਕਰ ਪੈਣ ਕਰਕੇ ਮੁੰਡਾ ਨਹੀਂ ਪਹੁੰਚ ਸਕਿਆ। ਪੁਲਿਸ ਨੇ ਬਥੇਰੀ ਵਾਹ ਲਾਈ ਕਿ ਸਰਪੰਚ ਕਿਸੇ ਨਾ ਕਿਸੇ ਵੱਲ ਉਂਗਲੀ ਕਰੇ। ਪਰ ਸ਼ੱਕੀ ਨਾਂ ਕੋਈ ਨਹੀਂ ਸੀ। ਛਿੰਦੇ ਨੂੰ ਦਿਲਾਵਰ ਤੇ ਬੀਰੇ ਮੌੜ ‘ਤੇ ਸ਼ੱਕ ਸੀ। ਪਰ ਉਹ ਚੁੱਪ ਰਿਹਾ। ਟਾਇਮ ਪਾ ਕੇ ਜਸਪਿੰਦਰ ਦੇ ਕਤਲ ਦੀ ਗੱਲ ਆਈ- ਗਈ ਹੋ ਗਈ। ਸਰਪੰਚ ਦਾ ਮੁੰਡਾ ਆਪਣੇ ਘਰ ਵਾਲੀ ਦੇ ਕਤਲ ਤੋਂ ਡੇਢ ਸਾਲ ਪਿੱਛੋਂ ਪਿੰਡ ਆਇਆ। ਸਰਪੰਚ ਆਪਣੇ ਮੁੰਡੇ ਨਾਲ ਪੁਰਾਣੀ ਗੱਲ ਨਹੀ ਸੀ ਛੇੜਨੀ ਚਾਹੁੰਦਾ। ਸਗੋਂ ਉਸਨੇ ਤਾਂ ਅਗਲੀ ਸਵੇਰ ਜਸਪਿੰਦਰ ਦੇ ਘਰ ਦਿਆਂ ਨੂੰ ਬੁਲਾਇਆ ਸੀ। ਪਿਛਲੀ ਗੱਲ ਭੁਲਾ ਕੇ ਜਸਪਿੰਦਰ ਦੇ ਮਾਪੇ ਉਸਦੀ ਛੋਟੀ ਭੈਣ ਨੂੰ ਆਪਣੇ ਪਹਿਲੇ ਜਵਾਈ ਨਾਲ ਵਿਆਹੁਣ ਲਈ ਕਰੀਬ ਛੇ ਮਹੀਨਿਆਂ ਤੋਂ ਜ਼ੋਰ ਲਾ ਰਹੇ ਸੀ। ਪਰ ਸਰਪੰਚ ਦੇ ਮੁੰਡੇ ਨੂੰ ਇਹ ਰਿਸ਼ਤਾ ਕਿਸੇ ਵੀ ਹਾਲਤ ‘ਚ ਮਨਜ਼ੂਰ ਨਹੀਂ ਸੀ। ਜਦੋਂ ਛਿੰਦੇ ਨੂੰ ਇਸ ਬਾਰੇ ਪਤਾ ਚਲਿਆ ਸੀ ਤਾਂ ਉਸਨੇ ਸਰਪੰਚ ਦੇ ਮੁੰਡੇ ਨੂੰ ਵਾਸਤੇ ਪਾਏ ਕਿ, ‘ਉਹ ਕੁੜੀ ਤੇਰੇ ਲਾਇਕ ਨਹੀਂ । ਤੂੰ ਇਸ ਰਿਸ਼ਤੇ ਤੋਂ ਨਾਂਹ ਕਰ ਦੇ । ਚਾਚਾ ਭਾਂਵੇ ਜਿੰਨਾ ਮਰਜ਼ੀ ਆਖੇ। ਮੰਨੀ ਨਾ!’
