“ਬਾਈ
ਜੀ ਮੇਰੀ ਇੱਕ ਘਰਵਾਲੀ ਹੈ। ਵੈਸੇ ਤਾਂ ਸਭ ਦੀ ਇੱਕ ਹੀ ਹੁੰਦੀ ਹੈ। ਇਸ ਤੋਂ ਵੱਧ ਤਾਂ
ਮਾੜੀ ਕਿਸਮਤ ਵਾਲਿਆਂ ਦੇ ਹੀ ਹੁੰਦੀਆਂ ਹਨ। ਸਮੱਸਿਆਵਾਂ ਤਾਂ ਬਹੁਤ ਹਨ ਪਰ ਇਕ ਸਮੱਸਿਆ
ਨੇ ਮੈਨੂੰ ਬਹੁਤ ਦੁਖੀ ਕੀਤਾ ਹੈ।”, ਉਸ ਨੇ ਮੇਰੇ ਕੋਲ ਆ ਕੇ ਕਿਹਾ।
“ਤੂੰ ਦੱਸ ਕਿਹੜੀ ਸਮੱਸਿਆ ਹੈ”, ਮੈਂ ਉਸ ਵੱਲ ਦਿਲਚਸਪੀ ਜਿਹੀ ਲੈ ਕੇ ਕਿਹਾ। ਮੈਨੂੰ ਲੱਗਿਆ ਇਹ ਦੁਖਿਆਰਾ ਜੀਵ ਹੈ। ਹੋ ਸਕਦਾ ਹੈ ਮੇਰੀ ਰਾਇ ਨਾਲ ਇਸ ਦਾ ਕੁਝ ਸੰਵਰ ਜਾਏ ।
“ਬਾਈ ਜੀ ਰੱਬ ਦਾ ਦਿੱਤਾ ਘਰ ਵਿਚ ਸਭ ਕੁਝ ਹੈ। ਕਿਸੇ ਗੱਲ ਦੀ ਤੰਗੀ ਨਹੀਂ । ਬੱਸ ਗੱਲ ਇਹ ਹੈ ਜਦੋਂ ਵੀ ਉਸਨੇ ਕੱਪੜੇ ਪਾਉਣੇ ਹੂੰਦੇ ਹਨ ਤਾਂ ਪੁੱਛਦੀ ਹੈ ਕਿਹੜਾ ਸੂਟ ਪਾਵਾਂ। ਆਹ ਨਹੀਂ... ਆਹ ਨਹੀਂ... ਇਸ ਦਾ ਰੰਗ ਠੀਕ ਨਹੀਂ... ਇਸ ਦੀ ਫਿਟਿੰਗ ਠੀਕ ਨਹੀਂ । ਇਹ ਮੈਂ ਉਸ ਦਿਨ ਪਾਇਆ ਸੀ। ਆਹ ਸੂਟ ਪਾ ਕੇ ਮੈਂ ਕਿਵੇਂ ਜਾਵਾਂ, ਇਹ ਤਾਂ ਸਾਰਿਆਂ ਨੇ ਦੇਖਿਆ ਹੋਇਆ ਹੈ। ਮੇਰੇ ਨਾਲ ਦੀਆਂ ਨੇ ਕਹਿਣਾ ਹੈ ਕਿ ਤੂੰ ਫਿਰ ਉਹੀ ਸੂਟ ਪਾ ਕੇ ਆ ਗਈ। ਪਿਛਲੀ ਵਾਰ ਜਦੋਂ ਮੈਂ ਵਿਆਹ ਤੇ ਗਈ ਸੀ ਤਾਂ ਸਾਰਿਆਂ ਨੇ ਹੀ ਵੇਖਿਆ ਸੀ। ਵਿਆਹ ‘ਤੇ ਏਨੇ ਹਲਕੇ ਰੰਗ ਦਾ ਸੂਟ ਅੱਛਾ ਨਹੀਂ ਲੱਗਣਾ । ਲੋਕ ਕੀ ਕਹਿਣਗੇ। ਲੈ ਹੁਣ ਮਰਗ ਤੇ ਜਾਣਾ ਹੈ... ਗੁਲਾਬੀ ਸੂਟ ਕਿਵੇਂ ਪਾਵਾਂ । ਇਹਦਾ ਤਾਂ ਰੰਗ ਗੂੜ੍ਹਾ ਹੈ । ਉਥੇ ਇਹ ਸੂਟ ਸ਼ੋਭਦਾ ਨਹੀਂ” ।

