ਕਿੰਨੀ ਸੋਹਣੀ ਏ ਤੂੰ, ਤੇਰਾ ਸ਼ਿੰਗਾਰ ਮੱਥੇ ਦਾ ਟਿੱਕਾ ਚੰਨ, ਤੇਰੀ ਚੁੰਨੀ ਤੇ ਟਿਮ-ਟਿਮਾਉਂਦੇ ਤਾਰੇ...
ਠੰਡੀ ਤੇ ਮਸਤ-ਮਸਤ ਵਗਦੀ ਹਵਾ ਦੇ ਬੁੱਲੇ ਮੇਰੇ ਕੰਨਾਂ ‘ਚ ਤੇਰੀ ਹੀ ਸਿਫ਼ਤ ਕਰਦੇ ਨੇ, ਕਿ ਤੇਰੇ ਵਰਗਾ ਹੋਰ ਕੋਈ ਨਹੀਂ । ਪਰ ਪਹਿਲਾਂ ਤਾਂ ਮੈਂ ਡਰਦਾ ਸਾਂ, ਤੇਰੇ ਹਨੇਰਿਆਂ ਤੋਂ, ਤੇਰੀ ਚੁੱਪ ਤੋਂ... ਖੌਰੇ ਕਿਉਂ ? ਮੈਂ ਰਾਤ ਸੰਗ ਗੱਲਾਂ ਕਰ ਰਿਹਾ ਸਾਂ ਤੇ ਰਾਤ ਹੰਘੂਰਾ ਭਰ ਰਹੀ ਸੀ । ਜਦੋਂ ਤੂੰ ਭਰ ਜੋਬਨ ‘ਤੇ ਹੁੰਦੀ ਏਂ ਤਾਂ ਮੈਂ ਵੀ ਤੇਰੇ ਸੰਗ ਜਾਗਦਾ, ਤੇਰੀ ਖੂਬਸੂਰਤੀ ਨੂੰ ਨਿਹਾਰਦਾ, ਕਿੰਨਾਂ ਸਕੂਨ ਮਿਲਦਾ ਜਦੋਂ ਰੂਹਾਂ ਨੂੰ ਰੂਹਾਂ ਦਾ ਸਾਥ ਨਸੀਬ ਹੁੰਦਾ ।
ਤੂੰ ਕੁਝ ਬੋਲਦੀ ਕਿਉਂ ਨਹੀਂ ?
ਰਾਤ ਨੇ ਆਪਣੀਆਂ ਬੰਦ ਮੁੱਠੀਆਂ ਨੂੰ ਖੋਲ ਹੱਥਾਂ ਦੀਆਂ ਲਕੀਰਾਂ ਨੂੰ ਤੱਕ ਮੇਰੇ ਚਿਹਰੇ ਤੇ ਨਿਗ੍ਹਾ ਟਿਕਾ ਲਈ । ਰਾਤ ਦੀਆਂ ਅੱਖਾਂ ‘ਚ ਹੰਝੂ ਸਨ ।

ਰਾਤ ਹੌਕਾ ਭਰ ਬੋਲੀ, “ਮੇਰੇ ਮੱਥੇ ਚੰਨ ਦਾ ਟਿੱਕਾ ਨਹੀਂ, ਦਾਗ਼ ਏ । ਵਿਧਵਾ ਹੋਣ ਦਾ ਦਾਗ਼, ਜੋ ਗਮਾਂ ਦੀਆ ਠੋਕਰਾਂ ਖਾ-ਖਾ ਚਮਕ ਉਠਿਆ । ਮੇਰੀ ਚੁੰਨੀ ‘ਤੇ ਕੋਈ ਤਾਰਾ ਨਹੀਂ ਜੜਿਆ, ਇਹ ਸਾਰੇ ਕੰਡੇ ਨੇ, ਜੋ ਮੈਨੂੰ ਇਸ ਜੱਗ ਤੋ ਮਿਲੇ ਤੇ ਮੈਂ ਆਪਣੀ ਮੈਲੀ ਜਿਹੀ ਚੁੰਨੀ ‘ਤੇ ਸਜਾ ਲਏ । ਇਥੇ ਥਾਂ-ਥਾਂ ਚਿੱਟੇ ਤਨ ਦੇ ਲੋਭੀ ਕਾਲੇ ਬੱਦਲ ਫਿਰਦੇ ਨੇ, ਮੈਂ ਉਹਨਾਂ ਤੋਂ ਸਹਿਮੀ-ਸਹਿਮੀ ਲੁਕਦੀ ਫਿਰਦੀ ਹਾਂ ।
ਮੈ ਚੁੰਨੀ ਦੀਆਂ ਚਾਰੇ ਕੰਨੀਆਂ ਗਮ, ਹੌਕੇ, ਹੰਝੂ ਤੇ ਦਰਦ ਬੰਨ੍ਹੇ ਹਨ । ਕਿੰਨੀ ਬਦਨਸੀਬ ਹਾਂ ਮੈਂ ! ਮੇਰੇ ਦਿਲ ਦੀਆਂ ਕੋਈ ਨਹੀਂ ਜਾਣਦਾ, ਕਿੰਨਾਂ ਔਖਾ ਇਸ ਦੁਨੀਆਂ ‘ਤੇ ਜੀਣਾ ਸਿਰ ਦੇ ਸਾਂਈ ਬਿਨਾਂ... । ਕਿੰਨੀ ਤਨਹਾ, ਕਿੰਨੀ ਉਦਾਸ ਸੀ ਰਾਤ । ਮੈਂ ਰਾਤ ਦੀਆਂ ਅੱਖੀਆਂ 'ਚੋਂ ਹੰਝੂ ਪੂੰਝ ਆਪਣੀ ਗਲਵਕੜੀ 'ਚ ਲੈ ਲਿਆ ।
ਹੁਣ ਮੈਂ ਰਾਤ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ, ਮੈਂ ਹੁਣ ਮੈਂ ਨਹੀਂ ਤੇ ਉਹ, ਉਹ ਨਹੀਂ ਰਹੀ । ਹੁਣ ਉਹ ਤੇ ਮੈਂ ਦੋ ਨਹੀਂ ਇੱਕ ਹਾਂ ।
ਹੁਣ ਰਾਤ ਦੀਆਂ ਬੁਲ੍ਹੀਆਂ ‘ਤੇ ਹਾਸੇ ਨੱਚਦੇ ਨੇ ਤੇ ਮੈਂ ਵੀ ਹੁਣ ਹਨੇਰਿਆਂ ਤੋਂ ਨਹੀਂ ਡਰਦਾ...
****