ਜਦੋਂ ਅਗਲੀ ਸਵੇਰ ਸਾਰੇ ਰਿਸ਼ਤੇਦਾਰ ਅਤੇ ਘਰਦਿਆਂ ਨੇ ਸਰਪੰਚ ਦੇ ਮੁੰਡੇ ਨੂੰ ਜਿਆਦਾ ਹੀ ਜ਼ੋਰ ਲਾਇਆ ਤਾਂ ਸੱਚ ਸਾਹਮਣੇ ਆਇਆ। ਸਰਪੰਚ ਦਾ ਮੁੰਡਾ ਕਹਿੰਦਾ, “ਮੇਰੇ ਕੋਲ ਇਕ ਕਤਲ ਦਾ ਬੋਝ ਨਹੀ ਉਠਾਇਆ ਜਾਂਦਾ। ਕਿਉਂ ਤੁਸੀਂ ਹੋਰ ਕਰਵਾਉਣਾ ਚਾਹੁੰਦੇ ਜੇ।”
ਉਸਦੇ ਮੂੰਹੋਂ ਇਹ ਗੱਲ ਸੁਣਕੇ ਸਾਰੇ ਜਾਣੇ ਹੱਕੇ-ਬੱਕੇ ਰਹਿ ਗਏ। ਫਿਰ ਉਸਨੇ ਦੱਸਿਆ ਕਿ ਇਕ ਰਾਤ ਉਹ ਇੰਡੀਆ ਆਇਆ। ਛਿੰਦੇ ਦੀ ਮੋਟਰ ਤੇ ਜਸਪਿੰਦਰ ਦਾ ਕਤਲ ਕਰਕੇ ਲਾਸ਼ ਨੂੰ ਪਿੰਡ ਦੇ ਹੱਡਾਂ-ਰੋੜੀ ਸੁੱਟ ਕੇ, ਸਵੇਰ ਦੀ ਫਲਾਇਟ ਫੜਕੇ ਵਾਪਸ ਪਰਤ ਗਿਆ। ਪਹਿਲਾਂ ਤਾਂ ਕਿਸੇ ਨੂੰ ਯਕੀਨ ਨਹੀਂ ਆਇਆ। ਪਰ ਪੁਲਿਸ ਨੇ ਜਦੋਂ ਉਸਦਾ ਪਾਸਪੋਰਟ ਬਰਾਮਦ ਕੀਤਾ ਤਾਂ ਉਸਤੋਂ ਜ਼ਾਹਿਰ ਹੋ ਗਿਆ ਕਿ ਉਹ ਇਕ ਦਿਨ ਲਈ ਇੰਡੀਆ ਆਇਆ ਸੀ। ਜਦੋਂ ਛਿੰਦੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਦਾ ਦਿਮਾਗ ਚਕਰਾ ਗਿਆ ਕੇ ਕਿਵੇਂ ਉਸਨੂੰ ਚਕਮਾ ਦੇ ਕੇ ਉਸਦੇ ਬੇਲੀ ਨੇ ਉਸਨੂੰ ਦਿੱਲੀ ਸੱਦ ਕੇ ਇਸ ਘਟਨਾ ਨੂੰ ਸਿਰੇ ਚੜ੍ਹਾਇਆ। ਛਿੰਦੇ ਨੂੰ ਡਰ ਵੀ ਸੀ ਜੇ ਕਿਤੇ ਪੁਲਿਸ ਕੋਲ ਉਸਦਾ ਨਾਂ…? ਪਰ ਉਸਦਾ ਨਾਂ ਸਾਹਮਣੇ ਨਹੀ ਆਇਆ।
ਬਾਹਰੋਂ ਦੋ ਪੁਲਿਸ ਵਾਲੇ ਆਏ ਤਾਂ ਹੱਥਕੜੀਆਂ ਵਿਚ ਜਕੜੇ ਰਵੀ ਨੂੰ ਲਿਜਾਂਦਿਆਂ ਇਕ ਸਿਪਾਹੀ ਨੇ ਕਿਹਾ, “ਸਰਪੰਚ ਸਾਬ੍ਹ ਅਦਾਲਤ ਵਿਚ ਮਿਲਦੇ ਆਂ।”
****