“ਯਾਰ ਮੈਨੂੰ ਸਮਝ ਨਹੀਂ ਆਉਂਦਾ ਕਿ ਉਸ ਦੀ ਸਾਰੀ ਰਮਾਇਣ ਸੂਟ ‘ਤੇ ਹੀ ਕਿਉਂ ਟਿਕੀ ਹੁੰਦੀ ਹੈ । ਚੱਲੋ ਇਕ ਪਸੰਦਾ ਨਾ ਆਵੇ ਤਾਂ ਦੂਜਾ ਨਹੀਂ ਤਾਂ ਤੀਜਾ। ਕੱਢ ਕੱਢ ਕੇ ਢੇਰ ਲਾ ਦਿੱਦੀ ਹੈ। ਸੂਟ ਕੋਈ ਪਸੰਦ ਨਹੀਂ ਆਉਂਦਾ । ਚਲੋ ਆਹ ਹੀ ਪਾ ਲੈਂਦੀ ਹਾਂ । ਕਹਿ ਕੇ ਸਭ ਤੋਂ ਪਹਿਲਾਂ ਕੱਢਿਆ ਸੂਟ ਪਾ ਲੈਂਦੀ ਹੈ। ਹੋਰ ਤਾਂ ਹੋਰ ਸਿਲੇ ਸਿਲਾਏ ਸੂਟਾਂ ਦਾ ਤਾਂ ਪੰਗਾ ਹੁੰਦਾ ਹੈ । ਜਦੋਂ ਕੋਈ ਨਵਾਂ ਸੂਟ ਲੈਣ ਲਈ ਦੁਕਾਨ ‘ਤੇ ਜਾਈਏ ਤਾਂ ਕੱਪੜੇ ਦਾ ਰੰਗ , ਸਟਫ, ਪ੍ਰਿੰਟ, ਮੈਚਿੰਗ, ਕੰਪਨੀ, ਦੁਪੱਟਾ, ਫੁਲਕਾਰੀ ਨਾ ਜਾਣੇ ਕੀ ਕੁਝ ਤੇ ਵਿਸਥਾਰ ਨਾਲ ਚਰਚਾ ਹੁੰਦੀ ਹੈ। ਧੰਨ ਹਨ ਦੁਕਾਨਾਂ ਦੇ ਮਾਲਿਕ ਜਿਹੜੇ ਕੱਢ ਕੱਢ ਕੇ ਢੇਰ ਲਾ ਦਿੰਦੇ ਹਨ ਕਿ ਸ਼ਾਇਦ ਮੇਮ ਸਾਹਿਬ ਦੇ ਕੋਈ ਸੂਟ ਪਸੰਦ ਆਜੇ । ਉਹਨਾਂ ਦੀ ਕਿਸਮਤ ਚੰਗੀ ਹੁੰਦੀ ਹੈ, ਜਿਸ ਦਿਨ ਇਹ ਕੋਈ ਸੂਟ ਪਸੰਦ ਕਰਦੀ ਹੈ। ਨਹੀਂ ਤਾਂ ਬਿਨਾਂ ਪਸੰਦ ਕਰੇ ਚਾਰ ਘੰਟੇ ਬਰਬਾਦ ਕਰਕੇ ਵਾਪਸ ਆ ਜਾਂਦੀ ਹੈ ਤੇ ਵਿਚਾਰੇ ਸੇਲਜ਼ਮੈਨ ਨੂੰ ਸੇਠ ਕੋਲੋ ਗਾਲ੍ਹਾਂ ਪੈਂਦੀਆਂ ਹਨ। ਜੇ ਕੋਈ ਸੂਟ ਖਰੀਦ ਵੀ ਲਿਆ ਤਾਂ ਦਰਜੀ ਕੋਲ ਜਾਣ ਤੋਂ ਪਹਿਲਾਂ ਉਸ ਨੂੰ ਬਦਲਾਉਣਾ ਵੀ ਜ਼ਰੂਰੀ ਹੁੰਦਾ ਹੈ, ਇਹ ਵੀ ਇਕ ਸ਼ਾਨ ਹੁੰਦੀ ਹੈ। ਸੂਟ ਖਰੀਦਣ ਤੋਂ ਬਾਅਦ ਸਮੱਸਿਆ ਹੁੰਦੀ ਹੈ। ਟੇਲਰ ਮਾਸਟਰ ਕੋਲੋਂ ਸੂਟ ਸਿਲਾਉਣ ਦੀ। ਪਹਿਲਾਂ ਜਾ ਕੇ ਤਿੰਨ ਚਾਰ ਕਿਤਾਬਾਂ ਚੋ ਸ਼ਾਮਿਲ ਗਲੇ ਦੇ ਡਿਜ਼ਾਇਨਾਂ ਵਿੱਚੋ ਇਕ ਡਿਜ਼ਾਇਨ ਪਸੰਦ ਕਰਨਾ ਹੁੰਦਾ ਹੈ। ਘੱਟੋ ਘੱਟ ਦੋ ਤਿੰਨ ਘੰਟਿਆਂ ਦੀ ਮਗਜ਼ ਖਪਾਈ ਪਿੱਛੋ ਗਲੇ ਦਾ ਡਿਜ਼ਾਇਨ ਪਸੰਦ ਕਰਕੇ ਟੇਲਰ ਨੂੰ ਪੰਦਰਾਂ ਵੀਹ ਦਿਸ਼ਾ ਨਿਰਦੇਸ਼ ਦੇ ਕੇ ਸਿਲਾਈ ਦਾ ਆਰਡਰ ਦਿੱਤਾ ਜਾਂਦਾ ਹੈ” ।
