ਬਾਈ
ਜੀਉ! ਕੋਈ ਵੇਲਾ ਹੁੰਦਾ ਸੀ ਜਦ ਸਰਮਾਏਦਾਰ ਲੋਕ ਪੁੰਨ ਦਾ ਕੰਮ ਸਮਝ ਕੇ ਤੀਰਥ ਅਸਥਾਨਾਂ
ਤੇ ਧਰਮਸ਼ਾਲਾ ਬਣਾਉਂਦੇ ਸਨ ਤਾਂ ਜੋ ਰਾਹੀ ਪਾਂਧੀ ਬਿਸਰਾਮ ਕਰ ਸਕਣ ਰਾਤਾਂ ਕੱਟ ਸਕਣ ।
ਪਰ ਅੱਜਕੱਲ ਵੱਡੇ ਵੱਡੇ ਸ਼ਹਿਰਾਂ ਡੇਰਿਆਂ ‘ਚ ਬਿਰਧ ਆਸ਼ਰਮ ਬਣਾਉਣਾ ਵੱਡਾ ਪੁੰਨ ਦਾ ਕਾਰਜ
ਸਮਝਿਆ ਜਾਣ ਲੱਗਾ ਹੈ ਤਾਂ ਜੋ ਘਰਾਂ ਚੋਂ ਕੱਢੇ , ਦੁਰਕਾਰੇ ਬੇਸਹਾਰੇ ਬਜ਼ੁਰਗਾਂ ਨੂੰ
ਰਹਿਣ ਲੲ ਿਛੱਤ ਮਿਲ ਸਕੇ।ਦੁਨਿਆਵੀ ਵਰਤਾਰੇ ਨੂੰ ਵੇਹਦਿਆਂ ਐਂ ਲਗਦਾ ਇਨਾਂ ਦੀ ਲੋੜ
ਦਿਨੋ ਦਿਨ ਹੋਰ ਵਧ ਜਾਣੀ ਹੈ ।ਬਿਰਧ ਆਸ਼ਰਮਾਂ ਜਿਨ੍ਹਾਂ ਨੂੰ ਆਪਾਂ ਓਲਡ ਏਜ਼ ਹੋਮ ਵੀ
ਕਹਿੰਦੇ ਹਾਂ ਉਥੇ ਜਾ ਕੇ ਵੇਖੀਦਾ ਤਾਂ ਪਤਾ ਲਗਦਾ ਉਥੇ ਆਪਣੇ ਜੱਦੀ ਘਰਾਂ ਨੂੰ ਛੱਡ ਕੇ
ਆਏ ਬਹੁਤੇ ਬਜ਼ੁਰਗ ਉਹ ਹੁੰਦੇ ਜੋ ਪੁੱਤਰਾਂ ਵਾਲੇ ਹੁੰਦੇ ਜਿਨ੍ਹਾਂ ਨੂੰ ਔਲਾਦ ਨੇ
ਸਿਆਣਿਆਂ ਨਹੀਂ ਹੁੰਦਾ ਜਿਨ੍ਹਾਂ ਨੂੰ ਉਨ੍ਹਾਂ ਦੇ ਪੁੱਤ ਸਾਂਭ ਨਹੀਂ ਸਕੇ ਹੁੰਦੇ ।
ਪਰ ਉੇਥੇ ਕੋਈ ਵੀ ਅਜਿਹਾ ਬਜ਼ੁਰਗ ਨਹੀਂ ਸੀ ਦਿਸਿਆ ਜੋ ਧੀ ਵਾਲਾ ਹੋਵੇ ਜਿਸ ਨੂੰ ਉਸ
ਦੀ ਧੀ ਸਾਂਭਣ ਤੋਂ ਨਾਬਰ ਜਾਂ ਮੁਨਕਰ ਹੋ ਗਈ ਹੋਵੇ ।