“ਹੋਰ ਤਾਂ ਹੋਰ ਬਾਈ ਜੀ ਇੱਥੇ ਹੀ ਬੱਸ ਨਹੀਂ ਹੁੰਦੀ । ਹਰ ਸੂਟ ਨਾਲ ਚੁੰਨੀ ਰੰਗਾਉਣ ਦਾ ਝੰਜਟ ਕਦੇ ਚੁੰਨੀ ਦੇ ਗੋਟਾ, ਕਿਨਾਰੀ, ਲੈਸ, ਪੀਕੋ ਆਦਿ ਦੇ ਬਾਜ਼ਾਰ ਦੇ ਦੋ ਤਿੰਨ ਗੇੜੇ ਤਾਂ ਪੱਕੇ ਹੀ ਹਨ। ਹਾਂ ਕਦੇ ਕਦੇ ਤਾਂ ਅਣਸੀਤੇ ਸੂਟ ਲਈ ਲੈਸ, ਕਿਨਾਰੀ ਨਾਲ ਆਦਿ ਲਗਵਾਉਣ ਲਈ ਵੀ ਬਾਜ਼ਾਰ ਦੇ ਕਈ ਚੱਕਰ ਕੱਟਣੇ ਪੈਂਦੇ ਹਨ। ਸੂਟ ਤੇ ਕਢਾਈ ਕਰਵਾਉਣ ਵਾਸਤੇ ਅਗਰ ਮੂਡ ਬਣ ਜਾਵੇ ਤਾਂ ਸੂਟ ਦੀ ਕਢਾਈ ਫੂੱਲਾਂ ਦਾ ਡਿਜ਼ਾਇਨ ਆਦਿ ਇਕ ਨਵਾਂ ਵਾਵੇਲਾ ਸ਼ੁਰੂ ਹੋ ਜਾਂਦਾ ਹੈ। ਬਾਬੂ ਜੀ ਕਈ ਵਾਰੀ ਤਾਂ ਇੰਝ ਹੋਇਆ ਕਿ ਇਹਨਾਂ ਨੂੰ ਪਤਾ ਹੂੰਦਾ ਹੈ ਕਿ ਇਸ ਸੂਟ ਦਾ ਰੰਗ ਉਤਰਦਾ ਹੈ ਜਾਂ ਧੋਣ ਤੋਂ ਬਾਅਦ ਸੁੰਗੜਦਾ ਹੈ, ਪਰ ਫਿਰ ਵੀ ਉਸੇ ਸੂਟ ਤੇ ਉਨਾਂ ਹੀ ਸਮਾਂ ਬਰਬਾਦ ਕੀਤਾ ਜਾਂਦਾ ਹੈ। ਇਕ ਵਾਰੀ ਅਜਿਹਾ ਸੂਟ ਪਾਉਣ ਤੋਂ ਬਾਅਦ ਉਸ ਨੂੰ ਸੰਭਾਲ ਲਿਆ ਜਾਂਦਾ ਹੈ। ਫਿਰ ਦੁਬਾਰਾ ਬਿਨਾਂ ਧੋਤੇ ਹੀ ਪਾ ਲਿਆ ਜਾਂਦਾ ਹੈ ਜਾਂ ਡਰਾਈ ਕਲੀਨ ਕਰਵਾ ਲਿਆ ਜਾਂਦਾ ਹੈ। ਏਨੀਆਂ ਮਗਜ਼ ਮਾਰੀਆਂ ਦੇ ਬਾਅਦ ਤੇ ਏਨੇ ਸੂਟਾਂ ਦੇ ਹੁੰਦੇ ਹੋਇਆਂ ਵੀ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕਿਹੜਾ ਸੂਟ ਪਾਵਾਂ।
“ਭਰਾਵਾ ਇਹਨਾਂ ਗੱਲਾਂ ਦਾ ਕੋਈ ਹੱਲ ਨਹੀਂ। ਇਹ ਤਾਂ ਘਰ-ਘਰ ਦੀ ਸਮੱਸਿਆ ਹੈ” ਤੇ ਮੈਂ ਉਸ ਨੂੰ ਟਾਲ ਜਿਹਾ ਦਿੱਤਾ।
****